ਮਨੋਰੰਜਨ

' ਵਿਰਸੇ ਦੀ ਰਾਣੀ ' ਲੋਕ ਗੀਤ ਨਾਲ ਚਰਚਾ 'ਚ ਸੁੱਖੀ ਬਰਾੜ

May 24, 2020 09:27 PM


ਜਦੋਂ ਵੀ ਹੱਟਿਆਂ-ਸੱਥਾਂ 'ਚ ਲੋਕ ਗਾਇਕੀ ਦੀ ਗੱਲ ਚੱਲਦੀ ਹੈ ਤਾਂ ਪੰਜਾਬੀ ਮਾਂ-ਬੋਲੀ ਦੀ ਧੀ , ਲੋਕ ਗਾਇਕੀ ਦੀ ਬੁਲੰਦ ਆਵਾਜ਼ ਸੁੱਖੀ ਬਰਾੜ ਦਾ ਨਾਂ ਆਪ ਮੁਹਾਰੇ ਜੁਬਾਨ ਉਤੇ ਚੜ ਜਾਂਦਾ ਹੈ। ਬਠਿੰਡਾ ਜਿਲੇ ਦੇ ਪਿੰਡ ਮਹਿਮਾ ਸਵਾਈ ਦੀ ਜੰਮਪਲ ਸੁੱਖੀ ਬਰਾੜ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਗਾਉਣ ਦੀ ਕਲਾ ਨੂੰ ਚੰਗੀ ਨਾ ਸਮਝਦੇ ਹੋਏ ਇਸ ਖੇਤਰ ਵੱਲ ਆਉਣ ਤੋਂ ਕਈ ਵਾਰੀ ਰੋਕਿਆ ਜਾਂਦਾ ਰਿਹਾ, ਪਰ ਮਨ ਅੰਦਰ ਗਾਇਕਾ ਬਣਨ ਦੇ ਜਾਨੂੰਨ ਨਾਲ ਸੁੱਖੀ ਬਰਾੜ ਨੇ ਬਤੌਰ ਲੋਕ ਗਾਇਕਾ ਅਮਿੱਟ ਪੈੜਾਂ ਪਾਇਆ ਹਨ।
ਗੀਤ , ਸੰਗੀਤ ਦੇ ਖੇਤਰ 'ਚ ਸੁੱਖੀ ਬਰਾੜ ਨੇ ਆਪਣੀ ਹਿੱਟ ਕੈਸੇਟ ' ਫੇਰ ਤੇਰਾ ਕਿ ਬਣਨਾ ' ਨਾਲ ਕਦਮ ਰੱਖਿਆ। ਹਿੱਕ ਦੇ ਜੋਰ ਨਾਲ ਗਾਉਣ ਵਾਲੀ ਗਾਇਕਾ ਸੁੱਖੀ ਬਰਾੜ ਦੇ ਇਸ ਸਾਨਦਾਰ ਆਗਾਜ਼ ਨੇ ਉਸ ਨੂੰ ਪੰਜਾਬੀਆਂ ਦੀ ਹਰਮਨ ਪਿਆਰੀ ਲੋਕ ਗਾਇਕਾ ਬਣਾ ਦਿੱਤਾ। ਫਿਰ ਹੋਰ ਕੈਸੇਟਾਂ ' ਪੰਜਾਬ ਦੀ ਮਿੱਟੀ ', ਅਤੇ ' ਫੁਲਕਾਰੀ ' ਸਰੋਤਿਆਂ ਨੂੰ ਦਿੱਤੀਆਂ। ਗਾਇਕਾ ਸੁੱਖੀ ਬਰਾੜ ਨੇ ਹਮੇਸ਼ਾਂ ਘੱਟ ਪਰ ਚੰਗਾ ਗਾਉਣ ਨੂੰ ਤਰਜੀਹ ਦਿੱਤੀ ਹੈ। ਲੋਕ ਗੀਤ ' ਇਹ ਦਾ ਰੰਗ ਸੰਧੂਰੀ ਹੈ, ਇਹ ਗੋਰੀ ਚਿੱਟੀ ਹੈ, ਇਹ ਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ.. ..। ਨੇ ਸੁੱਖੀ ਬਰਾੜ ਨੂੰ ਸੰਗੀਤ ਜਗਤ ਦੀ ਰਾਣੀ ਬਣਾਈਆ ਹੈ। ਉਸ ਦੀ ਮਖਮਲੀ ਆਵਾਜ਼ 'ਚ ਗਾਇਆ ਹਰੇਕ ਲੋਕ ਗੀਤ '' ਮੇਰੇ ਪੰਜਾਬ ਦੀ ਮਿੱਟੀ ਹੈ.. .', ' ਖਿੜਾ ਰਹੇ ਹਾੜ• ਦੀ ਧੁੱਖ ਵਾਂਗੂ ', ' ਗਿੱਧੇ ਵਿੱਚ ਨੱਚਦੀ ਦਾ ', ' ਮਿਰਜਾ ', ' ਮੈਂ ਨੱਢੀ ਪੰਜਾਬ ਦੀ ਮੇਰੀ ਦੁਨੀਆਂ ਦੇ ਟੌਹਰ ', ' ਚਾਵਾਂ ਦੀ ਫੁਲਕਾਰੀ ', ' ਹੋਸ਼ ਨਾ ਗੱਲ ਕਰ ਧੀ ਮੈਂ ਪੰਜਾਬ ਦੀ ', ਲੋਕ ਮਨਾਂ 'ਤੇ ਪ੍ਰਵਾਨ ਚੜਿਆ ਹੈ।
ਲੋਕ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਗਾਇਕਾ ਸੁੱਖੀ ਬਰਾੜ ਨੂੰ ਭਾਰਤ ਸਰਕਾਰ ਵੱਲੋਂ ਰਾਸਟਰੀ ਪੁਰਸਕਾਰ ਨਾਲ ਵੀ ਨਿਵਾਜਿਆ ਹੈ। ਪੰਜਾਬੀ ਸਿਨੇਮੇ ਦੀ ਸੁਪਰ ਹਿੱਟ ਪੰਜਾਬੀ ਫਿਲਮ ' ਲੋਂਗ ਦਾ ਲਿਸਕਾਰਾ ' ਰਾਹੀ ਪਿੱਠਵਰਤੀ ਗਾਇਕਾ ਵੱਜੋਂ ਆਪਣੀ ਪਛਾਣ ਬਣਾਈ ਹੈ। ਬਤੌਰ ਗਾਇਕਾ ਅਤੇ ਅਦਾਕਾਰਾ ਸੁੱਖੀ ਬਰਾੜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ' ਤੇਰੀ ਮੇਰੀ ਗੱਲ ਬਣ ਗਈ ' ਨਾਲ ਪਾਲੀਵੁੱਡ 'ਚ ਆਪਣਾ ਖਾਤਾ ਖੋਲੇਗੀ। ਅਜੌਕੀ ਗਾਇਕੀ ਪ੍ਰਤੀ ਚਿੰਤਤ, ਪੰਜਾਬੀ ਸੱਭਿਆਚਾਰ ਨੂੰ ਅਮੀਰ ਬਣਾਉਣ ਵਾਲੀ, ਸੱਭਿਆਚਾਰ ਨੂੰ ਸਮਰਪਿਤ ਸੁੱਖੀ ਬਰਾੜ ਪਿੱਛਲੇ ਲੰਮੇ ਸਮੇਂ ਤੋਂ ' ਵਿਸ਼ਵ ਪੰਜਾਬੀ ਵਿਰਾਸਤ ਸੰਸਥਾ ' ਰਾਹੀ ਸੱਭਿਆਚਾਰਕ ਪ੍ਰੋਗਰਾਮਾਂ ਨਾਲ-ਨਾਲ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਨੌਜਵਾਨ ਪੀੜੀ ਨੂੰ ਸੈਮੀਨਾਰਾਂ ਰਾਹੀ ਗਾਇਕੀ ਦੇ ਨਾਲ-ਨਾਲ ਭਾਂਸਨ ਦੇ ਕੇ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਪੰਜਾਬੀ ਮਾਂ-ਬੋਲੀ ਨੂੰ ਸੰਭਾਲਣ ਦਾ ਹੋਕਾ ਦੇ ਰਹੀ ਹੈ।
ਆਪਣੀ ਲੋਕ ਗਾਇਕੀ ਨਾਲ ਸੰਗੀਤਕ ਵਿਹੜੇ ਨੂੰ ਰੁਸਨਾਉਂਦੀ ਹੋਈ ਸੁੱਖੀ ਬਰਾੜ ਆਪਣੀ ਸੁਰੀਲੀ ਆਵਾਜ਼ ਵਿਚ ਪੰਜਾਬੀ ਦੇ ਨਾਮਵਰ ਗੀਤਕਾਰ ਭੱਟੀ ਭੜੀਵਾਲਾ ਦੀ ਕਲਮ ਦਾ ਲਿਖਿਆ ਗੀਤ ' ਵਿਰਸੇ ਦੀ ਰਾਣੀ ' ਸ਼ਿੰਗਲ ਟਰੈਕ ਨੂੰ ਦਰਸ਼ਕਾਂ ਸਰੋਤਿਆਂ ਦੀ ਝੋਲੀ ਪਾਇਆ ਹੈ। ਪੰਜਾਬੀ ਸੱਭਿਆਚਾਰ ਵਿਰਸੇ, ਵਿਰਾਸਤ ਅਤੇ ਪੰਜਾਬਣ ਮੁਟਿਆਰ ਦੇ ਸੁਹੱਪਣ ਦੀ ਅਸਲ ਤਸਵੀਰ ਪੇਸ਼ ਕਰਦਾ ਇਹ ਲੋਕ ਗੀਤ ਬਿੱਗ ਬੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਸੰਗੀਤ ਦੀ ਮਨਮੋਹਕ ਧੁੰਨਾਂ 'ਚ ਰਾਵੀ ਬੱਲ ਨੇ ਪਰੋਇਆ ਹੈ। ਗੀਤ ਦਾ ਵੀਡੀਓ ਹਰਜਿੰਦਰ ਔਲਖ ਵੱਲੋਂ ਤਿਆਰ ਕੀਤਾ ਹੈ। ਸੁੱਖੀ ਬਰਾੜ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਦਿਲਾਂ ਨੂੰ ਛੂਹਦਾ ਪ੍ਰਤੀਤ ਹੁੰਦਾ ਹੈ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ