ਮਨੋਰੰਜਨ

ਜ਼ਿੰਦਗੀ ਕਦੇ ਰੁਕਦੀ ਨਹੀਂ,ਪਹਿਲਾਂ ਨਾਲੋਂ ਵੀ ਵੱਧ ਸਪੀਡ ਨਾਲ ਦੌੜੇਗੀ - ਐਕਟਰ ਰਾਣਾ ਜੰਗ ਬਹਾਦਰ

May 16, 2020 05:40 PM

ਚੰਡੀਗੜ੍ਹ-ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਾਣਾ ਜੰਗ ਬਹਾਦੁਰ ਨੇ ਅਦਾਰਾ ਕੌਮੀ ਮਾਰਗ ਨਾਲ ਆਪਣੀ ਐਕਸਕਲੂਸਿਵ ਗੱਲਬਾਤ ਵਿੱਚ ਆਸ ਪ੍ਰਗਟਾਉਂਦਿਆਂ ਕਿਹਾ ਕਿ ਜ਼ਿੰਦਗੀ ਕਦੇ ਰੁਕਦੀ ਨਹੀਂ , ਨਿਰੰਤਰ ਚੱਲਦੀ ਰਹਿੰਦੀ ਹੈ ਇਹ ਕੁਦਰਤ ਦਾ ਨਿਯਮ ਹੈ । ਠੀਕ ਹੈ ਅਸੀਂ ਲੋਕ ਡਾਊਨ ਵਾਲੇ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਇਸ ਸਮੇਂ ਕੁਝ ਬੋਰੀਅਤ ਅਤੇ ਘਬਰਾਹਟ ਹੈ, ਕਰੋਨਾ ਨੇ ਪੰਜਾਹ ਸੱਠ ਦਿਨ ਤੱਕ ਸਾਡੇ ਪੈਰਾਂ ਨੂੰ ਬੇੜੀਆਂ ਪਾ ਕੇ ਰੋਕ ਲਿਆ ਹੈ, ਜੇ ਦਿਨ ਦਿਨ ਨਹੀਂ ਰਹਿੰਦਾ ਤੇ ਰਾਤ ਰਾਤ ਵੀ ਨਹੀਂ ਰਹਿੰਦੀ, ਜ਼ਿੰਦਗੀ ਫੇਰ ਉਸੇ ਹੀ ਦੌਰ ਦੇ ਵਿੱਚ ਵਾਪਸ ਪਰਤ ਆਵੇਗੀ ਊਰਜਾਵਾਨ ਤੇ ਆਸ਼ਾਵਾਦੀ ਰਾਣਾ ਜੰਗ ਬਹਾਦੁਰ ਦਾ ਵਿਸ਼ਵਾਸ ਹੈ ।
ਆਪਣੇ ਫ਼ਿਲਮੀ ਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 200 ਤੋਂ ਵੱਧ ਹਿੰਦੀ ਤੇ ਪੰਜਾਬੀ ਦੀਆਂ ਫ਼ਿਲਮਾਂ ਵਿੱਚ ਵੱਖ ਵੱਖ ਕਿਰਦਾਰ ਨਿਭਾ ਚੁੱਕੇ ਹਨ ।ਕਈ ਫਿਲਮਾਂ ਉਨ੍ਹਾਂ ਦੀਆਂ ਸੁਪਰਹਿੱਟ ਤਕ ਕਈ ਸੁਪਰ ਡੁਪਰ ਹਿੱਟ ਵੀ ਰਹੀਆਂ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਹੀ ਅਜੇ ਇਕੱਲੇ ਪੰਜਾਬੀ ਵਿੱਚ ਕਲਾਕਾਰ ਹਨ ਜੋ 1979 ਤੋਂ ਫ਼ਿਲਮੀ ਸਫਰ ਸ਼ੁਰੂ ਕਰ ਕੇ ਸੰਨ 2020 ਤੱਕ ਲਗਾਤਾਰ ਫਿਲਮਾਂ ਕਰਦੇ ਆ ਰਹੇ ਹਨ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਫਿਲਮ 'ਚੰਨ ਪ੍ਰਦੇਸੀ ' ਸੀ ਜਿਸ ਵਿੱਚ ਉਨ੍ਹਾਂ ਨੇ ਡਾਕੂਆਂ ਦੇ ਸਰਦਾਰ ਦੀ ਭੂਮਿਕਾ ਅਦਾ ਕੀਤੀ । ਇਸ ਫਿਲਮ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਨੇ ਇੱਕ ਵੱਖਰਾ ਸਥਾਨ ਦਿੱਤਾ ।ਇਸ ਫਿਲਮ ਦੀ ਪ੍ਰਸ਼ੰਸਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਨੇ ਵੀ ਰੱਜ ਕੇ ਕੀਤੀ ।ਉਹ ਵੀ ਫਿਲਮ ਦੀ ਬਣਤਰ ਤੇ ਫ਼ਿਲਮ ਦੇ ਵਿਸ਼ੇ ਤੋਂ ਬਹੁਤ ਪ੍ਰਭਾਵਿਤ ਹੋਏ । ਲਾਕ ਡਾਉਨ ਤੋਂ ਪਹਿਲਾਂ ਜੋ ਉਨ੍ਹਾਂ ਦੀ ਫਿਲਮ ਸਿਨੇਮਾ ਘਰਾਂ ਵਿੱਚ ਪ੍ਰਦਰਸ਼ਿਤ ਹੋਈ ਉਹ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ ' ਸੀ ਜਿਸ ਨੂੰ ਵੀ ਦਰਸ਼ਕਾਂ ਨੇ ਅਥਾਹ ਪਿਆਰ ਤੇ ਸਤਿਕਾਰ ਦਿੱਤਾ ਤੇ ਫਿਲਮ ਸੁਪਰ ਹਿੱਟ ਰਹੀ ।

ਰਾਣਾ ਜੰਗ ਬਹਾਦੁਰ ਨੇ ਦੱਸਿਆ ਕਿ ਸਾਰੀਆਂ ਹੀ ਫ਼ਿਲਮਾਂ ਦੇ ਰੋਲ ਉਨ੍ਹਾਂ ਦੇ ਯਾਦਗਾਰੀ ਹਨ, ਪਰ ਦਰਸ਼ਕ ਜਦੋਂ ਉਨ੍ਹਾਂ ਵੱਲੋਂ ਨਿਭਾਏ ਕਿਸੇ ਪੰਜਾਬੀ ਜਾਂ ਹਿੰਦੀ ਫਿਲਮ ਬਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹਨ ਤਾਂ ਉਹ ਰੋਲ ਉਨ੍ਹਾਂ ਦੇ ਵੀ ਧੁਰਅੰਦਰ ਹੋਰ ਵੱਖਰੀ ਥਾਂ ਬਣਾ ਲੈਂਦਾ ਹੈ । ਆਪਣੇ ਫ਼ਿਲਮੀ ਸਫ਼ਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਰਾਜੇਸ਼ ਖੰਨਾ ਨਾਲ ਵੀ ਉਨ੍ਹਾਂ ਨੇ ਦੋ ਫਿਲਮਾਂ ਆਵਾਰਾ ਬਾਪ ਅਤੇ ਪਾਪੀ ਪੇਟ ਕਾ ਸਵਾਲ ਕੀਤੀਆਂ ।ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੂੰ ਉਹ ਇੱਕ ਜੌਲੀ ਟਾਈਪ ਦਾ ਸੁਦ੍ਰਿੜ੍ਹ ਘੜਿਆ ਹੋਇਆ ਵਧੀਆ ਅਭਿਨੇਤਾ ਮੰਨਦੇ ਹਨ । ਉਨ੍ਹਾਂ ਨਾਲ ਵੀ ਉਨ੍ਹਾਂ ਨੇ ਮੇਰਾ ਹਿੰਦੁਸਤਾਨ ਫ਼ਿਲਮ ਕੀਤੀ ।ਰਾਣਾ ਜੰਗ ਬਹਾਦਰ ਦੀ ਇੱਛਾ ਹੈ ਹੈ ਕਿ ਅਮਿਤਾਭ ਬੱਚਨ ਨਾਲ ਵੀ ਉਹ ਕੋਈ ਫ਼ਿਲਮ ਜ਼ਰੂਰ ਕਰਨਾ ਚਾਹੁੰਦੇ ਹਨ ।ਮਸ਼ਹੂਰ ਅਭਿਨੇਤਾ ਸੰਜੇ ਦੱਤ ਨਾਲ ਉਨ੍ਹਾਂ ਵੱਲੋਂ ਕੀਤੀ ਕਾਮੇਡੀ ਫਿਲਮ ਧਮਾਲ ਦਾ ਰੋਲ ਵੀ ਬਹੁਤ ਪਾਪੁਲਰ ਹੋਇਆ । ਇਸ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਢਾਬੇ ਦੇ ਮਾਲਕ ਦਾ ਕਿਰਦਾਰ ਅਦਾ ਕੀਤਾ ਸੀ । ਫ਼ਿਰੋਜ਼ ਖ਼ਾਨ ਵੱਲੋਂ ਬਣਾਈ ਯਲਗਾਰ ਫ਼ਿਲਮ ਵਿੱਚ ਵੀ ਸੰਜੇ ਦੱਤ ਨਾਲ ਕਿਰਦਾਰ ਕਾਫੀ ਮਸ਼ਹੂਰ ਹੋਇਆ ।
                                                       ਰਾਣਾ ਜੰਗ ਬਹਾਦਰ ਦਾ ਮੰਨਣਾ ਹੈ ਕਿ ਕਰੋਨਾ ਮਹਾਂਮਾਰੀ ਤੋਂ ਫਿਲਮ ਇੰਡਸਟਰੀ ਅਕਤੂਬਰ ਦੇ ਪਹਿਲੇ ਹਫ਼ਤੇ ਪੂਰੀ ਤਰ੍ਹਾਂ ਮੁਕਤ ਹੋ ਕੇ ਫੁੱਲ ਸਪੀਡ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗੀ । ਹਾਲਾਂਕਿ ਸਰਕਾਰ 10 ਅਗਸਤ ਨੂੰ ਪੰਜਵੇਂ ਫੇਸ ਵਿੱਚ ਸਾਰੀਆਂ ਰਿਆਇਤਾਂ ਦੇਣ ਜਾ ਰਹੀ ਹੈ ।ਉਨ੍ਹਾਂ ਦਾ ਮੰਨਣਾ ਹੈ ਕਿ ਫ਼ਿਲਮ ਇੰਡਸਟਰੀ ਦੇ ਵਿੱਚ ਜਦੋਂ ਵੀ ਕਿਸੇ ਸੀਨ ਦੀ ਸ਼ੂਟਿੰਗ ਹੁੰਦੀ ਹੈ ਤਾਂ 40 ਜਾਂ 50 ਦੇ ਕਰੀਬ ਸਟਾਫ ਦੀ ਜ਼ਰੂਰਤ ਪੈਂਦੀ ਹੈ ।ਅਜਿਹੀਆਂ ਖੁੱਲ੍ਹਾਂ ਉਹ ਮਹਿਸੂਸ ਕਰ ਰਹੇ ਹਨ ਕਿ ਪੰਜਵੇਂ ਫੇਸ ਤੋਂ ਮਹੀਨਾ ਡੇਢ ਮਹੀਨਾ ਬਾਅਦ ਪੂਰੀ ਤਰ੍ਹਾਂ ਵਾਚਣ ਤੋਂ ਬਾਅਦ ਹੀ ਫਿਲਮਾਂ ਲਈ ਮੁਹੱਈਆ ਹੋ ਸਕਣਗੀਆਂ ।
ਨੈੱਟਫਲਿਕਸ ਤੇ ਐਮਾਜ਼ੋਨ ਜਿਹੇ ਓ. ਟੀ .ਟੀ ਪਲੇਟਫਾਰਮਾਂ ਉੱਪਰ ਆ ਰਹੀਆਂ ਫਿਲਮਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਣਾ ਜੰਗ ਬਹਾਦੁਰ ਨੇ ਕਿਹਾ ਇਹ ਬਹੁਤ ਵੱਡੇ ਪਲੇਟਫਾਰਮ ਹਨ ਇਨ੍ਹਾਂ ਦੀ ਪਹੁੰਚ ਦੁਨੀਆਂ ਭਰ ਦੇ ਵਿੱਚ ਹੈ । ਇਹ ਵੀ ਠੀਕ ਹਨ, ਥੀਏਟਰ ਵਿੱਚ ਫਿਲਮ ਵੇਖਣ ਦਾ ਆਨੰਦ ਵੱਖਰਾ ਹੀ ਹੁੰਦਾ ਹੈ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਾਰਾ ਕੁਝ ਫੇਰ ਵਾਪਸ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ ਜ਼ਿੰਦਗੀ ਹੋਰ ਹਾਸੇ ਖੇੜੇ ਨਾਲ ਪਹਿਲਾਂ ਨਾਲੋਂ ਵੀ ਸਪੀਡ ਨਾਲ ਦੌੜੇਗੀ ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ