ਮਨੋਰੰਜਨ

ਮੈਸਮੇ ਮਿਊਜ਼ਿਕ ਵਲੋਂ ਗਾਇਕ ਗੁਰ ਬਾਠ ਦਾ ਗੀਤ ਖੁੱਲਾ ਦਾੜ੍ਹਾ ਕੀਤਾ ਰਿਲੀਜ਼

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | July 30, 2020 07:15 PM



ਖਰੜ:- ਗੀਤ, ਸੰਗੀਤ ਹਮੇਸ਼ਾਂ ਹੀ ਮਨੁੱਖ ਲਈ ਰੂਹ ਦੀ ਖੁਰਾਕ ਰਿਹਾ ਹੈ। ਪਰ ਪਿੱੱਛਲੇ ਲੰਮੇ ਸਮੇਂ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਹੱਥਾਂ ਵਿਚ ਕਿਰਚਾਂ, ਕਿਰਪਾਨਾਂ, ਹਥਿਆਰਾਂ ਵਾਲੇ ਵਿਸ਼ਿਆਂ ਵਾਲੇ ਗੀਤਾਂ ਦੇ ਨਾਲ-ਨਾਲ ਸਮਾਜ ਦਾ ਗਹਿਣਾ ਔਰਤ ਨੂੰ ਨਿੰਦਣ ਵਾਲੇ ਵਿਸ਼ੇ ਸਾਡੇ 'ਤੇ ਭਾਰੂ ਪੈ ਰਹੇ ਹਨ। ਸਾਡੇ ਅਮੀਰ ਸੱਭਿਆਚਾਰ ਵਿਰਸ਼ੇ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਇਹ ਵਿਚਾਰ ਅੱਜ ਗਾਇਕ ਗੁਰ ਬਾਠ ਦੇ ਸ਼ਿੰਗਲ ਟਰੈਕ ਖੁੱਲਾ ਦਾੜ੍ਹਾ ਨੂੰ ਰਿਲੀਜ਼ ਕਰਨ ਮੌਕੇ ਗੀਤਕਾਰ ਸਾਹਿਬ ਹਿਟਲਰ, ਵੀਡੀਓ ਡਾਇਰੈਕਟਰ ਗੁਰਮਨ ਗਿੱਲ ਨੇ ਸਾਂਝੇ ਕੀਤੇ। ਗੀਤ ਖੁੱਲਾ ਦਾੜ੍ਹਾ ਮੈਸਮੇ ਮਿਊਜ਼ਿਕ ਕੰਪਨੀ ਅਤੇ ਜਸਬੀਰ ਗਿੱਲ ਦੀ ਪਲੇਠੀ ਪੇਸ਼ਕਸ਼ ਹੈ। ਇਸ ਮੌਕੇ ਜਸਬੀਰ ਗਿੱਲ ਨੇ ਇਸ ਗੀਤ ਦੀ ਮੁਬਾਰਕਵਾਦ ਦਿੰਦਿਆ ਕਿਹਾ ਅੱਜ ਵੀ ਕੁਝ ਨੌਜਵਾਨ ਗਾਇਕ ਕਲਾਕਾਰ ਆਪਣੇ ਵਿਰਸ਼ੇ ਨੂੰ ਸੰਭਾਲਣ ਲਈ ਹੰਭਲਾ ਮਾਰ ਰਹੇ ਹਨ। ਸਾਡੀ ਟੀਮ ਨੇ ਹਥਿਆਰਾਂ ਤੋਂ ਹੱਟਕੇ ਗੀਤ ਖੁੱਲਾ ਦਾੜ੍ਹਾ ਰਾਹੀ ਸਮਾਜ ਨੂੰ ਇੱਕ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਉਹਨਾਂ ਦੱਸਿਆ ਕਿ ਗੀਤ ਯੂਟਿਯੂਬ 'ਤੇ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਸੰਗੀਤਕਾਰ ਮਨਿੰਦਰ ਮਾਨ ਦੀਆਂ ਮਨਮੋਹਕ ਧੁੰਨਾਂ 'ਚ ਗੁੰਦੇ ਗੀਤ ਦਾ ਵੀਡੀਓ ਫਿਲਮਾਂਕਣ ਨੌਜਵਾਨ ਵੀਡੀਓ ਡਾਇਰੈਕਟਰ ਗੁਰਮਨ ਗਿੱਲ ਦੀ ਮਿਹਨਤ ਨੇ ਗੀਤ ਦੇ ਬੋਲਾਂ ਨਾਲ ਪੁਰਾ ਇਨਸ਼ਾਫ ਕੀਤਾ। ਗੀਤ ਦੇ ਵੀਡੀਓ 'ਚ ਮਾਡਲ ਗੌਰਵ ਨਾਗਪਾਲ, ਕੁਲਬੀਰ 43, ਦਿਵਿਆ, ਗੁਰਪ੍ਰਤਾਪ ਸਿੰਘ ਨੇ ਕੰਮ ਕੀਤਾ ਹੈ। ਇਸ ਮੌਕੇ ਜਸਬੀਰ ਗਿੱਲ, ਗੀਤਕਾਰ ਸਾਹਿਬ ਹਿਟਲਰ, ਗਾਇਕ ਗੁਰ ਬਾਠ, ਡਾਇਰੈਕਟਰ ਗੁਰਮਨ ਗਿੱਲ, ਆਦਿ ਹਾਜ਼ਰ ਸਨ।.

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ