ਸੰਸਾਰ

ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਪ੍ਰਧਾਨਮੰਤਰੀ ਬੌਰਿਸ ਜੌਹਨਸਨ ਦੇ ਘਰ ਦੇ ਬਾਹਰ ਭਾਰੀ ਗਿਣਤੀ ਵਿਚ ਮੁਜਾਹਿਰਾ ਕੀਤਾ ਗਿਆ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | August 20, 2020 06:26 PM

ਨਵੀਂ ਦਿੱਲੀ - ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਪਰਿਵਾਰ ਵੱਲੋਂ ਉਸਦੀ ਰਿਹਾਈ ਲਈ ਬ੍ਰਿਟਿਸ਼ ਸਰਕਾਰ ਵਲੋਂ ਠੋਸ ਉਪਰਾਲਾ ਨਾ ਕੀਤੇ ਜਾਣ ਦੇ ਦੋਸ਼ ਲਗਾਣ ਤੇ ਬੀਤੇ ਦਿਨ ਵਰਦੇ ਮੀਂਹ ਅੰਦਰ ਭਾਰੀ ਗਿਣਤੀ ਵਿਚ ਮੁਜਾਹਿਰਾਕਾਰੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਘਰ ਡਾਉਨਿੰਗ ਸਟ੍ਰੀਟ ਦੇ ਬਾਹਰ ਇਕੱਠੇ ਹੋਏ ਸਨ । ਗੌਰਤਲਬ ਹੈ ਕਿ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਜੋ ਕਿ ਅਪਣੇ ਵਿਆਹ ਵਾਸਤੇ ਸਾਲ 2017 ਵਿਚ ਪੰਜਾਬ ਗਿਆ ਸੀ, ਵਿਆਹ ਉਪਰੰਤ ਜਦੋਂ ਉਹ ਅਪਣੀ ਧਰਮਸੁਪਤਨੀ ਗੁਰਪ੍ਰੀਤ ਕੌਰ ਨਾਲ ਜਲੰਧਰ ਦੇ ਰਾਮਾ ਮੰਡੀ ਵਿਖੇ ਖਰੀਦੋ ਫਰੋਖਤ ਕਰ ਰਿਹਾ ਸੀ ਪੰਜਾਬ ਪੁਲਿਸ ਵਲੋਂ ਉਸਨੂੰ ਅਗਵਾਹ ਕਰ ਲਿਆ ਗਿਆ, ਉਪਰੰਤ ਵੱਖ ਵੱਖ ਠਾਣਿਆਂ ਵਿੱਚ ਰੱਖ ਕੇ ਉਸਤੇ ਭਾਰੀ ਤਸ਼ੱਦਦ ਕਰਨ ਮਗਰੋਂ ਕਈ ਕੇਸਾਂ ਵਿੱਚ ਗ੍ਰਿਫਤਾਰੀ ਪਾ ਕੇ ਜੇਲ੍ਹ ਅੰਦਰ ਡੱਕ ਦਿੱਤਾ ਗਿਆ । ਜ਼ੁਲਮ ਇਤਨਾ ਕਿ ਹੇਠਲੀ ਅਤੇ ਹਾਈਕੋਰਟ ਵਲੋਂ ਮਨਾ ਕਰਨ ਦੇ ਬਾਵਜੂਦ ਐਨਆਈਏ ਵਲੋਂ ਉਸਦੇ ਕੇਸ ਸੁਪਰੀਮ ਕੋਰਟ ਰਾਹੀ ਪੰਜਾਬ ਤੋਂ ਬਦਲ ਕੇ ਦਿੱਲੀ ਲਿਆਦੇਂ ਗਏ ਤੇ ਉਹ ਹੁਣ ਦਿੱਲੀ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।
ਇਸ ਪ੍ਰਦਰਸ਼ਨ ਵਿਚ ਭਾਰੀ ਗਿਣਤੀ ਵਿਚ ਮੁਜਾਹਿਰਾਕਾਰੀ ਸ਼ਾਮਲ ਹੋਏ ਸਨ ਅਤੇ "ਫ੍ਰੀ ਜੱਗੀ ਨਾਉ" ਦੇ ਨਾਹਰੇ ਲਗਾ ਰਹੇ ਸਨ , ਜਿਸ ਦਾ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ (ਐਫਐਸਓ) ਅਤੇ ਬਹੁਤ ਸਾਰੇ ਬ੍ਰਿਟਿਸ਼ ਸਿੱਖ ਗੁਰਦੁਆਰਿਆਂ ਨੇ ਸਮਰਥਨ ਕੀਤਾ ਸੀ । ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਨਿੱਜੀ ਤੌਰ 'ਤੇ ਦਖਲ ਦੇਣ ਅਤੇ ਜੌਹਲ ਦੀ ਰਿਹਾਈ ਲਈ ਭਾਰਤ ਸਰਕਾਰ ਨਾਲ ਕੂਟਨਿਤਿਕ ਅਤੇ ਰਾਜਨਿਤਿਕ ਉਪਰਾਲੇ ਦੇ ਵਰਤੋਂ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਸਕਾਟਲੈਂਡ ਅਪਣੇ ਘਰ ਵਾਪਸ ਆ ਸਕਣ। ਮੁਹਿੰਮ ਪ੍ਰਚਾਰਕਾਂ ਨੇ ਚਿਤਾਵਨੀ ਦਿੱਤੀ ਕਿ ਜੌਹਲ ਨੂੰ ਪੁਲਿਸ ਦੁਆਰਾ ਜਿੰਦਾ ਸਾੜਨ ਦੀ ਧਮਕੀ ਦਿੱਤੀ ਗਈ ਸੀ, ਜਦੋਂ ਕਿ ਉਸ ਖ਼ਿਲਾਫ਼ ਕਤਲ ਦੇ ਦੋਸ਼ਾਂ ਦੀ ਨਿਆਂਇਕ ਪ੍ਰਕਿਰਿਆ ਵਿਚ ਜਾਣਬੂਝ ਕੇ ਦੇਰੀ ਕੀਤੀ ਜਾ ਰਹੀ ਹੈ ਜਿਸ ਨਾਲ ਉਹ ਬਾਹਰ ਨਾ ਆ ਸਕੇ । ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਹੁਣ ਤਕ ਜੱਗੀ ਨੂੰ ਜੇਲ੍ਹ ਅੰਦਰ 1020 ਦਿਨ ਅਤੇ 180 ਤੋਂ ਵੱਧ ਅਦਾਲਤ ਵਿੱਚ ਪੇਸ਼ੀਆਂ ਹੋ ਚੁਕੀਆਂ ਹਨ'ਤੇ ਅਜੇ ਵੀ ਐਨਆਈਏ ਦੁਆਰਾ ਰਸਮੀ ਤੌਰ' ਤੇ ਉਸ ਉਪਰ ਦੋਸ਼ ਆਇਦ ਕੀਤੇ ਜਾਣੇ ਬਾਕੀ ਹਨ, ਜਿਸਨੇ ਉਸਦੀ ਗ੍ਰਿਫਤਾਰੀ ਤੋਂ ਤਿੰਨ ਦਿਨਾਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਜੱਗੀ ਦੇ ਖਿਲਾਫ ਕਈ ਸਬੂਤ ਹਨ ਤੇ ਉਹ ਮਾਮਲੇ ਦਾ ਮੁੱਖ ਸ਼ੱਕੀ ਹੈ ਜਦਕਿ ਉਹ ਅਦਾਲਤ ਅੰਦਰ ਅਜ ਤਕ ਕੋਈ ਸਬੂਤ ਜਾਂ ਗਵਾਹ ਪੇਸ਼ ਨਹੀਂ ਕਰ ਪਾਏ ਹਨ। ਉਸ ਦੇ ਪਰਿਵਾਰ ਨੇ ਕਿਹਾ ਕਿ ਉਹ ਬ੍ਰਿਟਿਸ਼ ਸਰਕਾਰ ਅਤੇ ਵਿਦੇਸ਼ੀ ਦਫਤਰ ਦੀ ਕਾਰਵਾਈ ਦੀ ਘਾਟ ਤੋਂ ਬਹੁਤ ਨਿਰਾਸ਼ ਹਨ, ਇਸ ਗੱਲ ਦਾ ਡਰ ਹੈ ਕਿ ਉਸਦੇ ਕੇਸ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਨਹੀ ਜਾ ਰਿਹਾ ਹੈ ਅਤੇ ਜੇਕਰ ਇਸ ਮਾਮਲੇ ਵਿਚ ਕੋਈ "ਗੋਰਾ" ਹੁੰਦਾਂ ਤਾਂ ਸਰਕਾਰ ਨੇ ਵੱਖਰੇ ਤਰੀਕੇ ਨਾਲ ਪੇਸ਼ ਆਉਂਣਾ ਸੀ ।ਉਸ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਪਰਿਵਾਰ 4 ਨਵੰਬਰ 2017 ਤੋਂ ਨਰਕ ਵਿਚੋਂ ਗੁਜ਼ਰ ਰਿਹਾ ਹੈ ਕਿਉਂਕਿ ਸਰਕਾਰ ਆਪਣੇ ਨਾਗਰਿਕ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਵਿਚ "ਬੁਰੀ ਤਰ੍ਹਾਂ ਫੇਲ" ਹੋਈ ਸੀ।
ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਜੌਹਲ ਨੇ ਕਿਹਾ: "ਮੈਂ ਬ੍ਰਿਟਿਸ਼ ਸਰਕਾਰ ਨੂੰ ਆਪਣੇ ਪਤੀ ਨੂੰ ਘਰ ਲਿਆਉਣ ਦੀ ਬੇਨਤੀ ਕੀਤੀ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਸਰਕਾਰ ਮੇਰੇ ਪਤੀ ਨੂੰ ਇਤਨੀ ਦੇਰ ਤੱਕ ਜੇਲ੍ਹ ਵਿੱਚ ਬੰਦ ਰਖੇਗੀ।"
ਇਸ ਮੌਕੇ ਰੋਸ ਮੁਜਾਹਰੇ ਵਿਚ ਜਗਤਾਰ ਸਿੰਘ ਜੱਗੀ ਜੌਹਲ ਦੇ ਭਰਾ ਭਾਈ ਗੁਰਪ੍ਰੀਤ ਸਿੰਘ ਜੌਹਲ, ਫੈਡਰੇਸ਼ਨ ਸਿੱਖ ਆਰਗੇਨਾਈਜੇਸ਼ਨਜ਼ ਯੂ, ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈਡਰੇਸ਼ਨ ਯੂ, ਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਮਸ਼ੇਰ ਸਿੰਘ, ਸਿੱਖ ਯੂਥ ਯੂ, ਕੇ ਦੇ ਭਾਈ ਦੀਪਾ ਸਿੰਘ, ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਾਜਮਨਵਿੰਦਰ ਸਿੰਘ ਕੰਗ, ਭਾਈ ਕੈਮ ਸਿੰਘ, ਭਾਈ ਅਵਤਾਰ ਸਿੰਘ ਖੰਡਾ , ਭਾਈ ਅਵਤਾਰ ਸਿੰਘ ਲਿੱਧੜ ਡਰਬੀ, ਭਾਈ ਜੱਸ ਸਿੰਘ ਡਰਬੀ, ਸਿੱਖ ਕੌਂਸਲ ਦੇ ਸਕੱਤਰ ਜਨਰਲ ਭਾਈ ਜਤਿੰਦਰ ਸਿੰਘ, ਭਾਈ ਸਰਬਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰਡ, ਭਾਈ ਜਸਪਾਲ ਸਿੰਘ ਬੈਂਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਅਮਰਜੀਤ ਸਿੰਘ ਖਾਲੜਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਬੀਬੀਆਂ ਨੇ ਵੀ ਹਾਜਿਰੀ ਭਰੀ ਸੀ । ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਨੇ ਅਪਣੀ ਮੰਗਾ ਬਾਰੇ ਮੀਡੀਆ ਇਕ ਮੈਮੋਰੰਡਮ ਵੀ ਦਿੱਤਾ ।

 

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ