ਹਰਿਆਣਾ

ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਅਤੇ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦਾ ਕੀਤਾ ਉਦਘਾਟਨ

ਦਵਿੰਦਰ ਸਿੰਘ ਕੋਹਲੀ | August 05, 2020 06:49 PM


ਚੰਡੀਗੜ੍ਹ - ਹਰਿਆਣਾ ਸਰਕਾਰ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ 'ਤੇ ਵਿਸ਼ੇਸ਼ ਜੋਰ ਦੇਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਅਤੇ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦਾ ਉਦਘਾਟਨ ਕੀਤਾ|
ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਨੂੰ ਫਲੈਗਸ਼ਿਪ ਪ੍ਰੋਗ੍ਰਾਮਾਂ ਵਿਚ ਸ਼ਾਮਿਲ ਕਰਣ ਅਤੇ ਸਬੰਧਿਤ ਜਿਲ੍ਹਿਆਂ ਵਿਚ ਮਹਿਲਾਵਾਂ ਅਤੇ ਬੱਚਿਆਂ ਵਿਚ ਏਨੀਮਿਆ ਅਤੇ ਕੁਪੋਸ਼ਣ ਦੀ ਸਮਸਿਆ ਨੂੰ ਦੂਰ ਕਰਨ ਲਈ ਅਣਥੱਕ ਯਤਨ ਕਰਣ|
ਅੱਜ ਇੱਥੇ ਆਯੋਜਿਤ ਉਦਘਾਟਨ ਮੌਕੇ 'ਤੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਦੇ ਤਹਿਤ ਤਿੰਨ ਬੱਚਿਆਂ ਅਤੇ ਦੋ ਮਹਿਲਾਵਾਂ ਸਮੇਤ ਪੰਜ ਲਾਭਪਾਤਰਾਂ ਨੂੰ ਸਕਿਮਡ ਮਿਲਕ ਪਾਊਡਰ ਦੇ ਪੈਕੇਟ ਵੰਡ ਕੀਤੇਇਸ ਤੋਂ ਇਲਾਵਾ,  ਉਨ੍ਹਾਂ ਨੇ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦੇ ਲਾਭਪਾਤਰਾਂ ਨੂੰ ਮੁਫਤ ਸੈਨਿਟਰੀ ਨੈਪਕਿਨ ਦੇ ਪੈਕੇਟ ਵੀ ਵੰਡ ਕੀਤੇ|
ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ ਇਸ ਪ੍ਰੋਗ੍ਰਾਮ ਦੌਰਾਨ ਰਾਜ ਦੇ ਸਾਰੇ ਜਿਲ੍ਹਿਆਂ ਵਿਚ ਇੰਨ੍ਹਾਂ ਦੋਨੋਂ ਯੋਜਨਾਵਾਂ ਦੇ ਤਹਿਤ ਲਾਭਪਾਤਰਾਂ ਦਾ ਸਕਿਮਡ ਮਿਲਕ ਪਾਊਡਰ ਅਤੇ ਸੈਨਿਟਰੀ ਪੈਡ ਦੇ ਪੈਕੇਟ ਵੰਡੇ ਗਏ|
ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਦੇ ਤਹਿਤ 1 ਤੋਂ ਸਾਲ ਤਕ ਦੇ ਬੱਚਿਆਂ ਅਤੇ ਜਣੇਪਾ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਫੋਟੀਫਾਇਡ ਖੁਸ਼ਬੂਦਾਰ ਸਕਿਮਡ ਮਿਲਕ ਪਾਊਡਰ ਦਿੱਤਾ ਜਾਵੇਗਾਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦੇ ਤਹਿਤ 11 ਲੱਖ 24 ਹਜਾਰ 871 ਬੀਪੀਐਲ ਪਰਿਵਾਰਾਂ ਦੀ 10-45 ਸਾਲ ਤਕ ਦੀ ਕਿਸ਼ੋਰੀਆਂ ਤੇ ਮਹਿਲਾਵਾਂ ਨੂੰ ਮੁਫਤ ਸੈਨਿਟਰੀ ਪੈਡ ਉਪਲਬਧ ਕਰਵਾਏ ਜਾਣਗੇ|
ਕੁਪੋਸ਼ਣ ਅਤੇ ਏਨੀਮਿਆ ਦੀ ਸਮਸਿਆ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨੂੰਹ ਵਰਗੇ ਕੁੱਝ ਜਿਲੇ ਹਨ ਜਿੱਥੇ ਮਹਿਲਾਵਾਂ ਅਤੇ ਬੱਚਿਆਂ ਵਿਚ ਏਨੀਮਿਆ ਦੀ ਸਮਸਿਆ ਤੁਲਨਾਤਮਕ ਤੌਰ 'ਤੇ ਵੱਧ ਹੈਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਜਿਲ੍ਹਿਆਂ ਵਿਚ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਦਾ ਪ੍ਰਭਾਵੀ ਲਾਗੂ ਕਰਨਾ ਯਕੀਨੀ ਕਰਣਇਸ ਯੋਜਨਾ ਦੇ ਤਹਿਤ ਵੰਡ ਕੀਤੇ ਜਾਣ ਵਾਲਾ ਫੋਟੀਫਾਇਡ ਫਲੇਵਰ ਸਕਿਮਡ ਮਿਲਕ ਪਾਊਡਰ ਕੁਪੋਸ਼ਣ ਨੂੰ ਘੱਟ ਕਰਨ ਵਿਚ ਮਹਤੱਵਪੂਰਣ ਭੁਮਿਕਾ ਨਿਭਾਏਗਾਇਸ ਯੋਜਨਾ ਦੇ ਤਹਿਤ ਆਂਗਨਵਾੜੀ ਕੇਂਦਰਾਂ ਵਿਚ ਤੋਂ ਸਾਲ ਤਕ ਦੇ ਬੱਚਿਆਂ ਅਤੇ ਜਣੇਪਾ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਹਫਤੇ ਵਿਚ ਦਿਨ 200 ਮਿਲੀਲੀਟਰ ਰੋਜਾਨਾ ਫਲੇਵਰਡ ਸਕਿਮਡ ਮਿਲਕ ਦਿੱਤਾ ਜਾਵੇਗਾਇਹ ਦੁੱਧ ਹੋਰ ਪੋਸ਼ਟਿਕੇ ਤੱਤਾਂ ਜਿਵੇਂ ਪ੍ਰੋਟੀਨ,  ਕੈਲਸ਼ਿਅਮ,  ਮੈਗਨੇਸ਼ਿਅਮ,  ਬੀ-12 ਦੇ ਨਾਲ-ਨਾਲ ਵਿਟਾਮਿਨ-ਏ ਅਤੇ ਡੀ ਨਾਲ ਯੁਕਤ ਹੋਵੇਗਾ,  ਜੋ ਸ਼ਰੀਰ ਵਿਚ ਸਮਰੱਥ ਤੱਤਾਂ ਤੇ ਵਿਟਾਮਿਨ ਨੂੰ ਪੂਰਾ ਕਰੇਗਾਇਹ ਦੁੱਧ ਛੇ ਤਰ੍ਹਾ ਦੇ ਸਵਾਦ ਵਿਚ ਹੋਵੇਗਾ|
ਉਨ੍ਹਾਂ ਨੇ ਕਿਹਾ ਕਿ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦੇ ਤਹਿਤ ਲਗਭਗ 22.50 ਲੱਖ ਮਹਿਲਾਵਾਂ ਅਤੇ ਕਿਸ਼ੋਰੀਆਂ ਨੂੰ ਇਕ ਸਾਲ ਤਕ ਹਰ ਮਹੀਨੇ ਮੁਫਤ ਸੈਨਿਟਰੀ ਪੈਡ ਦਾ ਇਕ ਪੈਕੇਟ ਦਿੱਤਾ ਜਾਵੇਗਾ,  ਜਿਸ ਵਿਚ ਪੈਡ ਹੋਣਗੇਇਸ ਤੋਂ ਇਲਾਵਾ,  ਸਿਖਿਆ ਵਿਭਾਗ ਨੇ ਵੀ ਇਕ ਯੋਜਨਾ ਤਿਆਰ ਕੀਤੀ ਹੈ ਜਿਸ ਦੇ ਤਹਿਤ 6.50 ਲੱਖ ਵਿਦਿਆਰਥਣਾਂ ਨੂੰ ਹਰ ਮਹੀਨੇ ਛੇ ਸੈਨਿਟਰੀ ਪੈਡ ਉਪਲਬਧ ਕਰਵਾਏ ਜਾਣਗੇਮੁੱਖ ਮੰਤਰੀ ਨੇ ਕਿਹਾ ਕਿ ਕਦੀ-ਕਦੀ ਲੋਕ ਆਪਣੀ ਸਮਸਿਆਵਾਂ ਨੂੰ ਦੱਸਣ ਵਿਚ ਝਿਝਕ ਮਹਿਸੂਸ ਕਰਦੇ ਹਨ,  ਪਰ ਇਹ ਸਰਕਾਰ ਦੀ ਜਿਮੇਵਾਰੀ ਹੈ ਕਿ ਇਹ ਲਗਾਤਾਰ ਆਮ ਜਨਤਾ ਨਾਲ ਸੰਪਰਕ ਰਕਣ ਅਤੇ ਉਨ੍ਹਾਂ ਦੇ ਲਈ ਜਰੂਰੀ ਵਿਵਸਥਾ ਕਰਣਗੇ|
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਤੋਂ ਇਲਾਵਾ,  ਮਹਿਲਾ ਅਤੇ ਬਾਲ ਵਿਕਾਸ ਦੇ ਖੇਤਰ ਵਿਚ ਕੰਮ ਕਰਨ ਵਾਲੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨ (ਐਨਜੀਓ) ਵੀ ਜਮੀਨੀ ਪੱਧਰ 'ਤੇ ਇੰਨ੍ਹਾਂ ਯੋਜਨਾਵਾਂ ਦੇ ਪ੍ਰਭਾਵੀ ਲਾਗੂ ਕਰਨ ਵਿਵਚ ਮਹਤੱਵਪੂਰਣ ਭੁਮਿਕਾ ਨਿਭਾ ਸਕਦੇ ਹਨ ਅਤੇ ਇਸ ਯੋਜਨਾ ਦੇ ਤਹਿਤ ਲਾਭਪਾਤਰਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੋਤਸਾਹਿਤ ਕਰ ਸਕਦੇ ਹਨ|
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ 4-ਐਸ ਯਾਨੀ ਸਿਖਿਆ,  ਸਿਹਤ,  ਸੁਰੱਖਿਆ ਅਤੇ ਸਵਾਵਲੰਬੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕੰਮ ਕਰ ਰਹੀ ਹੈ ਅਤੇ ਅੱਜ ਇਸ ਵਿਚ ਇਕ ਹੋਰ ਐਸ ਯਾਨੀ ਸਵਾਭਿਮਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ,  ਜੋ ਕਿ ਇਹ ਯਕੀਨੀ ਹੋ ਸਕੇ ਕਿ ਲੋਕ ਆਤਮਸਨਮਾਨ ਦੇ ਨਾਲ ਰਹਿਣਇਸ ਦੇ ਲਈ ਕੱਲ ਹੀ ਉਨ੍ਹਾਂ ਨੇ ਪੰਚਕੂਲਾ ਤੋਂ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦਾ ਵੰਡ ਸ਼ੁਰੂ ਕੀਤਾ ਹੈ,  ਜਿਸ ਦੇ ਤਹਿਤ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਜਾਣ ਦੀ ਜਰੂਰਤ ਨਹੀਂ ਹੋਵੇਗੀ ਸਗੋਂ ਸਰਕਾਰ ਉਨ੍ਹਾਂ ਨੂੰ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਦਾ ਲਾਭ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਘਰਾਂ 'ਤੇ ਜਾਵੇਗੀ|
ਇਸ ਤੋਂ ਪਹਿਲਾਂ,  ਮੁੱਖ ਮੰਤਰੀ ਨੇ ਮੁੱਖ ਮੰਤਰੀ ਦੁਧ ਉਪਹਾਰ ਯੋਜਨਾ ਅਤੇ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦਾ ਬ੍ਰੋਸ਼ਰ ਅਤੇ ਪੋਸਟਰ ਵੀ ਜਾਰੀ ਕੀਤਾਉਨ੍ਹਾਂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸੁਪਰਵਾਈਜਰ ਦੇ ਤਬਾਦਲੇ ਲਈ ਆਨਲਾਇਨ ਤਬਾਦਲਾ ਨੀਤੀ ਵੀ ਲਾਂਚ ਕੀਤੀ|
ਇਸ ਮੌਕੇ 'ਤੇ,  ਸ੍ਰੀ ਮਨੋਹਰ ਲਾਲ ਨੇ ਸੋਨੀਪਤ ਜਿਲ੍ਹੇ ਦੇ ਪ੍ਰਦੀਪ ਸਿੰਘ ਨੂੰ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ, 2019 ਵਿਚ ਟਾਪ ਕਰਨ ਲਈ ਵਧਾਈ ਦਿੱਤੀਉਨ੍ਹਾਂ ਨੇ ਕਿਹਾ ਕਿ  ਇਸ ਉਪਲੱਬਧੀ ਨੂੰ ਪ੍ਰਾਪਤ ਕਰ ਕੇ ਪ੍ਰਦੀਪ ਸਿੰਘ ਨੇ ਨਾ ਸਿਰਫ ਆਪਣੇ ਪਰਿਵਾਰ ਸਗੋਂ ਸੂਬੇ ਦਾ ਵੀ ਨਾਂਅ ਰੋਸ਼ਨ ਕੀਤਾ ਹੈ|
ਇਸ ਮੌਕੇ 'ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਜ ਸ਼ੁਰੂ ਕੀਤੀ ਗਈ ਦੋ ਯੋਜਨਾਵਾਂ ਤੋਂ ਨਾ ਸਿਰਫ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੂੰ ਹੋਰ ਪ੍ਰੋਤਸਾਹਨ ਮਿਲੇਗਾ ਸਗੋਂ ਇਹ ਯੋਜਨਾਵਾਂ ਮਹਿਲਾਵਾਂ ਅਤੇ ਬੱਚਿਆਂ ਵਿਚ ਕੁਪੋਸ਼ਣ ਦੀ ਸਮਸਿਆ ਨੂੰ ਦੂਰ ਕਰਨ ਵਿਚ ਮਹਤੱਵਪੂਰਣ ਭੂਮਿਕਾ ਨਿਭਾਏਗੀਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਨੋਂ ਯੋਜਨਾਵਾਂ 'ਤੇ ਹਰ ਸਾਲ 256 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ,  ਮੌਜੂਦਾ ਸੂਬਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਕਈ ਮਹਤੱਵਪੂਰਣ ਫੈਸਲੇ ਕੀਤੇ ਹਨ|
ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਦੇ ਉਦੇਸ਼ ਨਾਲ ਦੋ ਨਵੀਂ ਯੋਜਨਾਵਾਂ ਨੂੰ ਸ਼ੁਰੂ ਕਰਨ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਯੋਜਨਾਵਾਂ ਕੁਪੋਸ਼ਣ ਅਤੇ ਏਨੀਮਿਆ ਦੀ ਸਮਸਿਆ ਨੂੰ ਹੱਲ ਕਰਨ ਵਿਚ ਫਾਇਦੇਮੰਦ ਸਾਬਿਤ ਹੋਵੇਗੀ|
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਹਮੇਸ਼ਾ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਸੋਚਦੇ ਹਨ|
ਇਸ ਮੌਕੇ 'ਤੇ ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਅਤੇ ਹਰਿਆਣਾ ਰਾਜ ਬਾਲ ਅਧਿਕਾਰੀ ਸਰੰਖਣ ਆਯੋਗ ਦੀ ਚੇਅਰਪਰਸਨ ਜੋਤੀ ਬੈਂਦਾ ਵੀ ਮੌਜੂਦ ਸਨ|

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ