ਹਰਿਆਣਾ

ਹਰਿਆਣਾ ਸਰਕਾਰ ਨੇ ਸੂਬੇ ਦੇ ਨਿੱਜੀ ਸਕੂਲਾਂ ਨੂੰ ਮਾਨਤਾ ਦੇਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਕੌਮੀ ਮਾਰਗ ਬਿਊਰੋ | October 08, 2020 04:22 PM


ਚੰਡੀਗੜ,  ਹਰਿਆਣਾ ਸਰਕਾਰ ਨੇ ਸੂਬੇ ਦੇ ਨਿੱਜੀ ਸਕੂਲਾਂ ਨੂੰ ਮਾਨਤਾ,  ਇਜਾਜਤ ਤੇ ਨਾਇਤਰਾਜਯੋਗ ਪ੍ਰਮਾਣ ਪੱਤਰ ਦੇਣ ਲਈ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨਸਰਕਾਰ ਨੇ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਨਿੱਜੀ ਸਕੂਲਾਂ ਦੀ ਸਾਰੀ ਬਕਾਇਆ ਫਾਇਲਾਂ ਨੂੰ 20 ਦਿਨਾਂ ਦੇ ਅੰਦਰ ਨਿਪਟਾਇਆ ਜਾਵੇ|
ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੈਕੰਡਰੀ ਸਿਖਿਆ ਵਿਭਾਗ ਦੇ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਵਿਚ ਨਿੱਜੀ ਸਕੂਲਾਂ ਦੀ ਮਾਨਤਾ,  ਇਜਾਜਤ ਤੇ ਨਾਇਤਰਾਜਯੋਗ ਪ੍ਰਮਾਣ ਪੱਤਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਇਆਇਸ ਤੋਂ ਬਾਅਦ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਨਿੱਜੀ ਸਕੂਲਾਂ ਦੀ ਮਾਨਤਾ,  ਇਜਾਜਤ ਤੇ ਨਾਇਤਰਾਜਯੋਗ ਪ੍ਰਮਾਣ-ਪੱਤਰ ਦੇਣ ਸਬੰਧੀ ਸਾਰੇ ਮਾਮਲਿਆਂ ਨੂੰ ਸਿਰਫ ਆਨਲਾਇਨ ਮੋਡ ਤੋਂ ਆਨਲਾਇਨ ਪ੍ਰਵਾਨ ਕੀਤਾ ਜਾਵੇ,  ਨਿੱਜੀ ਫਾਇਲਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ|
ਉਨਾਂ ਦਸਿਆ ਕਿ ਜਿਲਾ ਸਿਖਿਆ ਅਧਿਕਾਰੀਆਂ ਨੂੰ ਸਬੰਧਤ ਸਕੂਲਾਂ ਦੀ ਜਾਂਚ ਕਰਕੇ ਸਾਰੇ ਦਸਤਾਵੇਜਾਂ ਨੂੰ ਸਕੂਲ ਸਿਖਿਆ ਨਿਦੇਸ਼ਾਲਯ ਵਿਚ ਈ-ਆਫਿਸ ਜਾਂ ਆਨਲਾਇਨ ਭੇਜਣ ਦੇ ਆਦੇਸ਼ ਦਿੱਤੇ ਹਨ| ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਜਾਂ ਮਾਲਕਾਂ ਨੂੰ ਨਾ ਤਾਂ ਨਿਦੇਸ਼ਾਲਯ ਵਿਚ ਅਤੇ ਨਾ ਹੀ ਜਿਲਾ ਸਿਖਿਆ ਅਧਿਕਾਰੀ ਦੇ ਦਫਤਰ ਵਿਚ ਅਟੈਂਡ ਕੀਤਾ ਜਾਵੇਗਾ|
ਬੁਲਾਰੇ ਅਨੁਸਾਰ ਸਾਰੇ ਜਿਲਾ ਸਿਖਿਆ ਅਧਿਕਾਰੀਆਂ ਨੂੰ ਸੂਬੇ ਦੇ ਨਿੱਜੀ ਸਕੂਲਾਂ ਦੀ ਮਾਨਤਾ,  ਇਜਾਜਤ ਤੇ ਨਾਇਤਰਾਜਯੋਗ ਪ੍ਰਮਾਣ ਪੱਤਰ ਸਬੰਧੀ ਜਾਰੀ ਦਿਸ਼ਾ-ਨਿਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਅਤੇ ਬਕਾਇਆ ਸਾਰੇ ਮਾਮਲਿਆਂ ਨੂੰ ਨਿਟਪਾਉਣ ਦੇ ਆਦੇਸ਼ ਦਿੱਤੇ ਹਨ|

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ