ਮਨੋਰੰਜਨ

ਰਣਜੀਤ ਬਾਵਾ ਬਾਰੇ ਵਿਵਾਦ ਬੇਲੋੜਾ ਤੇ ਮੰਦਭਾਵਨਾ ਵਾਲਾ-ਕੇਂਦਰੀ ਪੰਜਾਬੀ ਲੇਖਕ ਸਭਾ

May 07, 2020 08:17 PM

ਚੰਡੀਗੜ੍ਹ - ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਸੋਸ਼ਲ ਮੀਡੀਆ ਉੱਪਰ ਆਏ ਗੀਤ 'ਮੇਰਾ ਕੀ ਕਸੂਰ' ਬਾਰੇ ਛਿੜੇ ਵਿਵਾਦ ਉੱਪਰ ਗੰਭੀਰ ਚਿੰਤਾ ਪ੍ਰਗਟਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਇਹ ਮਹਿਸੂਸ ਕਰਦੀ ਹੈ ਕਿ ਰਣਜੀਤ ਬਾਵਾ ਦੁਆਰਾ ਗਾਏ ਗਏ ਇਸ ਗੀਤ ਵਿੱਚ ਕਿਸੇ ਧਰਮ ਵਿਸ਼ੇਸ਼ ਬਾਰੇ ਕੋਈ ਨਾਂਹ-ਪੱਖੀ ਟਿੱਪਣੀ ਨਹੀਂ ਹੈ, ਸਗੋਂ ਉਸ ਨੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਵਿੱਚ ਆਈਆਂ ਕੁਰੀਤੀਆਂ ਤੇ ਪਾਖੰਡ ਉੱਪਰ ਵਿਅੰਗ ਕਰਦੇ ਹੋਏ ਧਰਮਾਂ ਦੀ ਅਸਲੀ ਆਤਮਾ ਅਤੇ ਵਿਚਾਰਧਾਰਾਵਾਂ ਨੂੰ ਅਪਣਾਉਣ ਦੀ ਨਸੀਹਤ ਕੀਤੀ ਹੈ। ਪਰ ਕੁਝ ਵਿਅਕਤੀਆਂ ਵੱਲੋਂ ਇਤਰਾਜ਼ ਕਰਨ ਤੋਂ ਬਾਅਦ ਗਾਇਕ ਰਣਜੀਤ ਬਾਵਾ ਨੇ ਸਪਸ਼ਟ ਕੀਤਾ ਹੈ ਕਿ ਉਸ ਦੀ ਮਨਸ਼ਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ, ਇਸ ਲਈ ਉਸ ਨੇ ਮੁਆਫ਼ੀ ਮੰਗਦਿਆਂ ਆਪਣਾ ਗੀਤ ਸੋਸ਼ਲ ਮੀਡੀਆਂ 'ਚੋਂ ਹਟਾ ਲਿਆ ਹੈ। ਕੇਂਦਰੀ ਸਭਾ ਇਹ ਸਮਝਦੀ ਹੈ ਕਿ ਗਾਇਕ ਨੇ ਫ਼ਿਰਕੂ ਤਾਕਤਾਂ ਦੇ ਦਬਾਉ ਅਧੀਨ ਇਹ ਫ਼ੈਸਲਾ ਲਿਆ ਹੈ, ਜੋ ਅਜੇ ਵੀ ਧਰਮ ਦੀ ਆੜ ਹੇਠ ਗਾਇਕ ਤੇ ਸੰਗੀਤ ਨਿਰਦੇਸ਼ਕ ਉੱਪਰ ਕੇਸ ਦਰਜ ਕਰਨ ਲਈ ਦਬਾ ਬਣਾ ਰਹੀਆਂ ਹਨ। ਨਿਰਸੰਦੇਹ, ਭਾਰਤੀ ਸੰਵਿਧਾਨ ਜਿੱਥੇ ਧਾਰਮਿਕ ਪੂਜਾ ਅਰਚਨਾ ਦੀ ਆਜ਼ਾਦੀ ਦਿੰਦਾ ਹੈ, ਉੱਥੇ ਵਿਚਾਰਾਂ ਦੇ ਪ੍ਰਗਟਾਵੇ, ਜਾਂ ਲਿਖਣ-ਬੋਲਣ ਦਾ ਅਧਿਕਾਰ ਵੀ ਸਭ ਨਾਗਰਿਕਾਂ ਨੂੰ ਦਿੰਦਾ ਹੈ। ਸਥਿਤੀਆਂ ਦੀ ਵਿਡੰਬਣਾ ਇਹ ਹੈ ਕਿ ਅੱਜ ਫ਼ਿਰਕੂ ਤਾਕਤਾਂ ਆਪਣੇ ਫ਼ਾਸ਼ੀਵਾਦੀ ਏਜੰਡੇ ਤਹਿਤ ਵਿਚਾਰਾਂ ਦੇ ਵਖਰੇਵੇਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣ 'ਤੇ ਉਤਾਰੂ ਹਨ। ਗਾਇਕ ਰਣਜੀਤ ਬਾਵਾ ਵੀ ਇਸ ਵਰਤਾਰੇ ਦਾ ਸ਼ਿਕਾਰ ਹੋਇਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਰਣਜੀਤ ਬਾਵਾ ਦੇ ਗੀਤ ਦੀ ਭਾਵਨਾ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਗੀਤ ਬਾਰੇ ਵਿਵਾਦ ਬੇਲੋੜਾ ਤੇ ਮੰਦਭਾਵਨਾ ਵਾਲਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਅਤੇ ਸਮੁੱਚੀ ਕਾਰਜਕਾਰਨੀ ਤੰਗ ਫ਼ਿਰਕੂ ਸੋਚ ਵਾਲੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਵਿਚਾਰਾਂ ਦੇ ਵਖਰੇਵੇਂ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਸਾਡੀ ਗੌਰਵਮਈ ਭਾਰਤੀ ਪਰੰਪਰਾ ਦਾ ਸਤਿਕਾਰ ਕਰਨਾ ਸਿੱਖਣ!

 

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ