ਮਨੋਰੰਜਨ

ਕੇਂਦਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਮਤਰੇਈ ਮਾਂ ਵਾਲੀ ਕੀਤੀ -ਗਾਇਕਾ ਮਨਿੰਦਰ ਦਿਓਲ

ਕੌਮੀ ਮਾਰਗ ਬਿਊਰੋ | September 21, 2020 08:19 PM


ਚੰਡੀਗੜ੍ਹ

ਉਘੀ ਗਾਇਕਾ ਮਨਿੰਦਰ ਦਿਓਲ ਨੇ ਅੱਜ ਵੀਡੀਓ ਕਾਨਫ਼੍ਰੇੰਸਿੰਗ ਰਾਹੀਂ ਕਿਹਾ ਕੇ ਓਹੋ ਕਿਸਾਨ ਤੇ ਮਜਦੂਰ ਮਾਰੂ ਕਨੂੰਨ ਦਾ ਸਖਤ ਵਿਰੋਧ ਕਰਦੀ ਹੈ। . ਓਹਨਾ ਕਿਹਾ " ਵਾਹਿਗੁਰੂ ਨੇ ਦਾਣਾ-ਪਾਣੀ ਲਿਖਿਆ ਸੀ ਤਾਂ ਉਹ ਅੱਜ ਅਮਰੀਕਾ ਆ ਵੱਸੇ ਹਨ ਪਰ ਜੜਾਂ ਓਹਨਾ ਦੀਆਂ ਕਿਸਾਨੀ ਹਨ. ਉਹ ਇਕ ਕਿਸਾਨ ਦੀ ਧੀ ਅਤੇ ਇਕ ਕਿਸਾਨ ਦੀ ਪਤਨੀ ਹਨ। ਕੇਂਦਰ ਸਰਕਾਰ ਨੇ ਤਾਂ ਖੇਤੀ ਪ੍ਰਧਾਨ ਸੂਬਿਆਂ ਨਾਲ ਅੰਗਰੇਜਾਂ ਤੋਂ ਵੀ ਮਾੜੀ ਕੀਤੀ ਹੈ ਤੇ ਹਰ ਵਰਗ ਇਸੇ ਕਰਕੇ ਅੱਜ ਕਿਸਾਨਾਂ ਨਾਲ ਮੋਢਾ ਜੋੜਕੇ ਖੜਾ ਹੈ। ਜੇ ਕਿਸਾਨ ਨਹੀਂ ਤਾਂ ਕੁਝ ਵੀ ਨਹੀਂ। ਉਸਨੇ ਕਿਹਾ, "ਮੈਂ ਬਹੁਤ ਉਤਸੁਕਤ ਹਾਂ ਕੇ ਹਾਲਤ ਛੇਤੀ ਆਮ ਵਰਗੇ ਹੋ ਜਾਣ ਤੇ ਮੈਂ ਪੰਜਾਬ ਜਾਕੇ ਆਪਣੇ ਕਿਸਾਨ ਭਰਾਵਾਂ ਨਾਲ ਮੋਰਚੇ ਤੇ ਦਿਨ ਰਾਤ ਬੈਠਾਂ"।ਮੇਰੇ ਨਵੇਂ ਆਉਣ ਵਾਲੇ ਗੀਤ ਪ੍ਰੀਤੋ ਸਮੇਤ ਮੇਰੇ ਜਿੰਨੇ ਵੀ ਗੀਤ ਆਉਣਗੇ ਓਹਨਾ ਸਭ ਦੀ ਕਮਾਈ ਮੈਂ ਕਿਸਾਨ ਮੋਰਚੇ ਦੀ ਝੋਲੀ ਪਾਵਾਂਗੀ।ਉਹ ਕਹਿੰਦੀ ਐ ਕਿ ਮੈਨੂੰ ਮਾਣ ਹੈ ਕੇ ਮੇਰੇ ਕਲਾਕਾਰ ਪਰਿਵਾਰ ਨੇ ਦਿਲੋਂ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਛਾਤੀ ਠੋਕ ਕੇ ਆਵਾਜ਼ ਉਠਾਈ ਹੈ।ਸਾਨੂੰ ਰਾਜਨੀਤੀ ਭੁੱਲ ਕੇ ਬਸ ਇਕ ਨਿਸ਼ਾਨੇ ਤੇ ਆਖ ਰੱਖਣੀ ਚਾਹੀਦੀ ਹੈ ਕਿ ਇਸ ਕਾਲੇ ਕਨੂੰਨ ਨੂੰ ਲਾਗੂ ਹੋਣ ਤੋਂ ਕਿਵੇਂ ਰੋਕਿਆ ਜਾਵੇ।ਕਿਸਾਨ ਯੂਨੀਅਨ ਸਭ ਇਕ ਹੋ ਕੇ ਰਹਿਣ ਤੇ ਸਿਆਸੀ ਘੁਸਪੈਠ ਤੋਂ ਬਚਕੇ ਰਹਿਣ।ਕਿਸਾਨ ਭੋਲੇ ਵੀ ਬਹੁਤ ਨੇ ਛੇਤੀ ਮਗਰ ਹੋ ਤੁਰਦੇ ਨੇ ਪਰ ਜਿਹਰੀ ਵੀ ਬਹੁਤ ਨੇ ਇਹ ਪੰਜਾਬ ਦਾ ਇਤਿਹਾਸ ਫਰੋਲ ਕੇ ਕੇਂਦਰ ਸਮਝ ਲਵੇ ਤੇ ਆਪਣੇ ਭੁਲੇਖੇ ਛੇਤੀ ਦੂਰ ਕਰ ਲਵੇ."

 

Have something to say? Post your comment

 

ਮਨੋਰੰਜਨ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ