ਮਨੋਰੰਜਨ

ਹਰਫ਼ਨ-ਮੌਲਾ ਕਲਾਕਾਰ... ਫੋਟੋ ਜਰਨਲਿਸਟ ਕੁਲਬੀਰ ਸਿੰਘ ਕਲਸੀ

ਸ਼ਾਹ ਯਾਰ ਭੱਟੀ/ਕੌਮੀ ਮਾਰਗ ਬਿਊਰੋ | August 12, 2020 07:42 PM



ਫੋਟੋ ਜਰਨਲਿਸਟ ਕੁਲਬੀਰ ਸਿੰਘ ਕਲਸੀ ਅੱਜ ਕਿਸੇ ਵੀ ਜਾਣਕਾਰੀ ਦਾ ਮੁਹਤਾਜ ਨਹੀਂ ਹੈ। ਪਾਲੀਵੁੱਡ ਬਾਲੀਵੁੱਡ ਤੇ ਟੀ. ਵੀ. ਸਕਰੀਨ ਦਾ ਮੰਨਿਆ-ਪ੍ਰਮੰਨਿਆ ਚਿਹਰਾ ਬਣ ਚੁੱਕਿਆ ਹੈ।


ਕੁਲਬੀਰ ਸਿੰਘ ਕਲਸੀ ਜੀ ਵੈਸੇ ਤਾਂ ਚੰਡੀਗੜ੍ਹ ਦੇ ਪੱਕੇ ਵਸਨੀਕ ਹਨ, ਪਰ ਉਹਨਾਂ ਦਾ ਜਨਮ ਚਾਰ ਦਸੰਬਰ 1963 ਵਿੱਚ ਗੁਰਦਾਸ ਪੁਰ ਉਹਨਾਂ ਦੇ ਨਾਨਕਾ ਪਿੰਡ,  ਉਚਾ ਪਿੰਡ ਵਿਖ਼ੇ ਮਾਤਾ ਦਵਿੰਦਰ ਕੌਰ ਦੀ ਕੁੱਖੋਂ ਸਾ. ਪਿਆਰਾ ਸਿੰਘ ਜੀ ਦੇ ਘਰ ਹੋਇਆ। ਜੋ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਚੁੱਕੇ ਹਨ।

ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਚੰਡੀਗੜ੍ਹ ਤੋਂ ਹਾਸਿਲ ਕੀਤੀ।
ਮਾਤਾ-ਪਿਤਾ ਦੇ ਇਸ ਲਾਡਲੇ ਪੁੱਤ ਨੂੰ ਡਰਾਇੰਗ ਦਾ ਬਹੁਤ ਸ਼ੋਕ ਸੀ। ਉਹਨਾਂ ਦੇ ਬਣਾਏ ਪੋਸਟਰ ਉਹਨਾ ਦੇ ਦੋਸਤਾਂ ਨੂੰ ਬਹੁਤ ਪਸੰਦ ਆਉਂਦੇ ਸਨ । ਇਸੇ ਸ਼ੋਕ ਕਰਕੇ ਉਹਨਾਂ ਨੇ ਸ਼ੋਕਿਆ ਤੌਰ ਤੇ ਫੋਟੋਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ ।

ਉਹਨਾਂ ਨੇ ਫੋਟੋਗ੍ਰਾਫੀ ਦੀਆ ਬਾਰੀਕੀਆਂ ਦਾ ਗਿਆਨ ਆਪਣੇ ਉਸਤਾਦ ਦਵਿੰਦਰ ਸਿੰਘ ਬੱਲੀ ਜੀ ਤੋ ਹਾਸਿਲ ਕੀਤਾ ਤੇ ਪੂਰੇ ਦੱਸ ਸਾਲ ਉਹਨਾਂ ਨੇ ਫੋਟੋਗ੍ਰਾਫੀ ਦੀ ਸਾਧਨਾਂ ਕੀਤੀ।  ਅੱਜ ਉਹ ਆਪਣੇ ਕੰਮ ਦੇ ਸਭ ਤੋਂ ਵੱਧ ਮਾਹਿਰ ਹੋ ਚੁੱਕੇ ਹਨ।

ਉਹਨਾਂ ਦੇ ਹੱਥਾਂ 'ਚ ਆਏ ਕੈਮਰੇ ਨੇ ਅਣਗਿਣਤ ਫ਼ਿਲਮੀ ਤੇ ਥਿਏਟਰ ਸਟੋਰੀਆਂ ਨੂੰ ਕੈਮਰਾਬੰਦ  ਕੀਤਾ ਹੈ।

 ਅਣਗਿਣਤ ਥਿਏਟਰ ਡਰਾਮਿਆ ਦੇ ਇਸ ਵੀਡਿਉ ਡਰੈਕਟਰ ਫੋਟੋ ਜਰਨਲਿਸਟ ਨੂੰ 2015 ਵਿਚ ਵੱਡਾ ਬਰੇਕ ਮਿਲਿਆ। ਪਾਇਨੀਅਰ ਇਮੀਗ੍ਰੇਸ਼ਨ ਕੰਪਨੀ ਦੀ ਐਂਡ ਲਈ ਵੀਡਿਉ ਸ਼ੂਟ ਹੋਣਾ ਸੀ। ਪੀਟੀਸੀ ਚੈਨਲ ਦੇ  ਫਿਲਮ ਐਂਕਰ ਮਨੀਸ਼ ਪੁਰੀ ਦੇ ਸਹਿਯੋਗ ਨਾਲ ਇਹ ਸਨਮਾਨ ਪ੍ਰਾਪਤ ਹੋਈਆਂ।  
ਬਸ ਇਸਤੋਂ ਬਾਅਦ ਉਹਨਾਂ ਨੇ ਹੋਰ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਭੂਮਿਕਾ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ।

ਪਾਇਨੀਅਰ ਇਮੀਗ੍ਰੇਸ਼ਨ ਦੀ ਐਂਡ ਤੋਂ ਬਾਅਦ ਉਹਨਾਂ ਨੂੰ 2016 ਦੇ ਮਿਡ ਵਿਚ ਨਿਰਮਤ ਖੈਹਰਾ ਜੀ ਦਾ ਇਕ ਗੀਤ 'ਰੋਬ ਰੱਖਦੀ' ਮਿਲ ਗਿਆ ਜਿਸ ਗੀਤ ਨੇ ਉਹਨਾਂ ਦੇ ਬਾਲੀਵੁੱਡ ਤੇ ਪਾਲੀਵੁੱਡ ਵਿੱਚ ਅਦਾਕਾਰੀ ਦੇ ਰਾਹ ਖੋਲ੍ਹ ਦਿੱਤੇ ਤੇ ਫਿਰ ਇਸ ਹਰਫ਼ਨਮੌਲਾ ਕਲਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਲਗਾਤਾਰ ਅਦਾਕਾਰੀ ਦੇ ਜੌਹਰ ਵਿਖਾਏ।

 2015 ਵਾਲੀ ਘਟਨਾ ਨੇ 2017  ਵਿਚ ਜਦੋਂ ਦੁਬਾਰਾ ਦਸਤਕ ਦਿੱਤੀ ਤਾਂ ਫਿਰ ਉਹਨਾਂ ਦਾ ਉਹ ਸੁਪਨਾ ਵੀ ਪੂਰਾ ਹੋਇਆ ਜੋ ਹਰ ਕਲਾਕਾਰ ਦੀ ਉਮੰਗ ਹੁੰਦੀ ਹੈ।

ਭਾਰਤ ਅਤੇ ਚੀਨ ਦੇ ਵਿਚਕਾਰ ਹੋਈ 1965 ਦੀ ਲੜਾਈ ਦੀ ਸੱਚੀ ਘਟਨਾ ਤੇ ਆਧਾਰਿਤ ਫਿਲਮ ਪਲਟਨ ਦੇ ਸ਼ੂਟ ਤੇ ਭਾਰਤੀ ਸੈਨਾ ਦੀ ਰਾਜਪੂਤ ਬਟਾਲੀਅਨ ਦੇ ਬਹਾਦਰ ਜਵਾਨ ਨਾਇਕ (ਹਰਸ਼ਵਰਧਨ ਰਾਣੇ) ਪਿਤਾ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ ਕਿਸੇ ਕਾਰਨ ਸ਼ੂਟ ਤੇ ਨਹੀਂ ਪਹੁੰਚ ਸਕਿਆ ।
ਕਲਸੀ ਜੀ ਨੇ ਇਸ ਫਿਲਮ ਲਈ ਪਹਿਲਾਂ ਹੀ ਅਡੀਸ਼ਨ ਦੇ ਰੱਖਿਆ ਸੀ।

ਬਸ ਫਿਰ ਕੀ ਸੀ ਉਥੇ ਵੀ ਉਹਨਾਂ ਆਪਣੀ ਕਲਾਕਾਰੀ ਦਾ ਜੌਹਰ ਵਿਖਾ ਕੇ ਸਭ ਦਾ ਮੰਨ ਜਿੱਤ ਲਿਆ।

ਇਸ ਤੋਂ ਬਾਅਦ ਉਹਨਾਂ ਨੂੰ ਬਾਲੀਵੁੱਡ ਤੇ ਪਾਲੀਵੁੱਡ ਵਿੱਚ ਬੇਹਿਸਾਬਾ ਕੰਮ ਮਿਲਣਾ ਸ਼ੁਰੂ ਹੋ ਗਿਆ ਜੋ ਨਿੰਰਤਰ ਜਾਰੀ ਹੈ।

ਸਖ਼ਤ ਮਿਹਨਤ ਤੇ ਲਗਨ ਸਦਕਾ ਹੀ ਉਹ ਅੱਜ ਇਕ ਨਾਮੀਂ ਚਿਹਰਾ ਬਣ ਚੁੱਕੇ ਹਨ। ਕਲਸੀ ਜੀ ਨੇ ਪ੍ਰਸਿੱਧ ਗੀਤਕਾਰਾਂ ਦੇ ਬਹੁਤ ਸਾਰੇ ਵੀਡਿਉ ਐਲਬਮਾਂ ਵਿਚ ਬਹੁਤ ਖੂਬ ਅਦਾਕਾਰੀ ਕੀਤੀ ਹੈ।

ਫ਼ਿਲਮ ਆਟੇ ਦੀ ਚਿੜੀ ਵਿਚ ਉਹਨਾਂ ਨੇ ਸਰਪੰਚ ਦੀ ਭੂਮਿਕਾ ਬਾਖੂਬੀ ਨਿਭਾਈ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ।
ਉਹਨਾਂ ਜਾਣਕਾਰੀ ਦਿੰਦੇ ਹੋਏ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀਆਂ ਦੋ ਹੋਰ ਨਵੀਆਂ ਫਿਲਮਾਂ ਆ ਰਹੀਆਂ ਨੇ, ਜਿਨ੍ਹਾਂ ਵਿਚ ਉਹਨਾਂ ਨੇ ਪਹਿਲੇ ਕਿਰਦਾਰਾਂ ਨਾਲੋਂ ਥੋੜ੍ਹਾ ਹਟ ਕੇ ਅਦਾਕਾਰੀ ਕੀਤੀ ਹੈ ।
ਫ਼ਿਲਮਾਂ ਦੇ ਨਾਮ ਹਨ, 'ਦਿਲ ਹੋਣਾ ਚਾਹੀਦਾ ਜਵਾਨ' ਫਿਲਮ ਜੋ ਦੋ ਕੈਦੀਆਂ ਤੇ ਬਣੀ ਹੋਈ ਹੈ।

ਦੂਸਰੀ ਫਿਲਮ ਹੈ 'ਗੁਰਮੁਖ ਦਾ ਆਈ ਵਿਟਨਸ'

ਇਹਨਾਂ ਦੋਵਾਂ ਫਿਲਮਾਂ ਵਿਚ ਉਹਨਾਂ ਨੇ ਰੋਅਬਦਾਰ ਤੇ ਜ਼ੋਸ਼ੀਲੇ ਪੁਲਿਸ ਅਫ਼ਸਰ ਦਾ ਰੋਲ ਅਦਾ ਕੀਤਾ ਹੈ ।

ਇਕ ਖਾਸ ਗੱਲ ਉਹਨਾਂ ਬਾਰੇ ਕਿ ਉਹਨਾਂ ਫ਼ਿਲਮੀ ਸੀਨਾ  ਲਈ ਕਦੇ ਵੀ ਰੀਟੇਕ ਨਹੀਂ ਲਿਆ ਜੋ ਗੱਲ ਉਹਨਾਂ ਨੂੰ ਦੂਜਿਆਂ ਕਲਾਕਾਰਾਂ ਤੋਂ ਵਿਲੱਖਣ ਕਰਦੀ ਹੈ।

ਫੋਟੋਗਰਾਫੀ ਤੇ ਫ਼ਿਲਮਾਂ ਦੇ ਸਫ਼ਰ ਵਿੱਚ ਉਹਨਾਂ ਨੂੰ ਆਪਣੇ ਸਭ ਤੋਂ ਅਜ਼ੀਜ਼ ਮਸ਼ਹੂਰ ਸੀਨੀਅਰ ਥੀਏਟਰ ਕਲਾਕਾਰ ਵਿਜੇ ਕਪੂਰ ਦਾ ਭਰਵਾਂ ਸਹਿਯੋਗ ਮਿਲਦਾ ਰਿਹਾ, ਜਿਸ ਲਈ ਉਹ ਹਮੇਸ਼ਾ ਸ਼ੁਕਰਗੁਜ਼ਾਰ ਹਨ।

ਉਹਨਾਂ ਨਵੇਂ ਕਲਾਕਾਰਾਂ ਨੂੰ ਸੰਦੇਸ਼ ਦਿੰਦਿਆਂ ਹੋਇਆਂ ਕਿਹਾ ਕੀ ਕਲਾਕਾਰ ਸੰਸਾਰ ਦਾ ਆਈਨਾ ਹੁੰਦੇ ਹਨ, ਉਹਨਾਂ ਨੂੰ ਸਮਾਜ ਨੂੰ ਸੇਧ ਦੇਣ ਵਾਲੇ ਰੋਲ਼ ਹੀ ਅਦਾ ਕਰਨੇ ਚਾਹੀਦੇ ਹਨ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ