ਟ੍ਰਾਈਸਿਟੀ

ਭਾਰਤੀ ਜਨਤਾ ਯੂਵਾ ਮੋਰਚਾ ਵੱਲੋ ਸਫਾਈ ਅਭਿਆਨ ਅਤੇ ਬੂਟੇ ਲਗਾਏ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | September 19, 2020 06:54 PM



ਖਰੜ :- ਭਾਰਤੀ ਜਨਤਾ ਯੂਵਾ ਮੋਰਚਾ, ਜਿਲਾ ਮੋਹਾਲੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਸਪਤਾਹ ਦੇ ਰੁਪ ਵਿੱਚ ਮਨਾਊਦਿਆਂ ਸੰਨੀ ਇਨਕਲੇਵ ਚ ਸਫਾਈ ਅਭਿਆਨ ਚਲਾਇਆ ਅਤੇ ਬੂਟੇ ਲਗਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਵਾ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਸੰਤੋਸ਼ ਰੰਜਨ ਰਾਏ, ਮੋਰਚੇ ਦੇ ਕੌਮੀ ਮੀਡੀਆ ਇੰਚਾਰਜ ਸ਼ਿਵਮ ਛਾਬੜਾ, ਮੋਰਚੇ ਦੇ ਪੰਜਾਬ ਪ੍ਰਧਾਨ ਰਾਣਾ ਭਾਨੂੰ ਪ੍ਰਤਾਪ, ਸੂਬਾ ਦਫਤਰ ਇੰਚਾਰਜ ਯੂਵਾ ਮੋਰਚਾ ਪੰਜਾਬ ਦੀਪਕ ਰਾਣਾ ਚੋਲਟਾ, ਕਿਸਾਨ ਮੋਰਚਾ ਸੂਬਾ ਮੀਤ ਪ੍ਰਧਾਨ ਜੱਗੀ ਔਜਲਾ, ਬੀਜੇਵਾਈਐਮ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਅਭਿਸ਼ੇਕ ਧਵਨ, ਜ਼ਿਲਾ ਜਨਰਲ ਸਕੱਤਰ ਭਾਜਪਾ ਮੁਹਾਲੀ ਨਰਿੰਦਰ ਰਾਣਾ ਵਿਸ਼ੇਸ਼ ਤੌਰ ਤੇ ਪਹੂੰਚੇ । ਇਸ ਮੌਕੇ ਸਾਫ ਸਫਾਈ ਅਭਿਆਨ ਚਲਾਉਣ ਤੋਂ ਬਾਅਦ ਪਾਰਕ ਚ ਬੂਟੇ ਲਗਾਏ ਗਏ । ਪ੍ਰਧਾਨ ਸੰਤੋਸ਼ ਰੰਜਨ ਰਾਏ ਨੇ ਕਿਹਾ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ 70ਵੇਂ ਜਨਮ ਦਿਨ ਨੂੰ ਸੇਵਾ ਸਪਤਾਹ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਸਫਾਈ ਅਭਿਆਨ ਅਤੇ ਬੂਟੇ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਖੇਤੀ ਆਰਡੀਨੈਸ ਕਿਸਾਨ ਹਿੱਤ ਵਿੱਚ ਹਨ ਜਿਸ ਦਾ ਕਿਸਾਨਾ ਨੂੰ ਲਾਭ ਹੋਵੇਗਾ ਪਰ ਕੁੱਝ ਪਾਰਟੀਆਂ ਕਿਸਾਨਾ ਨੂੰ ਗੁਮਰਾਹ ਕਰ ਰਹੀਆਂ ਹਨ । ਕਾਂਗਰਸ ਦੀਆਂ ਨੀਤੀਆਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਕਿਸਾਨਾ ਨੂੰ ਸਿੱਧਾ ਲਾਭ ਮਿਲੇ। ਉਨਾਂ ਮੋਚਰੇ ਦੇ ਸਾਰੇ ਵਰਕਰਾਂ ਆਗੂਆਂ ਨੂੰ ਗਰਾਂਊਡ ਲੈਵਲ ਦੇ ਜਾ ਕੇ ਲੋਕਾਂ ਨੂੰ ਖੇਤੀ ਆਰਡੀਨੈਸਾਂ ਪ੍ਰਤੀ ਜਾਗਰੂਕ ਕਰਨ ਲਈ ਕਿਹਾ।
ਨਰਿੰਦਰ ਰਾਣਾ ਨੇ ਕਿਹਾ ਕਿ ਜ਼ਿਲਾ ਮੁਹਾਲੀ ਦੇ ਸਾਰੇ ਹੀ ਮੰਡਲਾਂ ਵਿੱਚ 70 ਥਾਵਾਂ 'ਤੇ ਗਰੀਬ ਬਸਤੀਆਂ ਵਿੱਚ ਭਾਜਪਾ ਦੇ ਵਰਕਰਾਂ ਵਲੋਂ ਸਫਾਈ ਅਭਿਆਨ, ਰੁੱਖ ਲਗਾਉਣ, ਅੰਗਹੀਣਾਂ ਨੂੰ ਨਕਲੀ ਅੰਗ, ਫਲ-ਫਰੂਟ, ਮਾਸਕ, ਮਿਠਾਈਆਂ ਵੰਡ ਕੇ, ਖੂਨਦਾਨ ਕੈਂਪ ਲਗਾਕੇ ਸੇਵਾ ਸਪਤਾਹ ਮਨਾਇਆ ਜਾ ਰਿਹਾ ਹੈ।ਇਸ ਮੌਕੇ ਮੰਡਲ ਪ੍ਰਧਾਨ ਖਰੜ ਪਵਨ ਮਨੌਚਾ ਦੇਸੂਮਾਜਰਾ , ਸੂਬਾ ਸਹਿ-ਇੰਚਾਰਜ ਲੀਗਲ ਸੈੱਲ ਸੁਰਿੰਦਰ ਬੱਬਲ, ਕਿਸਾਨ ਮੋਰਚਾ ਜਿਲਾ ਪ੍ਰਧਾਨ ਪ੍ਰੀਤ ਕਮਲ ਸੈਣੀ, ਜਿਲਾ ਜਰਨਲ ਸਕੱਤਰ ਅਭਿਸ਼ੇਕ ਠਾਕੁਰ, ਜਿਲਾ ਸਕੱਤਰ ਪ੍ਰਵੇਸ਼ ਸ਼ਰਮਾਂ, ਜਸਕਰਨ ਸਿੰਘ ਭੱਠੇ ਵਾਲੇ, ਆਦਿ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ