ਹਰਿਆਣਾ

ਜਿਲਿਆਂ ਵਿਚ ਸਰਕਾਰੀ ਸਕੂਲਾਂ ਦੀ ਮੁਰੰਮਤ ਮਨਰੇਗਾ ਦੇ ਤਹਿਤ ਠੀਕ ਕਰਵਾਇਆ ਜਾਵੇ - ਡਿਪਟੀ ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | October 14, 2020 07:14 PM


ਚੰਡੀਗੜ, 1 ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜਿਲਿਆਂ ਵਿਚ ਲੋਂੜ ਅਨੁਸਾਰ ਸਰਕਾਰੀ ਸਕੂਲਾਂ ਦੀ ਚਾਰਦਿਵਾਰੀ,  ਅਪ੍ਰੋਚ ਰੋਡ,  ਖੇਡ ਦੇ ਮੈਦਾਨ ਤੇ ਸਵੇਰੇ ਦੀ ਪ੍ਰਾਥਨਾ ਸਭਾ ਦੀ ਥਾਂ ਨੂੰ ਮਨਰੇਗਾ ਦੇ ਤਹਿਤ ਠੀਕ ਕਰਵਾਇਆ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ 19 ਦੌਰਾਨ ਸੂਬੇ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਮਨਰੇਗਾ ਦੇ ਤਹਿ ਤ ਕੰਮ ਦੇਣ ਦਾ ਯਤਨ ਕੀਤਾ ਹੈਪਹਿਲੀ ਵਾਰ ਮਨਰੇਗਾ ਦੇ ਤਹਿਤ ਜਿੱਥੇ ਪਿੰਡਾਂ ਦੇ ਜਲਘਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ,  ਉੱਥੇ ਗਰੀਬ ਲੋਕਾਂ ਦੇ ਪਸ਼ੂਆਂ ਦੇ ਸ਼ੈਡ ਅਤੇ ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਜਿੰਨਾਂ ਸਰਕਾਰੀ ਸਕੂਲਾਂ ਤਕ ਅਪ੍ਰੋਚ ਰੋਡ ਸਹੀ ਹਾਲਤ ਵਿਚ ਨਹੀਂ ਹੈ,  ਉਨਾਂ ਨੂੰ ਮਨਰੇਗਾ ਦੇ ਤਹਿਤ ਮਜਦੂਰਾਂ ਤੋਂ ਠੀਕ ਕਰਵਾਇਆ ਜਾਵੇਗਾਇਸ ਤੋਂ ਇਲਾਵਾ,  ਜਿੱਥੇ ਸਕੂਲਾਂ ਵਿਚ ਖੇਡ ਦੇ ਮੈਦਾਨ ਨੂੰ ਮਿੱਟੀ ਭਰਨ ਤੇ ਪੱਕਾ ਕਰਨ ਦੀ ਲੋਂੜ ਹੋਵੇਗੀ,  ਉੱਥੇ ਵੀ ਮਨਰੇਗਾ ਤੋਂ ਕੰਮ ਕੀਤੇ ਜਾਣਗੇਉਨਾਂ ਦਸਿਆ ਕਿ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਗਏ ਹਨ ਕਿ ਸੂਬੇ ਦੇ ਜਿੰਨਾਂ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਕੰਮ ਬਜਟ ਕਾਰਣ ਅਟਕੇ ਹੋਏ ਹਨ ਉਨਾਂ ਕੰਮਾਂ ਨੂੰ ਮਨਰੇਗਾ ਦੇ ਤਹਿਤ ਸਮੇਂ 'ਤੇ ਕਰਵਾ ਲੈਣ,  ਇਸ ਨਾਲ ਜਿੱਥੇ ਜਾਬ ਕਾਰਡ ਧਾਰਕਾਂ ਨੂੰ ਕੰਮ ਮਿਲੇਗਾ ਉੱਥੇ ਸਕੂਲਾਂ ਦੇ ਵਿਕਾਸ ਕੰਮ ਜਲਦ ਹੋਣ ਨਾਲ ਵਿਦਿਆਰਥੀਆਂ ਤੇ ਅਮਲੇ ਨੂੰ ਲਾਭ ਹੋਵੇਗਾ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬੇ ਵਿਚ ਕਰੀਬ ਲੱਖ ਮਨਰੇਗਾ ਦੇ ਜਾਬ ਕਾਰਡ ਬਣੇ ਹੋਏ ਹਨਇਸ ਵਾਰ 30 ਸਤੰਬਰ, 2020 ਤਕ 4.80 ਲੱਖ ਜਾਬ ਕਾਰਡਧਾਰਕਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੁਜ਼ਗਾਰ ਦਿੱਤਾ ਗਿਆ,  ਜਦੋਂ ਕਿ ਪਿਛਲੇ ਸਾਲ 31 ਮਾਰਚ, 2020 ਤਕ ਸਿਰਫ 3.64 ਲੱਖ ਲੋਕਾਂ ਨੂੰ ਹੀ ਕੰਮ ਮਿਲਿਆ ਸੀਪਹਿਲੀ ਵਾਰ ਲੱਖ ਤੋਂ ਵੱਧ ਲੋਕਾਂ ਨੂੰ ਕੰਮ ਦਿੱਤਾ ਗਿਆ ਹੈ ਅਤੇ ਉੱਥੇ ਵੀ ਸਿਰਫ ਮਹੀਨੇ ਵਿਚ|
ਡਿਪਟੀ ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਮਨਰੇਗਾ ਦੇ ਤਹਿਤ ਇਸ ਸਾਲ ਕਰੀਬ 1200 ਕਰੋੜ ਰੁਪਏ ਦੇ ਕੰਮ ਕਰਵਾਏ ਜਾਣ ਦਾ ਟੀਚਾ ਰੱਖਿਆ ਹੈ,  ਇਸ ਵਾਰ ਸਿਰਫ ਮਹੀਨੇ ਵਿਚ ਹੀ 300 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਹਨ,  ਜਦੋਂ ਕਿ ਪਿਛਲੀ ਵਾਰ ਪੂਰੇ ਸਾਲ ਵਿਚ 387 ਕਰੋੜ ਰੁਪਏ ਖਰਚ ਕੀਤੇ ਗਏ ਸਨ|

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ