ਮਨੋਰੰਜਨ

ਅੰਨਦਾਤੇ ਦੇ ਹਲਾਤਾਂ ਨੂੰ ਦਰਸਾਏਗਾ ਜੋਬਨ ਮੋਤਲੇਵਾਲੇ ਦਾ ਨਵਾਂ ਗੀਤ

ਜਗਮੀਤ ਸੁੱਖਣਵਾਲਾ / ਕੌਮੀ ਮਾਰਗ ਬਿਊਰੋ | September 30, 2020 08:40 PM

ਖੇਤੀਬਾੜੀ ਦਾ ਧੰਦਾ ਕਰਨ ਵਾਲੇ ਜੱਟਾਂ ਨੂੰ ਸਾਡੀਆਂ ਸਰਕਾਰਾਂ ਨੇ ਅੰਨਦਾਤੇ ਦੀ ਪਦਵੀ ਨਾਲ ਤਾਂ ਜਰੂਰ ਨਿਵਾਜਿਆ ਹੈ । ਪਰ ਓਸ ਅੰਨਦਾਤੇ ਜੱਟ ਦੀ ਅਸਲ ਜਿੰਦਗੀ ਬਹੁਤ ਮੁਸ਼ਕਲਾਂ ਭਰੀ ਹੈ , ਕਿਉਂਕਿ ਉਸਦੀ ਪੈਦਾ ਕੀਤੀ ਫਸਲ ਨੂੰ ਕੌਡੀਆਂ ਦੇ ਭਾਅ ਖਰੀਦਿਆ ਜਾਂਦਾ ਹੈ ਜਿਸ ਕਾਰਨ ਉਸਦੀ ਆਰਥਿਕ ਹਾਲਤ ਬਹੁਤ ਮੰਦੀ ਹੈ । ਸਦੀਆਂ ਤੋਂ ਧਨਾਡ ਘਰਾਣਿਆਂ ਦੁਆਰਾ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ , ਅਜਿਹਾ ਹੀ ਕੌੜਾ ਸੱਚ ਜੋ ਦਵਿੰਦਰ ਸੰਧੂ ਦੀ ਕਲਮ ਨੇ ਉਸ ਵੇਲੇ ਕਾਗਜ਼ ਤੇ ਉਕਰਿਆ ਜਦੋਂ ਸਾਡਾ ਅੰਨਦਾਤਾ ਭੁੱਖਣ - ਭਾਣਾ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਵਾਜਬ ਮੁੱਲ ਲੈਣ ਲਈ ਧਰਨਿਆਂ ਮੁਜ਼ਾਹਰਿਆਂ ਵਿੱਚ ਰੁਲ ਰਿਹਾ ਹੈ । ਗੀਤਕਾਰ ਦਵਿੰਦਰ ਸੰਧੂ ਦੁਆਰਾ ਲਿਖੀ ਅੰਨਦਾਤੇ ਦਾਸਤਾਨ 'ਜੱਟ ਦੀ ਜੂਨ ਬੁਰੀ' ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜੱਟ ਦੀ ਪੈਦਾਵਾਰ ਨੂੰ ਕੌਡੀਆਂ ਦੇ ਭਾਅ ਖ੍ਰੀਦ ਕੇ ਸੋਨੇ ਦੇ ਭਾਅ ਵੇਚਿਆ ਜਾਂਦਾ ਹੈ । ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਮਾਲਵੇ ਦੀ ਮਸ਼ਹੂਰ ਗਾਇਕ ਜੋੜੀ ਜੋਬਨ ਮੋਤਲੇਵਾਲਾ ਅਤੇ ਹਰਮਨ ਸੰਧੂ ਨੇ ਜਿਸਦਾ ਸੰਗੀਤ ਵੀ ਗੀਤਕਾਰ ਦਵਿੰਦਰ ਸੰਧੂ ਨੇ ਹੀ ਬਾ-ਕਮਾਲ ਤਿਆਰ ਕੀਤਾ ਹੈ । ਮਲਕ ਮੋਤਲੇਵਾਲਾ ਦੀ ਖੂਬਸੂਰਤ ਪੇਸ਼ਕਸ਼ ਅਤੇ ਪੂਰੀ ਟੀਮ ਦੀ ਮਿਹਨਤ ਨਾਲ ਤਿਆਰ ਇਸ ਪ੍ਰੋਜੈਕਟ ਨੂੰ ਸੰਗਦਿਲ 47 ਫਿਲਮਜ਼ ਦੇ ਬੈਨਰ ਅੱਜ ਸ਼ਾਮ ਤੱਕ ਨਾਮੀਂ ਗੀਤਕਾਰ ਸੰਗਦਿਲ 47 ਦੁਆਰਾ ਰੀਲੀਜ਼ ਕੀਤਾ ਜਾ ਰਿਹਾ ਹੈ । ਅਸੀਂ ਆਸ ਕਰਦੇ ਹਾਂ ਕਿ ਇਹ ਗੀਤ ਲੋਕਾਂ ਦੀ ਅਵਾਜ਼ ਬਣੇਗਾ ਅਤੇ ਅੰਨ੍ਹੇ - ਬੋਲੵੇ ਸਿਸਟਮ ਨੂੰ ਜਰੂਰ ਸੁਣਾਈ ਦੇਵੇਗਾ ।

 

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ