ਸੰਸਾਰ

ਮੌਦੀ ਸਰਕਾਰ ਨੂੰ ਕਿਸਾਨਾਂ ਖਿਲਾਫ ਪਾਰਿਤ ਕੀਤੇ ਬਿਲਾਂ ਤੇ ਕਰਨੀ ਚਾਹੀਦੀ ਹੈ ਮੁੜ ਵਿਚਾਰ: ਪ੍ਰੀਤ ਕੌਰ ਗਿਲ (ਬ੍ਰਿਟਿਸ਼ ਐਮਪੀ)

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | September 27, 2020 06:02 PM



ਨਵੀਂ ਦਿੱਲੀ- ਬ੍ਰਿਟਿਸ਼ ਪਾਰਲੀਆਂਮੈਂਟ ਅੰਦਰ ਸਿੱਖ ਐਮਪੀ ਪ੍ਰੀਤ ਕੌਰ ਗਿਲ ਨੇ ਹਿੰਦੁਸਤਾਨ ਅੰਦਰ ਕਿਸਾਨ ਵਿਰੋਧੀ ਪਾਰਿਤ ਕੀਤੇ ਗਏ ਤਿੰਨ ਬਿਲਾਂ ਖਿਲਾਫ ਸਖਤ ਨੌਟਿਸ ਲੈਦੇਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਇਨ੍ਹਾਂ ਬਿਲਾਂ ਨੂੰ ਸੰਸਦ ਅੰਦਰ ਪਾਰਿਤ ਕਰਣ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਕੋਲੋਂ ਸਲਾਹ ਕਰਨੀ ਚਾਹੀਦੀ ਸੀ ਨਾ ਕਿ ਅਪਨੀ ਮਨਮਰਜੀ ਕਰਦਿਆਂ ਜਿਹੜਾ ਮਰਜੀ ਬਿਲ ਧੱਕੇ ਨਾਲ ਪੇਸ਼ ਕਰਕੇ ਪਾਰਿਤ ਕਰਨਾ । ਉਨ੍ਹਾਂ ਟੇਲੀਫੌਨ ਤੇ ਗਲਬਾਤ ਕਰਦਿਆਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਇਸ ਬਿਲ ਅੰਦਰ ਐਮਐਸਪੀ ਨਾਲ ਕੋਈ ਛੇੜਛਾੜ ਨਹੀ ਹੈ ਪਰ ਜਾਰੀ ਕੀਤੇ ਗਏ ਬਿਲ ਅੰਦਰ ਐਮਐਸਪੀ ਬਾਰੇ ਕੋਈ ਵੀ ਜਿਕਰ ਨਹੀ ਹੈ ।
ਉਨ੍ਹਾਂ ਕਿਹਾ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪਰ ਉੱਥੇ ਕਿਸਾਨਾਂ ਦੇ ਹਾਲਾਤ ਠੀਕ ਨਹੀ ਹਨ, ਕਰਜੇ ਹੇਠ ਆ ਕੇ ਉਹ ਖੁਦਕੁਸ਼ੀਆਂ ਕਰ ਰਹੇ ਹਨ । ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਚੰਗੀ ਫਸਲ ਲਈ ਕਿਸਾਨਾਂ ਨੂੰ ਵਧੀਆ ਬੀਜ ਅਤੇ ਹੋਰ ਸਮਾਨ ਦੇਣ ਲਈ ਰਾਜ ਸਰਕਾਰਾਂ ਨਾਲ ਸਹਿਯੋਗ ਕਰੇ । ਜਦੋਂ ਕਿਸਾਨ ਚੰਗੀ ਫਸਲ ਦੀ ਪੈਦਾਵਰ ਕਰੇਗਾ ਤਦ ਹੀ ਦੇਸ਼ ਅੰਦਰ ਫੈਲੀ ਹਈ ਭੁਖਮਰੀ ਤੇ ਕਾਬੂ ਪਾਇਆ ਜਾ ਸਕਦਾ ਹੈ । ਪਰ ਸਰਕਾਰ ਤਾਂ ਉਨ੍ਹਾਂ ਦੇ ਉਲਟ ਚਲ ਰਹੀ ਹੈ ਪੈਦਾਵਰ ਕਿਸਾਨ ਕਰੇ ਤੇ ਉਸਦੀ ਕਮਾਈ ਵੱਡੇ ਸਰਮਾਏਦਾਰ ਕਰਨ ਇਹ ਕਿੱਥੋਂ ਦਾ ਇੰਸਾਫ ਹੈ..? ਇਸ ਮਾਮਲੇ ਅੰਦਰ ਕਿਸਾਨ ਜੋ ਵਿਰੋਧ ਕਰ ਰਹੇ ਹਨ ਇਹ ਉਨ੍ਹਾਂ ਦਾ ਹਕ ਬਣਦਾ ਹੈ ਕਿ ਕਿਸਾਨੀ ਕਿੱਤੇ ਖਿਲਾਫ ਹੋ ਰਹੇ ਧੱਕੇ ਲਈ ਉਹ ਅਪਣੀ ਅਵਾਜ ਚੁੱਕਣ । ਉਨ੍ਹਾਂ ਸਲਾਹ ਦਿੱਤੀ ਕਿ ਪੁਰੇ ਦੇਸ਼ ਦੇ ਕਿਸਾਨਾਂ ਨੂੰ ਇਕ ਚੰਗੀ ਲੀਡਰਸ਼ਿਪ ਅਧੀਨ ਇਕ ਜੱਥੇਬੰਦੀ ਕਾਇਮ ਕਰਕੇ ਇਸ ਮਸਲੇ ਨੂੰ ਵੱਡੇ ਪੱਧਰ ਤੇ ਚੁੱਕ ਕੇ ਇਸ ਕਿਸਾਨ ਵਿਰੋਧੀ ਬਿੱਲ ਨੂੰ ਵਾਪਿਸ ਕਰਵਾਉਣ ਲਈ ਰਣਨੀਤੀ ਉਲੀਕੀ ਜਾਏ । ਉਨ੍ਹਾਂ ਕਿਹਾ ਕਿ ਇਸ ਮਾਮਲੇ ਅੰਦਰ ਅਸੀ ਕਿਸਾਨਾਂ ਦੇ ਨਾਲ ਹਾਂ ਤੇ ਉਨ੍ਹਾਂ ਖਿਲਾਫ ਹੋ ਰਹੇ ਧੱਕੇ ਖਿਲਾਫ ਜੋ ਮਦਦ ਹੋਵੇਗੀ ਅਸੀ ਕਰਾਗੇਂ ।
ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਅਤੇ ਐਨਡੀਏ ਨਾਲ ਅਕਾਲੀ ਦਲ ਦੇ ਤੋੜ ਵਿਛੋੜੇ ਬਾਰੇ ਕਿਹਾ ਕਿ ਇਸ ਬਾਰੇ ਹਾਲੇ ਕੂਝ ਵੀ ਕਹਿਣਾ ਠੀਕ ਨਹੀ ਆਣ ਵਾਲਾ ਸਮਾਂ ਹੀ ਦਸੇਗਾ ਕਿ ਇਹ ਫੈਸਲਾ ਕਿਸਾਨਾਂ ਦੇ ਹੱਕ ਵਿਚ ਲਿਆ ਗਿਆ ਹੈ ਜਾਂ ਅਪਣੀ ਗਿਰ ਰਹੀ ਸਾਖ ਨੂੰ ਬਚਾਉਣ ਲਈ ਮਜਬੂਰੀ ਵਿਚ ਲਿਆ ਗਿਆ ਹੈ ।
ਜਿਕਰਯੋਗ ਹੈ ਕਿ ਨਵਾਂ ਬਿੱਲ ਛੋਟੇ ਕਿਸਾਨਾਂ ਦੀ ਲੁਟ ਖਸੁਟ ਦਾ ਮੌਕਾ ਦਿੰਦਾਂ ਹੈ । ਕਿਸਾਨ ਮੰਡੀ ਅੰਦਰ ਜਾਂ ਆਢਤੀ ਨੂੰ ਹੀ ਅਪਣੀ ਫਸਲ ਵੇਚ ਕੇ ਸੁੱਖ ਦਾ ਸਾਹ ਲੈਦਾਂ ਹੈ । ਹੁਣ ਇਹ ਨਿਯਮ ਲਾਗੂ ਹੋਣ ਤੇ ਹਰ ਜਗ੍ਹਾ ਤੇ ਸਰਮਾਏਦਾਰਾਂ ਦਾ ਕਬਜਾ ਹੋ ਜਾਏਗਾ ਜਿਸ ਅੰਦਰ ਛੋਟਾ ਕਿਸਾਨ ਮਾਰਿਆ ਜਾ ਸਕਦਾ ਹੈ ਕਿਉਕਿਂ ਦੇਸ਼ ਵਿੱਚ 86.21 ਪ੍ਰਤੀਸ਼ਤ ਕਿਸਾਨਾਂ ਕੋਲ 5 ਏਕੜ ਤੋਂ ਵੀ ਘੱਟ ਖੇਤੀ ਦੀ ਜਗ੍ਹਾ ਹੈ, ਕੀ ਅਜਿਹਾ ਕਿਸਾਨ ਕਾਰਪੋਰੇਟ ਠੇਕੇ ਦੇ ਵਿਰੁੱਧ ਅਦਾਲਤੀ ਮੁਕੱਦਮਾ ਲੜ ਸਕਦਾ ਹੈ.? ਜਿਹੜਾ ਕਿਸਾਨ ਪੇਟ ਭਰਨ ਲਈ ਲੜ ਰਿਹਾ ਹੈ, ਫਸਲਾਂ ਦੇ ਮੁੱਲ ਲਈ ਲੜ ਰਿਹਾ ਹੈ, ਕੀ ਉਹ ਵਕੀਲ ਦੀ ਫੀਸ ਵੀ ਅਦਾ ਕਰ ਸਕਦਾ ਹੈ?
ਗੁਜਰਾਤ ਦੀ ਮਿਸਾਲ ਦਾ ਇਕ ਹਵਾਲਾ ਦੇਖੋ ਕਿ ਕਿਸ ਤਰ੍ਹਾਂ ਮੌਜੂਦਾ ਹਲਾਤਾਂ ਵਿੱਚ ਠੇਕੇਦਾਰੀ ਖੇਤੀ ਇੱਕ ਹਥਿਆਰ ਬਣ ਗਈ ਹੈ ਜਿਸ ਨਾਲ ਕਿਸਾਨਾਂ ਦੀ ਲੁੱਟ-ਖਸੁੱਟ ਅਤੇ ਲੁੱਟ ਨੂੰ ਹਵਾ ਦਿੱਤੀ ਜਾ ਸਕਦੀ ਹੈ। ਗੁਜਰਾਤ ਵਿੱਚ, ਪੈਪਸੀਕੋ ਕੰਪਨੀ ਨੇ ਕਈ ਕਿਸਾਨਾਂ ਉਪਰ ਅਪਣੇ ਚਿਪਸ (ਲੇਅਸ) ਵਿੱਚ ਲਗਣ ਵਾਲੇ ਆਲੂ ਉਗਾਉਣ ਵਿਰੁੱਧ ਮੁਕੱਦਮਾ ਕੀਤਾ ਹੋਇਆ ਹੈ ਅਤੇ ਠੇਕਿਆਂ ਵਿੱਚ ਬੱਝੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਫਸਾਇਆ ਜਾਵੇਗਾ । ਦੇਸ਼ ਦੇ ਪ੍ਰਧਾਨ ਮੰਤਰੀ ਖ਼ੁਦ ਉਨ੍ਹਾਂ ਕਿਸਾਨਾਂ ਦੀ ਰੱਖਿਆ ਨਹੀਂ ਕਰ ਸਕਦੇ । ਸੋਚਣ ਵਾਲੀ ਗਲ ਹੈ ਕਿ ਪੂਰੇ ਦੇਸ਼ ਵਿੱਚ 1 ਏਕੜ ਅਤੇ 2 ਏਕੜ ਰਕਬੇ ਵਾਲੇ ਇੱਕ ਕਿਸਾਨ ਨਾਲ ਅਜਿਹਾ ਹੀ ਵਾਪਰਦਾ ਹੈ, ਤਾਂ ਸਰਕਾਰ ਉਸਨੂੰ ਕਿਹੜੀ ਸੁਰੱਖਿਆ ਦੇਵੇਗੀ..?

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ