ਧਰਮ

ਵਣ ਮਿੱਤਰ ਸੂਬੇ ਭਰ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਗਾਏ 73 ਲੱਖ ਬੂਟਿਆਂ ਦੀ ਦੇਖ ਰੇਖ ਕਰਨਗੇ: ਤ੍ਰਿਪਤ ਬਾਜਵਾ

April 21, 2020 06:50 PM


ਚੰਡੀਗੜ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜ ਭਰ ਵਿੱਚ ਲਗਾਏ ਗਏ 73 ਲੱਖ ਰੁੱਖਾਂ ਦੀ ਦੇਖ ਰੇਖ 21000 ਵਣ ਮਿੱਤਰਾਂ ਵਲੋਂ ਕੀਤੀ ਜਾਵੇਗੀ।ਪੇਂਡੂ ਵਿਕਾਸ ਵਿਭਾਗ ਪੰਜਾਬ ਵਲੋਂ ਰੁੱਖਾਂ ਦੀ ਸਾਂਭ ਸੰਭਾਲ ਲਈ ਪੰਚਾਇਤਾਂ ਰਾਹੀਂ ਮਗਨਰੇਗਾ ਸਕੀਮ ਅਧੀਨ ‘ਵਣ ਮਿੱਤਰ’ ਰੱਖੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸੰਕਟਕਾਲੀ ਦੌਰ ਵਿਚ ਇਹ ਉਪਰਾਲਾ ਮੁੱਖ ਤੌਰ ‘ਤੇ ਮਨਰੇਗਾ ਮਜ਼ਦੂਰਾਂ ਨੂੰ ਉਸਾਰੂ ਢੰਗ ਨਾਲ ਕੰਮ ਤੇ ਲਗਾਉਣ ਲਈ ਕੀਤਾ ਗਿਆ ਹੈ ਜਿਸ ਨਾਲ ਉਨ੍ਹਾਂ ਲਈ ਇੱਕ ਨਿਸ਼ਚਿਤ ਮਿਹਨਤਾਨਾ ਯਕੀਨੀ ਬਣਾਇਆ ਜਾ ਸਕੇਗਾ।ਜ਼ਿਕਰਯੋਗ ਹੈ ਕਿ ਪਹਿਲੇ ਗੁਰੂ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ ਵਿਚ 550 ਬੂਟੇ ਲਗਾਏ ਗਏ ਸਨ।
ਪੇਂਡੂ ਵਿਕਾਸ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ ਤੋਂ ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਬੂਟਿਆਂ ਦੀ ਦੇਖਭਾਲ ਲਈ 21000 ਵਣ ਮਿੱਤਰਾ ਦੀ ਪਹਿਲਾਂ ਹੀ ਪਛਾਣ ਕਰ ਲਈ ਗਈ ਹੈ, ਰਾਜ ਦੇ ਸਾਰੇ 13266 ਪਿੰਡਾਂ ਵਿੱਚ ਪੰਚਾਿੲਤਾਂ ਰਾਹੀਂ ਹਰ ਪਿੰਡ ਵਿਚ ਦੋ ਵਣ ਮਿੱਤਰ ਰੱਖੇ ਜਾਣੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਵਣ ਮਿੱਤਰਾਂ ਲਈ ਜ਼ਿਲ੍ਹਾ ਸੰਗਰੂਰ ਵਿੱਚ 493, ਲੁਧਿਆਣਾ 508, ਜਲੰਧਰ 648, ਨਵਾਂ ਸ਼ਹਿਰ 527, ਪਟਿਆਲਾ 455, ਫਿਰੋਜ਼ਪੁਰ 576, ਗੁਰਦਾਸਪੁਰ 394, ਫਤਿਹਗੜ੍ਹ ਸਾਹਿਬ 401, ਫਾਜ਼ਿਲਕਾ 356, ਕਪੂਰਥਲਾ 332, ਅੰਮ੍ਰਿਤਸਰ 339, ਤਰਨ ਤਾਰਨ 321, ਮੁਕਤਸਰ ਸਾਹਿਬ 495, ਫਰੀਦਕੋਟ 423 , ਹੁਸ਼ਿਆਰਪੁਰ 301, ਮਾਨਸਾ 244, ਮੋਗਾ 274, ਪਠਾਨਕੋਟ 224, ਐਸ.ਏ.ਐਸ.ਨਗਰ 285, ਬਠਿੰਡਾ 376, ਬਰਨਾਲਾ 191 ਅਤੇ ਰੂਪਨਗਰ 242 ਮਸਟਰ ਰੋਲ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਬੂਟਿਆਂ ਦੀ ਦੇਖਭਾਲ ਸ਼ੂਰ ਕਰ ਸਕਣ।    

Have something to say? Post your comment

 

ਧਰਮ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ