ਹਿਮਾਚਲ

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਪੰਜਾਬ ਯੋਜਨਾ ਵਿਭਾਗ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ 'ਐਸ.ਡੀ.ਜੀ ਐਕਸ਼ਨ ਐਵਾਰਡ' ਨਾਲ ਕੀਤਾ ਸਨਮਾਨਤ

ਕੌਮੀ ਮਾਰਗ ਬਿਊਰੋ | September 30, 2020 06:14 PM

ਸਿਰਮੌਰ: -ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਪੰਜਾਬ ਯੋਜਨਾ ਵਿਭਾਗ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਟਿਕਾਊ ਵਿਕਾਸ ਟੀਚੇ ਪ੍ਰਾਪਤ ਕਰਨ ਲਈ 'ਐਸ.ਡੀ.ਜੀ ਐਕਸ਼ਨ ਐਵਾਰਡ' ਨਾਲ 28 ਸਤੰਬਰ, 2020 ਸਨਮਾਨਤ ਕੀਤਾ ਹੈ । ਐੱਸ.ਡੀ.ਜੀ. ਐਕਸ਼ਨ ਪੁਰਸਕਾਰ ਇੱਕ ਨਵੀਨ ਸਾਧਨ ਹੈ ਜੋ ਦੁਨੀਆ ਨੂੰ ਇੱਕ ਬੇਹਤਰ ਸਥਾਨ ਬਣਾਉਣ ਲਈ ਕੰਮ ਕਰ ਰਹੇ ਸਾਰੇ ਪਰਿਵਰਤਨਕਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰੇਗਾ। ਇਸ ਪੁਰਸਕਾਰ ਦੀ ਘੋਸ਼ਣਾ ਕਰਦਿਆਂ ਸਾਬਕਾ ਆਈ.ਏ.ਐੱਸ., ਲੇਖਕ ਅਤੇ ਪ੍ਰੇਰਕ ਬੁਲਾਰੇ ਵਿਵੇਕ ਅਤਰੇ ਨੇ ਕਿਹਾ, “ਕਲਗੀਧਰ ਟਰੱਸਟ ਨੇ ਵੱਡੀ ਗਿਣਤੀ ਵਿੱਚ ਪਿੰਡਾਂ, ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿੱਚ ਪੇਂਡੂ ਸਿੱਖਿਆ ਪ੍ਰੋਗਰਾਮ ਚਲਾਏ ਹਨ ਅਤੇ ਸੈਂਕੜੇ ਸਕੂਲ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਟਰੱਸਟ ਵਲੋਂ ਰਾਜ ਵਿਚ ਪੇਂਡੂ ਵਿਦਿਆਰਥੀਆਂ ਦੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜ਼ਿਲ੍ਹਾ-ਪੱਧਰੀ ਅਧਿਕਾਰੀਆਂ ਅਤੇ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ।"

ਕਲਗੀਧਰ ਟਰੱਸਟ ਨੂੰ ਇਹ ਪੁਰਸਕਾਰ, ਉੱਤਰ ਭਾਰਤ ਵਿੱਚ ਲਗਭਗ 70, 000 ਪੇਂਡੂ ਬੱਚਿਆਂ ਨੂੰ 129 ਸਕੂਲਾਂ ਦੁਆਰਾ ਮੁਹੱਈਆ ਕਾਰਵਾਈ ਜਾ ਰਹੀ ਘੱਟ ਕੀਮਤ ਅਤੇ ਮੁੱਲ-ਅਧਾਰਤ ਸਿੱਖਿਆ ਅਤੇ ਦੋ ਯੂਨੀਵਰਸਿਟੀਆਂ ਅਤੇ 2500 ਪੇਂਡੂ ਕੁੜੀਆਂ ਦੀ ਹੁਨਰ ਸਿਖਲਾਈ ਅਤੇ ਅਧਿਆਪਕਾਂ ਦੀ ਸਿਖਲਾਈ ਅਧੀਨ ਪਾਏ ਯੋਗਦਾਨ ਬਦਲੇ ਇਹ ਪੁਰਸਕਾਰ ਦਿੱਤਾ ਗਿਆ ਹੈ। ਨਾਲ ਹੀ ਨਾਰੀ-ਸਸ਼ਕਤੀਕਰਨ ਮੁਹਿੰਮ ਦੀ ਪ੍ਰਸ਼ੰਸਾ ਵੀ ਕੀਤੀ ਗਈ ਜਿਸ ਨਾਲ ਨਾਰੀ-ਸ਼ਕਤੀ ਇਕੱਤਰ ਹੁੰਦੀ ਹੈ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੀ ਹੈ ।

ਯੂ.ਐਨ.ਡੀ.ਪੀ. ਦੁਆਰਾ ਸਹਿਯੋਗੀ ਐਸ.ਡੀ.ਜੀ.ਸੀ.ਸੀ., 'ਐ.ਡੀ.ਜੀ 2030 ਟੀਚਿਆਂ' ਨੂੰ ਲਾਗੂ ਕਰਨ ਅਤੇ ਪ੍ਰਾਪਤ ਕਰਨ ਲਈ ਇਕ ਮਹੱਤਵਪੂਰਣ ਪਲੇਟਫਾਰਮ ਹੈ, ਜੋ ਸਾਰੇ ਹਿੱਸੇਦਾਰਾਂ ਨੂੰ ਇਕੱਤਰ ਕਰਕੇ ਪੰਜਾਬ ਰਾਜ ਨੂੰ ਸਹੂਲਤਾਂ, ਤਕਨੀਕੀ ਗਿਆਨ, ਸਮਰੱਥਾ, ਸਰੋਤਾਂ ਅਤੇ ਪ੍ਰਣਾਲੀਆਂ ਨਾਲ ਪੂਰੀ ਤਰ੍ਹਾਂ ਤਿਆਰ ਕਰਦਾ ਹੈ।

ਅਜਿਹੀਆਂ ਸੰਸਥਾਵਾਂ ਨੂੰ ਤਬਦੀਲੀ-ਨਿਰਮਾਤਾਵਾਂ ਵਜੋਂ ਮਾਨਤਾ ਮਿਲਦੀ ਵੇਖਣਾ ਇਕ ਤਾਜ਼ਗੀ ਭਰਿਆ ਤਜਰਬਾ ਹੁੰਦਾ ਹੈ ਜੋ ਦੁਨੀਆ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ।

Have something to say? Post your comment

 

ਹਿਮਾਚਲ

ਹਿਮਾਚਲ ਵਿਚ ਕਤਲ ਕੀਤੇ ਗਏ ਨਵਦੀਪ ਸਿੰਘ ਦੇ ਕੇਸ ਦੀ ਜਾਂਚ ਨਿਰਪੱਖਤਾ ਨਾਲ ਹਿਮਾਚਲ ਦੀ ਸੁੱਖੂ ਸਰਕਾਰ ਕਰਵਾਏ : ਮਾਨ

ਲਗਾਤਾਰ ਠੰਢ ਕਾਰਨ ਦਲਾਈ ਲਾਮਾ ਨੂੰ ਡਾਕਟਰਾਂ ਦੀ ਆਰਾਮ ਕਰਨ ਦੀ ਸਲਾਹ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਅੱਗੇ ਵਧਿਆ, ਭਾਰੀ ਬਾਰਿਸ਼ ਦੀ ਸੰਭਾਵਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵੋਟਰਾਂ ਨੂੰ ਸੂਬੇ ਵਿੱਚ ਭਾਜਪਾ ਸਰਕਾਰ ਨੂੰ ਦੁਬਾਰਾ ਚੁਣਨ ਲਈ ਕੀਤੀ ਬੇਨਤੀ

ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇਵੇਗੀ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਿਮਾਚਲ ਦੇ ਨੌਜਵਾਨਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਲਾਂਭੇ ਕਰਕੇ ਬਦਲਾਅ ਲਿਆਉਣ ਦਾ ਸੱਦਾ

ਹਰ ਜਿਲ੍ਹੇ ਵਿਚ ਬਲਾਕ ਅਤੇ ਸ਼ਹਿਰੀ ਸਥਾਨਕ  ਨਿਗਮ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿਚ ਕੀਤੇ ਜਾ ਰਹੇ ਕੰਮਾਂ ਦਾ ਕੀਤਾ ਜਾਵੇਗਾ ਮੁਲਾਂਕਨ

ਦਿੱਲੀ ਤੇ ਪੰਜਾਬ ਤੋਂ ਬਾਅਦ ਮਿਆਰੀ ਸਿਹਤ ਸੰਭਾਲ ਸੇਵਾਵਾਂ ਹਾਸਲ ਕਰਨ ਦੀ ਹੁਣ ਹਿਮਾਚਲ ਦੀ ਵਾਰੀ: ਮੁੱਖ ਮੰਤਰੀ

ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ 'ਕੇਜਰੀਵਾਲ ਦੀ ਦੂਜੀ ਗਾਰੰਟੀ' ਦਾ ਭਲਕੇ ਕਰੇਗੀ ਐਲਾਨ 

ਮੁੱਖ ਮੰਤਰੀ ਵੱਲੋਂ ਹਿਮਾਚਲ ਵਾਸੀਆਂ ਨੂੰ ਪੰਜਾਬ ਵਾਂਗ ਲੋਕ-ਪੱਖੀ ਸਰਕਾਰ ਚੁਣਨ ਦਾ ਸੱਦਾ