ਹਰਿਆਣਾ

ਕਮਜੋਰ ਵਿਦਿਆਰਥੀ ਦੀ ਪਛਾਣ ਕਰਕੇ ਉਸ ਦਾ ਕੌਸ਼ਲ ਵਿਕਾਸ ਕੀਤਾ ਜਾਵੇ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ | October 02, 2020 07:26 PM


ਚੰਡੀਗੜ,  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ,  ਦੁਧੌਲਾ (ਪਲਵਲ) ਦੇ ਫੈਕਲਿਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਮਜੋਰ ਤੋਂ ਕਮਜੋਰ ਵਿਦਿਆਰਥੀ ਦੀ ਪਛਾਣ ਕਰਕੇ ਉਸ ਦੇ ਹੁਨਰ ਅਨੁਸਾਰ ਉਨਾਂ ਦਾ ਕੌਸ਼ਲ ਵਿਕਾਸ ਕਰਕੇ ਉਸ ਨੂੰ ਆਤਮਨਿਰਭਰ ਬਣਾਉਣ ਵਿਚ ਸਹਿਯੋਗ ਕਰਨ|
ਮੁੱਖ ਮੰਤਰੀ ਅੱਜ ਵੀਡਿਓ ਕਾਨਫਰੈਂਸਿੰਗ ਰਾਹੀਂ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਪਹਿਲੇ ਕੌਮੀ ਕੌਸ਼ਲ ਵਧੀਆ ਪੁਰਸਕਾਰ ਵੰਡ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਕ ਅਧਿਆਪਕ ਆਪਣੀ ਪੜਾਈ ਪ੍ਰਣਾਲੀ ਨਾਲ ਨੌਜੁਆਨਾਂ ਦੀ ਜਿੰਦਗੀ ਨੂੰ ਸੁਧਾਰਨ ਦਾ ਕੰਮ ਕਰਕੇ ਆਪਣੀ ਛਾਪ ਛੱਡਦਾ ਹੈ ਅਤੇ ਅਧਿਆਪਕ ਦੀ ਛਾਪ ਇਕ ਵਿਦਿਆਰਥੀ ਕਦੇ ਆਪਣੇ ਜੀਵਨ ਵਿਚ ਭੁਲ ਨਹੀਂ ਸਕਦਾ| ਮੁੱਖ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨਾਂ ਦੀ ਜੈਯੰਤੀ 'ਤੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਦੋਵਾਂ ਮਹਾਪੁਰਖਾਂ ਨੇ ਆਪਣੇ-ਆਪਣੇ ਸਿਧਾਂਤਾਂ 'ਤੇ ਚਲਦੇ ਹੋਏ ਦੇਸ਼ ਦੇ ਵਿਕਾਸ ਤੇ ਤਰੱਕੀ ਵਿਚ ਅਹਿਮ ਯੋਗਦਾਨ ਦਿੱਤਾਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅਹਿੰਸਾ ਦੇ ਸਿਧਾਂਤ 'ਤੇ ਚਲ ਕੇ ਵਿਸ਼ਵ ਨੂੰ ਅਹਿੰਸਾ ਦਾ ਰਸਤਾ ਵਿਖਾਇਆ ਸੀ ਤਾਂ ਉੱਥੇ ਲਾਲ ਬਹਾਦੁਰ ਸ਼ਾਸਤਰੀ ਨੇ ਜੈ ਜਵਾਨ-ਜੈ ਕਿਸਾਨ ਦਾ ਨਾਆਰਾ ਦੇ ਕੇ ਦੇਸ਼ ਦੀ ਸੀਮਾਵਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਖੁਰਾਕ ਉਤਪਾਦਨ ਦੇ ਮਾਮਲੇ ਵਿਚ ਵੀ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਕੀਤਾ ਸੀ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਮੁਹਿੰਮ ਨੂੰ ਸਹੀ ਅਰਥਾਂ ਵਿਚ ਸਫਲ ਬਣਾਉਣ ਲਈ ਨੌਜੁਆਨਾਂ ਨੂੰ ਗੁਣਵੱਤਾ ਤੇ ਰੁਜ਼ਗਾਰ ਵਾਲੀ ਸਿਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਨਾਂ ਦਾ ਕੌਸ਼ਲ ਵਿਕਾਸ ਹੋ ਸਕੇ| ਉਨਾਂ ਨੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਵਾਇਸ ਚਾਂਲਸਰ ਰਾਜ ਨਹਿਰੂ ਤੇ ਹਰਿਆਣਾ ਉੱਚੇਰੀ ਸਿਖਿਆ ਪਰਿਸ਼ਦ ਦੇ ਚੇਅਰਮੈਨ ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ ਦੀ ਨਵੀਂ ਕੌਮੀ ਸਿਖਿਆ ਨੀਤੀ, 2020 ਦ ਲਾਗੂਕਰਨ ਵਿਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀਉਨਾਂ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ 6ਵੀਂ ਜਮਾਤ ਤੋਂ ਹੀ ਕੌਸ਼ਲ ਵਿਕਾਸ ਦੇ ਵਿਕਲਪ ਚੁਣਨ ਦਾ ਪ੍ਰਵਧਾਨ ਕੀਤਾ ਗਿਆ ਹੈ,  ਜੋ ਅੱਗੇ ਚਲ ਕੇ ਵਿਦਿਆਰਥੀ ਨੂੰ ਆਤਮਨਿਰਭਰ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ|
ਮੁੱਖ ਮੰਤਰੀ ਨੇ ਅਧਿਆਪਕਾਂ ਤੋਂ ਅਪੀਲ ਕੀਤੇ ਕਿ ਉਹ ਕਮਜੋਰ ਵਿਦਿਆਰਥੀਆਂ ਦੀ ਮਦਦ ਲਈ ਪੰਡਿਤ ਦੀਨਦਯਾਲ ਉਪਾਧਿਏ ਵੱਲੋਂ ਗਠਿਤ ਜੀਰੋ ਐਸੋਸਿਏਸ਼ਨ ਦੀ ਤਰਜ 'ਤੇ ਉਨਾਂ ਦੇ ਅੰਤਯੋਦਯ ਦੇ ਸਿਧਾਂਤ ਦਾ ਪਾਲਣ ਕਰਨ ਅਤੇ ਗਰੀਬ,  ਕਮਜੋਰ ਤੇ ਵਾਂਝੇ ਅਤੇ ਸਮਾਜ ਦੇ ਆਖਰੀ ਲਾਇਨ ਵਿਚ ਖੜੇ ਵਿਦਿਆਰਥੀ ਦੀ ਪਛਾਣ ਕਰਕੇ ਉਸ ਨੂੰ ਅੱਗੇ ਵੱਧਾਉਣ|
ਇਸ ਮੌਕੇ 'ਤੇ ਉਨਾਂ ਨੇ ਸੱਤ ਵਿਅਕਤੀਆਂ ਤੇ ਸੰਸਥਾਨਾਂ ਨੂੰ ਕੌਮੀ ਕੌਸ਼ਲ ਵਧੀਆ ਪੁਰਸਕਾਰ ਦੇ ਪਲੈਟਿਨਮ,  ਸੋਨਾ ਅਤੇ ਚਾਂਦੀ ਪੁਰਸਕਾਰ ਸ਼੍ਰੇਣੀਆਂ ਨਾਲ ਸਨਮਾਨਿਤ ਕੀਤਾਪੁਰਸਕਾਰ ਵੱਜੋਂ ਉਨਾਂ ਨੂੰ ਕ੍ਰਮਵਾਰ 21, 000 ਰੁਪਏ, 15, 000 ਤੇ 10, 000 ਰੁਪਏ ਅਤੇ ਯਾਦਗ਼ਾਰੀ ਪੱਤਰ ਪ੍ਰਦਾਨ ਕੀਤੇ ਗਏਪੁਰਸਕਾਰ ਪਾਉਣ ਵਾਲਿਆਂ ਵਿਚ ਅਧਿਆਪਕ ਸ਼੍ਰੇਣੀ ਵਿਚ ਦਿੱਲੀ ਇੰਸਟੀਟਿਯੂਟ ਆਫ ਟੂਲ ਇੰਜੀਨੀਅਰਿੰਗ ਦੀ ਸਹਾਇਕ ਪ੍ਰੋਫੈਸਰ ਡਾ. ਚਾਰੂ ਗੌਰ ਨੂੰ ਚਾਂਦੀ ਪੁਰਸਕਾਰ ਅਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਕੌਸ਼ਲ ਯੂਨੀਵਰਸਿਟੀ,  ਲਖਨਊ ਦੇ ਡਾ. ਮਨੀਸ਼ ਸ਼ਰਮਾ ਨੂੰ ਸੋਨਾ ਪੁਰਸਕਾਰ ਨਾਲ ਸਨਮਾਨਿਤ ਕੀਤਾ,  ਜਦੋਂ ਕਿ ਸਿਖਲਾਈ ਸ਼੍ਰੇਣੀ ਵਿਚ ਨੇਤੂਰ ਟੈਕਨਾਲੋਜੀ ਫਾਊਂਡੇਸ਼ਨ ਧਾਰਵਾੜ,  ਕਰਨਾਟਕ ਦੀ ਇਨੋਕ ਨਵੀਤਮ ਅਤੇ ਇਲੈਕਟ੍ਰੋਨਿਕਸ ਸਿਟੀ ਬੈਂਗਲਰੂ ਦੀ ਅਪਰਣਾਪੀ. ਆਤਮ ਵਿਸ਼ਿਸ਼ਠ ਨੂੰ ਪਲੈਟਿਨਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆਇਸ ਤਰਾਂ,  ਸੰਸਥਾਗਤਾ ਸ਼੍ਰੇਣੀ ਵਿਚ ਚਾਂਦੀ ਪੁਰਸਕਾਰ ਲਈ ਜੀਵਾ ਆਯੂਰਵੈਦਾ ਫਰੀਦਾਬਾਦ ਦੇ ਡਾ. ਪ੍ਰਤਾਪ ਚੌਹਾਨ ਨੂੰ ਪਹਿਲਾ,  ਪ੍ਰਬੰਧਨ ਅਤੇ ਉਦਮਤੀ (ਐਮਈਪੀਐਸਸੀ),  ਨਵੀਂ ਦਿੱਲੀ ਨੂੰ ਦੂਜਾ ਅਤੇ ਹੀਰੋ ਮੋਟੋਕਾਰਪ ਧਾਰੂਹੇੜਾ,  ਗੁਰੂਗ੍ਰਾਮ ਦੇ ਪਵਨ ਮੁੰਜਾਲ ਨੂੰ ਪਲੈਟਿਨਮ ਨਾਲ ਸਨਮਾਨਿਤ ਕੀਤਾ|
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਨਹਿਰੂ ਦੇ ਸੁਆਗਤੀ ਭਾਸ਼ਾ ਵਿਚ ਕਿਹਾ ਕਿ ਯੂਨੀਵਰਸਿਟੀ ਵੱਲੋਂ 35 ਤੋਂ ਵੱਧ ਕੋਰਸਾਂ ਵਿਚ ਡਿਪਲੋਮਾ,  ਡਿਗਰੀ ਤੇ ਪੋਸਟ-ਗ੍ਰੈਜੂਏਟ ਦੇ ਕੋਰਸ ਚਲਾਏ ਜਾ ਰਹੇ ਹਨ ਅਤੇ ਇੰਨਾਂ ਵਿਚ 1200 ਤੋਂ ਵੱਧ ਵਿਦਿਆਰਥੀਆਂ ਜੁੜੇ ਹੋਏ ਹਨਯੂਨੀਵਰਸਿਟੀ ਨੇ 150 ਤੋਂ ਵੱਧ ਉਦਯੋਗਾਂ ਨਾਲ ਸਮਝੌਤੇ ਕੀਤੇ ਹਨਇਸ ਤੋਂ ਇਲਾਵਾ,  ਸਿਖਿਆ ਤੇ ਕੌਸ਼ਲ ਵਿਕਾਸ ਨਾਲ ਨਵਾਂ ਕਰਨ 'ਤੇ ਵੀ ਜੋਰ ਦਿੱਤਾ ਜਾਂਦਾ ਹੈਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ,  ਯੂਨੀਵਰਸਿਟੀ ਦੀ ਡੀਨ ਡਾ. ਜੋਤੀ ਰਾਣਾ,  ਪ੍ਰੋਫੈਸਰ ਐਸ.ਰਾਠੌਰ ਵੀ ਹਾਜਿਰ ਸਨ|

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ