ਧਰਮ

ਨਾਨਕਸਰ ਦਰਸ਼ਨ

May 22, 2020 04:34 PM


ਅੱਜ ਨਾਨਕਸਰ ਠਾਠ ਵਿੱਚ ਜੋ ਰੰਗ ਭਾਗ ਲੱਗੇ ਨੇ, ਇਹ ਸਾਰੀ ਨਾਮ ਦੀ ਕਮਾਈ ਹੈ । ਉੱਚੇ ਮਹਿਲ, ਸੋਨੇ ਦੇ ਗੁੰਬਦ, ਇਹ ਕੋਈ ਅਡੰਬਰ ਨਹੀਂ , ਕੇਵਲ ਤੇ ਕੇਵਲ ਨਾਮ ਬਾਣੀ ਦਾ ਪਰਤਾਪ ਹੈ। ਸੁਰਤੀ ਦੀਆਂ ਅੱਖਾਂ ਨਾਲ ਦਰਸ਼ਨ ਕਰੋ ਉਸ ਸਮੇਂ ਦੇ ਜਦੋਂ ਏਸੇ ਜਗ੍ਹਾ ਤੇ ਰਾਗੀਆਂ ਜਾਂ ਬੇਹੰਗਮਾਂ ਦੇ ਰਹਿਣ ਲਈ ਟੋਏ ਪੁੱਟੇ ਜਾਂਦੇ, ਇੰਨਾਂ ਵਿੱਚ ਕੇਵਲ ਇੱਕ ਜਣੇ ਦੇ ਪੈਣ ਦੀ ਜਗ੍ਹਾ ਹੁੰਦੀ, ਉੱਤੇ ਛੰਨ ਪਾਈ ਹੁੰਦੀ। ਇੰਨਾਂ ਛੱਤੇ ਹੋਏ ਟੋਇਆਂ ਨੂੰ 'ਕਬਰਾਂ' ਕਹਿੰਦੇ ਸਨ।

ਬਾਬਾ ਜੀ ਦਾ ਖਿਆਲ ਸੀ ਕਿ ਠਾਠ ਵਿੱਚ ਕੋਈ ਵਿਹਲੀਆਂ ਖਾਣ ਵਾਲਾ ਨਾ ਆਵੇ, ਕਿਉਂਕਿ ਜਿਹੜਾ ਬੰਦਗੀ ਨਾ ਕਰੇ, ਸੇਵਾ ਨਾ ਕਰੇ, ਸਿਮਰਨ ਨਾ ਕਰੇ, ਉਸਦਾ ਠਾਠ ਵਿੱਚ ਰਹਿਣ ਦਾ ਕੀ ਮਨੋਰਥ ? ਸਭ ਤੋਂ ਉੱਚੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉਸ ਤੋਂ ਨੀਵੇਂ ਰਾਗੀਆਂ ਦੇ ਬੈਠਣ ਦਾ ਥੜਾ ਹੁੰਦਾ। ਉਸ ਤੋਂ ਨੀਵਾਂ ਆਪਣਾ ਆਸਣ , ਜੋ ਗੁਰੂ ਗ੍ਰੰਥ ਸਾਹਿਬ ਦੇ ਐਨ ਸਾਹਮਣੇ ਕਾਫੀ ਵਿਥ ਤੇ ਹੁੰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਜੀ ਦੇ ਆਸਣ ਦੇ ਵਿਚਕਾਰ ਕੋਈ ਖਾਲੀ ਥਾਂ ਪਈ ਰਹਿੰਦੀ, ਜਿਸ ਤੇ ਪੂਰਨਮਾਸ਼ੀ ਦੇ ਅਵਸਰ ਤੇ ਚਿੱਟੀਆਂ ਚਾਦਰਾਂ ਵਿਛਾਈਆਂ ਜਾਂਦੀਆਂ। ਇਹ ਗੁਪਤ ਤੇ ਆਤਮਿਕ ਸ਼ਕਤੀਆਂ ਦੇ ਬੈਠਣ ਲਈ ਸੀ।‌‍‌‌‍‍‍‌
ਬਾਬਾ ਜੀ ਆਪਣੇ ਠਾਠ ਨੂੰ "ਬਿਹੰਗਮੀ ਜਾਂ ਬਿਰਕਤੀ ਠਾਠ" ਕਿਹਾ ਕਰਦੇ ਸਨ। ਮੰਗਿਆ ਜਾਂ ਵਿਆਹਿਆ ਹੋਇਆ ਜਾਂ ਗ੍ਰਿਹਸਤੀ ਪੁਰਖ ਬਿਹੰਗਮ ਨਹੀਂ ਸੀ ਬਣ ਸਕਦਾ, ਜੇ ਤਾਂ ਉਹ ਵਾਜਾ , ਜੋੜੀ ਵਜਾਉਣਾ , ਕੀਰਤਨ ਕਰਨਾ ਪਹਿਲਾਂ ਹੀ ਜਾਣਦਾ ਹੋਵੇ ਤਾਂ ਚੰਗਾ, ਨਹੀਂ ਤਾਂ ਸਿੱਖਣ ਨੂੰ ਤਿਆਰ ਹੋਵੇ। ਅਤਿਅੰਤ ਜ਼ਰੂਰੀ ਇਹ ਸੀ ਕਿ ਉਹ ਆਪਣੀ ਲੋੜ ਪੂਰਤੀ ਲਈ ਸਵਾਲ ਕਿਸੇ ਨੂੰ ਨਾ ਪਾਵੇ, ਕਿਸੇ ਅੱਗੇ ਹੱਥ ਨਾ ਟੱਡੇ। ਪੈਸੇ ਨੂੰ ਗੳੂ ਦੀ ਰੱਤ ਤੇ ਇਸਤਰੀ ਨੂੰ ਮਾਈ ਸਮਝਣ ਨੂੰ ਤਤਪਰ ਹੋਵੇ। ਬਿਨਾਂ ਹੁਕਮ ਤੋਂ 'ਰੇਲਵੇ ਲਾੲੀਨ' (ਠਾਠ ਤੋਂ ਥੋੜੀ ਦੂਰੀ ਤੇ) ਟੱਪਣਾ ਵੀ ਬਿਹੰਗਮ ਲਈ ਵਰਜਿਤ ਸੀ। ਰਾਗੀਆਂ ਨੂੰ ਤਾਂ ਬਾਬਾ ਜੀ ਕਦੇ ਵਿਹਲਾ ਨਹੀਂ ਸਨ ਬੈਠਣ ਦਿੰਦੇ। ਕਿਸੇ ਨਾ ਕਿਸੇ ਆਹਰ ਲਾਈ ਰੱਖਣਾ, ਜਦ ਕਦੀ ਵੀ ਉਹ ਕੀਰਤਨ ਕਰਨ ਜਾਂ ਵਾਜੇ ਜੋੜੀ ਦੇ ਅਭਿਆਸ ਤੋਂ ਵਿਹਲੇ ਹੁੰਦੇ ਤਾਂ ਜੰਗਲ ਵਿੱਚੋਂ ਲੱਕੜਾਂ ਕੱਟਣ ਲਈ ਭੇਜ ਦਿੰਦੇ। ਸ: ਰਤਨ ਸਿੰਘ ਜੀ ਨੇ ਦੱਸਿਆ ਕਿ ਇੱਕ ਸਵੇਰ ਪੰਜ ਕੁ ਵਜੇ ਮੈਂ ਬਾਬਾ ਜੀ ਦੇ ਨਿਵਾਸ ਸਥਾਨ ਤੇ ਪੁੱਜਾ ਤਾਂ ਕੀਹ ਦੇਖਦਾ ਹਾਂ ਕਿ ਬਾਬਾ ਜੀ ਦੇ ਤੇੜ ਕਛਹਿਰਾ ਹੀ ਹੈ ਤੇ ਹੋਰ ਸਾਰਾ ਸਮਾਨ, ਬਦਾਮ ਰੋਗਨ, ਅਤਰ, ਮਿਸਰੀ, ਮਿਠਿਆਈ, ਸਰੀਰ ਦੇ ਕੱਪੜੇ, ਕੰਬਲ, ਮਿਰਗਾਨ, ਰਜ਼ਾਈ, ਖਾਣ ਪੀਣ ਦੀਆਂ ਵਸਤੂਆਂ ਜੋ ਵੀ ਅੰਦਰ ਸਨ , ਇਕੱਠੀਆਂ ਕਰਕੇ ਢੇਰ ਲਾਇਆ ਪਿਆ ਹੈ। ਜਦ ਆਵਾਜਾ ਦਿੱਤਾ, ਅੰਦਰ ਸੱਦ ਕੇ ਪੁੱਛਣ ਲੱਗੇ.... 'ਕੌਣ ਆਇਆ ਹੈ ? ਤੇਰਾ ਕੀ ਕੰਮ ? '
ਜਦ ਮੈਂ ਬੇਨਤੀ ਕੀਤੀ ਕਿ ਵਰਿਆਮ ਸਿੰਘ ਦੀ ਸੇਵਾ ਦੀ ਥਾਂ ਆਇਆਂ ਹਾਂ, ਤਾਂ ਕਹਿਣ ਲੱਗੇ...'ਚੰਗਾ , ਅੰਦਰ ਆ ਜਾ! ਨਿਗਾਹ ਮਾਰ! ਤੀਲੀ ਅੰਦਰ ਲਾਈ ਜਾਵੇ ਜਾਂ ਬਾਹਰ ? ਮੌਸਮ ਗਰਮੀ ਦਾ ਆ ਰਿਹਾ ਹੈ, ਸਾਨੂੰ ਇਹ ਵਾਧੂ ਚੀਜ਼ਾਂ ਰੱਖਣ ਦੀ ਕੀਹ ਲੋੜ ਹੈ ?'
ਮੈਂ: ਮੈਨੂੰ ਕੀ ਸਮਝ ਹੈ ? ਪਰ ਦੇ ਅੰਦਰ ਤੀਲੀ ਦਾ ਦਿੱਤੀ ਤਾਂ ਸਾਰਾ ਸਿਰਵਾੜ ਵੀ ਸੜ ਜਾਏਗਾ, ਫੂਕੋ ਤਾਂ ਸੌ ਵਾਰੀਂ ।

Have something to say? Post your comment

 

ਧਰਮ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ