ਮਨੋਰੰਜਨ

ਪੰਜਾਬੀ ਲੋਕਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਨੇ 51 ਪਰਿਵਾਰਾਂ ਨੂੰ ਦਿੱਤੀਆਂ ਰਾਸ਼ਨ ਦੀਆਂ ਕਿੱਟਾਂ

ਕੌਮੀ ਮਾਰਗ ਬਿਊਰੋ | July 30, 2020 05:56 PM



ਫਗਵਾੜਾ - ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਵਲੋਂ ਏ.ਆਰ. ਹੈਲਪਿੰਗ ਹੈਂਡ ਫਾਉਂਡੇਸ਼ਨ ਅਤੇ ਐਨ.ਆਰ.ਆਈ. ਵੀਰਾਂ ਦੇ ਵਢਮੁੱਲੇ ਸਹਿਯੋਗ ਸਦਕਾ ਪੰਜਾਬੀ ਸੰਗੀਤ ਕਲਾ ਨਾਲ ਜੁੜੇ 51 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ। ਸੁਸਾਇਟੀ ਵਲੋਂ ਆਯੋਜਿਤ ਚੌਥੇ ਰਾਸ਼ਨ ਵੰਡ ਸਮਾਗਮ ਦੀ ਪ੍ਰਧਾਨ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਬਿੱਲਾ ਸ਼ਾਹ ਸ਼ਾਮਲ ਹੋਏ। ਉਹਨਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਨ ਉਪਰੰਤ ਕਿਹਾ ਕਿ ਆਰਥਕ ਤੌਰ ਤੇ ਸੰਪਨ ਗਾਇਕਾਂ ਅਤੇ ਸੰਗੀਤ ਦੇ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਆਪਣੇ ਵਲੋਂ ਵੀ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਸਰਕਾਰ ਨੂੰ ਵੀ ਲੋੜਵੰਦ ਪਰਿਵਾਰਾਂ ਦੀ ਕੋਵਿਡ-19 ਦੇ ਇਸ ਔਖੇ ਸਮੇਂ ਵਿਚ ਬਾਂਹ ਫੜਨੀ ਚਾਹੀਦੀ ਹੈ। ਬਾਬਾ ਬਿੱਲਾ ਸ਼ਾਹ ਦੇ ਨਾਲ ਪੁੱਜੇ ਦੀਪਕ ਰਸੂਲਪੁਰੀ ਅਤੇ ਸੁਰਿੰਦਰ ਢੰਡਾ ਨੇ ਵੀ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸੁਸਾਇਟੀ ਪ੍ਰਧਾਨ ਬੂਟਾ ਮੁਹੰਮਦ ਨੇ ਸਮੂਹ ਸਹਿਯੋਗੀਆਂ ਅਤੇ ਖਾਸ ਤੌਰ ਤੇ ਰਾਸ਼ਨ ਵਿੰਡ ਸਮਾਗਮ ਵਿਚ ਮੋਜੂਦ ਰਹੇ ਰਾਜੇਸ਼ ਕੁਮਾਰ ਸਪੀਡੋ ਨਿਉਯਾਰਕ ਅਤੇ ਧੀਰਜ ਕੁਮਾਰ ਨਿਉਯਾਰਕ ਦਾ ਵਢਮੁੱਲਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਇਹ ਉਪਰਾਲਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਸਮਾਗਮ ਦੌਰਾਨ ਜਿਲ•ਾ ਪ੍ਰਸ਼ਾਸਨ ਵਲੋਂ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜ-ਪੰਜ ਪਰਿਵਾਰਾਂ ਨੂੰ ਬੁਲਾ ਕੇ ਸਰੀਰਿਕ ਦੂਰੀ ਦਾ ਖਾਸ ਧਿਆਨ ਰੱਖਦੇ ਹੋਏ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਕਨਵੀਨਰ ਫਿਰੌਜ ਖਾਨ, ਜਨਰਲ ਸਕੱਤਰ ਮਨਮੀਤ ਮੇਵੀ, ਚੇਅਰਮੈਨ ਲੱਖਾ-ਨਾਜ ਜੋੜੀ ਨੰਬਰ 1, ਗੀਤਕਾਰ ਤੇ ਗਾਇਕ ਸੱਤੀ ਖੋਖੇਵਾਲੀਆ ਤੋਂ ਇਲਾਵਾ ਬਾਬਾ ਰੰਗੜ ਬਾਦਸ਼ਾਹ ਦਰਬਾਰ ਦੇ ਸੇਵਾਦਾਰ ਹਾਜਰ ਸਨ।
ਤਸਵੀਰ - ਫਗਵਾੜਾ ਵਿਖੇ ਸੰਗੀਤ ਨਾਲ ਜੁੜੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਬਾਬਾ ਬਿੱਲਾ ਸ਼ਾਹ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ, ਫਿਰੋਜ ਖਾਨ ਅਤੇ ਹੋਰ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ