ਟ੍ਰਾਈਸਿਟੀ

ਸਰਕਾਰ ਵਲੋਂ ਪੰਜਾਬ ਦੀਆਂ ਆਈ.ਟੀ.ਆਈ ਵਿਚ ਦਾਖਲੇ ਦੀ ਮਿਆਦ 23 ਅਤੂਬਰ ਤੱਕ ਵਧਾਈ: ਸਮਸ਼ੇਰ ਪੁਰਖਾਲਵੀਂ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | September 30, 2020 05:36 PM



ਖਰੜ:- ਸਰਕਾਰੀ ਆਈ.ਟੀ.ਆਈ (ਲੜਕੀਆਂ) ਪ੍ਰਿੰਸੀਪਲ ਅਤੇ ਜਿਲ੍ਹਾ ਨੋਡਲ ਅਫਸਰ ਸ਼ਮਸ਼ੇਰ ਪੁਰਖਾਲਵੀ ਨੇ ਦਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਸਮੂਹ ਸਰਕਾਰੀ ਆਈ.ਟੀ.ਆਈਜ਼ ਵਿੱਚ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟਰੇਡਾਂ ਵਿੱਚ ਦਾਖਲਾ ਜੋਰਾਂ ਨਾਲ ਚੱਲ ਰਿਹਾ ਹੈ ਜਿਸ ਦੀ ਅੱਜ ਆਖਰੀ ਤਰੀਕ ਪੁੱਗਣ ਉਪਰੰਤ ਵਿਭਾਗ ਵੱਲੋਂ ਕੋਵਿਡ-19 ਕਰੋਪੀ ਕਾਰਨ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਦਾਖਲਾ ਸਮਾਂ ਸੀਮਾਂ ਵਿੱਚ 23 ਅਕਤੂਬਰ 2020 ਤੱਕ ਵਾਧਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਵਿਭਾਗ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਨੌਜਵਾਨ ਵਰਗ ਲਈ ਵਧੇਰੇ ਲਾਹੇਵੰਦ ਬਣਾਉਣ ਲਈ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਦੇ ਸਦਕਾ ਹੀ ਅੱਜ ਪੜਿਆ-ਲਿਖਿਆ ਵਰਗ ਸਰਕਾਰੀ ਸੰਸਥਾਵਾਂ ਵੱਲ• ਨੂੰ ਵਹੀਰਾਂ ਘੱਤ ਹੋ ਤੁਰਿਆ ਹੈ ਜਿਹੜਾ ਕਿ ਸੁਨਿਹਰੇ ਭਵਿੱਖ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਆਗਾਮੀ ਸੈਸ਼ਨ 2020-22 ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਵਿਆਪਕ ਰਣਨੀਤੀ ਤਹਿਤ ਸਮੁੱਚੇ ਦੇਸ਼ ਵਿੱਚ ਡਿਊਲ ਸਿਸਟਮ ਆਫ ਟ੍ਰੇਨਿੰਗ (ਡੀ.ਐਸ.ਟੀ) ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸਰਕਾਰੀ ਸੰਸਥਾਵਾਂ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਸਰਕਾਰੀ ਅਦਾਰਿਆਂ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਕੀਮ ਤਹਿਤ ਦਾਖਲ ਹੋਏ ਸਿਖਿਆਰਥੀਆਂ ਨੂੰ ਆਪਣੇ ਪੂਰੇ ਕੋਰਸ ਦੌਰਾਨ ਜਿੱਥੇ ਅੱਧਾ ਸਮਾਂ ਸੰਸਥਾ ਵਿੱਚ ਪੜ•ਾਈ ਕਰਾਈ ਜਾਵੇਗੀ ਉੱਥੇ ਅੱਧਾ ਸਮਾਂ ਸੰਬੰਧਿਤ ਅਦਾਰੇ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਕਰਵਾਉਣ ਦਾ ਉਪਬੰਧ ਕੀਤਾ ਗਿਆ ਹੈ। ਉਨ•ਾਂ ਦਸਿਆ ਕਿ ਇਸ ਸਕੀਮ ਪ੍ਰਤੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਸਕੀਮ ਅਧੀਨ ਦਾਖਲ ਹੋਏ ਸਿਖਿਆਰਥੀਆਂ ਨੂੰ ਕੋਰਸ ਮੁਕੰਮਲ ਕਰਨ ਉਪਰੰਤ ਸੰਸਥਾ ਵੱਲੋਂ 100 ਪ੍ਰਤੀਸ਼ਤ ਰੋਜਗਾਰ ਦੇਣ ਲਈ ਵਧੇਰੇ ਉਪਰਾਲੇ ਕਰਨ ਦੇ ਨਾਲ-ਨਾਲ ਟ੍ਰੇਨਿੰਗ ਦੀ ਬਿਹਤਰੀ ਲਈ ਕੇਂਦਰ ਸਰਕਾਰ ਵੱਲੋਂ ਅਨੇਕਾਂ ਸੁਵਿਧਾਵਾਂ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰੀ ਆਈ.ਟੀ.ਆਈ (ਲੜਕੀਆਂ) ਮੁਹਾਲੀ ਵਿਖੇ ਚੱਲ ਰਹੀਆਂ ਟਰੇਡਾਂ ਜਿਵੇਂ ਕਿ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ, ਕੰਪਿਊਟਰ ਹਾਰਡਵੇਅਰ ਅਤੇ ਨੈਟਵਰਕ ਮੇਂਟੀਨੈਂਸ, ਸੈਕਰੇਟੇਰੀਅਲ ਪ੍ਰੈਕਟਿਸ, ਸਰਫੇਸ ਆਰਨਾਮੈਂਟੇਸ਼ਨ ਟੈਕਨੀਕਸ, ਸੀਵਿੰਗ ਟੈਕਨੋਨੌਜੀ, ਇਲੈਕਟ੍ਰੋਨਿਕਸ ਮਕੈਨਿਕ, ਇਨਵਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੌਜੀ ਐਂਡ ਸਿਸਟਮ ਮੇਂਟੀਨੈਂਸ, ਡਰਾਫਟਸਮੈਨ ਸਿਵਲ, ਡਰਾਫਟਸਮੈਨ ਮਕੈਨੀਕਲ, ਬੇਸਿਕ ਕੌਸਮੇਟੋਲੌਜੀ, ਪੰਜਾਬੀ ਸਟੈਨੋਗ੍ਰਾਫੀ, ਚਾਈਲਡ ਕੇਅਰ ਟੇਕਰ ਅਤੇ ਬਿਰਧ ਕੇਅਰ ਟੇਕਰ ਵਿੱਚ ਦਾਖਲਾ 100 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ ਪ੍ਰੰਤੂ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇ ਨਜਰ ਹਾਲੇ ਵੀ ਦਾਖਲਾ ਲੈਣ ਤੋਂ ਖੁੰਝੇ ਬੱਚਿਆਂ ਨੂੰ ਆਖਰੀ ਮੌਕਾ ਦੇਣ ਲਈ ਦਾਖਲਾ ਸਮਾਂ ਸੀਮਾਂ ਨੂੰ 23-10-2020 ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਇਸ ਮੌਕੇ ਤੋਂ ਵਾਂਝਾ ਨਾ ਰਹਿ ਸਕੇ। ਉਨ•ਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਨਿਹਰੇ ਭਵਿੱਖ ਦੇ ਨਿਰਮਾਣ ਲਈ ਆਪਣੇ ਨੇੜੇ ਦੀ ਆਈ.ਟੀ.ਆਈ ਨਾਲ ਰਾਬਤਾ ਕਰਨ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ