ਸੰਸਾਰ

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਸਿੱਖ ਮਨੋਰਥ ਪੱਤਰ 2020-25 ਦੇ ਮੁੱਦਿਆਂ ਨੂੰ ਬਿਹਤਰ ਢੰਗ ਨਾਲ ਹੱਲ ਕਰਨ ਲਈ ਕੋਵਿਡ-19 ਮਹਾਂਮਾਰੀ ਦੇ ਦੌਰਾਨ ਰਾਜਨੀਤਿਕ ਰੁਝੇਵਿਆਂ ਦੀ ਰਣਨੀਤੀ ਕੀਤੀ ਜ਼ਾਹਰ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | September 14, 2020 07:09 PM

ਨਵੀਂ ਦਿੱਲੀ -ਸਿੱਖ ਫੈਡਰੇਸ਼ਨ ਯੂਕੇ ਵਲੋਂ ਸਿੱਖ ਮੂਦੇਆਂ ਨੂੰ ਲੈ ਕੇ ਕੀਤੀ ਜਾਦੀਂ ਸਾਲਾਨਾ ਮੀਟੀਗ ਗੁਰਦੁਆਰਾ ਸਾਹਿਬ ਸਮੈਦਿਕ ਵਿਖੇ ਹੋਈ । ਕੋਰੋਨਾ ਮਹਾਮਾਰੀ ਕਰਕੇ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਦੇਖਦਿਆਂ ਇਸ ਸਮਾਗਮ ਨੂੰ ਜਿਆਦਾਤਰ ਸੰਗਤਾਂ ਵਲੋਂ ਘਰ ਬੈਠਕੇ ਟੀਵੀ ਚੈਨਲ ਰਾਹੀ ਦੇਖਿਆ ਗਿਆ ਸੀ । ਫੈਡਰੇਸ਼ਨ ਵਲੋਂ ਜਾਰੀ ਕੀਤੇ ਪ੍ਰੈਸ ਨੋਟ ਮੁਤਾਬਿਕ ਗੁਰੂਘਰ ਅੰਦਰ ਭਾਈ ਹਰਜੀਤ ਸਿੰਘ ਮਹਿਤਾ ਚੌਕ ਵਾਲਿਆਂ ਦੇ ਜੱਥੇ ਨੇ ਕੀਰਤਨ ਦੀ ਹਾਜਿਰੀ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਗਿਆਨੀ ਸਤਨਾਮ ਸਿੰਘ ਜੀ ਨੇ ਕਥਾ ਵਿਚਾਰਾਂ ਕੀਤੀਆ ।
ਇਸ ਉਪਰੰਤ ਵੱਖ ਵੱਖ ਬੁਲਾਰੇਆਂ ਨੇ ਸਿੱਖ ਮਸਲਿਆਂ ਤੇ ਸੰਗਤਾਂ ਨੂੰ ਜਾਣੂ ਕਰਵਾਇਆ, ਜਿਨ੍ਹਾਂ ਅੰਦਰ ਦੌ ਮੁਦੇਆਂ ਤੇ ਖਾਸ ਤੌਰ ਤੇ ਚਾਨੰਣ ਪਾਇਆ ਗਿਆ ਸੀ ਪਹਿਲਾਂ ਕਿ ਯੂਕੇ ਅੰਦਰ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਵੀ ਵਖਰੀ ਨਸਲ ਦਾ ਖਾਨਾਂ (ਕਾਲਮ) ਮਿਲੇ ਅਤੇ ਦੂਜਾ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜੱਗੀ ਜੌਹਲ । ਭਾਈ ਜਤਿੰਦਰ ਸਿੰਘ ਨੇ ਲੰੰਮਾ ਸਮਾਂ ਜੇਲ੍ਹ ਕਟਕੇ ਰਿਹਾ ਹੋਏ ਭਾਈ ਲਾਲ ਸਿੰਘ ਨੂੰ ਵਧਾਈ ਦੇਦੇਆਂ ਉਨ੍ਹਾਂ ਵਲੋਂ ਕੌਮ ਦੀ ਆਜਾਦੀ ਲਈ ਸੰਘਰਸ਼ ਬਾਰੇ ਚਾਨੰਣ ਪਾਇਆ । ਭਾਈ ਕੁਲਦੀਪ ਸਿੰਘ ਚਹੇੜੂ ਨੇ ਪੰਜਾਬ ਅੰਦਰ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਨਾਲ ਹੀ ਉਨ੍ਹਾਂ ਵਲੋਂ ਸੁਮੇਧ ਸੈਣੀ ਦੇ ਰੋਲ ਬਾਰੇ ਦਸਿਆ ਕਿ ਕਿਸ ਤਰ੍ਹਾਂ ਸੈਣੀ ਨੇ ਅਪਣੀ ਨੌਕਰੀ ਸਮੇਂ ਕੌਮ ਉਤੇ ਅੰਨ੍ਹਾਂ ਤਸ਼ਦੱਦ ਕੀਤਾ ਸੀ ।
ਯੂਕੇ ਅੰਦਰ ਸਿਖ ਐਮਪੀ ਪ੍ਰੀਤ ਕੌਰ ਗਿਲ ਨੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਮਨੁੱਖੀ ਹੱਕਾਂ ਲਈ ਜੂਝ ਕੇ ਸ਼ਹੀਦ ਹੋਏ ਜਸਵੰਤ ਸਿੰਘ ਖਾਲੜਾ ਦੀ ਜਿੰਦਗੀ ਤੋਂ ਪ੍ਰੇਰਣਾਂ ਲੈਕੇ ਸੰਘਰਸ਼ ਕਰਦੇ ਰਹਿਣ ਬਾਰੇ ਦਸਿਆ । ਭਾਈ ਗੁਰਪ੍ਰੀਤ ਸਿੰਘ ਜੋ ਕਿ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੌਹਲ ਦੇ ਭਰਾਤਾ ਹਨ ਨੇ ਕਿਹਾ ਕਿ ਉਹ ਸਿੱਖ ਫੈਡਰੇਸ਼ਨ ਯੂਕੇ ਦੇ ਬਹੁਤ ਧੰਨਵਾਦੀ ਜਿਨ੍ਹਾਂ ਨੇ ਜੱਗੀ ਦੇ ਮਾਮਲੇ ਅੰਦਰ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ । ਉਨ੍ਹਾਂ ਦਸਿਆ ਕਿ ਸਾਡੀ ਇਕ ਵਕੀਲਾਂ ਦੀ ਬਣਾਈ ਗਈ ਟੀਮ {ਸਿੱਖ ਲੈਬ} ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੇ ਮਾਮਲੇਆਂ ਦਾ ਕੰੰਮ ਦੇਖ ਰਹੀ ਹੈ ।
ਫੈਡਰੇਸ਼ਨ ਦੇ ਮੁੱਖੀ ਭਾਈ ਅਮਰੀਕ ਸਿੰਘ ਗਿਲ ਨੇ ਯੂਕੇ ਅੰਦਰ ਸਿੱਖ ਫੈਡਰੇਸ਼ਨ ਵਲੋਂ ਕੀਤੀ ਜਾਦੀਆਂ ਸਰਗਰਮੀਆਂ ਬਾਰੇ ਦਸੱਣ ਉਪਰੰਤ ਕਿਹਾ ਕਿ ਯੂਕੇ ਅੰਦਰ ਹੋਣ ਵਾਲੀ ਮਰਦਮਸ਼ੁਮਾਰੀ 2021 ਵਿਚ ਸਿਖਾਂ ਨੂੰ ਵੀ ਵਖਰੇ ਸਿੱਖ ਨਸਲੀ ਟਿਕ ਬਕਸੇ ਦੀ ਜ਼ਰੂਰਤ ਹੈ ਕਿਉਂਕਿ 9/11 ਦੀ ਘਟਨਾ ਤੋਂ ਬਾਅਦ ਸੰਯੁਕਤ ਰਾਜ ਵਿੱਚ ਬਲਬੀਰ ਸਿੰਘ ਸੋਢੀ ਦੀ ਕੀਤੀ ਗਈ ਗਲਤ ਪਛਾਣ ਕਰਕੇ ਨਸਲੀ ਅਪਰਾਧ ਦੇ ਹੋਏ ਪਹਿਲੇ ਸ਼ਿਕਾਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵੱਧ ਰਹੇ ਨਫ਼ਰਤ ਦੇ ਅਪਰਾਧਾਂ ਅਤੇ ਯੂਕੇ ਸਰਕਾਰ ਨੂੰ ਸਿੱਖ ਵਿਰੋਧੀ ਨਫ਼ਰਤ ਨੂੰ ਮਾਨਤਾ ਦੇਣ ਦੀ ਲੋੜ ਬਾਰੇ ਵਿਸਥਾਰ ਨਾਲ ਦਸਿਆ ਜਿਸ ਅੰਦਰ ਉਨ੍ਹਾਂ ਵਲੋਂ ਸਿੱਖ ਫੈਡਰੇਸ਼ਨ ਦੇ ਮਨੋਰਥ ਪੱਤਰ ਦੀ ਧਾਰਾ ੪ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਪਿਛਲੇ ੧੯ ਸਾਲਾਂ ਤੋਂ ਸਿੱਖਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਯੂਕੇ ਅੰਦਰ ਸਿੱਖਾਂ ਲਈ ਉਚੇਚੇ ਤੌਰ ਤੇ ਕੰਮ ਕਰ ਰਹੀ ਸਿੱਖ ਫੈਡਰੇਸ਼ਨ ਨੂੰ ੧੫੦ ਤੋਂ ਵੱਧ ਗੁਰੂਘਰਾਂ ਅਤੇ ਸਿੱਖ ਸੰਸਥਾਵਾਂ ਵਲੋੰ ਕੌਮੀ ਕਾਰਜਾਂ ਲਈ ਮਦਦ ਮਿਲਦੀ ਹੈ । ਸਮਾਗਮ ਵਿਚ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਜਲ਼ੀ ਭੇਟ ਕੀਤੀ ਗਈ । ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਭਾਈ ਨਰਿੰਦਰਜੀਤ ਸਿੰਘ ਨੇ ਬਹੁਤ ਹੀ ਸੁੱਚਦੇ ਢੰਗ ਨਾਲ ਨਿਭਾਈ ਅਤੇ ਫੈਡਰੇਸ਼ਨ ਦੇ ਭਾਈ ਦੁਬਿੰਦਰਜੀਤ ਸਿੰਘ ਨੇ ਮੌਜੁਦਾ ਸਮੇਂ ਵਿਚ ਨੌਜੁਆਨਾਂ ਦੇ ਰੋਲ ਬਾਰੇ ਦਸਦੇ ਉਨ੍ਹਾਂ ਨੂੰ ਕੌਮੀ ਕਾਰਜਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਿਸਦਾ ਨੌਜੁਆਨਾਂ ਵਲੋਂ ਭਰਵਾ ਹੁੰਗਾਰਾਂ ਮਿਲਿਆ ਸੀ । ਸਮਾਗਮ ਦੇ ਅੰਤ ਵਿਚ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਹਾਜਿਰ ਹੋਈ ਸਿੱਖ ਐਮਪੀ ਪ੍ਰੀਤ ਕੌਰ ਗਿਲ ਦਾ ਸਿਰੋਪਾਓ ਪਾ ਕੇ ਸਨਮਾਨ ਕਰਣ ਉਪਰੰਤ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।

 

Have something to say? Post your comment

 

ਸੰਸਾਰ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ