ਧਰਮ

‘ਇਸਲਾਮ ਧਰਮ ਵਿਚ ਰਮਜ਼ਾਨ ਮਹੀਨੇ ਦੀ ਮਹੱਤਤਾ ....

May 24, 2020 09:22 PM




ਇਸਲਾਮ ਧਰਮ ਦੇ ਹੇਠ ਲਿਖੇ ਬੁਨਿਆਦੀ ਪੰਜ ਫ਼ਰਜ਼ ਹਨ। ਜਿਵੇਂ (1) ਈਮਾਨ ਯਾਨੀ ਕਿ ਇਸ ਗੱਲ ਦਾ ਜ਼ੁਬਾਨ ਅਤੇ ਦਿਲੋਂ ਇਕਰਾਰ ਕਰਨਾ ਕਿ ਰੱਬ ਇੱਕ ਹੈ, ਤੇ ਉਹੀ ਪੂਜਨ ਯੋਗ ਹੈ। ਅਤੇ ਹਜ਼ਰਤ ਮੁਹੰਮਦ ‘ਸੱਲਲਾਹ ਅਲੈਹਿ ਵਸੱਲਮ’ (ਸਲ.) ਅੱਲਾ ਦੇ ਸੱਚੇ ਰਸੂਲ (ਪੈਗੰਬਰ) ਹਨ। (2) ਨਮਾਜ਼ ਯਾਨੀ ਕਿ ਅੱਲਾ (ਰੱਬ) ਦੀ ਇਬਾਦਤ ਕਰਨਾ। (3) ਰਮਜ਼ਾਨ:- ਉਲ ਮੁਬਾਰਕ ਰੋਜ਼ੇ (ਵਰਤ) ਰੱਖਣਾ।(4) ਜਕਾਤ ਅਦਾ ਕਰਨਾ:- ਯਾਨੀ ਕਿ ਆਪਣੀ ਹੱਕ-ਹਲਾਲ ਦੀ ਕਮਾਈ ਵਿੱਚੋਂ ਸਲਾਨਾ ਬੱਚਤ ਚੋਂ ਢਾਈ ਫੀਸ਼ਦੀ ਗਰੀਬਾਂ ਅਤੇ ਯਤੀਮਾਂ ਨੂੰ ਦਾਨ ਕਰਨਾ। (5) ਹੱਜ:- ਯਾਨੀ ਕਿ ਬੈਤੁੱਲ੍ਹਾ (ਅੱਲ੍ਹਾ ਦਾ ਘਰ/ਮੱਕਾ ਸ਼ਰੀਫ਼) ਦੀ ਯਾਤਰਾ ਕਰਨਾ ਹੈ। ਉਪਰੋਤਕ ਦਰਜ ਰਮਜ਼ਾਨ ਦਾ ਮਹੀਨਾ ਇਬਾਦਤ ਤੇ ਪੱਵਿਤਰ ਮੰਨਿਆ ਗਿਆ ਹੈ। ਜਿਸ ਵਿੱਚੋਂ ਪੂਰੇ ਮਹੀਨੇ ਦੇ ਲਗਾਤਾਰ ਰੋਜ਼ੇ (ਵਰਤ) ਰੱਖੇ ਜਾਂਦੇ ਹਨ।
‘ਕੁਰਆਨ ਮਜੀਦ ਅਨੁਵਾਦ ਤੇ ਸੰਖੇਪ ਟੀਕਾ ਸਾਹਿਤ ਦੇ ਪੰਜਾਬੀ ਅਨੁਵਾਦਕ ਜਨਾਬ ‘ਰਮਜ਼ਾਨ ਸਈਦ’ ਅਨੁਸਾਰ, ਇਸਲਾਮ ਦੇ ਬਹੁਤ ਸਾਰੇ ਹੁਕਮਾਂ ਵਾਂਗ ਰੋਜ਼ੇ ਵੀ ਸ਼ਹਿਜੇ-ਸ਼ਹਿਜੇ ਫ਼ਰਜ਼ ਕੀਤਾ ਗਿਆ ਹੈ। ਹਜ਼ਰਤ ਮੁਹੰਮਦ ਨੇ ਸ਼ੁਰੂ ਵਿੱਚ ਮੁਸਲਮਾਨਾਂ ਨੂੰ ਹਰ ਮਹੀਨੇ ਕੇਵਲ ਤਿੰਨ ਦਿਨਾਂ ਦੇ ਰੋਜ਼ੇ ਰੱਖਣ ਦੀ ਹਦਾਇਤ ਫਰਮਾਈ ਸੀ। ਪਰ ਇਹ ਰੋਜ਼ੇ ਫਰਜ਼ ਨਹੀ ਸਨ। ਫਿਰ ਸੰਨ 2 ਹਿਜਰੀ (ਇਸਲਾਮਿਕ ਸਾਲ) ਵਿੱਚ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦਾ ਇਹ ਹੁਕਮ ਕੁਰਆਨ ਪਾਕ ਵਿੱਚ ਨਾਜ਼ਲ ਹੋਇਆ। ਜਿਸ ਦਾ ਵਰਤ ਪਹੁ-ਫੁਟਾਲੇ ਤੋਂ ਲੈਕੇ ਸੂਰਜ ਛੁਪਣ ਤੱਕ ਹੁੰਦਾ ਹੈ। ਇਸਲਾਮ ਦਾ ਇਹ ਇੱਕ ਅਹਿਮ ਥੰਮ ਹੈ। ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾਂ ਬਹੁਤ ਵੱਡਾ ਇਨਾਮ ਮੰਨਿਆ ਗਿਆ ਹੈ। ਇਸੇ ਤਰ੍ਹਾਂ ਇੱਕ ਹਦੀਸ ਵਿੱਚ ਹਜਰਤ ਮੁਹੰਮਦ ਸਲੱਲਹੁਅਲੈਹਿ ਵਸੱਲਮ ਦੀ ਜੁਬਾਨ ਮੁਬਾਰਕ ਤੋਂ ਕਹੀ ਗਈ ਬਾਤ ਵਿੱਚੋਂ ਆਇਆ ਹੈ ਕਿ ਜੇਕਰ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਰਮਜ਼ਾਨ ਮਹੀਨਾ ਕੀ ਚੀਜ਼ ਹੈ ਤਾਂ ਮੇਰੀ ਉਮਤ ਇਹ ਇੱਛਾ ਕਰੇ ਕਿ ਸਾਰਾ ਸਾਲ ਰਮਜ਼ਾਨ ਹੀ ਹੋ ਜਾਵੇ। ਭਾਵੇਂ ਕਿ ਹਰ ਸਖਸ਼ ਇਹ ਸਮਝਦਾ ਹੈ ਕਿ ਸਾਲ ਭਰ ਦੇ ਰੋਜ਼ੇ ਰੱਖਣਾ ਮੁਸਕਿਲ ਹੈ। ਪਰ ‘ਰਮਜ਼ਾਨ-ਉਲ-ਮਬਾਰਕ’ ਦੇ ਸਵਾਬ (ਪੁੰਨ) ਦੇ ਮੁਕਾਬਲੇ ਵਿੱਚ ਹਜ਼ੂਰ, ‘ ਸੱਲਲਹੁਅਲੈਹਿ ਵਸੱਲਮ’ ਦੇ ਹੁਕਮ ਨੂੰ ਮੰਨਦੇ ਹੋਏ ਲੋਕ ਤਮੰਨਾ ਕਰਨ।’
ਇਸੇ ਤਰ੍ਹਾਂ ਇੱਕ ਹੋਰ ਹਦੀਸ ਵਿੱਚ ਦੱਸਿਆ ਮਿਲਦਾ ਹੈ ਕਿ ਰਮਜ਼ਾਨ ਪਾਕ ਦੇ ਰੋਜ਼ੇ ਰੱਖਣ ਦਿਲ ਦੀ ਖੋਟ ਅਤੇ ਗਲਤ ਖਿਆਲਾਂ ਨੂੰ ਦੂਰ ਕਰਦਾ ਹੈ। ‘ਹਜ਼ਰਤ ਸਲਮਾਨ ਰਜ਼ੀ ਅੱਲ੍ਹਾ ਹੁਆਹੁ ਕਹਿੰਦੇ ਹਨ ਕਿ ਨਬੀ ‘ਸਲੱਲਹੂ ਅਲੈਹਿ ਵਸੱਲਮ ਨੇ ਸ਼ੁਬਾਨ। ਰੁਮਜ਼ਾਨ ਤੋਂ ਪਹਿਲਾ ਇਸਲਾਮਿਕ ਮਹੀਨਾ, ਦੀ ਆਖਰੀ ਤਰੀਕ ਵਿੱਚੋਂ ਸਾਨੂੰ ਲੋਕਾਂ ਨੂੰ ਇਹ ਨਸੀਹਤ ਫੁਰਮਾਈ ਕਿ ਤੁਹਾਡੇ ਉਪਰ ਇੱਕ ਮਹੀਨਾ ਆ ਰਿਹਾ ਹੈ ਜਿਹੜਾ ਬਹੁਤ ਵੱਡੀ ਅਹਿਮੀਅਤ ਤੇ ਮੁਬਾਰਕ ਮਹੀਨਾ ਹੈ।ਇਸ ਮਹੀਨੇ ਵਿੱਚ ਇੱਕ ਰਾਤ ਸ਼ਬੇ ਕਦਰ ਹੈ ਜਿਹੜੀ ਕਿ ਹਜ਼ਾਰ ਮਹੀਨਿਆ ਵੱਧ ਕੇ ਹੋਵੇਗੀ। ਅੱਲ੍ਹਾਂ ਤਾ ਅਲਾਨੇ ਇਸ ਮੁਬਾਰਕ ਮਹੀਨੇ ਦੇ ਰੋਜ਼ਿਆ ਨੂੰ ਫਰਜ਼ (ਜਰੂਰੀ) ਫੁਰਮਾਇਆ ਅਤੇ ਇਸ ਦੇ ਕਿਆਮ (ਤਰਾਵੀਂ ਦੀ ਨਮਾਜ਼ ਲਈ ਖੜ੍ਹੇ ਹੋਣਾ) ਬਹੁਤ ਹੀ ਸਵਾਬ ਦੀ ਚੀਜ਼ ਬਣਾਇਆ ਹੈ।ਜਿਹੜਾ ਸ਼ਖ਼ਸ਼ ਇਸ ਮਹੀਨੇ ਵਿੱਚ ਕਿਸੇ ਨੇਕੀ ਦੇ ਨਾਲ ਅੱਲ੍ਹਾ ਦੀ ਨਜਦੀਕੀ ਹਾਸਿਲ ਕਰੇ ਉਹ ਇਸ ਤਰ੍ਹਾਂ ਹੈ। ਜਿਸ ਤਰ੍ਹਾਂ ਕਿ ਗੈਰ ਰਮਜ਼ਾਨ ਵਿੱਚ ਫ਼ਰਜ਼ ਅਰਜ਼ ਅਦਾ ਕਰੇ ਭਾਵ ਇਸ ਮਹੀਨੇ ਦੀ ਇਬਾਦਤ ਦਾ ਫਲ ਸੱਤਰ ਗੁਣਾ ਜ਼ਿਆਦਾ ਦੱਸਿਆ ਗਿਆ ਹੈ। ਇਸ ਮਹੀਨੇ ਨੂੰ ਸਬਰ ਦਾ ਮਹੀਨਾ ਮੰਨਿਆ ਗਿਆ ਹੈ।ਸਬਰ ਦਾ ਬਦਲਾ ਜਨੰਤ ਹੈ।ਇਸ ਪਾਕ ਮਹੀਨੇ ਵਿੱਚ ਮੁਸਲਮਾਨਾਂ ਦਾ ਰਿਜ਼ਕ ਵਧਾ ਦਿੱਤਾ ਜਾਦਾ ਹੈ। ਜਿਵੇਂ ਕੋਈ ਨੇਕ ਸ਼ਖ਼ਸ਼ ਕਿਸੇ ਰੋਜ਼ੇ ਰੱਖਣ ਵਾਲੇ ਦਾ ਰੋਜ਼ਾ ਇਫਤਾਰ ਕਰਾਏ, ਉਸਦੇ ਲਈ ਗੁਨਾਂਹ ਦੇ ਮਾਫ ਹੋਣ ਤੇ ਆਜ਼ਾਬ ਦੀ ਅੱਗ ਤੋਂ ਖਲਾਸੀ ਦਾ ਸਵਾਬ ਹੋਵੇਗਾ ਅਤੇ ਰੋਜ਼ੇਦਾਰ ਦੇ ਸਵਾਬ ਦੇ ਬਰਾਬਰ ਉਸ ਨੂੰ ਸਵਾਬ ਨਸੀਬ ਹੋਵੇਗਾ ਪ੍ਰੰਤੂ ਰੋਜ਼ੇਦਾਰ ਦੇ ਸਵਾਬ ਵਿੱਚ ਕੋਈ ਕਟੌਤੀ ਨਹੀ ਕੀਤੀ ਜਾਵੇਗੀ। ਸਹਾਬਾ ਰਜ਼ੀਅੱਲਾਹ ਅਨੁਹੁਮ ਅਜ਼ਮਈਨ ਨੇ ਫਰਮਾਇਆ ਹੈ।ਕਿ ਯਾ ਰਸੂਲੱਲਾਹ ਸਾਡੇ ਵਿੱਚੋਂ ਹਰ ਸ਼ਖ਼ਸ਼ ਤਾ ਇੰਨੀ ਹਿੰਮਤ ਨਹੀ ਰੱਖਦਾ ਕਿ ਉਹ ਰੋਜ਼ੇਦਾਰ ਦਾ ਰੋਜਾ ਇਫਤਾਰ ਕਰਾ ਸਕੇ ਭਾਵ ਖਾਣਾ ਖਿਲਾ ਸਕੇ।ਤਾਂ ਹਜ਼ਰਤ ਸਲੱਲਾਅਲੈਹਿ ਵਸੱਲਮ ਨੇ ਅਰਜ਼ ਕੀਤਾ ਕਿ ਪੇਟ ਭਰਕੇ ਖਿਲਾਉਣਾ ਜਰੂਰੀ ਨਹੀ ਇਹ ਪੁੰਨ ਤਾ ਇੱਕ ਤਾ ਖਜ਼ੂਰ ਜਾ ਇੱਕ ਘੁੱਟ ਪਾਣੀ ਜਾ ਲੱਸੀ ਪਿਲਾ ਕੇ ਵੀ ਹਾਸਿਲ ਕੀਤਾ ਜਾ ਸਕਦਾ ਹੈ।ਇਸ ਮੁਬਾਰਕ ਮਹੀਨੇ ਦੀ ਅਹਿਮੀਅਤ ਇਸ ਕਰਕੇ ਵੀ ਮੰਨੀ ਜਾਦੀ ਹੈ।ਕਿਉਕਿ ਅੱਲ੍ਹਾਂ-ਤਾਅਲਾ ਦੀਆ ਸਾਰੀਆ ਕਿਤਾਬਾਂ ਇਸੇ ਮਹੀਨੇ ਦੁਨੀਆ ਤੇ ਉਤਾਰੀਆ ਗਈਆ ਹਨ। ਜਿਵੇਂ ਕੁਰਆਨ ਪਾਕ ਪੱਵਿੱਤਰ ਮਹੀਨੇ ਵਿੱਚ ਨਾਜ਼ਲ ਸ਼ੁਰੂ ਹੋਇਆ ਜਿਸ ਨੁੂੰ ਪੂਰੇ ਤੇਈ ਸਾਲ ਲੱਗੇ। ਰਮਜ਼ਾਨ ਮੁਬਾਰਕ ਵਿੱਚ ਕੁਰਆਨ ਸਰੀਫ ਨੂੰ ਬਹੁਤ ਜਿਆਦਾ ਪੜ੍ਹਿਆ ਅਤੇ ਤਰਾਵੀਹ ਦੀ ਨਮਾਜ ਵਿੱਚੋ ਸੁਣਾਇਆ ਜਾਦਾ ਹੈ।ਰੋਜ਼ੇ ਦਾ ਮਤਲਬ ਇਹ ਨਹੀ ਕਿ ਖਾਣਾ-ਪੀਣਾ ਛੱਡ ਦਿੱਤਾ ਜਾਵੇ ਰੋਜ਼ੇ ਦਾ ਅਸਲ ਭਾਵ ਅਰਥ ਇਹ ਕਿ (ੳ) ਆਪਣੀ ਨਜਰ ਦੀ ਹਿਫਾਜ਼ਤ ਕੀਤੀ ਜਾਵੇ।(ਅ) ਆਪਣੀ ਜ਼ੁਬਾਨ ਦੀ ਹਿਫ਼ਾਜ਼ਤ ਕੀਤੇ ਜਾਵੇ ਮਤਲਬ ਕਿ ਝੂਠ, ਚੂਗਲਖੋਰੀ ਤੋ ਗਰੇਜ਼ ਕੀਤਾ ਜਾਵੇ।(ੲ)ਦਿਲ ਦੀ ਹਿਫਾਜ਼ਤ ਯਾਨੀ ਕਿ ਦਿਲ ਵਿੱਚੋਂ ਗਲਤ ਕਿਸਮ ਦੇ ਖਿਾਅਲਾਤ ਨਾ ਪੈਦਾ ਹੋਣ। (ਸ) ਕੰਨ ਦੀ ਹਿਫ਼ਾਜਤ ਭਾਵ ਕੰਨ ਤੋਂ ਗਲਤ ਅਤੇ ਨਜਾਇਜ ਜਾ ਕਿਸੇ ਦੀਆ ਚੁਗਲੀਆ, ਬੁਰਾਈ ਨਾ ਸੁਣਨਾ। (ਹ) ਸਰੀਰ ਦੇ ਬਾਕੀ ਹਿੱਸੇ ਜਿਵਂੇ ਹੱਥ ਨਜਾਇਜ ਚੀਜ ਨੂੰ ਫੜ੍ਹਨ ਪੈਰ ਨੂੰ ਨਜਾਇਜ਼ ਚੀਜ ਵੱਲ ਚੱਲਣ ਤੋਂ ਰੋਕਣਾ ਆਦਿਕ। (ਕ) ਇਫਤਾਰੀ ਦੇ ਵਕਤ ਹਲਾਲ ਮਾਲ (ਮਿਹਨਤ ਦੀ ਕਮਾਈ) ਨਾਲ ਰੋਜ਼ੇ ਖੋਲਣਾ ਅਤੇ ਫਿਰ ਵੀ ਇੰਨਾ ਜ਼ਿਆਦਾ ਨਾ ਖਾਣਾ ਕਿ ਪੇਟ ਜ਼ਿਆਦਾ ਭਰ ਜਾਵੇ। (ਖ) ਰੋਜੇਦਾਰ ਲਈ ਜਰੂਰੀ ਹੈ ਕਿ ਰੋਜ਼ੇ ਤੋਂ ਬਾਅਦ ਵੀ ਡਰਦੇ ਰਹਿਣਾ ਕਿ ਪਤਾ ਨਹੀ ਰੋਜ਼ਾ ਕਬੂਲ ਹੋਇਆ ਜਾ ਨਹੀ।
ਜਿਵੇਂ ਪੜ੍ਹ ਆਏ ਕਿ ਆਪਣੀ ਮਿਹਨਤ ਦੀ ਨੇਕ ਕਮਾਈ ਚੋਂ ਸਲਾਨਾ ਬੱਚਤ ਦਾ ਢਾਈ ਫੀਸਦੀ ਹਿੱਸਾ ਯਤੀਮਾਂ ਨੂੰ ਦੇਣਾ ਜਰੂਰੀ ਹੈ। ਇਸ ਤੋਂ ਇਲਾਵਾ ਇੱਕ ਹੋਰ ਦਾਨ ਦਿੱਤਾ ਜਾਦਾ ਹੈ।ਜਿਸ ਨੂੰ ਫਿਤਰਾ ਕਿਹਾ ਜਾਦਾ ਹੈ।ਇਹ ਦਾਨ ਘਰ ਦੇ ਪਰ ਜੀਆ ਪਿੱਛੇ ਲਗਭਗ ਪੌਣੇ ਦੋ ਕਿਲੋਂ ਅਨਾਜ਼ ਜਾ ਇਸ ਦੀ ਕੀਮਤ ਦਾ ਪੈਸਾ ਗਰੀਬ ਨੂੰ ਈਦ ਦੀ ਨਮਾਜ਼ ਤੋਂ ਪਹਿਲਾ-ਪਹਿਲਾ ਦੇਣਾ ਚਾਹੀਦਾ ਹੈ।ਤਾਂ ਜੋ ਉਹ ਵੀ ਖੁਸ਼ੀ-ਖੁਸ਼ੀ ਆਪਣਾ ਈਦ ਦਾ ਮੁਬਾਰਕ ਤਿਉਹਾਰ ਮਨਾ ਸਕਣ। ਇਸੇ ਤਰ੍ਹਾਂ ਇਹ ਮਹੀਨਾਂ ਰੂਹਾਨੀਅਤ ਪੱਖੋਂ ਤਾਂ ਲਾਭ ਦਾਇਕ ਹੈ ਹੀ ਦੂਜੇ ਪਾਸੇ ਵਿਗਿਆਨਿਕ ਤੇ ਸਮਾਜਿਕ ਤੌਰ ਤੇ ਵੀ ਲਾਭ ਦਾਇਕ ਹੈ।
ਜਿਵੇਂ ਰੋਜ਼ਾ ਰੱਖਣ ਨਾਲ ਪੂਰੇ ਜਿਸਮ ਦੀ ਮੈਡੀਕਲ ਪੱਖੋ ਵੀ ਅੰਦਰੂਨੀ ਸਫਾਈ ਹੋ ਜਾਦੀ ਹੈ। ਜਿਸ ਕਰਕੇ ਸਾਨੂੰ ਬਹੁਤ ਸਾਰੀਆ ਬਿਮਾਰੀਆਂ ਤੋਂ ਨਿਜ਼ਾਤ ਮਿਲ ਜਾਦੀ ਹੈ। ਰੋਜੇ ਦੀ ਹਾਲਤ ਵਿੱਚ ਰੋਜ਼ੇਦਾਰ ਨੂੰ ਜਦੋਂ ਭੁੱਖ-ਪਿਆਸ ਲਗਦੀ ਹੈ ਤਾ ਇਸ ਨੂੰ ਉਨ੍ਹਾਂ ਗਰੀਬ ਲੋੜਵੰਦਾ ਦੀ ਜਿਨ੍ਹਾਂ ਨੂੰ ਪੇਟ ਭਰ ਕੇ ਰੋਟੀ ਨਸੀਬ ਨਹੀ ਹੁੰਦੀ ਉਨ੍ਹਾ ਨੂੰ ਭੁੱਖ ਅਤੇ ਪਿਆਸ ਦਾ ਅਹਿਸਾਸ ਹੋ ਜਾਦਾ ਹੈ। ਅਤੇ ਉਨ੍ਹਾਂ ਦੀ ਮਦਦ ਕਰਨ ਦਾ ਜ਼ਜਬਾ ਪੈਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਇਬਾਦਾਤਾਂ ਮੁਕੰਮਲ ਹੋ ਜਾਣ ਉਪਰੰਤ ਰਮਜ਼ਾਨ ਮਹੀਨਾ ਮੁਕੰਮਲ ਹੋ ਜਾਦਾ ਹੈ। ਤਾਂ ਈਦ ਦਾ ਚੰਦ ਨਜਰ ਆਉਣ ਉਪਰੰਤ ਖੁਸ਼ੀ ਵਿੱਚੋਂ ਈਦ-ਉਲ-ਫੀਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ।ਮਿੱਠੀਆਂ ਸੇਮੀਆਂ ਆਢ ਗੁਆਢ ਸਕੇ ਸਬੰਧੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਅਤੇ ਇਸ ਨੂੰ ਮਿੱਠੀ ਈਦ ਵੀ ਕਹਿ ਲਿਆ ਜਾਦਾ ਹੈ। ਮਸਜਿਦ ਵਿੱਚ ਜਾ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਜਾਦੀ ਹੈ।
ਤੌਰ ਤੇ ਵੀ ਲਾਭ ਦਾਇਕ ਹੈ।
ਜਿਵੇਂ ਰੋਜ਼ਾ ਰੱਖਣ ਨਾਲ ਪੂਰੇ ਜਿਸਮ ਦੀ ਮੈਡੀਕਲ ਪੱਖੋ ਵੀ ਅੰਦਰੂਨੀ ਸਫਾਈ ਹੋ ਜਾਦੀ ਹੈ। ਜਿਸ ਕਰਕੇ ਸਾਨੂੰ ਬਹੁਤ ਸਾਰੀਆ ਬਿਮਾਰੀਆਂ ਤੋਂ ਨਿਜ਼ਾਤ ਮਿਲ ਜਾਦੀ ਹੈ। ਰੋਜੇ ਦੀ ਹਾਲਤ ਵਿੱਚ ਰੋਜ਼ੇਦਾਰ ਨੂੰ ਜਦੋਂ ਭੁੱਖ-ਪਿਆਸ ਲਗਦੀ ਹੈ ਤਾ ਇਸ ਨੂੰ ਉਨ੍ਹਾਂ ਗਰੀਬ ਲੋੜਵੰਦਾ ਦੀ ਜਿਨ੍ਹਾਂ ਨੂੰ ਪੇਟ ਭਰ ਕੇ ਰੋਟੀ ਨਸੀਬ ਨਹੀ ਹੁੰਦੀ ਉਨ੍ਹਾ ਨੂੰ ਭੁੱਖ ਅਤੇ ਪਿਆਸ ਦਾ ਅਹਿਸਾਸ ਹੋ ਜਾਦਾ ਹੈ। ਅਤੇ ਉਨ੍ਹਾਂ ਦੀ ਮਦਦ ਕਰਨ ਦਾ ਜ਼ਜਬਾ ਪੈਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਇਬਾਦਾਤਾਂ ਮੁਕੰਮਲ ਹੋ ਜਾਣ ਉਪਰੰਤ ਰਮਜ਼ਾਨ ਮਹੀਨਾ ਮੁਕੰਮਲ ਹੋ ਜਾਦਾ ਹੈ। ਤਾਂ ਈਦ ਦਾ ਚੰਦ ਨਜਰ ਆਉਣ ਉਪਰੰਤ ਖੁਸ਼ੀ ਵਿੱਚੋਂ ਈਦ-ਉਲ-ਫੀਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ।ਮਿੱਠੀਆਂ ਸੇਮੀਆਂ ਆਢ ਗੁਆਢ ਸਕੇ ਸਬੰਧੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਅਤੇ ਇਸ ਨੂੰ ਮਿੱਠੀ ਈਦ ਵੀ ਕਹਿ ਲਿਆ ਜਾਦਾ ਹੈ। ਮਸਜਿਦ ਵਿੱਚ ਜਾ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਜਾਦੀ ਹੈ।

Have something to say? Post your comment

 

ਧਰਮ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ