ਸੰਸਾਰ

ਕੋਇਟਾ (ਬਲੋਚਿਸਤਾਨ) ਦੇ ਗੁਰੂਘਰ ਨੂੰ 73 ਸਾਲਾਂ ਬਾਅਦ ਸਿੱਖ ਕੌਮ ਨੂੰ ਵਾਪਿਸ ਦੇਣ ਦਾ ਫੈਸਲਾ ਸਵਾਗਤਯੋਗ : ਮਾਨ

ਕੌਮੀ ਮਾਰਗ ਬਿਊਰੋ | July 27, 2020 05:01 PM
 
 
ਫ਼ਤਹਿਗੜ੍ਹ ਸਾਹਿਬ,   "ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੇ ਅਤੇ ਬਲੋਚਿਸਤਾਨ ਦੀ ਅਦਾਲਤ ਨੇ ਜੋ ਸਿੱਖ ਕੌਮ ਨਾਲ ਸੰਬੰਧਤ ਕੋਇਟਾ (ਬਲੋਚਿਸਤਾਨ) ਦੇ ਇਤਿਹਾਸਿਕ ਗੁਰੂਘਰ ਨੂੰ 73 ਸਾਲਾਂ ਦੇ ਲੰਮੇਂ ਸਮੇਂ ਬਾਅਦ ਬਲੋਚਿਸਤਾਨ ਦੇ ਸਿੱਖਾਂ ਦੇ ਸਪੁਰਦ ਕੀਤਾ ਹੈ, ਇਸ ਫੈਸਲੇ ਦਾ ਸਮੁੱਚੇ ਮੁਲਕਾਂ ਵਿਚ ਵੱਸਦੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ ਅਤੇ ਇਮਰਾਨ ਖਾਨ ਹਕੂਮਤ ਦਾ ਧੰਨਵਾਦ ਵੀ ਕਰਦਾ ਹੈ । ਜਿਨ੍ਹਾਂ ਨੇ ਉਥੇ ਚੱਲ ਰਹੇ ਕੁੜੀਆਂ ਦੇ ਸਕੂਲ ਨੂੰ ਬੰਦ ਕਰਕੇ ਅਤੇ ਸੰਬੰਧਤ ਬੀਬੀਆਂ ਨੂੰ ਕਿਸੇ ਹੋਰ ਸਕੂਲ ਵਿਚ ਐਡਜੈਸਟ ਕਰਕੇ ਸਿੱਖ ਕੌਮ ਦੀ ਧਾਰਮਿਕ ਇਮਾਰਤ ਅਤੇ ਸਥਾਂਨ ਬਲੋਚਿਸਤਾਨ ਦੇ ਸਿੱਖਾਂ ਦੇ ਹਵਾਲੇ ਕੀਤੀ ਹੈ ।"
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਵੱਲੋਂ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਅਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਬਲੋਚਿਸਤਾਨ ਦੇ ਸਿੱਖਾਂ ਨੂੰ ਇਸ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਲਈ ਅਤੇ ਫ਼ਤਹਿ ਪ੍ਰਾਪਤ ਕਰਨ ਲਈ ਤਹਿ ਦਿੱਲੋਂ ਜਿਥੇ ਸੁਕਰ ਗੁਜਾਰ ਕੀਤਾ, ਉਥੇ ਬਲੋਚਿਸਤਾਨ ਦੇ ਸਿਰਕੱਢ ਸਿੱਖਾਂ ਅਤੇ ਸ. ਗੋਬਿੰਦ ਸਿੰਘ ਕਸਟੋਡੀਅਨ ਨੂੰ ਇਹ ਅਪੀਲ ਕੀਤੀ ਕਿ ਉਹ ਆਪਣੀਆ ਮੁਸ਼ਕਿਲਾਂ ਸੰਬੰਧੀ ਅਤੇ ਹੋਰ ਵਿਚਾਰਾਂ ਦੇ ਅਦਾਨ-ਪ੍ਰਦਾਨ ਕਰਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਈਮੇਲ ਸਅਦ_ਅਮਰਟਿਸਅਰ੍‍ੇਅਹੋ।ਚੋ।ਨਿ ਅਤੇ ਦਫ਼ਤਰ ਦੇ ਫੋਨ ਮੋਬਾਇਲ ਨੰਬਰ 9878344432, 9781222567 ਉਤੇ ਸੰਪਰਕ ਬਣਾਈ ਰੱਖਣ ਤਾਂ ਕਿ ਅਸੀਂ ਆਪਸੀ ਸਲਾਹ-ਮਸਵਰੇ ਨਾਲ ਇਕ ਦੂਸਰੇ ਦੇ ਖਿਆਲਾਤਾਂ ਤੋਂ ਜਾਣੂ ਵੀ ਹੁੰਦੇ ਰਹੀਏ ਅਤੇ ਬਲੋਚਿਸਤਾਨ ਵਿਚ ਵੱਸਦੇ ਸਿੱਖਾਂ ਨੂੰ ਜੋ ਹੋਰ ਵੀ ਦਰਪੇਸ਼ ਮਸਲੇ ਭਵਿੱਖ ਵਿਚ ਆਉਣ ਵਾਲੇ ਸਮੇਂ ਵਿਚ ਆਉਣ ਉਨ੍ਹਾਂ ਦਾ ਸਹੀ ਸਮੇਂ ਤੇ ਸਹੀ ਢੰਗ ਨਾਲ ਹੱਲ ਕਰਨ ਵਿਚ ਭੂਮਿਕਾ ਨਿਭਾਅ ਸਕੀਏ । ਉਨ੍ਹਾਂ ਕਿਹਾ ਕਿ ਪਾਕਿਸਤਾਨ ਹਕੂਮਤ ਸਿੱਖੀ ਗੁਰਧਾਮਾਂ ਅਤੇ ਗੁਰੂਘਰਾਂ ਲਈ ਜਿਥੇ ਆਪਣੀ ਪੁਰਾਤਨ ਸਾਂਝ ਨੂੰ ਮੁੱਖ ਰੱਖਦੇ ਹੋਏ ਹਮਦਰਦੀ ਰੱਖਦੀ ਹੈ, ਉਥੇ ਇਸ ਗੱਲ ਦਾ ਗਹਿਰਾ ਦੁੱਖ ਅਤੇ ਅਫ਼ਸੋਸ ਹੈ ਕਿ ਪਾਕਿਸਤਾਨ ਇਮਰਾਨ ਖਾਨ ਹਕੂਮਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਣ ਦੇ ਬਾਵਜੂਦ ਵੀ ਇੰਡੀਅਨ ਹੁਕਮਰਾਨ ਸਿੱਖ ਕੌਮ ਦੇ ਧਾਰਮਿਕ ਅਤੇ ਅੰਦਰੂਨੀ ਮਸਲਿਆ ਵਿਚ ਮੰਦਭਾਵਨਾ ਅਧੀਨ ਦਖਲ ਦੇ ਕੇ ਸਾਡੀ ਇਸ ਧਾਰਮਿਕ ਯਾਤਰਾਂ ਨੂੰ ਰੋਕਣ ਦੀਆਂ ਸਾਜਿ਼ਸਾਂ ਤੇ ਅਮਲ ਕਰਦੇ ਰਹਿੰਦੇ ਹਨ ਜੋ ਸਿੱਖ ਕੌਮ ਲਈ ਜਿਥੇ ਅਸਹਿ ਹੈ, ਉਥੇ ਹੁਕਮਰਾਨਾਂ ਦੀ ਇਸ ਸਿੱਖ ਵਿਰੋਧੀ ਕਾਰਵਾਈ ਅਤਿ ਨਿੰਦਣਯੋਗ ਹੈ । ਜਦੋਂ ਸਿੱਖ ਕੌਮ ਇਕ ਵੱਖਰੀ ਅਤੇ ਆਜ਼ਾਦ ਕੌਮ ਹੈ, ਤਾਂ ਇੰਡੀਅਨ ਹਿੰਦੂ ਹੁਕਮਰਾਨ ਸਾਡੇ ਗੁਰੂਘਰਾਂ ਦੀਆਂ ਯਾਤਰਾਵਾਂ ਤੇ ਕਿਵੇਂ ਜ਼ਬਰੀ ਰੋਕ ਲਗਾ ਸਕਦੇ ਹਨ ? ਉਨ੍ਹਾਂ ਨੂੰ ਅਜਿਹਾ ਨਾ ਤਾਂ ਕੋਈ ਵਿਧਾਨਿਕ, ਨਾ ਕੌਮਾਂਤਰੀ ਅਤੇ ਨਾ ਹੀ ਇਖਲਾਕੀ ਹੱਕ ਹੈ । ਇਸ ਲਈ ਇਸ ਪ੍ਰੈਸ ਰੀਲੀਜ ਰਾਹੀ ਅਸੀਂ ਹੁਕਮਰਾਨਾਂ ਨੂੰ ਇਕ ਵਾਰੀ ਸੰਜ਼ੀਦਾ ਤੌਰ ਤੇ ਖ਼ਬਰਦਾਰ ਕਰਨਾ ਚਾਹਵਾਂਗੇ ਕਿ ਉਹ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਮੰਦਭਾਵਨਾ ਅਧੀਨ ਦਖਲ ਦੇਣ ਦੇ ਦੁੱਖਦਾਇਕ ਅਮਲ ਤੁਰੰਤ ਬੰਦ ਕਰਨ ।
 
ਸ. ਮਾਨ ਨੇ ਪੰਜਾਬ ਦੇ ਅਤਿ ਗੰਭੀਰ ਸਿਆਸੀ ਸਥਿਤੀ ਉਤੇ ਖਟਾਸ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਆਗੂਆਂ ਅਤੇ ਲੋਕਾਂ ਨੇ ਬੀਤੇ ਸਮੇਂ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਵਿਚ ਬਾਦਲ ਪਰਿਵਾਰ, ਬੀਜੇਪੀ-ਆਰ.ਐਸ.ਐਸ ਤੇ ਹੋਰ ਮੁਤੱਸਵੀ ਜਮਾਤਾਂ ਦੀਆਂ ਸਾਜਿ਼ਸਾਂ ਵਿਚ ਸਹਿਯੋਗ ਕੀਤਾ ਅਤੇ ਸਿੱਖ ਕੌਮ ਨੂੰ ਨਿਰੰਤਰ ਪਿੱਠ ਦਿੰਦੇ ਆ ਰਹੇ ਹਨ, ਉਹ ਲੋਕ ਅੱਜ ਫਿਰ ਆਪਣੀ ਪੁਰਾਣੀ ਦੁਕਾਨ ਨੂੰ ਚੱਲਦਾ ਰੱਖਣ ਲਈ ਨਵੇਂ ਫੱਟੇ ਲਗਾਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ ਜਦੋਂਕਿ ਇਨ੍ਹਾਂ ਦਾ ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਅਤੇ ਉਨ੍ਹਾਂ ਦੀ ਅਣਖ-ਗੈਰਤ ਨੂੰ ਸਨਮਾਨਪੂਰਵਕ ਢੰਗ ਨਾਲ ਕਾਇਮ ਰੱਖਣ ਲਈ ਕੋਈ ਵੀ ਏਜੰਡਾ ਹੀ ਨਹੀਂ, ਫਿਰ ਇਹ ਆਗੂ ਨਵੇਂ ਫੱਟੇ ਦੀਆਂ ਨਵੀਆਂ ਸਿਆਸੀ ਦੁਕਾਨਾਂ ਖੋਲ੍ਹਕੇ ਸਿੱਖ ਕੌਮ ਦੀ ਸ਼ਕਤੀ ਨੂੰ ਕੰਮਜੋਰ ਕਿਉਂ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਸਮੇਂ ਰਹਿ ਚੁੱਕੇ ਬੁਲਾਰੇ ਅੱਜ ਸ. ਢੀਡਸਾ ਦੀ ਡੈਮੋਕ੍ਰੇਟਿਕ ਅਕਾਲੀ ਦਲ ਵਿਚ ਸਾਮਿਲ ਹੋ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਅਤੇ ਕਿਸ ਏਜੰਡੇ ਨੂੰ ਲੈਕੇ ਉਹ ਬਾਦਲ ਦੇ ਸਾਥੀ ਰਹਿ ਚੁੱਕੇ ਢੀਡਸਾ ਦੇ ਨਾਲ ਗਏ ਹਨ ? ਇਸਦਾ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਜੁਆਬ ਚਾਹੁੰਦੇ ਹਨ ਕਿ ਉਨ੍ਹਾਂ ਦਾ ਕੀ ਏਜੰਡਾ ਹੈ ਅਤੇ ਕੀ ਮਕਸਦ ਹੈ ਅਤੇ ਉਹ ਕੀ ਪ੍ਰਾਪਤ ਕਰਨਗੇ ?

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ