ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਤੋਂ ਸਵੱਛਤਾ ਪੰਦਰਵਾੜਾ ਮਨਾਏ ਜਾਣ ਦੀ ਸ਼ੁਰੂਆਤ ਕੀਤੀ

ਕੌਮੀ ਮਾਰਗ ਬਿਊਰੋ | October 02, 2020 07:27 PM


ਚੰਡੀਗੜ•, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਵਿਚ ਗਾਂਧੀ ਜੈਯੰਤੀ ਦੇ ਮੌਕੇ 'ਤੇ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਨੂੰ ਅੱਗੇ ਵੱਧਾਉਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੂਬੇ ਵਿਚ ਸਵੱਛ ਹਰਿਆਣਾ ਮੁਹਿੰਮ ਦੇ ਤਹਿਤ ਸੂਬੇ ਨੂੰ ਖੁਲੇ ਵਿਚ ਪਖਾਨਾ ਮੁਕਤ ਸੂਬਾ ਬਣਾਉਣ ਤੋਂ ਬਾਅਦ ਅੱਜ ਮੁੜ ਪੰਚਕੂਲਾ ਤੋਂ ਗਾਂਧੀ ਜੈਯੰਤੀ ਦੇ ਮੌਕੇ 'ਤੇ ਹਰਿਆਣਾ ਵਿਚ ਸਵੱਛਤਾ ਪੰਦਰਵਾੜਾ ਮਨਾਏ ਜਾਣ ਦੀ ਸ਼ੁਰੂਆਤ ਕੀਤੀਇਸ ਦੌਰਾਨ ਉਨਾਂ ਨੇ ਸ਼ਹਿਰਾਂ ਵਿਚ ਸੀਵਰੇਜ ਸਫਾਈ ਲਈ ਮੁਹਿੰਮ ਚਲਾਉਣ ਅਤੇ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਵਾਟਰ ਵਰਕਸ ਤੇ ਤਾਲਾਬਾਂ ਦੀ ਗਾਦ ਕੱਢਣ ਦਾ ਐਲਾਨ ਵੀ ਕੀਤਾ|
ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਤੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਮ ਕਰਨ ਤੋਂ ਬਾਅਦ ਹਾਜਿਰ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਯੰਤੀ ਵੀ ਹੈ ਅਤੇ ਦੋਵਾਂ ਹੀ ਮਹਾਪੁਰਖਾਂ ਦਾ ਦੇਸ਼ ਦੀ ਤਰੱਕੀ ਤੇ ਵਿਕਾਸ ਵਿਚ ਅਹਿਮ ਯੋਗਦਾਨ ਰਿਹਾ ਹੈ| ਇਸ ਮੌਕੇ 'ਤੇ ਮੁੱਖ ਮੰਤਰੀ ਨੇ ਉਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜੁਆਨਾਂ ਤੋਂ ਅਪੀਲ ਕੀਤੀ ਕਿ ਸਵੱਛਤਾ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਦੀ ਸੁੰਹ ਲੈਣਉਨਾਂ ਕਿਹਾ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਜਿੰਮੇਵਾਰੀ ਬਣਦਾ ਹੈ ਕਿ ਉਹ ਆਪਣੇ ਨੇੜੇ-ਤੇੜੇ ਸਫਾਈ ਰੱਖਣ ਲਈ ਸਰਕਾਰੀ ਨੂੰ ਸਹਿਯੋਗ ਕਰਨ ਤਾਂ ਜੋ ਸਵੱਛ ਭਾਰਤ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ|
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਇਕ ਸਟੇਟ-ਆਫ-ਦ ਆਰਟ ਮੋਬਾਇਲ ਵਾਟਰ ਟੈਸਟਿੰਗ ਲੈਬ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾਇਹ ਵੈਨ ਪੂਰੀ ਤਰਾਂ ਨਾਲ ਇਕ ਮਲਟੀ ਪੈਰਾਮੀਟਰ ਸਿਸਟਮ ਨਾਲ ਲੈਸ ਹੈ,  ਜਿਸ ਵਿਚ ਵਿਸ਼ਲੇਸ਼ਕ,  ਸੈਂਸਰ,  ਪ੍ਰੋਬ ਅਤੇ ਇੰਸਟੂਮੇਂਟੇਸ਼ਨ ਜਿਵੇਂ ਕਿਕਿਲਮੇਂਟ੍ਰਿਕ,  ਇਲੈਕਟ੍ਰੋਕੈਮਿਸਟਰੀ ਆਦਿ ਸ਼ਾਮਿਲ ਹਨਇਸ ਨਾਲ ਹਰਿਆਣਾ ਦੇ ਪੇਂਡੂ  ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਦਾ ਇਕ ਪ੍ਰਭਾਵੀ ਢੰਗ ਮਹੁੱਇਆ ਹੋਵੇਗਾਇਸ ਤੋਂ ਇਲਾਵਾ,  ਮੁੱਖ ਮੰਤਰੀ ਨ ਸੁਪਰ ਸਾਕਰ ਮਸ਼ੀਨ ਤੋਂ ਸੀਵਰੇਜ ਸਫਾਈ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ|
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 2 ਅਕਤੂਬਰ ਤੋਂ 17 ਅਕਤੂਬਰ, 2020 ਤਕ ਹਰਿਆਣਾ ਦੇ ਸਾਰੇ ਸ਼ਹਿਰਾਂ ਵਿਚ ਸਵੱਛਤਾ ਪੰਦਰਵਾੜਾ ਮਨਾਉਣ ਦਾ ਫੈਸਲਾ ਕੀਤਾ ਹੈਉਨਾਂ ਕਿਹਾ ਕਿ ਇੰਨਾਂ 15 ਦਿਨਾਂ ਦੌਰਾਨ ਸਵੱਛਤਾ 'ਤੇ ਖਾਸ ਧਿਆਨ ਦਿੱਤਾ ਜਾਵੇਗਾਉਨਾਂ ਕਿਹਾ ਕਿ ਕੋਵਿਡ 19 ਸਥਿਤੀ ਵਿਚ,  ਸਫਾਈ ਯਕੀਨੀ ਕਰਨਾ ਹੋਰ ਵੀ ਲਾਜਿਮੀ ਹੋ ਗਿਆ ਹੈਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਰਗਰਮ ਹਿੱਸੇਦਾਰੀ ਰਾਹੀਂ ਇਸ ਮੰਤਵ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈਉਨਾਂ ਕਿਹਾ ਕਿ ਅਸੀਂ ਆਪਣੇ ਨੇੜੇ-ਤੇੜੇ ਅਤੇ ਰਹਿਣ ਦੀ ਆਦਤ ਨੂੰ ਸਫਾਈ ਬਣਾਉਣ ਰੱਖਣ ਦੇ ਨਾਲ-ਨਾਲ ਇਸ ਨੂੰ ਆਦਤਾਂ ਵਿਚ ਸ਼ਾਮਿਲ ਕਰਨਾ ਹੋਵੇਗਾ ਅਤੇ ਆਪਣੇ ਆਦਤ ਨੂੰ ਬਦਲਣਾ ਹੋਵੇਗਾ|
ਸ੍ਰੀ ਮਨੋਹਰ ਲਾਲ ਨੇ ਹਿਕਾ ਕਿ ਅੱਜ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਘੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੋ ਮਹਾਨ ਵਿਅਕਤੀਆਂ ਦੀ ਜੈਯੰਤੀ ਮਨਾ ਰਹੇ ਹਨ,  ਜਿੰਨਾਂ ਨੇ ਸਾਡੇ ਦੇਸ਼ ਦੀ ਆਜਾਦੀ ਅਤੇ ਖੁਸ਼ਹਾਲੀ ਨੂੰ ਯਕੀਨੀ ਕਰਨ ਲਈ ਬੇਜੋੜ ਯੋਗਦਾਨ ਦਿੱਤਾਉਨਾਂ ਕਿਹਾ ਕਿ ਸਵੱਛਤਾ ਮਹਾਤਮਾ ਗਾਂਧੀ ਦੇ ਦਿਲ ਦੇ ਸੱਭ ਤੋਂ ਕਰੀਬ ਸੀ ਅਤੇ ਉਹ ਹਮੇਸ਼ਾ ਭਾਰਤ ਨੂੰ ਸਵੱਛ ਅਤੇ ਹਰਾ-ਭਰਾ ਵੇਖਣਾ ਚਾਹੁੰਦੇ ਸਨਇਸ ਤਰਾਂ,  ਸਾਬਾਕ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਦਿੱਤਾ ਅਤੇ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨ ਅਤੇ ਸਮਾਜ ਦੇ ਕਮਜੋਰ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ|
ਉਨਾਂ ਕਿਹਾ ਕਿ ਭਾਰਤ 1947 ਵਿਚ ਆਜਾਦ ਹੋ ਗਿਆ,  ਲੇਕਿਨ ਸਵੱਛਤਾ ਦੇ ਮਾਮਲੇ ਵਿਚ ਲੋੜੀਦੇ ਨਤੀਜੇ 2020 ਤਕ ਵੀ ਪ੍ਰਾਪਤ ਨਹੀਂ ਕੀਤੇ ਜਾ ਸਕੇਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜੈਯੰਤੀ ਦੇ ਮੌਕੇ 'ਤੇ ਸਾਲ 2014 ਵਿਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਹਰਿਆਣਾ ਸਰਕਾਰ ਨੇ ਰਾਜ ਵਿਚ ਸਵੱਛ ਹਰਿਆਣਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਪੇਂਡੂ ਖੇਤਰਾਂ ਵਿਚ 100 ਫੀਸਦੀ ਓਡੀਐਫ ਦਰਜਾ ਪ੍ਰਾਪਤ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆਉਨਾਂ ਕਿਹਾ ਕਿ ਹੁਣ ਹਰਿਆਣਾ ਵਿਚ ਸਾਰੇ ਸ਼ਹਿਰੀ ਖੇਤਰਾਂ ਵਿਚ ਪਖਾਣਾ ਮੁਕਤ ਵੀ ਹੋ ਚੁੱਕਾ ਹੈ|
ਮੁੱਖ ਮੰਤਰੀ ਨੇ ਲੋਕਾਂ,  ਖਾਸ ਤੌਰ  'ਤੇ ਨੌਜੁਆਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਉਨਾਂ ਨੇ ਦੇਸ਼ ਨੂੰ ਸਵੱਛ ਬਣਾਉਣ ਦੀ ਦਿਸ਼ਾ ਵਿਚ ਸਵੈਇੱਛਕ ਤੌਰ 'ਤੇ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈਉਨਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਜੇਕਰ ਦੇਸ਼ ਦੀ 130 ਕਰੋੜ ਤੋਂ ਵੱਧ ਦੀ ਆਬਾਦੀ ਇਕ ਨਾਲ ਮਿਲਾ ਕੇ ਸਹਿਯੋਗ ਕਰਨ ਤਾਂ ਯਕੀਨੀ ਤੌਰ 'ਤੇ ਅਸੀਂ ਸਵੱਛ ਭਾਰਤ ਮੁਹਿੰਮ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਨ|
ਇਸ ਮੌਕੇ 'ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ,  ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ.ਰਾਏ,  ਜਨ ਸਿਹਤ ਤੇ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|

 

Have something to say? Post your comment

 

ਹਰਿਆਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ