ਮਨੋਰੰਜਨ

ਰੇਸ਼ਮ ਸ਼ਿਕੰਦਰ ਅਤੇ ਬੇਅੰਤ ਕੌਰ ਦਾ ਨਵਾਂ ਦੋਗਾਣਾ ਖੂਬ ਚਰਚਾ 'ਚ

ਜਗਮੀਤ ਸੁੱਖਣਵਾਲਾ/ਕੌਮੀ ਮਾਰਗ ਬਿਊਰੋ | September 30, 2020 08:38 PM

ਸੱਭਿਆਚਾਰਕ ਮੇਲਿਆਂ ਦਾ ਸ਼ਿਗਾਰ ਹੈ ਇਹ ਦੋਗਾਣਾ ਜੋੜੀ

ਦੋਸਤੇ ਜਿਵੇਂ ਕਿ ਆਪਾਂ ਸਭ ਜਾਣਦੇ ਹੀ ਹਾਂ ਕਿ ਸਟੂਡੀਓ ਵਿੱਚ ਗੀਤ ਗਾਉਣ ਅਤੇ ਖੁੱਲ੍ਹੇ ਅਖਾੜੇ ਵਿੱਚ ਗਾਉਣ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ । ਕਿਉਂਕਿ ਸਟੂਡੀਓ ਵਿੱਚ ਤਾਂ ਬਹੁਤ ਕਲਾਕਾਰ ਗੀਤ ਗਾ ਲੈੰਦੇ ਹਨ ਪਰ ਕੋਈ ਗਵੱਈਆ ਤਾਂ ਹੀ ਲੋਕ ਗਾਇਕਾਂ ਦੀ ਗਿਣਤੀ ਵਿੱਚ ਆਉਂਦਾ ਹੈ ਜਦ ਲੋਕਾਂ ਦੇ ਸਾਹਮਣੇ ਭਰੇ ਅਖਾੜੇ ਵਿੱਚ ਆਪਣੇ ਗਲੇ ਦੀ ਮਿਠਾਸ ਨੂੰ ਹਿੱਕ ਦੇ ਜੋਰ ਨਾਲ ਕੱਢ ਕੇ ਸਰੋਤਿਆਂ ਦੀ ਰੂਹ ਨੂੰ ਸੰਤੁਸ਼ਟੀ ਦਿੰਦਾ ਹੈ । ਅਜਿਹੀ ਹੀ ਫਨਕਾਰ ਜੋੜੀ ਹੈ ਰੇਸ਼ਮ ਸਿਕੰਦਰ ਅਤੇ ਬੇਅੰਤ ਕੌਰ ਦੀ , ਜਿੰਨ੍ਹਾਂ ਨੂੰ ਸੁਣਨ ਵਾਲਿਆਂ ਨੇ ਲੋਕ ਗਾਇਕਾਂ ਵਾਲੀ ਮੁਹਰਲੀ ਕਤਾਰ ਵਿੱਚ ਰੱਖਿਆ ਹੈ । ਇਸ ਜੋੜੀ ਦੇ ਹੁਣ ਤੱਕ ਮਾਰਕਿਟ ਵਿੱਚ ਆਏ ਗੀਤਾਂ ਨੂੰ ਬਹੁਤ ਦੇਖਿਆ ਅਤੇ ਸੁਣਿਆ ਜਾਂਦਾ ਹੈ । ਰੇਸ਼ਮ ਸਿਕੰਦਰ ਅਤੇ ਬੇਅੰਤ ਕੌਰ ਦੇ ਹੁਣ ਤੱਕ ਮਾਰਕਿਟ ਵਿੱਚ ਆਏ ਚਰਚਿਤ ਗੀਤਾਂ ਵਿੱਚ ਰੱਬ ਮੰਨ ਬੈਠੇ , ਮੁਟਿਆਰ , ਟਰੈਕਟਰ , ਸਾਨੂੰ ਕਾਹਤੋਂ ਪਿਆਰ ਕੀਤਾ , ਤੇਰੇ ਤੋਂ ਬਗੈਰ ਜੱਟੀਏ , ਡਰਾਇਵਰ , ਲਾਈਨਾਂ ਵਿੱਚ ਲੱਗੇ ਲੋਕ ਅਤੇ 7 ਬੈਂਡ ਆਦਿ ਦਾ ਜਿਕਰ ਆਉਂਦਾ ਹੈ ਜਿਨ੍ਹਾਂ ਨੇ ਸਰੋਤਿਆਂ ਤੋਂ ਖੂਬ ਪਿਆਰ ਬਟੋਰਿਆ ਹੈ । ਹਾਲ ਹੀ ਵਿੱਚ ਗੁਰਮੀਤ ਸਿੰਘ ਜੀਤਾ ਦੀ ਪੇਸ਼ਕਸ਼ ਅਤੇ ਆਰ.ਡੀ.ਅੈਕਸ ਮਿਊਜ਼ਿਕ ਦੇ ਬੈਨਰ ਹੇਠ ਰੇਸ਼ਮ ਸਿਕੰਦਰ ਅਤੇ ਬੇਅੰਤ ਕੌਰ ਦਾ ਨਵਾਂ ਡਿਊਟ ਸੌੰਗ 'ਸ਼ੱਕ ਦਿਲ ਚ' ਰੀਲੀਜ਼ ਹੋਇਆ ਹੈ ਜਿਸਨੂੰ ਗੀਤਕਾਰ ਜੱਸਾ ਲਿਖਾਰੀ ਦੀ ਕਲਮ ਨੇ ਜਨਮਿਆਂ ਹੈ ਅਤੇ ਮਿਊਜ਼ਿਕ ਡਾਇਰੈਕਟਰ ਡੀ.ਸਟੂਡੀਓ ਨੇ ਸੰਗੀਤ ਦੀ ਖੁਰਾਕ ਦੇ ਕੇ ਜਵਾਨ ਕੀਤਾ ਹੈ । ਇਸ ਗੀਤ ਦਾ ਵੀਡੀਓ ਢਿਲੋਂ ਫਿਲਮਜ਼ ਵੱਲੋਂ ਡੀ.ਓ.ਪੀ ਬਲਵੀਰ ਸਦਿਓੜਾ ਦੁਆਰਾ ਬਹੁਤ ਵੀ ਵਧੀਆ ਢੰਗ ਨਾਲ ਫਿਲਮਾਇਆ ਗਿਆ ਹੈ । ਇਸ ਡਿਊਟ ਸੌਂਗ ਨੂੰ ਦਰਸ਼ਕ ਸ਼ੋਸ਼ਲ ਮੀਡੀਆ ਅਤੇ ਵੱਖ - ਵੱਖ ਸਾਈਟਾਂ ਤੇ ਦੇਖ ਰਹੇ ਹਨ ਅਤੇ ਇਹ ਦੋਗਾਣਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ।

 

Have something to say? Post your comment

 

ਮਨੋਰੰਜਨ

ਅੰਨਦਾਤੇ ਦੇ ਹਲਾਤਾਂ ਨੂੰ ਦਰਸਾਏਗਾ ਜੋਬਨ ਮੋਤਲੇਵਾਲੇ ਦਾ ਨਵਾਂ ਗੀਤ

ਉੱਘੇ ਅਦਾਕਾਰ ਸੋਨੂ ਸੂਦ ਅਤੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਦਾ ‘ਸਪੈਸ਼ਲ ਹਿਊਮਨਟੇਰੀਅਨ ਐਕਸ਼ਨ’ ਐਵਾਰਡ ਨਾਲ ਸਨਮਾਨ

ਮਾਮਲਾ ਨਸ਼ਿਆਂ ਦਾ ਸੇਵਨ : ਹੁਣ ਉੱਘੀਆਂ ਫਿਲਮੀ ਹਸਤੀਆਂ ਸ਼ੱਕ ਦੇ ਘੇਰੇ ਵਿੱਚ

ਪਲੇਅਬੈਕ ਸਿੰਗਰ ਐਸ ਪੀ ਬਾਲਾ ਸੁਬਰਾਮਨੀਅਮ ਦੀ ਕਰੋਨਾ ਨਾਲ ਮੌਤ

ਕੇਂਦਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਮਤਰੇਈ ਮਾਂ ਵਾਲੀ ਕੀਤੀ -ਗਾਇਕਾ ਮਨਿੰਦਰ ਦਿਓਲ

ਪੰਜਾਬੀ ਫ਼ਿਲਮਾਂ ਵਾਲਿਆਂ ਨੇ ਵੀ ਕਿਸਾਨ ਵਿਰੋਧੀ ਬਿੱਲ ਤੇ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ

ਸ਼ਿੰਗਲਾ ਪ੍ਰੋਡੈਕਸ਼ਨ ਵੱਲੋਂ 'ਮਾਂ ਇੱਕ ਪ੍ਰਭ ਆਸਰਾ' ਟੈਲੀ ਫਿਲਮ ਕੀਤੀ ਰਿਲੀਜ਼- ਫਿਲਮ ਦਾ ਮੁੱਖ ਵਿਸ਼ਾ ਮਾਂ ਦੇ ਸੱਚੇ ਸੁੱਚੇ ਰਿਸ਼ਤੇ ਨੂੰ ਦਰਸਾਉਂਦੀ ਹੈ : ਚਿੰਕੂ ਸ਼ਿੰਗਲਾ

ਪਹਿਲਾਂ ਤੋਂ ਜਾਰੀ ਅਨਲਾਕ-4 ਦਿਸ਼ਾ-ਨਿਰਦੇਸ਼ਾਂ ਦੇ ਨਾਲ ਹੀ, ਹਰਿਆਣਾ ਨੇ ਸੂਬੇ ਵਿਚ ਫਿਲਮ ਦੀ ਸ਼ੂਟਿੰਗ ਲਈ ਜਾਰੀ ਕੀਤੇ ਐਸਓਪੀ

ਹਰਫ਼ਨ-ਮੌਲਾ ਕਲਾਕਾਰ... ਫੋਟੋ ਜਰਨਲਿਸਟ ਕੁਲਬੀਰ ਸਿੰਘ ਕਲਸੀ

ਮੈਸਮੇ ਮਿਊਜ਼ਿਕ ਵਲੋਂ ਗਾਇਕ ਗੁਰ ਬਾਠ ਦਾ ਗੀਤ ਖੁੱਲਾ ਦਾੜ੍ਹਾ ਕੀਤਾ ਰਿਲੀਜ਼