ਹਰਿਆਣਾ

ਅਨਿਲ ਵਿਜ ਨੇ ਕਿਹਾ ਕਿ ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ

ਦਵਿੰਦਰ ਸਿੰਘ ਕੋਹਲੀ | October 05, 2020 07:41 PM


ਚੰਡੀਗੜ - ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ  ਅਨਿਲ ਵਿਜ ਨੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ,  ਅੰਬਾਲਾ ਕੈਂਟ ਵਿਚ ਅਧਿਕਾਰੀਆਂ ਦੇ ਨਾਲ ਆਲ ਵੈਦਰ ਸਵੀਮਿੰਗ ਪੂਲ ਤੇ ਹੋਰ ਨਿਰਮਾਣ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ|
ਸ੍ਰੀ ਵਿਜ ਨੇ ਕਿਹਾ ਕਿ ਸਾਲ 2021 ਵਿਚ ਹਰਿਆਣਾ ਦੇ ਪੰਚਕੂਲਾ ਵਿਚ ਖੇਡੋਂ ਇੰਡੀਆ ਖੇਡਾਂ ਦਾ ਆਯੋਜਨ ਹੋਣ ਜਾ ਰਿਹਾ ਹੈ,  ਜਿਸ ਵਿਚ ਪੰਚਕੂਲਾ ਤੇ ਅੰਬਾਲਾ ਵਿਚ ਬਹੁਤ ਸਾਰੇ ਖੇਡਾਂ ਦਾ ਆਯੋਜਨ ਕੀਤਾ ਜਾਵੇਗਾਉਨਾਂ ਨੇ ਕਿਹਾ ਕਿ ਖੇਡੋਂ ਇੰਡੀਆ ਦੇ ਤਹਿਤ ਇੱਥੇ ਹੋਣ ਵਾਲੇ ਖੇਡਾਂ ਦਾ ਸਫਲਤਾਪੂਰਵਕ ਆਯੋਜਨ ਕਰਵਾਉਣ ਦੇ ਲਈ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ|
ਗ੍ਰਹਿ ਮੰਤਰੀ ਨੇ ਲੋਕ ਨਿਰਮਾਣ ਵਿਭਾਗ,  ਸਬੰਧਿਤ ਏਜੰਸੀ,  ਇਲੈਕਟ੍ਰੀਸ਼ਿਅਨ ਵਿੰਗ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇੱਥੇ ਖੇਡ ਨਾਲ ਸਬੰਧਿਤ ਚੱਲ ਰਹੀ ਪਰਿਯੋਜਨਾਵਾਂ ਨੂੰ ਸਮੇਂ ਅਨੁਸਾਰ ਪੂਰਾ ਕਰਨਾ ਯਕੀਨੀ ਕਰਨ|
ਉਨਾਂ ਨੇ ਕਿਹਾ ਕਿ ਅੰਬਾਲਾ ਵਿਚ ਨੈਸ਼ਨਲ ਹਾਈਵੇ ਦੇ ਨੇੜੇ ਬਣਾਏ ਜਾ ਰਹੇ ਸ਼ਹੀਦ ਸਮਾਰਕ ਦੇ ਨਿਰਮਾਣ ਕੰਮ ਵਿਚ ਤੇਜੀ ਲਿਆ ਕੇ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਬਾਹਰ ਤੋਂ ਆਉਣ ਵਾਲੇ ਖਿਡਾਰੀ ਸਾਡੇ ਸਭਿਅਤਾ,  ਸਭਿਆਚਾਰ ਅਤੇ ਵੀਰ ਗਾਥਾਵਾਂ ਨੂੰ ਵੀ ਦੇਖ ਤੇ ਜਾਣ ਸਕਣ|
ਉਨਾਂ ਨੇ ਇਸ ਦੌਰਾਨ ਖੇਡ ਵਿਭਾਗ ਦੇ ਨਿਦੇਸ਼ਕ ਐਸ.ਐਸ. ਫੁਲਿਆ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਰਧਾਰਿਤ ਸਮੇਂ ਸੀਮਾ ਵਿਚ ਨਿਰਮਾਣ ਕੰਮਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇ ਕਿਤੇ ਕਿਸੇ ਵੀ ਤਰਾ ਦੀ ਕਮੀ ਨਜਰ ਆਏ ਤਾ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਉਣ| ਇਸ ਮੌਕੇ 'ਤੇ ਵਿਭਾਗ ਦੇ ਉੱਪ ਨਿਦੇਸ਼ਕ ਅਰੁਣ ਕਾਂਤ,  ਡੀਐਸਓ ਐਨ. ਸਤਅਨ ਨਾਲ ਹੋਰ ਸਬੰਧਿਤ ਅਧਿਕਾਰੀ ਤੇ ਏਜੰਸੀ ਦੇ ਨੁਮਾਇਦੇ ਮੌਜੂਦ ਸਨ|

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ