ਹਰਿਆਣਾ

ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਨੂੰ ਸੌਂਪ ਕਰ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ

ਕੌਮੀ ਮਾਰਗ ਬਿਊਰੋ | October 11, 2020 06:46 PM


ਚੰਡੀਗੜ੍ਹ,  ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਨੂੰ ਸੌਂਪ ਕਰ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਦੀ ਮਾਨਵ ਤਸਕਰੀ ਨਿਰੋਧਕ ਇਕਾਈ ਵੱਲੋਂ ਦੋ ਸਾਲ ਤੋਂ ਗੁਮਸ਼ੁਦਾ ਮੁੰਡੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ| ਇਹ 10 ਸਾਲ ਦਾ ਬੱਚਾ ਬਾਲਗ੍ਰਹਿ ਝੱਜਰ ਵਿਚ ਰਹਿ ਰਿਹਾ ਸੀਬੱਚੇ ਵੱਲੋਂ ਦੱਸੇ ਗਏ ਪਤੇ ਅਤੇ ਪਿਤਾ ਦੇ ਨਾਂਅ ਦੇ ਆਧਾਰ 'ਤੇ ਪੁਲਿਸ ਦੀ ਮਾਨਵ ਤਸਕਰੀ ਨਿਰੋਧਕ ਇਕਾਈ ਨੂੰ ਹਰਦੋਈ ਦੇ ਕੋਲ ਲਖੀਮਪੁਰ ਖੀਰੀ ਇਸ ਦੇ ਪਿਤਾ ਦਾ ਪਤਾ ਚਲਿਆਬੱਚੇ ਦੇ ਪਰਿਵਾਰ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਇਹ ਬੱਚਾ ਦਿੱਲੀ ਤੋਂ ਗੁਮ ਹੋ ਗਿਆ ਸੀ ਅਤੇ ਉਸ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਸੀਸੂਬਾ ਅਪਰਾਧ ਸ਼ਾਖਾ ਵੱਲੋਂ ਸੀਡਬਲਿਯੂਸੀ ਝੱਜਰ ਤੋਂ ਆਦੇਸ਼ ਪਾ੍ਰਪਤ ਕਰ ਕੇ ਇਸ ਮੁੰਡੇ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆਵਰਨਣਯੋਗ ਹੈ ਕਿ ਇਸ ਬੱਚੇ ਨੂੰ ਗੋਦ ਦੇਣ ਦੀ ਪ੍ਰਕ੍ਰਿਆ ਸੀਡਬਲਿਯੂਸੀ ਝੱਜਰ ਵੱਲੋਂ ਕੀਤੀ ਜਾ ਚੁੱਕੀ ਸੀ ਅਤੇ ਗੋਦ ਲੈਣ ਵਾਲੀ ਮਾਤਾ-ਪਿਤਾ ਇਸ ਬੱਚੇ ਨੂੰ ਆਸਟ੍ਰੇਲਿਆ ਲੈ ਕੇ ਜਾਣਾ ਚਾਹੁੰਦੇ ਸਨ|
ਇਕ ਹੋਰ ਮਾਮਲੇ ਵਿਚ ਆਸ਼ਿਆਨਾ ਪੰਚਕੂਲਾ ਵਿਚ ਰਹਿ ਰਹੇ ਸੱਤ ਮਹੀਨੇ ਤੋਂ ਗੁਮਸ਼ੁਦਾ ਮੰਦਬੁੱਧੀ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਪੁਲਿਸ ਨੇ ਸਫਲਤਾ ਹਾਸ ਕੀਤੀ ਹੈ| ਬੱਚੇ ਵੱਲੋਂ ਬੋਲੀ ਜਾ ਰਹੀ ਭਾਸ਼ਾ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਪੁਲਿਸ ਸਹਾਰਨਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਚਲਿਆ ਕਿ ਇਹ ਬੱਚਾ ਸ਼ੇਖਪੁਰਾ ਤੋਂ ਗੁਮਸ਼ੁਦਾ ਹੈਉਸ ਦੇ ਪਰਿਵਾਰ ਨਾਲ ਵੀਡੀਓ ਕਾਲਿੰਗ ਕਰਵਾਈ ਗਈ ਤਾਂ ਉਨ੍ਹਾਂ ਨੇ ਇਸ ਬੱਚੇ ਨੂੰ ਪਹਿਚਾਣ ਲਿਆ ਤੇ ਕਾਨੂੰਨੀ ਪ੍ਰਕ੍ਰਿਆ ਅਪਣਾ ਕੇ ਸੀਡਬਲਿਯੂਸੀ ਪੰਚਕੂਲਾ ਤੋਂ ਆਦੇਸ਼ ਲੈ ਕੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ|
ਇਕ ਹੋਰ ਮਾਮਲੇ ਵਿਚ ਤਿੰਨ ਦਿਨ ਤੋਂ ਗੁਮਸ਼ੁਦਾ ਬੱਚੇ ਨੂੰ ਮਾਤਾ-ਪਿਤਾ ਨਾਲ ਮਿਲਵਾਇਆ ਗਿਆ| ਰਾਜਸਥਾਨ ਪਿਲਸ ਨਾਲ ਤੋਂ ਸੂਚਨਾ ਪ੍ਰਾਪਤ ਹੋਈ ਕਿ ਇਕ ਬੱਚਾ ਰੇਲਵੇ ਸਟੇਸ਼ਨ 'ਤੇ ਮਿਲਿਆ ਹੈਬੱਚੇ ਤੋਂ ਮਿਲੀ ਜਾਣਕਾਰੀ 'ਤੇ ਬਹਾਦੁਰਗੜ੍ਹ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੌਰਾਨ ਮੁੰਡੇ ਦੀ ਮਾਂ ਪੁਲਿਸ ਸਟੇਸ਼ਨ ਬਹਾਦੁਰਗੜ੍ਹ ਵਿਚ ਆਪਣੇ ਬੱਚੇ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਆਈ ਹੋਈ ਸੀਪੁਲਿਸ ਨੇ ਬੀਕਾਨੇਰ ਸੀਡਬਲਿਯੁਸੀ ਤੋਂ ਆਦੇਸ਼ ਲੈ ਕੇ ਬੱਚੇ ਨੂੰ ਮਾਤਾ-ਪਿਤਾ ਨਾਲ ਮਿਲਵਾ ਦਿੱਤਾ|

 

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ