ਹਰਿਆਣਾ

ਹਰਿਆਣਾ ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਨਗਰ ਪਰਿਸ਼ਦ ਦੀ ਆਮ ਚੋਣ ਲਈ ਵਾਰਡਾਂ ਅਨੁਸਾਰ ਵੰਡ ਅਤੇ ਅਪਡੇਟ ਕਰਨ ਲਈ ਪ੍ਰੋਗ੍ਰਾਮ ਜਾਰੀ ਕੀਤਾ

ਦਵਿੰਦਰ ਸਿੰਘ ਕੋਹਲੀ | October 09, 2020 05:38 PM


ਚੰਡੀਗੜ, ਹਰਿਆਣਾ ਰਾਜ ਚੋਣ ਕਮਿਸ਼ਨ ਨੇ ਸੂਬੇ ਵਿਚ ਨੇੜਲੇ ਭਵਿੱਖ ਵਿਚ ਹੋਣ ਵਾਲੇ ਨਗਰ ਨਿਗਮ ਅਤੇ ਨਗਰ ਪਰਿਸ਼ਦ ਦੀ ਆਮ ਚੋਣ ਅਤੇ ਨਗਰ ਪਾਲਿਕਾਵਾਂ ਦੀ ਜਿਮਨੀ ਚੋਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ 25 ਸਤੰਬਰ, 2020 ਨੂੰ ਛਾਪੀ ਆਖਰੀ ਵੋਟਰ ਸੂਚੀ ਨੂੰ ਬੂਥਾਂ ਅਤੇ ਵਾਰਡਾਂ ਅਨੁਸਾਰ ਵੰਡ ਅਤੇ ਅਪਡੇਟ ਕਰਨ ਲਈ ਪ੍ਰੋਗ੍ਰਾਮ ਜਾਰੀ ਕੀਤਾ ਹੈ|
ਰਾਜ ਚੋਣ ਕਮਿਸ਼ਨਰ ਦਲੀਪ ਸਿੰਘ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਗਰ ਨਿਗਮ ਅੰਬਾਲਾ,  ਪੰਚਕੂਲਾ ਅਤੇ ਸੋਨੀਪਤ ਅਤੇ ਨਗਰ ਪਰਿਸ਼ਦ,  ਰਿਵਾੜੀ ਅਤੇ ਨਗਰ ਪਾਲਿਕਾ,  ਬਾਸ,  ਸਿਸਾਈ ਅਤੇ ਉਕਲਾਨਾ (ਹਿਸਾਰ),  ਧਾਰੂਹੇੜਾ (ਰਿਵਾੜੀ),  ਸਾਂਪਲਾ (ਰੋਹਤਕ),  ਇਸਮਾਇਲਾਬਾਦ (ਕੁਰੂਕਸ਼ੇਤਰ),  ਸਢੌਰਾ (ਯਮੁਨਾਨਗਰ) ਦੀ ਆਮ ਚੋਣ ਨੇੜਲੇ ਭਵਿੱਖ ਵਿਚ ਆਯੋਜਿਤ ਕੀਤੀ ਜਾਵੇਗੀਇਸ ਤੋਂ ਇਲਾਵਾ,  ਨਗਰ ਪਰਿਸ਼ਦ,  ਫਤਿਹਾਬਾਦ ਦੇ ਵਾਰਡ ਨੰਬਰ 14 ਅਤੇ ਨਗਰ ਪਾਲਿਕਾਵਾਂ ਦੇ ਵਾਰਡਾਂ ਯਾਨੀ ਸਫੀਦੋਂ (ਜੀਂਦ) ਦੇ ਵਾਰਡ ਨੰਬਰ 9,  ਇੰਦਰੀ (ਕਰਨਾਲ) ਦੇ ਵਾਰਡ ਨੰਬਰ 7,  ਅਟੇਲੀ ਮੰਡੀ (ਮਹੇਂਦਰਗੜ•) ਦੇ ਵਾਰਡ ਨੰਬਰ 3, 4, 7, 8 ਤੇ ਰਾਜੌਂਦ (ਕੈਥਲ) ਦੇ ਵਾਰਡ ਨੰਬਰ 12 ਅਤੇ ਭੂਨਾ (ਫਤਿਹਾਬਾਦ) ਦੇ ਵਾਰਡ ਨੰਬਰ 13 ਦੀ ਜਿਮਨੀ ਚੋਣ ਵੀ ਕਰਵਾਈ ਜਾਵੇਗੀਇਸ ਲਈ ਉਪਰੋਕਤ ਬੂਥਾਂ ਅਤੇ ਵਾਰਡਾਂ ਅਨੁਸਾਰ ਵੋਟਰ ਸੂਚੀਆਂ ਦੀ ਵੰਡ ਅਤੇ ਅਪਡੇਸ਼ਨ ਲਈ ਪ੍ਰੋਗ੍ਰਾਮ ਜਾਰੀ ਕੀਤਾ ਹੈ|
ਸ੍ਰੀ ਦਲੀਪ ਸਿੰਘ ਨੇ ਦਸਿਆ ਕਿ ਜਾਰੀ ਪ੍ਰੋਗ੍ਰਾਮ ਅਨੁਸਾਰ ਵਿਧਾਨ ਸਭਾ ਚੋਣ ਖੇਤਰ ਦੇ ਸਬੰਧਤ ਖੇਦਰ ਦੀ ਵੋਟਰ ਸੂਚੀਆਂ (ਭਾਰਤ ਚੋਣ ਕਮਿਸ਼ਨ ਦੇ ਨਿਦੇਸ਼ਾਨੁਸਾਰ ਪਹਿਲੀ ਜਨਵਰੀ, 2020 ਨੂੰ ਕੁਆਲਿਫਾਇੰਗ ਮਿਤੀ ਮੰਨਦੇ ਹੋਏ) ਦੀ ਵੰਡ 12 ਅਕਤੂਬਰ, 2020 ਨੂੰ ਇੰਨਾਂ ਖਰੜਾ ਵੋਟਰ ਸੂਚੀਆਂ ਦੀ ਛਪਾਈ ਕੀਤੀ ਜਾਵੇਗੀ ਅਤੇ ਦਾਅਵੇ ਤੇ ਇਤਰਾਜ ਨਵੰਬਰ, 2020  ਨੂੰ ਸ਼ਾਮ 3:00 ਵਜੇ ਤਕ (31 ਅਕਤੂਬ, 2020 ਤੇ ਨਵੰਬਰ 2020 ਨੂੰ ਛੱਡ ਕੇ) ਪ੍ਰਵਾਨ ਕੀਤੀ ਜਾਵੇਗੀਸੋਧ ਅਥਾਰਿਟੀ ਵੱਲੋਂ ਇੰਨਾਂ ਦਾਅਵਿਆਂ ਤੇ ਇਤਰਾਜਾਂ ਦਾ ਨਿਪਟਾਰਾ ਕਰਨ ਦੀ ਆਖਰੀ ਮਿਤੀ 11 ਨਵੰਬਰ, 2020 ਹੈ ਅਤੇ ਸੋਧ ਅਥਾਰਿਟੀ ਦੇ ਆਦੇਸ਼ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਨ ਦੀ ਆਖਰੀ ਮਿਤੀ 16 ਨਵੰਬਰ, 2020 ਹੈਡਿਪਟੀ ਕਮਿਸ਼ਨਰ ਵੱਲੋਂ ਅਪੀਲਾਂ ਦਾ ਨਿਪਟਾਰਾ 19 ਨਵੰਬਰ, 2020 ਤਕ ਕੀਤਾ ਜਾਵੇਗਾ ਅਤੇ ਵਾਰਡ ਅਨੁਸਾਰ ਵੋਟਰ ਸੂਚੀਆਂ ਦੀ ਆਖਰੀ ਛਪਾਈ 27 ਨਵੰਬਰ, 2020 ਨੂੰ ਕੀਤਾ ਜਾਵੇਗਾ|
ਡਾ. ਦਲੀਪ ਸਿੰਘ ਨੇ ਦਸਿਆ ਕਿ ਇੰਨਾਂ ਨਗਰ ਪਾਲਿਕਾਵਾਂ ਦੀ ਵੋਟਰ ਸੂਚੀਆਂ ਨੂੰ ਵਿਧਾਨ ਸਭਾ ਖੇਤਰ ਦੀ ਵੋਟਰ ਸੂਚੀਆਂ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਸੀ ਅਤੇ ਨਵੇਂ ਵੋਟਰਾਂ ਨੂੰ ਇੰਨਾਂ ਵਿਚ ਜੋੜਿਆ ਜਾਂਦਾ ਸੀਪਰ ਸਰਕਾਰ ਵੱਲੋਂ ਹਰਿਆਣਾ ਨਗਰ ਨਿਗਮ ਚੋਣ ਨਿਯਮ, 1994 ਵਿਚ ਸੋਧ ਕਰਨ ਤੋਂ ਬਾਅਦ ਇਹ ਪ੍ਰੈਕਟਿਸ ਨੂੰ ਬੰਦ ਕਰ ਦਿੱਤਾ ਗਿਆ ਹੈਸੋਧ ਅਨੁਸਾਰ ਹੁਣ ਸਿਫਰ ਵਿਧਾਨ ਸਭਾ ਖੇਤਰਾਂ ਦੇ ਸਬੰਧਤ ਖੇਤਰ ਦੇ ਮੌਜ਼ੂਦਾ ਵੋਟਰਾਂ ਨੂੰ ਨਗਰ ਪਾਲਿਕਾਵਾਂ ਦੇ ਵਾਰਡਾਂ ਵਿਚ ਵੰਡ ਕੀਤਾ ਜਾਵੇਗਾ ਅਤੇ ਨਗਰ ਪਾਲਿਕਾਵਾਂ ਦੀ ਵੋਟਰ ਸੂਚੀ ਵਿਚ ਕੋਈ ਨਵਾਂ ਵੋਟਰ ਨਹੀਂ ਜੋੜਿਆ ਜਾਵੇਗਾਇਸ ਲਈ ਜੇਕਰ ਕੋਈ ਵਿਅਕਤੀ ਸਬੰਧਤ ਨਗਰ ਪਾਲਿਕਾ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣਾ ਨਾਂਅ ਸਬੰਧਤ ਵਿਧਾਨ ਸਭਾ ਹਲਕੇ ਦੀ ਵੋਟਰ ਵਿਚ ਸ਼ਾਮਿਲ ਕਰਵਾਉਣਾ ਹੋਵੇਗਾ|
ਉਨਾਂ ਦਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਨਾਂਅ ਇੰਨਾਂ ਨਗਰ ਪਾਲਿਕਾਵਾਂ ਦੇ ਆਖਰੀ ਛਪਾਈ ਵਾਰਡ ਵਾਰ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੈ,  ਤਾਂ ਉਹ ਆਪਣਾ ਨਾਂਅ ਨੂੰ ਜੋੜਣ/ਹਟਾਉਣ/ਸੁਧਾਰ ਲਈ ਡਿਪਟੀ ਕਮਿਸ਼ਨਰ ਨੂੰ ਬਿਨੈ ਕਰ ਸਕਦਾ ਹੈਲੇਕਿਨ ਕਿਸੇ ਵੀ ਨਾਂਅ ਨੂੰ ਜੋੜਣ/ਹਟਾਉਣ/ਸੁਧਾਰ ਸਿਰਫ ਤਦ ਕੀਤਾ ਜਾ ਸਕਦਾ ਹੈ,  ਜਦੋਂ ਬਿਨੈਕਾਰਾਂ ਦਾ ਨਾਂਅ ਨਾਮਜਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਤਕ ਵਿਧਾਨ ਸਭਾ ਵੋਟਰ ਸੂਚੀਆਂ ਦੇ ਸਬੰਧਤ ਹਿੱਸੇ ਵਿਚ ਮੌਜ਼ੂਦ ਹੋਣ|

 

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ