ਸੰਸਾਰ

ਸਿੱਖ ਫੈਡਰੇਸ਼ਨ (ਯੂਕੇ) ਅਤੇ ਸਿੱਖ ਐਮਪੀ ਪ੍ਰੀਤ ਕੌਰ ਗਿਲ ਨੇ ਜਸ ਸਿੰਘ ਅਠਵਾਲ ਦੀ ਮੈਂਬਰਸ਼ਿਪ ਬਹਾਲੀ ਦਾ ਕੀਤਾ ਸੁਆਗਤ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | September 17, 2020 07:07 PM

ਨਵੀ ਦਿੱਲੀ -ਬਰਤਾਨਿਆਂ ਅੰਦਰ 13 ਮਹੀਨੇਆਂ ਮਗਰੋਂ ਲੇਬਰ ਪਾਰਟੀ ਦੇ ਸੰਸਦੀ ਉਮੀਦੁਆਰ ਅਤੇ ਰੈਡਬ੍ਰਿਜ ਕੌਂਸਲ ਦੇ ਲੀਡਰ ਜਸ ਸਿੰਘ ਅਠਵਾਲ ਦੀ ਮੈਂਬਰਸ਼ਿਪ ਮੁੜ ਬਹਾਲ ਹੋਣ ਤੇ ਸਿੱਖ ਫੈਡਰੇਸ਼ਨ ਯੂਕੇ ਅਤੇ ਸਿੱਖ ਐਮ ਪੀ ਪ੍ਰੀਤ ਕੌਰ ਗਿਲ ਵਲੋਂ ਖੂਸ਼ੀ ਜਾਹਿਰ ਕੀਤੀ ਗਈ ਹੈ । ਫੈਡਰੇਸ਼ਨ ਦੇ ਬੁਲਾਰੇ ਭਾਈ ਦੁਬਿੰਦਰਜੀਤ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ "ਜਸ ਅਠਵਾਲ" ਨੂੰ ਰਾਜਨਿਤਿਕ ਭ੍ਰਿਸ਼ਟਾਚਾਰ ਦਾ ਨਿਸ਼ਾਨਾ ਬਣਾਉਦੇਂ ਹੋਏ ਉਨ੍ਹਾਂ ਦੇ ਸੰਸਦ ਅੰਦਰ ਪਹੁੰਚਣ ਦਾ ਮੌਕਾ ਖੋਹ ਲਿਆ ਗਿਆ ਜਿਸ ਦਾ ਸੰਤਾਪ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਵੀ ਪਿਛਲੇ 13 ਮਹੀਨੇ ਤੋਂ ਭੁਗਤਣਾਂ ਪੈ ਰਿਹਾ ਸੀ ।
ਉਨ੍ਹਾਂ ਕਿਹਾ ਕਿ "ਸਾਨੂੰ ਖੁਸ਼ੀ ਹੈ ਕਿ ਜਸ ਖਿਲਾਫ ਲਗਾਏ ਗਏ ਦੋਸ਼ਾਂ ਦੀ ਜਾਂਚ ਪੜਤਾਲ ਅੰਦਰ ਉਨ੍ਹਾਂ ਦੇ ਖਿਲਾਫ ਕੂਝ ਵੀ ਨਹੀ ਮਿਲਿਆ ਹੈ, ਜਿਸ ਨਾਲ ਇਹ ਸਾਬਿਤ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਜਾਣਬੂਝ ਕੇ ਰਾਜਨਿਤਿਕ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਭਵਿਖ ਨੂੰ ਖਰਾਬ ਕਰਣ ਦੀ ਕੌਝੀ ਚਾਲਾਂ ਚਲਿਆਂ ਜਾ ਰਹੀਆਂ ਸਨ । ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿਲ ਨੇ ਲੇਬਰ ਪਾਰਟੀ ਦੇ ਲੀਡਰ ਸਰ ਕੇਅਰ ਸਟਾਰਮਰ ਕੋਲੋਂ ਮੰਗ ਕੀਤੀ ਕਿ ਭਾਈ ਅਠਵਾਲ ਨੂੰ ਇਸ ਮਾਮਲੇ ਅੰਦਰ ਇੰਸਾਫ ਦਿਵਾਉਣ ਲਈ ਮਾਮਲੇ ਦੀ ਗਹਿਰੀ ਪੜਤਾਲ ਕਰਕੇ ਦੋਸ਼ੀਆਂ ਨੂੰ ਕਟਘਰੇ ਵਿਚ ਖੜਾ ਕੀਤਾ ਜਾਏ ਜਿਸ ਨਾਲ ਮੁੜ ਕੋਈ ਇਸ ਤਰ੍ਹਾਂ ਕਿਸੇ ਵੀ ਸੰਸਦੀ ਮੈਂਬਰ ਜਾਂ ਹੋਰ ਕਿਸੇ ਨੂੰ ਰਾਜਨਿਤਿਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਨਾ ਹੋਣਾ ਪਵੇ ।
ਲ਼ੇਬਰ ਪਾਰਟੀ ਦੀ ਸਿੱਖ ਐਮ ਪੀ ਪ੍ਰੀਤ ਕੌਰ ਗਿਲ ਨੇ ਕਿਹਾ ਕਿ ਜਸ ਸਿੰਘ ਅਠਵਾਲ ਨੇ ਯੂਕੇ ਅੰਦਰ ਅਪਣੀ ਪਾਰਟੀ ਲਈ ਬਹੁਤ ਮਿਹਨਤ ਸਦਕਾ ਜੋ ਮੁਕਾਮ ਹਾਸਿਲ ਕੀਤਾ ਸੀ ਉਸ ਕਰਕੇ ਉਨ੍ਹਾਂ ਦਾ ਮਾਨ ਸਨਮਾਨ ਬਹੁਤ ਸੀ ਪਰ ਅਚਾਨਕ ਹੀ ਸੰਸਦੀ ਚੋਣਾਂ ਦੇ ਮੈਬਰਾਂ ਦੇ ਹੋਣ ਵਾਲੀ ਚੋਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਰਾਜਨਿਤਿਕ ਸ਼ਿਕਾਰ ਬਣਾਦਿਆਂ ਮੁਅਤੱਲ ਕਰਨਾ ਬਹੁਤ ਮੰਦਭਾਗਾ ਸੀ ਜਿਸ ਦਾ ਸਾਨੂੰ ਬਹੁਤ ਦੂਖ ਲਗਿਆ ਸੀ । ਉਨ੍ਹਾਂ ਖਿਲਾਫ ਲਗਾਏ ਦੋਸ਼ਾਂ ਅੰਦਰ ਕੂਝ ਸਾਬਿਤ ਨਹੀ ਹੋਇਆ ਤੇ ਉਸ ਤੋਂ ਜਿਆਦਾ ਦੂਖ ਉਨ੍ਹਾਂ ਨੂੰ ਇਨਸਾਫ ਮਿਲਣ ਵਿਚ ਬਹੁਤ ਜਿਆਦਾ ਸਮਾਂ ਲਗਣਾ ਜਦਕਿ ਇਹ ਮਾਮਲਾ ਦੇਖਣ ਵਾਲੀ ਟੀਮ ਨੂੰ ਬਹੁਤ ਜਲਦੀ ਸੁਲਝਾ ਲੈਣਾ ਚਾਹੀਦਾ ਸੀ ਜਿਸ ਨਾਲ ਨਿਆਂ ਪਾਲਿਕਾ ਦਾ ਕੰਮ ਮਿੱਥੇ ਹੋਏ ਸਮੇਂ ਅੰਦਰ ਪੁਰਾ ਹੋ ਸਕਦਾ । ਮੈਨੂੰ ਬਹੁਤ ਖੂਸ਼ੀ ਹੈ ਕਿ ਅਠਵਾਲ ਮੁੜ ਬਹਾਲ ਹੋ ਗਏ ਹਨ ਅਤੇ ਅਗਲੀਆਂ ਆਣ ਵਾਲੀਆਂ ਚੋਣਾਂ ਅੰਦਰ ਉਹ ਸਾਡੇ ਨਾਲ ਹੀ ਖੜੇ ਹੋ ਕੇ ਚੋਣਾਂ ਲੜਨਗੇ ਅਤੇ ਉਨ੍ਹਾਂ ਨੇ ਜਸ ਸਿੰਘ ਅਠਵਾਲ ਨਾਲ ਹੋਈ ਬੇਇਨਸਾਫ਼ੀ ਡੀ ਮੁੜ ਤੋਂ ਪੜਤਾਲ ਕਰਵਾ ਕੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦੇਣ ਵਾਸਤੇ ਕਿਹਾ ਹੈ

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ