ਹਰਿਆਣਾ

ਭਾਰਤ ਚੋਣ ਕਮਿਸ਼ਨ ਨੇ ਸਟਾਰ ਪ੍ਰਚਾਰਕ ਨਾਲ ਸਬੰਧਤ ਸੋਧੇ ਦਿਸ਼ਾ-ਨਿਦੇਸ਼ ਜਾਰੀ ਕੀਤੇ

ਦਵਿੰਦਰ ਸਿੰਘ ਕੋਹਲੀ | October 08, 2020 05:26 PM


ਚੰਡੀਗੜ੍ਹ,  ਕੋਰੋਨਾ ਮਹਾਮਾਰੀ ਦੌਰਾਨ ਭਾਰਤ ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣ ਅਤੇ ਹਰਿਆਣਾ ਦੇ ਬਰੋਦਾ ਤੇ ਹੋਰ ਸੂਬਿਆਂ ਵਿਚ ਹੋਣ ਵਾਲੀ ਜਿਮਨੀ ਚੋਣਾਂ ਨੂੰ ਆਜਾਦ,  ਨਿਰਪੱਖ,  ਸ਼ਾਂਤੀਪੂਰਨ,  ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਟਾਰ ਪ੍ਰਚਾਰਕ ਨਾਲ ਸਬੰਧਤ ਸੋਧੇ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ,  ਜੋ ਤੁਰੰਤ ਪ੍ਰਭਾਵ ਤੋਂ ਲਾਗੂ ਮੰਨੇ ਜਾਣਗੇ|
ਮੁੱਖ ਚੋਣ ਅਧਿਕਾਰੀ ਦਫਤਰ,  ਹਰਿਆਣਾ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੋਧੇ ਦਿਸ਼ਾ-ਨਿਦੇਸ਼ਾਂ ਅਨੁਸਾਰ ਕੋਰੋਨਾ ਮਹਾਮਾਰੀ ਦੇ ਚਲਦੇ ਮਾਨਤਾ ਪ੍ਰਾਪਤ ਕੌਮੀ ਤੇ ਰਾਜ ਪੱਧਰੀ ਸਿਆਸੀ ਪਾਰਟੀਆਂ ਲਈ ਹੁਣ ਸਟਾਰ ਪ੍ਰਚਾਰਕਾਂ ਦੀ ਵੱਧ ਤੋਂ ਵੱਧ ਗਿਣੀ 30 ਕਰ ਦਿੱਤੀ ਗਈ ਹੈ,  ਜੋ ਪਹਿਲਾਂ 40 ਸੀਇਸ ਤੋਂ ਇਲਾਵਾ,  ਗੈਰ-ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਲਈ ਹੁਣ ਸਟਾਰ ਪ੍ਰਚਾਰਕਾਂ ਦੀ ਵੱਧ ਤੋਂ ਵੱਧ ਗਿਣਤੀ 15 ਕਰ ਦਿੱਤੀ ਹੈ,  ਜੋ ਪਹਿਲਾਂ 20 ਸੀ|
ਬੁਲਾਰੇ ਨੇ ਦਸਿਆ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਜਮ੍ਹਾਂ ਕਰਵਾਉਣ ਦੀ ਸਮੇਂ ਨੋਟੀਫਿਕੇਸ਼ਨ ਜਾਰੀ ਹੋਣ ਨਾਲ 7 ਦਿਨਾਂ ਤੋਂ ਵੱਧਾ ਕੇ 10 ਦਿਨ ਕਰ ਦਿੱਤੀ ਹੈਜੇਕਰ ਕਿਸੇ ਸਿਆਸੀ ਪਾਰਟੀ ਨੇ ਪਹਿਲਾਂ ਤੋਂ ਹੀ ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜਮ੍ਹਾਂ ਕਰਵਾ ਦਿੱਤਾ ਹੈ ਤਾਂ ਹੁਣ ਉਹ ਸੋਧੀ ਸੂਚੀ ਨਿਰਧਾਰਿਤ ਸਮੇਂ ਅੰਦਰ ਮੁੜ ਜਮ੍ਹਾਂ ਕਰਵਾ ਸਕਦੇ ਹਨਉਨ੍ਹਾਂ ਦਸਿਆ ਕਿ ਸਟਾਰ ਪ੍ਰਚਾਰਕ ਵੱਲੋਂ ਪ੍ਰਚਾਰ ਕਰਨ ਦੀ ਇਜਾਜਤ ਮੰਗਣ ਲਈ ਬਿਨੈ ਪ੍ਰਚਾਰ ਸ਼ੁਰੂ ਹੋਣ ਤੋਂ ਘੱਟੋਂ ਘੱਟ 48 ਘੰਟੇ ਪਹਿਲਾਂ ਜਿਲਾ ਚੋਣ ਅਥਾਰਿਟੀ ਨੂੰ ਜਮ੍ਹਾਂ ਕਰਵਾਉਣ,  ਤਾਂ ਜੋ ਸਬੰਧਤ ਸਟੇਕਹੋਲਡਰਾਂ ਵੱਲੋਂ ਸਮੇਂ ਰਹਿੰਦੇ ਲੋਂੜੀਦੀ ਸੁਰੱਖਿਆ ਉਪਾਇਆਂ ਨੂੰ ਅਮਲ ਵਿਚ ਲਿਆਇਆ ਜਾ ਸਕੇ|

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ