ਸੰਸਾਰ

ਬੱਬਰ ਖਾਲਸਾ ਜਰਮਨੀ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਖਾਲਿਸਤਾਨ ਹੀ ਇਸ ਦਾ ਸਦੀਵੀ ਹੱਲ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | September 29, 2020 06:14 PM


ਨਵੀਂ ਦਿੱਲੀ --ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ ਭਾਈ ਸਤਨਾਮ ਸਿੰਘ ਬੱਬਰ ਭਾਈ ਅਵਤਾਰ ਸਿੰਘ ਬੱਬਰ ਭਾਈ ਹਰਜੋਤ ਸਿੰਘ ਬੱਬਰ ਭਾਈ ਬਲਜਿੰਦਰ ਸਿੰਘ ਬੱਬਰ ਭਾਈ ਅਮਰਜੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ ਆਦਿ ਸਿੰਘਾਂ ਨੇ ਸੰਘਰਸ਼ ਕਰ ਰਹੇ ਕਿਸਾਨ ਵੀਰਾਂ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਸਦੀਆਂ ਤੋਂ ਗੁਲਾਮ ਰਹੀ ਕੌਮ ਦੇ ਰਾਜ ਭਾਗ ਕੀ ਹੱਥ ਆ ਗਿਆ ਕਿ ਰਾਜ ਭਾਗ ਤੀਕ ਪਹਿਚਾਉਣ ਵਾਲਿਆਂ ਦੇ ਹੀ ਗੱਲ ਨੂੰ ਹੱਥ ਪਾ ਲਿਆ। ਬੜੇ ਹੀ ਕੋਝੇ ਤਰੀਕੇ ਨਾਲ ਇਕੋ ਦਿਨ ਤਿੰਨ ਕਿਸਾਨ ਮਾਰੂ ਬਿਲ ਪਾਸ ਕਰਕੇ ਕਿਸਾਨ ਮਜ਼ਦੂਰ ਅਤੇ ਆੜਤੀਆਂ ਦੇ ਖਾਤਮੇ ਦਾ ਬਿਗੁਲ ਵਜਾ ਦਿੱਤਾ। ਸਿੱਖ ਕੌਮ ਨਾਲ ਵਧੀਕੀਆਂ ਭਾਵੇਂ 1947 ਦੀ ਅਜ਼ਾਦੀ ਮਿਲਣ ਤੋਂ ਕੁਝ ਸਮਾਂ ਬਾਅਦ ਹੀ ਨਜ਼ਰ ਆ ਗੲੀਆਂ ਸਨ ਪਰ ਸਿੱਖ ਕੌਮ ਦੇ ਖਾਤਮੇ ਲਈ1978 ਤੋਂ ਚੰਗੀ ਤਰਾਂ ਮੁੰਢ ਬੰਨ ਦਿੱਤਾ ਸੀ ਸੋ ਕੇ ਜੂਨ 1984 ਨਵੰਬਰ1984 ਤੋਂ 1994 ਤੀਕ ਪੂਰੇ ਜ਼ੋਰਾਂ ਤੇ ਰਿਹਾ ਜੋ ਕੇ ਅੱਜ ਤੱਕ ਜਾਰੀ ਹੈ ਭਾਵੇਂ ਕਿ ਤਰੀਕੇ ਕਈ ਵਾਰ ਬਦਲੇ ਜਾ ਚੁੱਕੇ ਹਨ।ਸਿਖੀ ਭੇਸ ਵਿੱਚ ਛੁਪੇ ਡੋਗਰੇ ਇਸ ਸਿਖੀ ਦੇ ਬੂਟੇ ਨੂੰ ਕੱਟਣ ਲਈ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਚੁੱਕੇ ਹਨ। ਉਹ ਭਾਵੇਂ  ਸਰਕਾਰ ਚਲਾ ਰਹੇ ਹੋਣ ਜਾਂ ਕੁਝ ਉਚ ਓਹਦਿਆਂ ਤੇ ਬਿਰਾਜਮਾਨ ਹੋਣ। ਸੋ ਅਸੀਂ ਜਿਥੇ ਇਸ ਸੰਘਰਸ਼ ਵਿੱਚ ਕਿਸਾਨ ਭਰਾਵਾਂ ਦੇ ਨਾਲ ਹਾਂ ਓਥੇ ਇਹ ਵੀ ਸੁਝਾਅ ਦਿਆਂਗੇ ਇਨ੍ਹਾਂ ਹੁਣ ਤੱਕ ਦੀਆਂ ਸਰਕਾਰਾਂ ਨੇ ਹੀ ਸੈਂਟਰ ਨਾਲ ਮਿਲ ਕੇ ਹੀ ਪੰਜਾਬ ਦੇ ਇਹ ਹਾਲਾਤ ਕੀਤੇ ਹਨ ਇਨ੍ਹਾਂ ਤੋਂ ਸਾਵਧਾਨ ਰਹਿਣਾ।ਇਹ ਤੁਹਾਡੇ ਵਿੱਚ ਘੁਸਪੈਠ ਕਰਨ ਦਾ ਹਰ ਹੀਲਾ ਵਰਤਣਗੇ। ਮੋਰਚੇ ਦੀ ਵਾਂਗਡੋਰ ਸੁਚੱਜੇ ਹੱਥਾਂ ਵਿੱਚ ਦੇ ਕੇ ਜਿੱਤ ਪ੍ਰਾਪਤ ਕਰਕੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਹਲੀਮੀ ਰਾਜ ਦੀ ਸਥਾਪਨਾ ਵਲ ਵਧੀਏ ਜਿਸ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। 

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ