ਹਰਿਆਣਾ

ਹਰਿਆਣਾ ਦੇ ਮੁੱਖ ਸਕੱਤਰ ਨੇ ਕਿਸਾਨ ਲਈ ਫਸਲ ਰਹਿੰਦ-ਖੁਰਦ ਪ੍ਰਬੰਧਨ ਦੇ ਉਪਰਕਣ ਮੁਹੱਇਆ ਕਰਵਾਉਣ ਦੇ ਆਦੇਸ਼ ਦਿੱਤੇ

ਦਵਿੰਦਰ ਸਿੰਘ ਕੋਹਲੀ | October 07, 2020 05:57 PM


ਚੰਡੀਗੜ੍ਹ, 7 ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਪਰਾਲੀ ਜਲਾਉਣ ਦੇ ਜੀਰੋ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ,  ਇਨ-ਸੀਟੂ ਤੇ ਐਕਸ-ਸੀਟੂ ਪ੍ਰਬੰਧਨ ਅਤੇ ਛੋਟੇ ਤੇ ਮੱਧਰੇ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਫਸਲ ਰਹਿੰਦ-ਖੁਰਦ ਪ੍ਰਬੰਧਨ ਦੇ ਉਪਰਕਣ ਮੁਹੱਇਆ ਕਰਵਾਉਣ ਦੇ ਆਦੇਸ਼ ਦਿੱਤੇ|
ਸ੍ਰੀ ਵਿਜੈ ਵਰਧਨ ਨੇ ਕਿਹਾ ਕਿ ਫਸਲ ਰਹਿੰਦ-ਖੁਰਦ ਦੇ ਤਹਿਤ ਰੈਡ ਜੋਨ ਵਿਚ ਆਉਣ ਵਾਲੀ ਪੰਚਾਇਤਾਂ ਨੂੰ ਚੰਗਾ ਪ੍ਰਦਰਸ਼ਨ ਕਰਨ 'ਤੇ ਰਾਜ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ,  ਜਿਸ ਵਿਚ ਪਹਿਲੀ ਥਾਂ ਪ੍ਰਾਪਤ ਕਰਨ ਵਾਲੀ ਪੰਚਾਇਤ ਨੂੰ 10 ਲੱਖ ਰੁਪਏ,  ਦੂਜੀ ਨੂੰ ਲੱਖ ਰੁਪਏ ਅਤੇ ਤੀਜੀ ਨੂੰ ਲੱਖ ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ|
ਸ੍ਰੀ ਵਿਜੈ ਵਰਧਨ ਅੱਜ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਵਿਚ ਫਸਲ ਰਹਿੰਦ-ਖੁਰਦ ਨੂੰ ਜਲਾਉਦ ਤੋਂ ਰੋਕਣ ਲਈ ਡਿਪਟੀ ਕਮਿਸ਼ਨਰਾਂ ਨਾਲ ਵੀਡਿਓ ਕਾਨਫਰੈਂਸ ਰਾਹੀਂ ਮੀਟਿੰਗ ਕਰ ਰਹੇ ਸਨ| ਮੀਟਿੰਗ ਵਿਚ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਲਸਰ,  ਹਰਿਆਣਾ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਸਕੱਤਰ,  ਏਐਫਸੀ ਇੰਡਿਆ ਦੇ ਪ੍ਰਬੰਧ ਨਿਦੇਸ਼ਕ ਵੀ ਹਾਜਿਰ ਸਨ|
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤ ਕਿ ਜਿਲ੍ਹਿਆਂ ਵਿਚ ਫਸਲ ਰਹਿੰਦ-ਖੁਰਦ ਦੀ ਮਸ਼ੀਨਰੀ ਦੀ ਸਪਲਾਈ,  ਕਸਟਮ ਹਾਇਰਿੰਗ ਕੇਂਦਰਾਂ ਤੇ ਕਿਸਾਨਾਂ ਖਾਸ ਕਰਕੇ ਛੋਟੇ ਤੇ ਮੱਧਰੇ ਕਿਸਾਨਾਂ ਨੂੰ 70 ਫੀਸਦੀ ਮਸ਼ੀਨਰੀ ਦੀ ਵੰਡ ਯਕੀਨੀ ਕਰਨਨਾਲ ਹੀ,  ਇੰਨ੍ਹਾਂ ਮਸ਼ੀਨਾਂ ਦੀ ਵਰਤੋਂ ਵੱਧ ਤੋਂ ਵੱਧ ਯਕੀਨੀ ਕਰਨਇਸ ਤੋਂ ਇਲਾਵਾ,  ਬੈਲਸ ਦੀ ਖਪਤ ਲਈ ਸਨਅਤੀ ਇਕਾਈਆਂ ਅਤੇ ਗਾਂਸ਼ਾਲਾਵਾਂ ਨਾਲ ਸੰਪਰਕ ਸਥਾਪਿਤ ਕੀਤਾ ਜਾਵੇਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇੰਨ੍ਹਾਂ ਸਾਰੀ ਗਤੀਵਿਧੀਆਂ ਦੀ ਰਿਪੋਰਟ ਦਿਨਾਂ ਅੰਦਰ ਮੁੱਖ ਦਫਤਰ ਭੇਜਣ ਦੇ ਵੀ ਆਦੇਸ਼ ਦਿੱਤੇ|
ਉਨ੍ਹਾਂ ਕਿਹਾ ਕਿ ਹਰੇਕ ਸਰਪੰਚ ਪਿੰਡ ਸਭਾ ਦੀ ਮੀਟਿੰਗ ਆਯੋਜਿਤ ਕਰੇ ਅਤ ਉਹ ਪਿੰਡ ਵਿਚ ਪਰਾਲੀ ਨਾ ਜਲਾਉਣ ਦਾ ਪ੍ਰਸਤਾਵ ਪਾਸ ਕਰੇ| ਉਨ੍ਹਾਂ ਜਿਲਾ ਪੱਧਰ,  ਬਲਾਕ ਤੇ ਪਿੰਡ ਪੱਧਰ 'ਤੇ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੇ ਵੀ ਆਦੇਸ਼ ਦਿੱਤੇ,  ਜਿਸ ਦੇ ਤਹਿਤ ਸੈਮੀਨਾਰ ਦਾ ਆਯੋਜਨ ਕਰਨਾ,  ਵਾਲ ਪੇਂਟਿੰਗ ਆਦਿ ਗਤੀਵਿਧੀਆਂ ਅਮਲ ਵਿਚ ਲਿਆਉਣ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਨੇ ਦਸਿਆ ਕਿ ਫਸਲ ਰਹਿੰਦ-ਖੁਰਦ ਦੀ ਘਟਨਾਵਾਂ 'ਤੇ ਸਖਤ ਨਿਗਰਾਨੀ ਰੱਖਣ ਅਤੇ ਕੰਟ੍ਰੋਲ ਲਈ ਇਕ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ,  ਜਿਸ ਦੇ ਤਹਿਤ ਸੈਟੇਲਾਇਟ ਇਮੇਜ ਦੇ ਆਧਾਰ 'ਤੇ 100 ਤੋਂ 115 ਮੀਟਰ ਦੇ ਘੇਰੇ ਵਿਚ ਪਰਾਲੀ ਜਲਾਵੁਣ ਦੀ ਘਟਨਾ ਦਾ ਇਕ ਐਸਐਮਐਸ ਦਿਨ ਵਿਚ ਦੋ ਵਾਰ ਸਰਪੰਚਾਂ,  ਪਿੰਡ ਸਕੱਤਰ,  ਡਿਪਟੀ ਡਾਇਰੈਕਟਰ,  ਖੇਤੀਬਾੜੀ ਵਿਭਾਗ,  ਤਹਿਸੀਲਦਾਰ ਅਤੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਜਾਵੇਗਾ,  ਤਾਂ ਜੋ ਉਹ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ ਲੈ ਸਕਣ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਈ ਜਾ ਸਕੇਉਨ੍ਹਾਂ ਦਸਿਆ ਕਿ ਭਵਿੱਖ ਵਿਚ ਸੈਟੇਲਾਇਟ ਇਮੇਜ ਦਾ ਈਓ ਇਮੇਜ ਨਾਲ ਮਿਲਨ ਕੀਤਾ ਜਾਵੇਗਾ ਤਾਂ ਜੋ ਅਜਿਹੀ ਘਟਨਾਵਾਂ 'ਤੇ ਹੋਰ ਸਖਤ ਨਿਗਰਾਨੀ ਰੱਖੀ ਜਾ ਸਕੇ|
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਦਆਿ ਕਿ ਸੀਐਚਸੀ ਅਤੇ ਕਿਸਾਨਾਂ ਨੂੰ ਮਸ਼ੀਨਾਂ ਵੰਡ ਕਰ ਦਿੱਤੀ ਗਈ ਹੈ| ਜੀਰੋ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈਉਨ੍ਹਾਂ ਦਸਿਆ ਕਿ ਲਾਲ ਅਤੇ ਪੀਲੇ ਜੋਨ ਵਿਚ ਆਉਣ ਵਾਲੇ ਪਿੰਡਾਂ ਵਿਚ ਕਸਟਮਰ ਹਾਇਰਿੰਗ ਸੈਂਟਰ ਤੇ ਕਿਸਾਨਾਂ ਤੋਂ ਬਿਨੈ ਕਰਵਾਏ ਗਏ ਹਨਛੋਟੇ ਅਤੇ ਮੱਧਰੇ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਪੰਚਾਇਤ ਪੱਧਰ 'ਤੇ ਸਥਾਪਿਤ 851 ਕਸਟਮ ਹਾਇਰਿੰਗ ਕੇਂਦਰਾਂ ਵਿਚ ਦਿੱਤੇ ਜਾਣ ਵਾਲੇ ਉਪਰਕਣ ਤੇ ਫਸਲ ਰਹਿੰਦ-ਖੁਰਦ ਦੀ ਸਟੋਰੇਜ ਪੰਚਾਇਤੀ ਜਮੀਨ 'ਤੇ ਯਕੀਨੀ ਕੀਤੀ ਜਾ ਰਹੀ ਹੈਇਸ ਤੋਂ ਇਲਾਵਾ,  ਜੋ ਕਿਸਾਨ ਕਸਟਮਰ ਹਾਇਰਿੰਗ ਕੇਂਦਰਾਂ ਰਾਹੀਂ ਉਪਕਰਣ ਲੈ ਰਹੇ ਉਨ੍ਹਾਂ ਦਾ ਆਨਲਾਇਨ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ,  ਜਿਸ ਨਾਲ ਇਹ ਜਾਣਕਾਰੀ ਪ੍ਰਾਪਤ ਹੋਵੇਗੀ ਕਿ ਕਿਸਾਨ ਉਪਰਕਣਾਂ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ|

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ