ਟ੍ਰਾਈਸਿਟੀ

ਬਸਪਾ ਵਲੋਂ ਕਾਂਗਰਸ ਸਰਕਾਰ ਦੇ ਖਿਲਾਫ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ,ਪੁਲਿਸ ਵਲੋ ਅਰਥੀ ਨਾ ਫੂਕਣ ਦਿੱਤੀ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | August 04, 2020 09:11 PM




ਖਰੜ:- ਖਰੜ ਦੀ ਮਿਊਸਪਲ ਪਾਰਕ ਵਿਚ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਕਾਂਗਰਸ ਸਰਕਾਰ ਦੇ ਖਿਲਾਫ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਵਿਚ ਅਰਥੀ ਯਾਤਰਾ ਵੀ ਕੱਢੀ ਗਈ। ਬਸਪਾ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਸੈਕੜੇ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜਿਨਾਂ ਦੀ ਮੌਤ ਦੀ ਜਿੰਮੇਵਾਰੀ ਮੁੱਖ ਮੰਤਰੀ ਬਣਦੀ ਹੈ ਅਤੇ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬਸਪਾ ਆਗੂਆਂ ਨੇ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਦੀ ਮੌਤ ਹੋਈ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜਾ ਦੇਵੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਵਿਚ ਗੁਰਬਾਣੀ ਦਾ ਗੁਟਕਾ ਫੜ ਕੇ ਸਹੁੰ ਖਾਂਧੀ ਸੀ ਕਿ ਉਹ ਪੰਜਾਬ ਅੰਦਰ ਨਸ਼ਾ ਤੁਰੰਤ ਕਰ ਦੇਣਗੇ ਪਰ ਹੋਇਆ ਕੁਝ ਨਹੀਂ ਤੇ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ• ਹੋ ਚੁੱਕੀ ਹੈ ਕਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਵਿਚ ਵਿਹਲੇ ਬੈਠੇ ਮਜ਼ੂਦਰ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਕਿਸੇ ਨੂੰ ਕੋਈ ਮੁਆਵਜ਼ਾ, ਕੋਈ ਵਿੱਤੀ ਸਹਾਇਤਾ ਵੀ ਨਹੀਂ ਦਿੱਤੀ ਗਈ। ਹਰ ਘਰ ਘਰ ਵਿਚ ਰੁਜ਼ਗਾਰ ਦਾ ਵਾਇਦਾ ਕੀਤਾ ਗਿਆ ਸੀ ਜੋ ਕਿ ਮੋਤੀ ਮਹਿਲ ਵਿਚ ਹੀ ਰੁੱਲ ਗਿਆ। ਅੱਜ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਮੋਬਾਇਲ ਭੱਤਾ ਤੇ ਵੱਡਾ ਕੱਟ ਲਗਾ ਦਿੱਤਾ ਗਿਆ ਅਤੇ ਤਨਖਾਹਾਂ ਵੀ ਰੋਕੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਰਕਾਰ ਤੁਰੰਤ ਕਾਨੂੰਨੀ ਕਾਰਵਾਈ ਕਰੇ ਅਤੇ ਜਹਿਰੀਲੀ ਸ਼ਰਾਬ ਕਾਰਨ ਬਸਪਾ ਵਲੋਂ ਅਰਥੀ ਯਾਤਰਾ ਵੀ ਕੱਢੀ ਗਈ ਜੋ ਸ਼ਹਿਰ ਤੋਂ ਹੁੰਦੀ ਹੋਈ ਐਸ.ਡੀ.ਐਮ.ਕੰਪਲੈਕਸ ਖਰੜ ਵਿਖੇ ਪੁੱਜੀ। ਐਸ.ਡੀ.ਐਮ ਖਰੜ ਹਿਮਾਸੂੰ ਜੈਨ ਅਤੇ ਡੀ.ਐਸ.ਪੀ.ਖਰੜ ਪਾਲ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੁਰਿੰਦਰਪਾਲ ਸਿੰਘ ਜਿਲ•ਾ ਪ੍ਰਧਾਨ, ਹਰਨੇਕ ਸਿੰਘ ਦੇਵਪੁਰੀ ਜੋਨ ਇੰਚਾਰਜ਼, ਮਾਸਟਰ ਨਛੱਤਰ ਸਿੰਘ , ਗੁਲਜ਼ਾਰ ਸਿੰਘ , ਕੁਲਦੀਪ ਸਿੰਘ, ਨਿਰਮਲ ਸਿੰਘ ਪਰਮਿੰਦਰ ਸਿੰਘ ਕੰਨਸਾਲਾ, ਬਲਜਿੰਦਰ ਸਿੰਘ ਮਾਮੂਪੁਰ, ਪ੍ਰਭਜੋਤ ਸਿੰਘ ਮਿਲਖ, , ਗੁਲਜਾਰ ਸਿੰਘ, ਕੁਲਵਿੰਦਰ ਸਿੰਘ, ਸੋਨੂੰ ਸਿੱਲ, ਗੋਪਾਲ ਝੂੰਗੀਆਂ ਸਮੇਤ ਹੋਰ ਅਹੁੱਦੇਦਾਰ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ