ਟ੍ਰਾਈਸਿਟੀ

ਕੋਵਿਡ - 19 : ਖਰੜ ਦੇ ਸਾਰੇ ਦੁਕਾਨਦਾਰਾਂ ਦਾ ਕੋਵਿਡ - 19 ਟੈਸਟ ਕਰਵਾਉਣਾ ਲਾਜਮੀ : ਅਸ਼ੋਕ ਸ਼ਰਮਾ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | September 24, 2020 06:41 PM



ਖਰੜ :- ਖਰੜ ਸ਼ਹਿਰ ਤੇ ਇਸਦੇ ਆਸ ਪਾਸ ਦੇ ਖੇਤਰ ਵਿਚ ਕੋਵਿਡ - 19 ਦੇ ਮਰੀਜਾਂ ਵਿਚ ਵਾਧਾ ਹੋ ਰਿਹਾ ਹੈ। ਜਿਸ ਉਤੇ ਠੱਲ ਪਾਉਣ ਨਹੀਂ ਪ੍ਰਸ਼ਾਸਨ ਤੇ ਸਿਹਤ ਮਹਿਕਮਾ ਪੂਰੀ ਤਰਾਂ ਕੰਮ ਕਰ ਰਿਹਾ ਹੈ। ਵਪਾਰ ਮੰਡਲ ਖਰੜ ਦੇ ਪ੍ਰਧਾਨ ਪੰਡਿਤ ਸ਼੍ਰੀ ਅਸ਼ੋਕ ਸ਼ਰਮਾ ਵਲੋਂ ਦਿਤੀ ਜਾਣਕਾਰੀ ਅਨੁਸਾਰ ਖਰੜ ਦੇ ਸਾਰੇ ਦੁਕਾਨਦਾਰਾਂ ਤੇ ਉਹਨਾਂ ਦੇ ਮੁਲਾਜਮਾਂ ਦੇ ਮੁਫ਼ਤ ਕੋਵਿਡ ਟੈਸਟ ਕੀਤੇ ਜਾਣਗੇਂ। ਉਹਨਾਂ ਦੱਸਿਆ ਕਿ ਮੇਰੀ ਜਿਲਾ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਕਿੱਤਾ ਗਿਆ ਹੈ ਕੀ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਅਤੇ ੳਨਾਂ ਦੇ ਸਟਾਫ਼ ਦਾ ਕੋਰੋਨਾ ਟੈਸਟ ਕਰਵਾਉਣਾ ਜਰੁਰੀ ਹੈ। ਇਹ ਟੈਸਟ ਸਿਹਤ ਵਿਭਾਗ ਵੱਲੋਂ ਮੁਫ਼ਤ ਕਿੱਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਟੈਸਟ ਤੋਂ ਬਾਦ ਦੁਕਾਨਦਾਰ ਨੂੰ ਸਿਹਤਮੰਦ ਹੋਣ ਦਾ ਸਰਟੀਫ਼ਿਕੇਟ ਜਾਰੀ ਕਿੱਤਾ ਜਾਵੇਗਾ। ਜੇ ਕੋਈ ਵਿਅਕਤੀ ਕੋਰੋਨਾ ਪਾਜ਼ਿਟਵ ਹੋਵੇਗਾ ਤਾਂ ਸਰਕਾਰ ਵੱਲੋਂ ਉਸਦਾ ਇਲਾਜ ਮੁਫ਼ਤ ਕਿੱਤਾ ਜਾਵੇਗਾ। ਦੁਕਾਨਦਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਤੰਦਰੁਸਤੀ ਸਰਟੀਫ਼ਿਕੇਟ ਤੋਂ ਬਿਨਾਂ ਦੁਕਾਨ ਖੋਲਣ ਚ ਪਰੇਸ਼ਾਨੀ ਹੋ ਸਕਦੀ ਹੈ। ਸ਼ਹਿਰ ਦੇ ਸਾਰੇ ਬਜ਼ਾਰ ਕਲੋਨਿਆਂ ਗਲੀ ਮੁਹੱਲੇ ਦਿਆਂ ਸਭ ਦੁਕਾਨਦਾਰਂ ਨੂੰ ਇਹ ਟੈਸਟ ਕਰਵਾਉਣਾ ਜਰੁਰੀ ਹੋਵੇਗਾ। ਉਹਨਾਂ ਦੁਕਾਨਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਨਾ ਡਰਦੇ ਹੋਏ ਇਸ ਭਿਆਨਕ ਬਿਮਾਰੀ ਨੂੰ ਫੈਲਣ ਤੇ ਰੋਕਣ ਵਿਚ ਆਪਦਾ ਯੋਗਦਾਨ ਟੈਸਟ ਕਰਵਾ ਕੇ ਪਾ ਸਕਦੇ ਹੋ । ਇਹ ਟੈਸਟ 26-09-2020 ਦਿਨ ਸ਼ਨੀਵਾਰ ਅਤੇ 28-09-2020 ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਦੋਪਹਰ 2 ਵਜੇ ਤੱਕ ਸ਼੍ਰੀ ਰਾਮ ਭਵਨ ਦੁਸਹਿਰਾ ਗਰਾੳਡ ਖਰੜ ਵਿਖੇ ਹੋਣਗੇ ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ