ਟ੍ਰਾਈਸਿਟੀ

ਦਲਿਤ ਲੜਕੀ ਮਨੀਸ਼ਾ ਨਾਲ ਹੋਏ ਬਲਾਤਕਾਰ ਮਾਮਲੇ ਵਿੱਚ ਸੈਕਟਰ 17, ਚੰਡੀਗੜ੍ਹ ਵਿਖੇ ਹੋਇਆ ਜ਼ੋਰਦਾਰ ਪ੍ਰਦਰਸ਼ਨ

ਕੌਮੀ ਮਾਰਗ ਬਿਊਰੋ | September 30, 2020 07:53 PM

ਚੰਡੀਗੜ੍ਹ
ਅੱਜ ਪਲਾਜ਼ਾ ਚੰਡੀਗੜ੍ਹ ਵਿਖੇ ਸ਼ਹਿਰ ਦੇ ਵਿਦਿਆਰਥੀਆਂ, ਲੇਖਕਾਂ, ਵਕੀਲਾਂ, ਮੁਲਾਜ਼ਮਾਂ ਅਤੇ ਸਮਾਜਸੇਵੀਆਂ ਨੇ ਹਾਥਰਸ ਵਿਖੇ ਦਲਿਤ ਲੜਕੀ ਮਨੀਸ਼ਾ ਦੇ ਰੇਪ, ਜੀਬ ਕੱਟਣ ਅਤੇ ਕਤਲ ਦੇ ਖਿਲਾਫ ਇਕ ਜੋਰਦਾਰ ਮੁਜ਼ਾਹਰਾ ਕੀਤਾ। ਬੁਲਾਰਿਆਂ ਵਿਚ ਪੂਟਾ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਸਟੂਡੈਂਟ ਕੌਸਲ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਪ੍ਰਧਾਨ ਕੰਨੂ ਪ੍ਰੀਆ, ਡਾ. ਪਿਆਰੇ ਲਾਲ ਗਰਗ, ਗੁਰਦੀਪ ਸਿੰਘ ਪ੍ਰਧਾਨ ਅੰਬੇਡਕਰ ਸਟੂਡੈਂਟ ਕੌਸਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਗੁਰਨਾਮ ਕੰਵਰ ਅਤੇ ਹਜ਼ਾਰਾ ਸਿੰਘ ਚੀਮਾ ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਡਾ. ਅਮੀਰ ਸੁਲਤਾਨਾ ਪੀ. ਯੂ. ਸੈਨੇਟਰ, ਡਾ. ਕੁਲਦੀਪ ਪੂਰੀ, ਡਾ
ਸਰਬਜੀਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਪ੍ਰਗਤੀਸ਼ੀਲ ਲੇਖਕ ਸੰਘ, ਕਾ. ਇੰਦਰਜੀਤ ਸਿੰਘ ਅਤੇ ਸੱਜਣ ਸਿੰਘ ਆਰ. ਐਮ. ਪੀ. ਆਈ ਤੋਂ, ਵਿਦਿਆਰਥੀ ਨੇਤਾ ਅਮਨ, ਐਸ. ਐਫ. ਐਸ, ਪੀ. ਐਸ. ਯੂ, ਏ.ਆਈ. ਐਸ. ਏ, ਐਸ. ਐਫ.ਆ ਈ, ਏ. ਐਸ. ਏ, ਆਰ. ਵਾਈ. ਏ, ਪੀ. ਯੂ. ਸੀ. ਐਲ ਅਤੇ ਏ. ਆਈ. ਐਸ. ਐਫ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ, ਪੰਜਾਬ ਲੇਖਕ ਸਭਾ ਚੰਡੀਗੜ੍ਹ ਤੋਂ ਦੀਪਕ ਸ਼ਰਮਾ ਚਨਾਰਥਲ, ਸਾਹਿਤ ਚਿੰਤਨ ਤੋਂ ਸਰਦਾਰਾ ਸਿੰਘ ਚੀਮਾ ਨੇ ਭਰਵੀਂ ਸ਼ਮੂਲੀਅਤ ਕੀਤੀ। ਉਪਰੋਕਤ ਤੋਂ ਇਲਾਵਾ ਦਿਲਦਾਰ ਸਿੰਘ, ਵਕੀਲ ਰਾਜੀਵ ਗੋਦਾਰਾ, ਸਾਥੀ ਕੰਵਲਜੀਤ ਸਿੰਘ, ਪ੍ਰੀਤਮ ਸਿੰਘ ਹੁੰਦਲ, ਊਸ਼ਾ ਕੰਵਰ ਅਤੇ ਮਾ. ਮੋਹਲ ਨਾਲ ਰਾਹੀ ਵੀ ਧਰਨੇ ਵਿਚ ਸ਼ਾਮਲ ਹੋਏ।

ਬੁਲਾਰਿਆਂ ਨੇ ਯੂ. ਪੀ. ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਔਰਤਾਂ ਅਤੇ ਖਾਸ ਕਰਕੇ ਬੱਚੀਆਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਨਾ ਕਰਨ ਨੂੰ ਮੰਦਭਾਗਾ ਅਤੇ ਮਨੀਸ਼ਾ ਦਾ ਸੰਸਕਾਰ ਅੱਧੀ ਰਾਤੀਂ ਕਰਨ ਨੂੰ ਗੈਰ ਮਾਨਵੀ ਕੁਕਰਮ ਦੇ ਨਾਲ ਨਾਲ ਉਸ ਬੱਚੀ ਅਤੇ ਉਸ ਦੇ ਪ੍ਰੀਵਾਰ ਨਾਲ ਨਾ- ਇਨਸਾਫੀ ਕਿਹਾ। ਉਨ੍ਹਾਂ ਕਿਹਾ ਪ੍ਰੀਵਾਰ ਨੂੰ ਅੰਤਮ ਸਮੇਂ ਬੱਚੀ ਦਾ ਚਿਹਰਾ ਵੀ ਨਾ ਦੇਖਣ ਦੇਣਾ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਨਾ ਕਰਨਾ ਮੰਦਭਾਗਾ ਅਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਕਦਮ ਹੈ। ਬੁਲਾਰਿਆਂ ਨੇ ਥਾਂ ਥਾਂ ਦਲਿਤਾਂ, ਘੱਟ ਗਿਣਤੀ ਤਬਕਿਆਂ ਅਤੇ ਮਜ਼ਦੂਰਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਲਈ ਮੋਦੀ ਅਤੇ ਜੋਗੀ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਦੇਸ਼ ਵਿਚ ਵੱਧ ਰਹੀ ਕੱਟੜਤਾ, ਅਸਿਹਣਸ਼ਿਲਤਾ, ਅਤੇ ਘੱਟ ਗਿਣਤੀਆਂ ਅਤੇ ਵਖਰੇਵੇਂ ਦੀ ਆਵਾਜ਼ ਨੂੰ ਦਬਾਉਣ ਅਤੇ ਮਸਲਣ ਦੀ ਸਖਤ ਨਿੰਦਾ ਕੀਤੀ।

ਧਰਨੇ ਦੇ ਅੰਤ ਵਿਚ ਦਲਿਤ ਬੱਚੀ ਮਨੀਸ਼ਾ ਦੇ ਹੱਕ ਵਿਚ ਕੈਂਡਲ ਮਾਰਚ ਵੀ ਕੱਢਿਆ ਗਿਆ ਅਤੇ ਇਸ ਸਮੇਂ 'ਮਨੀਸ਼ਾ ਨੂੰ ਇਨਸਾਫ ਦੇਵੋ', 'ਯੋਗੀ ਮੋਦੀ ਸਰਕਾਰਾਂ ਮੁਰਦਾਬਾਦ' ਨਾਅਰਿਆਂ ਨਾਲ ਅਕਾਸ਼ ਗੂੰਜ ਉਠਿਆ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ