ਮਨੋਰੰਜਨ

ਮਾਮਲਾ ਨਸ਼ਿਆਂ ਦਾ ਸੇਵਨ : ਹੁਣ ਉੱਘੀਆਂ ਫਿਲਮੀ ਹਸਤੀਆਂ ਸ਼ੱਕ ਦੇ ਘੇਰੇ ਵਿੱਚ

ਪ੍ਰਭ ਕਿਰਨ ਸਿੰਘ/ ਕੌਮੀ ਮਾਰਗ ਬਿਊਰੋ | September 25, 2020 04:34 PM


ਲੁਧਿਆਣਾ 
ਬਾਲੀਵੁੱਡ ਵਿੱਚ ਪੈਰ ਪਸਾਰ ਚੁੱਕੇ ਨਸ਼ਿਆਂ ਦੀ ਵਰਤੋਂ ਦੇ ਵਪਾਰ ਦੀ ਅੱਗ ਦਾ ਸੇਕ ਹੁਣ ਛੋਟੇ ਮੋਟੇ ਫਿਲਮੀ ਸਿਤਾਰਿਆਂ ਤੋਂ ਹੁੰਦਾ ਹੋਇਆ ਹੁਣ ਵੱਡੇ-ਵੱਡੇ ਫਿਲਮੀ ਘਰਾਣਿਆਂ ਤੱਕ ਜਾ ਪਹੁੰਚਿਆ

ਨਾਰਕੋਟਿਕ ਕੰਟਰੋਲ ਬਿਊਰੋ ਨੇ ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਦੇ ਐਗਜ਼ੀਕਿਊਟਿਵ ਨਿਰਦੇਸ਼ਕ ਕੇ ਸ਼ਿਤਿਜ ਰਵੀ ਪ੍ਰਸਾਦ ਨੂੰ ਬਕਾਇਦਾ ਅਧਿਕਾਰਿਤ ਨੋਟਿਸ ਦੇ ਕੇ ਪੁੱਛ ਗਿੱਛ ਲਈ ਤਫਤੀਸ਼ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਹੈ ।

ਸੁਸ਼ਾਂਤ ਸਿੰਘ ਰਾਜਪੂਤ ਦੀ ਰਹੱਸਮਈ ਮੌਤ ਜਿਸ ਨੂੰ ਪਹਿਲਾਂ ਖੁਦਕੁਸ਼ੀ ਸਮਝਿਆ ਗਿਆ ਸੀ ਤੇ ਮਾਮਲਾ ਠੱਪ ਕੀਤੇ ਜਾਣ ਉਪਰੰਤ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਬਾਲੀਵੁੱਡ ਦਾ ਅਸਲੀ ਭੱਦਾ ਚਿਹਰਾ ਜਾਂ ਜਾਣ ਬੁੱਝ ਕੇ ਕੀਤਾ ਗਿਆ ਲੋਕਾਂ ਦੇ ਇੰਜ ਸਾਹਮਣੇ ਆਵੇਗਾ । ਇਸ ਰਹੱਸਮਈ ਮੌਤ ਦੀ ਗੁੱਥੀ ਨੂੰ ਸੁਲਝਾਉਣ ਜਾਂ ਉਲਝਾਉਣ ਲਈ ਮੁੰਬਈ ਅਤੇ ਬਿਹਾਰ ਸੂਬਿਆਂ ਦੀ ਪੁਲਿਸ ਹੀ ਨਹੀਂ ਸਗੋਂ ਭਾਰਤ ਸਰਕਾਰ ਦੀਆਂ ਤਿੰਨ ਏਜੰਸੀਆਂ ਸੀ ਬੀ ਆਈ, ਈ ਡੀ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਪੂਰੇ ਜ਼ੋਰਾਂ ਸ਼ੋਰਾਂ ਨਾਲ ਲਗੀਆਂ ਰਹੀਆਂ । ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਆਮ ਲੋਕਾਂ ਖਾਸਕਰ ਮੀਡੀਆ ਦੀ ਦਿਲਚਸਪੀ ਬਹੁਤ ਹੀ ਜ਼ਿਆਦਾ ਵੱਧ ਗਈ । ਮੌਤ ਸਬੰਧੀ ਭਾਂਵੇ ਕੋਈ ਸਿੱਟਾ ਨਾ ਨਿਕਲਿਆ ਪਰ ਬਾਲੀਵੁੱਡ ਵਿੱਚ ਨਸ਼ਿਆਂ ਦੇ ਸੇਵਨ ਅਤੇ ਵਪਾਰ ਦੇ ਸੰਪਰਕਾਂ ਦੀ ਇਕ ਅਜਿਹੀ ਗਿੱਦੜਸਿੰਗੀ N.C.B. ਰਾਹੀਂ ਮੋਦੀ ਸਰਕਾਰ ਦੇ ਹੱਥ ਲਗ ਗਈ ਜਿਸ ਨਾਲ ਉਹ ਮਹਾਰਾਸ਼ਟਰ ਵਿਚ ਆਪਣੀਆਂ ਰਾਜਨੀਤਕ ਇੱਛਾਵਾਂ ਨੂੰ ਪੂਰਿਆਂ ਕਰਨ ਦੇ ਸੁਪਨੇ ਲੈਣ ਲਏ ਪਈ ਹੈ ।

ਸ਼ੱਕ ਤਾਂ ਇਹ ਵੀ ਹੈ ਕਿ ਮੋਦੀ ਸਰਕਾਰ ਵਲੋਂ N.C.B. ਦੇ ਘੋੜੇ ਨੂੰ ਜਾਣਬੁਝ ਕੇ ਬੇਲਗਾਮ ਕੀਤਾ ਗਿਆ ਹੈ ਤਾਂ ਜੋ ਇਸ ਦੀ ਜਾਂਚ ਦਾ ਦਾਇਰਾ ਵਧਾ ਕੇ ਆਪਣੇ ਵਿਰੋਧੀਆਂ ਨੂੰ ਡਰਾਇਆ ਜਾ ਸਕੇ । ਕੲੀ ਭਾਜਪਾ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਨਿਆਣੇ ਵੀ ਬਾਲੀਵੁੱਡ ਦੇ ਫਿਲਮੀ ਸਿਤਾਰੇ ਹਨ ਜਦਕਿ ਕੁਝ ਇਕ ਦੇ ਨਾਮ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਰਹੱਸਮਈ ਮੌਤ ਜਾਂ ਨਸ਼ਿਆਂ ਦੇ ਸੇਵਨ ਦੇ ਮਾਮਲੇ ਵਿਚ ਗਾਹੇ ਵਗਾਹੇ ਕਥਿਤ ਤੌਰ ਤੇ ਸਾਹਮਣੇ ਆਉਂਦੇ ਰਹੇ ਹਨ ‌। ਕੁਝ ਸਮਾਂ ਪਹਿਲਾਂ ਬਾਲੀਵੁੱਡ ਦੀਆਂ ਕਈ ਉੱਘੀਆਂ ਹਸਤੀਆਂ ਵਲੋਂ ਮੋਦੀ ਸਾਹਿਬ ਦੀ ਖੁਲ੍ਹੇਆਮ ਅਲੋਚਨਾ ਕੀਤੀ ਗਈ ਸੀ ਤੇ ਅਜਿਹੇ ਹੀ ਇਕ ਅਲੋਚਨਾਤਮਕ ਪੱਤਰ ਤੇ ਇਨ੍ਹਾਂ ਫਿਲਮੀ ਹਸਤੀਆਂ ਵਲੋਂ ਕੀਤੇ ਗਏ ਦਸਤਖ਼ਤ ਵੀ ਖੂਬ ਚਰਚਾ ਵਿਚ ਰਹੇ ਸਨ ਜਿਸ ਦਾ ਭਾਜਪਾ ਸਰਕਾਰ ਨੇ ਬੁਰਾ ਮਨਾਇਆ ਤੇ ਨਮੋਸ਼ੀਜਨਕ ਸਥਿਤੀ ਦਾ ਟਾਕਰਾ ਕਰਨ ਲਈ ਆਪਣੇ ਹੱਕ ਵਿੱਚ ਆਪਣੇ ਹਮਾਇਤੀਆਂ ਤੋਂ ਵੀ ਇਕ ਹਮਾਇਤੀ ਪੱਤਰ ਜਾਰੀ ਕਰਵਾਇਆ ਸੀ । ਇਹ ਵਿਰੋਧੀ ਫਿਲਮੀ ਹਸਤੀਆਂ ਮੋਦੀ ਸਰਕਾਰ ਦੇ ਉਦੋਂ ਤੋਂ ਹੀ ਨਿਸ਼ਾਨੇ ਤੇ ਹਨ ।

ਸੁਸ਼ਾਂਤ ਦੀ ਮਹਿਬੂਬਾ ਰੀਆ ਚੱਕਰਵਰਤੀ ਜੋ ਉਸ ਨਾਲ ਬਿਨਾਂ ਸ਼ਾਦੀ ਕੀਤਿਆਂ ਹੀ ਰਹਿ ਰਹੀ ਸੀ ਉਸੇ ਉੱਪਰ ਆਪਣੇ ਪ੍ਰੇਮੀ ਦੀ ਹੱਤਿਆ ਕਰਨ ਦੇ ਦੋਸ਼ ਤਾਂ ਭਾਵੇਂ ਸਿੱਧ ਨਹੀਂ ਹੋ ਸਕੇ ਪ੍ਰੰਤੂ ਸੁਸ਼ਾਂਤ ਦੀ ਮੌਤ ਨੇ ਕੲੀ ਫਿਲਮੀ ਹਸਤੀਆਂ ਦੇ ਚਿਹਰੇ ਦਾ ਨਕਾਬ ਜ਼ਰੂਰ ਉਤਾਰ ਦਿੱਤਾ ਹੈ । ਰੀਆ ਚਕ੍ਰਵਰਤੀ ਅਤੇ ਉਸ ਦੇ ਭਰਾ ਸਮੇਤ ਕਈ ਵਿਅਕਤੀਆਂ ਨੂੰ ਨਸ਼ਿਆਂ ਦੀ ਵਰਤੋਂ ਅਤੇ ਵਪਾਰ ਦੇ ਦੋਸ਼ਾਂ ਵਿਚ ਨਾਰਕੋਟਿਕ ਕੰਟਰੋਲ ਬਿਊਰੋ (NCB) ਨੇ ਗ੍ਰਿਫਤਾਰ ਕਰ ਲਿਆ ਸੀ । ਅਹਿਮ ਸਬੂਤ ਜੁਟਾਉਣ ਉਪਰੰਤ ਨਾਰਕੋਟਿਕ ਕੰਟਰੋਲ ਬਿਊਰੋ ਦੀ ਜਾਂਚ ਬਾਲੀਵੁੱਡ ਅਤੇ ਨਸ਼ਿਆਂ ਦੇ ਵਪਾਰ ਵਲ ਕੇਂਦਰਿਤ ਹੋ ਗੲੀ । ਸਿੱਟੇ ਵਜੋਂ ਕੲੀ ਫਿਲਮੀ ਹਸਤੀਆਂ ਹੀ ਨਹੀਂ ਸਗੋਂ ਕੲੀ ਨਾਮੀ ਗਰਾਮੀ ਫਿਲਮੀ ਘਰਾਣਿਆਂ ਦੇ ਬੱਚੇ ਵੀ ਸ਼ੱਕ ਦੇ ਦਾਇਰੇ ਵਿਚ ਆ ਗੲੇ ਹਨ ਜਿਨ੍ਹਾਂ ਵਿਚ ਕਰਨ ਜੌਹਰ, ਦੀਪੀਕਾ ਪਾਦੁਕੋਣ, ਪਟੋਦੀ ਖਾਨਦਾਨ ਦੀ ਧੀ ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਸਮੇਤ ਹੋਰ ਵੀ ਕਈ ਨਾਮ ਹਨ । ਕਰਨ ਜੌਹਰ ਤੇ ਪਹਿਲਾਂ ਵੀ ਨਸ਼ਿਆਂ ਦੀ ਵਰਤੋਂ ਵਾਲੀਆਂ ਪਾਰਟੀਆਂ ਕਰਨ ਦੇ ਦੋਸ਼ ਲਗਦੇ ਰਹੇ ਹਨ ਪ੍ਰੰਤੂ ਦੀਪੀਕਾ ਪਾਦੁਕੋਣ ਦਾ ਨਾਮ ਆਉਣਾ ਹੈਰਾਨੀਜਨਕ ਹੀ ਨਹੀਂ ਸਗੋਂ ਫਿਲਮ ਪ੍ਰੇਮੀਅਾਂ ਦੇ ਦਿਲਾਂ ਨੂੰ ਗਹਿਰਾ ਸਦਮਾ ਵੀ ਪਹੁੰਚਾਉਂਦਾ ਹੈ । ਦਸਣਯੋਗ ਹੈ ਕਿ ਦੀਪੀਕਾ ਪਾਦੁਕੋਣ ਦਾ ਪਤੀ ਰਣਬੀਰ ਸਿੰਘ ਹੈ ਜਿਸ ਦੀ ਲੋਕਪ੍ਰਿਅਤਾ ਸਲਮਾਨ ਖਾਨ ਜਾਂ ਸ਼ਾਹਰੁਖ ਖਾਨ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ।

ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ N.C.B. (ਨਸ਼ਾ ਵਿਰੋਧੀ ਕੰਟਰੋਲ ਬਿਊਰੋ) ਦਾ ਕੇਂਦਰ ਸਰਕਾਰ ਵਲੋਂ ਜਾਣਬੁੱਝ ਕੇ ਛੱਡਿਆ ਇਹ ਬੇਲਗਾਮ ਹੋਇਆ ਘੋੜਾ ਸਰਪਟ ਦੌੜਦਾ ਰਹੇਗਾ ਜਾਂ ਇਹ ਇਕ ਦਮ ਰੁੱਕ ਜਾਵੇਗਾ ? ਇਸ ਦੀਆਂ ਲਗਾਮਾਂ ਕੇਂਦਰ ਦੀ ਮੋਦੀ ਸਰਕਾਰ ਦੇ ਹੱਥ ਵਿੱਚ ਹਨ । ਮੋਦੀ ਸਾਹਿਬ ਦੀ ਸਰਕਾਰ ਇਸ ਅੱਥਰੇ ਘੋੜੇ ਦੀਆਂ ਲਗਾਮਾਂ ਉਦੋਂ ਹੀ ਕੱਸੇਗੀ ਜਦ ਇਸ ਘੋੜੇ ਦਾ ਰੁੱਖ ਉਸ ਦੇ ਆਪਣਿਆਂ ਵਲ ਵਧੇਗਾ ਜਾਂ ਇਸ ਘੋੜੇ ਨੂੰ ਪਹਿਲਾਂ ਤੋਂ ਹੀ ਦਿੱਤੇ ਗੲੇ ਫਾਸਲੇ ਨੂੰ ਤੈਅ ਕਰਨ ਦੇ ਮੁਕਾਮ ਤੱਕ ਪਹੁੰਚਣ ਉਪਰੰਤ ਮਕਸਦ ਹੱਲ ਹੋ ਜਾਵੇਗਾ ?

ਹੁਣ ਵੇਖਣਾ ਇਹ ਕਿ ਕੁਝ ਛੋਟੇ ਮੋਟੇ ਲੋਕਾਂ ਨੂੰ ਹੀ ਬਲੀ ਦਾ ਬਕਰਾ ਬਣਾ ਕੇ ਛਿੱਕੇ ਟੰਗੇ ਦਿੱਤਾ ਜਾਵੇਗਾ ਜਾਂ ਵੱਡੇ ਫਿਲਮੀ ਸਿਤਾਰੇ ਜਾਂ ਉਨ੍ਹਾਂ ਦੇ ਪਰਵਾਰਿਕ ਮੈਂਬਰ ਵੀ ਇਸ ਅੱਗ ਦੀ ਲਪੇਟ ਵਿਚ ਆ ਜਾਣਗੇ ਜਾਂ ਪਾਕ ਸਾਫ਼ ਹੋ ਕੇ ਨਿਕਲਣਗੇ ? ਇਹ ਸਮਾਂ ਹੀ ਦਸੇਗਾ ? ਫਿਲਹਾਲ ਘੋੜਾ ਦੌੜਾ ਰਿਹਾ ਹੈ ।

Have something to say? Post your comment

 

ਮਨੋਰੰਜਨ

ਅੰਨਦਾਤੇ ਦੇ ਹਲਾਤਾਂ ਨੂੰ ਦਰਸਾਏਗਾ ਜੋਬਨ ਮੋਤਲੇਵਾਲੇ ਦਾ ਨਵਾਂ ਗੀਤ

ਰੇਸ਼ਮ ਸ਼ਿਕੰਦਰ ਅਤੇ ਬੇਅੰਤ ਕੌਰ ਦਾ ਨਵਾਂ ਦੋਗਾਣਾ ਖੂਬ ਚਰਚਾ 'ਚ

ਉੱਘੇ ਅਦਾਕਾਰ ਸੋਨੂ ਸੂਦ ਅਤੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਦਾ ‘ਸਪੈਸ਼ਲ ਹਿਊਮਨਟੇਰੀਅਨ ਐਕਸ਼ਨ’ ਐਵਾਰਡ ਨਾਲ ਸਨਮਾਨ

ਪਲੇਅਬੈਕ ਸਿੰਗਰ ਐਸ ਪੀ ਬਾਲਾ ਸੁਬਰਾਮਨੀਅਮ ਦੀ ਕਰੋਨਾ ਨਾਲ ਮੌਤ

ਕੇਂਦਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਮਤਰੇਈ ਮਾਂ ਵਾਲੀ ਕੀਤੀ -ਗਾਇਕਾ ਮਨਿੰਦਰ ਦਿਓਲ

ਪੰਜਾਬੀ ਫ਼ਿਲਮਾਂ ਵਾਲਿਆਂ ਨੇ ਵੀ ਕਿਸਾਨ ਵਿਰੋਧੀ ਬਿੱਲ ਤੇ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ

ਸ਼ਿੰਗਲਾ ਪ੍ਰੋਡੈਕਸ਼ਨ ਵੱਲੋਂ 'ਮਾਂ ਇੱਕ ਪ੍ਰਭ ਆਸਰਾ' ਟੈਲੀ ਫਿਲਮ ਕੀਤੀ ਰਿਲੀਜ਼- ਫਿਲਮ ਦਾ ਮੁੱਖ ਵਿਸ਼ਾ ਮਾਂ ਦੇ ਸੱਚੇ ਸੁੱਚੇ ਰਿਸ਼ਤੇ ਨੂੰ ਦਰਸਾਉਂਦੀ ਹੈ : ਚਿੰਕੂ ਸ਼ਿੰਗਲਾ

ਪਹਿਲਾਂ ਤੋਂ ਜਾਰੀ ਅਨਲਾਕ-4 ਦਿਸ਼ਾ-ਨਿਰਦੇਸ਼ਾਂ ਦੇ ਨਾਲ ਹੀ, ਹਰਿਆਣਾ ਨੇ ਸੂਬੇ ਵਿਚ ਫਿਲਮ ਦੀ ਸ਼ੂਟਿੰਗ ਲਈ ਜਾਰੀ ਕੀਤੇ ਐਸਓਪੀ

ਹਰਫ਼ਨ-ਮੌਲਾ ਕਲਾਕਾਰ... ਫੋਟੋ ਜਰਨਲਿਸਟ ਕੁਲਬੀਰ ਸਿੰਘ ਕਲਸੀ

ਮੈਸਮੇ ਮਿਊਜ਼ਿਕ ਵਲੋਂ ਗਾਇਕ ਗੁਰ ਬਾਠ ਦਾ ਗੀਤ ਖੁੱਲਾ ਦਾੜ੍ਹਾ ਕੀਤਾ ਰਿਲੀਜ਼