ਸੰਸਾਰ

ਬਰਤਾਨਿਆ ਅੰਦਰ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਲੈ ਕੇ 40 ਤੋਂ ਵੱਧ ਸੰਸਦ ਮੈਂਬਰਾਂ ਨੇ ਕੀਤੀ ਵਰਚੁਅਲ ਮੀਟਿੰਗ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 09, 2020 07:16 PM


ਨਵੀਂ ਦਿੱਲੀ -ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਬਰਤਾਨਿਆ ਅੰਦਰ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਲੈ ਕੇ ਉਲੀਕੀ ਗਈ ਮੁਹਿੰਮ ਤਹਿਤ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿੱਲ ਦੀ ਅਗਵਾਈ 'ਚ ਸਿੱਖ ਫੈਡਰੇਸ਼ਨ ਯੂ.ਕੇ. ਅਤੇ ਸਿੱਖ ਨੈੱਟਵਰਕ ਦੇ ਸਹਿਯੋਗ ਨਾਲ ਹੋਈ ਵਰਚੁਅਲ ਮੀਟਿੰਗ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 40 ਤੋਂ ਵੱਧ ਸੰਸਦ ਮੈਂਬਰਾਂ ਤੋਂ ਇਲਾਵਾ ਸਿੱਖ ਆਗੂਆਂ ਨੇ ਹਿੱਸਾ ਲਿਆ ਸੀ । ਇਸ ਮੀਟਿੰਗ ਦੀ ਅਗਵਾਈ ਕਰ ਰਹੀ ਪ੍ਰੀਤ ਕੌਰ ਗਿਲ ਨੇ ਸਿੱਖ ਚੋਣ ਮਨੋਰਥ ਪੱਤਰ ਦੇ ਭਾਗ-4 'ਚ ਸਿੱਖਾਂ ਵਿਰੁੱਧ ਹੁੰਦੇ ਨਫ਼ਰਤੀ ਅਪਰਾਧਾਂ ਦੇ ਜ਼ਿਕਰ ਦੇ ਨਾਲ ਇਸ ਲਈ ਇਹ ਮੁਹਿੰਮ ਕਿਉਂ ਚਲਾਈ ਗਈ ਦੀ ਜਰੂਰਤ ਬਾਰੇ ਦਸਿਆ । ਉਨ੍ਹਾਂ ਵਲੋਂ ਦਸੇ ਗਏ ਵੇਰਵਿਆਂ ਤੇ ਵਰਚੁਅਲ ਮੀਟੀੰਗ ਵਿਚ ਹਿੱਸਾ ਲੈ ਰਹੇ ਸੰਸਦ ਮੈਂਬਰ ਅਤੇ ਹੋਰਾਂ ਨੇ ਅਪਣੇ ਵਿਚਾਰ ਰਖੇ । ਮਰਹੂਮ ਬਲਬੀਰ ਸਿੰਘ ਸੋਢੀ ਦੇ ਭਰਾ ਰਾਣਾ ਸਿੰਘ ਸੋਢੀ ਨੇ 9/11 ਤੋਂ ਹਮਲਿਆਂ ਤੋਂ ਬਾਅਦ 2001 'ਚ ਉਸ ਦੇ ਭਰਾਵਾਂ ਦੀ ਹੋਈ 5 ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਬਾਰੇ ਜਾਣਕਾਰੀ ਦਿੱਤੀ । ਜਸਵਿੰਦਰ ਸਿੰਘ ਨੇ ਸਿੱਖ ਰਿਪੋਰਟ ਦੇ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਾਂ ਖਿਲਾਫ ਹੁੰਦੇ ਨਸਲੀ ਅਪਰਾਧਾਂ ਵਿਚ ਪਿਛਲੇ 12 ਮਹੀਨੇਆਂ ਅੰਦਰ ਤਕਰੀਬਨ 60% ਦਾ ਵਾਧਾ ਹੋਇਆ ਹੈ ਜਿਨ੍ਹਾਂ ਨੂੰ ਦੇਖਦਿਆਂ ਸਰਕਾਰ ਵਲੌ ਕਿਸੇ ਕਿਸਮ ਦਾ ਉਪਰਾਲਾ ਨਹੀ ਕੀਤਾ ਗਿਆ । ਉਨ੍ਹਾਂ ਉਚੇਚੇ ਤੌਰ ਤੇ ਜਿਕਰ ਕਰਦਿਆਂ ਕਿਹਾ ਸਿੱਖਾਂ ਨਾਲ ਹੁੰਦੇ ਨਫ਼ਰਤੀ ਅਪਰਾਧਾਂ ਨੂੰ ਇਸਲਾਮੀ ਫੋਬੀਆ ਨਾਲ ਜੋੜ੍ਹ ਦਿੱਤਾ ਜਾਂਦਾ ਹੈ ਜਿਸ ਕਰਕੇ ਬਹੁਤੇ ਸਿੱਖਾਂ ਵਲੋਂ ਕੂਝ ਮਾਮਲੇਆਂ ਦੀ ਪੁਲਿਸ ਸ਼ਿਕਾਇਤ ਇਸ ਕਰਕੇ ਨਹੀ ਕੀਤੀ ਜਾਦੀਂ ਕਿ ਇਸ ਨਾਲ ਸਮੇਂ ਦੀ ਬਰਬਾਦੀ ਤੇ ਕੋਈ ਨਤੀਜਾ ਨਾ ਨਿਕਲਣਾ ਮੰਨਿਆ ਜਾਦਾਂ ਸੀ । ਜੇਕਰ ਸਾਰੇ ਮਾਮਲੇਆਂ ਦੀ ਪੁਲਿਸ ਸ਼ਿਕਾਇਤ ਹੋਈ ਹੁੰਦੀ ਤਾਂ ਇਹ ਅੰਕੜਾ ਬਹੁਤ ਵੱਧ ਸਕਦਾ ਸੀ । ਸਿੱਖ ਫੈਡਰੇਸ਼ਨ ਦੇ ਬੁਲਾਰੇ ਦਬਿੰਦਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਆਪਣੇ ਨਾਲ ਵਰਤੇ ਭਾਣੇ ਬਾਰੇ ਜਿਉਂਦਾ ਸਾੜ੍ਹਨ ਦੀ ਦਿੱਤੀ ਧਮਕੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਉਨ੍ਹਾਂ ਇਹ ਵੀ ਦਸਿਆ ਕਿ ਕਿਸ ਤਰ੍ਹਾਂ ਧਮਕੀ ਦੇਣ ਵਾਲੇ ਨੂੰ ਬਾਅਦ 'ਚ ਮਾਨਸਿਕ ਰੋਗੀ ਐਲਾਨ ਦਿੱਤਾ ਗਿਆ ਸੀ । ਕਾਸਲ ਲੀਡਰ ਜਸ ਅਠਵਾਲ ਨੇ ਕਿਹਾ ਕਿ ਉਹ ਛੋਟੀ ਉਮਰ ਤੋਂ ਹੀ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਆ ਰਹੇ ਹਨ । ਬਰਤਾਨਿਆ ਦੇ ਸੰਸਦ ਮੈਂਬਰ ਜੋ ਮੀਟੀੰਗ ਵਿਚ ਹਿੱਸਾ ਲੈ ਰਹੇ ਸਨ, ਨੇ ਇਸ ਮਾਮਲੇ ਵਿਚ ਅਪਣੇ ਵਿਚਾਰ ਦਿੰਦਿਆਂ ਪੁਛਿਆ ਕਿ ਇਸ ਤਰ੍ਹਾਂ ਦੇ ਵਾਪਰ ਰਹੇ ਮਾਮਲੇਆਂ ਅੰਦਰ ਉਹ ਕਿ ਕਰ ਸਕਦੇ ਹਨ, ਉਨ੍ਹਾਂ ਨੂੰ ਦਸਿਆ ਜਾਏ ਜਿਸ ਨਾਲ ਅਪਣੀ ਜਿੰਮੇਵਾਰੀ ਨਿਭਾ ਸਕਣ । ਸੰਸਦ ਮੈਂਬਰ ਸ੍ਰੀਮਤੀ ਸਿਮਕਿੰਸ ਨੇ ਕਿਹਾ ਕੀ “ਰੁਕਾਵਟਾਂ ਦੀ ਲੰਬੀ ਸੂਚੀ” ਕਾਰਨ ਸਾਰੇ ਨਫ਼ਰਤ ਦੇ ਜੁਰਮਾਂ ਦੀ “ਵੱਡੀ ਅੰਡਰਪੋਰਟਿੰਗ” ਹੋ ਰਹੀ ਹੈ। “ਅਸੀਂ ਜਾਣਦੇ ਹਾਂ ਕਿ ਨਫ਼ਰਤ ਦੇ ਅਪਰਾਧ ਦੇ ਕਾਰਨਾਂ ਦਾ ਨੁਕਸਾਨ ਹੈ, ” ਅਤੇ “ਜੇ ਅਸੀਂ ਇਸ ਨੂੰ ਲੋਕਾਂ ਦੇ ਧਿਆਨ ਵਿਚ ਨਹੀਂ ਲਿਆਉਂਦੇ, ਤਾਂ ਕੁਝ ਵੀ ਨਹੀਂ ਬਦਲਦਾ ਹੈ । “ਜੇ ਅਸੀਂ ਕੁਝ ਨਹੀਂ ਕਹਿੰਦੇ, ਤਾਂ ਸਾਰੀ ਗੱਲ ਨਜ਼ਰ ਅੰਦਾਜ਼ ਕਰ ਦਿੱਤੀ ਜਾਂਦੀ ਹੈ। ਇੰਟੈਲੀਜੈਂਸ ਨੂੰ ਇਕੱਠਾ ਕਰਨਾ ਅਤੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ”। ਸ੍ਰੀਮਤੀ ਸਿਮਕਿੰਸ ਨੇ ਪੁਲਿਸ ਰਿਪੋਰਟਿੰਗ ਦੇ ਵਿਕਲਪ ਦੀ ਮੰਗ ਕਰਦੀਆਂ ਕਿਹਾ ਕਿ "ਇਹ ਉਹ ਜਾਣਕਾਰੀ ਪ੍ਰਾਪਤ ਨਹੀਂ ਕਰੇਗੀ ਜੋ ਸਾਨੂੰ ਕੋਈ ਫ਼ਰਕ ਲਿਆਉਣ ਦੀ ਲੋੜ ਹੈ."। ਮੀਟਿੰਗ 'ਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਅਨੰਦ, ਭਾਈ ਅਮਰੀਕ ਸਿੰਘ ਗਿੱਲ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਤੋਂ ਇਲਾਵਾ ਸਕਾਟਿਸ਼ ਨੈਸ਼ਨਲ ਪਾਰਟੀ, ਕੰਜ਼ਰਵੇਟਿਵ ਪਾਰਟੀ, ਲਿਬਰਲ ਡੈਮੋਕ੍ਰੇਟਿਕ ਪਾਰਟੀ, ਲੇਬਰ ਪਾਰਟੀ ਦੇ ਮੈਂਬਰਾਂ ਤੇ ਸ਼ੈਡੋ ਮੰਤਰੀ, ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ, ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਵੀ ਹਿੱਸਾ ਲਿਆ ।

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ