ਮਨੋਰੰਜਨ

ਸ਼ਿੰਗਲਾ ਪ੍ਰੋਡੈਕਸ਼ਨ ਵੱਲੋਂ 'ਮਾਂ ਇੱਕ ਪ੍ਰਭ ਆਸਰਾ' ਟੈਲੀ ਫਿਲਮ ਕੀਤੀ ਰਿਲੀਜ਼- ਫਿਲਮ ਦਾ ਮੁੱਖ ਵਿਸ਼ਾ ਮਾਂ ਦੇ ਸੱਚੇ ਸੁੱਚੇ ਰਿਸ਼ਤੇ ਨੂੰ ਦਰਸਾਉਂਦੀ ਹੈ : ਚਿੰਕੂ ਸ਼ਿੰਗਲਾ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | September 11, 2020 06:40 PM



ਖਰੜ :-ਸ਼ਿੰਗਲਾ ਪ੍ਰੋਡੈਕਸ਼ਨ ਵੱਲੋਂ ਅੱਜ ਆਪਣੀ ਪਹਿਲੀ ਟੈਲੀ ਫਿਲਮ 'ਮਾਂ ਇੱਕ ਪ੍ਰਭ ਆਸਰਾ' ਰਿਲੀਜ਼ ਕਰਦੇ ਹੋਏ ਟੈਲੀ ਫਿਲਮਾਂ ਦੇ ਖੇਤਰ 'ਚ ਕਦਮ ਰੱਖਿਆ ਹੈ। ਫਿਲਮ ਦੇ ਪ੍ਰੋਡਿਊਸਰ ਪੰਕਜ ਚੱਢਾ ਅਤੇ ਪ੍ਰਦੀਪ ਸ਼ਿੰਗਲਾ ਹੈ। ਫਿਲਮ ਦੀ ਕਹਾਣੀ ਅਭੀ ਧੀਮਾਨ ਨੇ ਲਿਖੀ ਹੈ। ਫਿਲਮ ਦੇ ਕਰੀਏਟਵ ਡਾਇਰੈਕਟਰ ਅਤੇ ਐਡੀਟਰ ਗੌਰਵ ਕੇਆਰ ਬਰਗੋਤਾ ਹੈ। ਫਿਲਮ 'ਮਾਂ ਇੱਕ ਪ੍ਰਭ ਆਸਰਾ' ਦੀ ਰਿਲੀਜ਼ਗ ਮੌਕੇ ਗੱਲਬਾਤ ਕਰਦੇ ਹੋਏ ਫਿਲਮ ਦੇ ਡਾਇਰੈਕਟਰ ਚਿੰਕੂ ਸ਼ਿੰਗਲਾ ਨੇ ਦੱਸਿਆ ਕਿ ਫਿਲਮ ਦਾ ਮੁੱਖ ਵਿਸ਼ਾ ਮਾਂ ਦੇ ਸੱਚੇ ਸੁੱਚੇ ਰਿਸ਼ਤੇ ਨੂੰ ਦਰਸਾਉਂਦੀ ਹੈ ਕਿ ਕਿਵੇਂ ਅਜੋਕੇ ਸਮੇਂ 'ਚ ਫੋਕੀ ਸੋਰਹਤ ਭਰੀ ਜ਼ਿੰਦਗੀ ਜਿਊਣ ਦੇ ਖਾਤਰ ਕੁਝ ਪਰਿਵਾਰ ਆਪਣੇ ਬੁੱਢੇ ਮਾਪਿਆ ਨੂੰ ਵਰਿੱਧ ਆਸ਼ਰਮਾਂ 'ਚ ਛੱਡ ਆਉਂਦੇ ਹਨ। ਇਸ ਮੌਕੇ ਫਿਲਮ ਦੇ ਪ੍ਰੋਡਿਊਸਰ ਪੰਕਜ ਚੱਢਾ ਨੇ ਕਿਹਾ ਹੈ ਕਿ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਪਰਿਵਾਰਕ ਕਹਾਣੀਆਂ 'ਦੇ ਆਧਾਰਤ ਪ੍ਰਸ਼ਾਰਿਤ ਹੁੰਦੇ ਲੜੀਵਾਰ ਅਤੇ ਟੈਲੀ ਫਿਲਮਾਂ ਲੋਕਾਂ ਨੂੰ ਕਾਫ਼ੀ ਪਸੰਦ ਆ ਰਹਿਆ ਹਨ। ਸਾਡਾ ਇਹ ਉਪਰਾਲਾ ਟੈਲੀ ਫਿਲਮ 'ਮਾਂ ਇੱਕ ਪ੍ਰਭ ਆਸਰਾ' ਸਮਾਜ ਨੂੰ ਇੱਕ ਸੰਦੇਸ਼ ਹੈ। ਜੋ ਕਿ ਯੂਟਿਯੂਬ ਨਾਲ ਜੁੜੇ ਦਰਸ਼ਕਾਂ ਨੂੰ ਪਸੰਦ ਆਵੇਗਾ। ਉਹਨਾਂ ਦੱਸਿਆ ਕਿ ਫਿਲਮ ਵਿਚ ਅਦਾਕਾਰ ਹਰਪਿੰਦਰ ਜੀਤ ਸਿੰਘ, ਜਸਪ੍ਰੀਤ ਕੌਰ, ਮੈਡਮ ਡੋਲੀ, ਬਾਲ ਕਲਾਕਾਰ ਭਵਯਾ ਸ਼ਿੰਗਲਾ ਦੀ ਅਦਾਕਾਰੀ ਨਾਲ ਸ਼ਿੰਗਾਰੀ ਫਿਲਮ ਦੀ ਕਹਾਣੀ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੀ ਹੈ। ਇਸ ਮੌਕੇ ਨਿਰਦੇਸ਼ਕ ਚਿੰਕੂ ਸ਼ਿੰਗਲਾ, ਪ੍ਰੋਡਿਊਸਰ ਪੰਕਜ ਚੱਢਾ, ਅਦਾਕਾਰਾ ਡੋਲੀ, ਅਨੀਲ ਚੱਢਾ, ਪ੍ਰਦੀਪ ਸ਼ਿੰਗਲਾ, ਅਨੀਲ ਸ਼ਿੰਗਲਾ, ਡੀ.ਐਸ.ਪੀ. ਸੈਰੀ ਮੋਹਾਲੀ ਆਦਿ ਹਾਜ਼ਰ ਸਨ।

 

Have something to say? Post your comment

 

ਮਨੋਰੰਜਨ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ