ਮਨੋਰੰਜਨ

ਪਲੇਅਬੈਕ ਸਿੰਗਰ ਐਸ ਪੀ ਬਾਲਾ ਸੁਬਰਾਮਨੀਅਮ ਦੀ ਕਰੋਨਾ ਨਾਲ ਮੌਤ

ਪ੍ਰਭ ਕਿਰਨ ਸਿੰਘ/ ਕੌਮੀ ਮਾਰਗ ਬਿਊਰੋ | September 25, 2020 04:32 PM

ਲੁਧਿਆਣਾ 

ਕੋਰੋਨਾ ਯੁੱਗ ਵਿਚ ਮਨੋਰੰਜਨ ਉਦਯੋਗ ਦੀ ਇਕ ਹੋਰ ਬੁਰੀ ਖ਼ਬਰ ਹੈ । ਪਲੇਅਬੈਕ ਗਾਇਕ ਐਸ ਪੀ ਬਾਲਾ ਸੁਬਰਾਮਣੀਅਮ ਦੀ ਕੋਰੋਨਾ ਨਾਲ ਲੰਮੀ ਲੜਾਈ ਤੋਂ ਬਾਅਦ ਮੌਤ ਹੋ ਗਈ ਹੈ । ਉਨ੍ਹਾਂ ਨੂੰ ਅਗਸਤ ਦੇ ਮਹੀਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਾਲਾ ਸੁਬਰਾਮਣੀਅਮ ਨੂੰ ਸਲਮਾਨ ਖਾਨ ਦੀ ਅਵਾਜ਼ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਸਲਮਾਨ ਦੇ ਕਈ ਹਿੱਟ ਗਾਣੇ ਗਾਏ ਹਨ। ਸਲਮਾਨ ਖਾਨ ਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਦੀ ਖ਼ਬਰ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ ਸੀ । ਸਲਮਾਨ ਨੇ ਟਵੀਟ ਕੀਤਾ ਸੀ, ਬਾਲਾ ਸੁਬਰਾਮਨੀਅਮ ਸਰ, ਮੈਂ ਜ਼ਲਦੀ ਠੀਕ ਹੋਣ ਲਈ ਆਪਣੇ ਦਿਲ ਦੀ ਗਹਿਰਾਈ ਤੋਂ ਪੂਰੀ ਤਾਕਤ ਅਤੇ ਦੁਆਵਾਂ ਦਿੰਦਾ ਹਾਂ। ਮੇਰੇ ਲਈ ਤੁਹਾਡੇ ਵਲੋਂ ਗਾਏ ਗਾਣੇ ਨੂੰ ਵਿਸ਼ੇਸ਼ ਬਣਾਉਣ ਲਈ ਤੁਹਾਡਾ ਧੰਨਵਾਦ, ਤੁਹਾਡੀ ਆਵਾਜ਼ ਤੇ ਦਿਲ ਮਹਾਨ ਹਨ । ਆਈ ਲਵ ਯੂ ਸਰ ।
ਐਸ ਪੀ ਬਾਲਾ ਸੁਬ੍ਰਾਹਮਣਯਮ ਨੇ 16 ਭਾਰਤੀ ਭਾਸ਼ਾਵਾਂ ਵਿੱਚ 40 ਹਜ਼ਾਰ ਤੋਂ ਵੱਧ ਗਾਣੇ ਗਾਏ ਹਨ। ਉਨ੍ਹਾਂ ਨੂੰ ਪਦਮ ਸ਼੍ਰੀ (2001) ਅਤੇ ਪਦਮਭੂਸ਼ਣ (2011) ਸਮੇਤ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ। ਐਸ ਪੀ ਬਾਲਾ ਸੁਬਰਾਮਣੀਅਮ ਨੇ ਪਹਿਲੀ ਹਿੰਦੀ ਫਿਲਮ 'ਏਕ ਦੂਜੇ ਕੇ ਲਿਏ' (1981) ਵਿਚ ਆਪਣੀ ਆਵਾਜ਼ ਦਿੱਤੀ ਸੀ । ਉਸ ਨੂੰ ਇਸ ਫਿਲਮ ਲਈ ਸਰਬੋਤਮ ਪੁਰਸ਼ ਪਲੇਅਬੈਕ ਸਿੰਗਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀ। 1989 ਵਿਚ ਉਸਨੇ ਸਲਮਾਨ ਖਾਨ ਲਈ ਗਾਉਣਾ ਸ਼ੁਰੂ ਕੀਤਾ ਅਤੇ ਉਸਦੀ ਆਵਾਜ਼ ਬਣ ਗਏ । ਉਨ੍ਹਾਂ ਨੇ 'ਮੈਂਨੇ ਪਿਆਰ ਕੀਆ' ਅਤੇ ਹਮ ਆਪ ਕੇ ਹੈਂ ਕੌਨ 'ਚ ਸਲਮਾਨ ਦੇ ਗਾਣਿਆਂ ਨੂੰ ਆਵਾਜ਼ ਦਿੱਤੀ ਸੀ। ਫ਼ਿਲਮਾਂ ਬਲਾਕਬਸਟਰ ਸਨ ਅਤੇ ਗਾਣਿਆਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ