BREAKING NEWS
ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ, ਕੁਲ ਗਿਣਤੀ 4,47 ਕਰੋੜ ਤੋਂ ਵੱਧਸਿਹਤ ਮੰਤਰੀ ਸਿੱਧੂ ਨੇ ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਨੂੰ ਕੋਵਿਡ -19 ਰੋਕਥਾਮ ਉਪਾਅ ਅਪਨਾਉਣ ਲਈ ਲਿਖਿਆ ਪੱਤਰਮਾਈ ਭਾਗੋ ਬ੍ਰਿਗੇਡ ਵੱਲੋ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ 'ਆਨਲਾਈਨ ਧਾਰਮਿਕ ਮੁਕਾਬਲਿਆਂ' ਦਾ ਆਯੋਜਨਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਲਈ 101 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗਆਰਡੀਐਫ ਦੀ ਦੁਰਵਰਤੋਂ ਬਾਰੇ ਵਾਈਟ ਪੇਪਰ ਰਾਹੀਂ ਜਵਾਬ ਦੇਣ ਕੈਪਟਨ ਅਮਰਿੰਦਰ - 'ਆਪ'

ਨੈਸ਼ਨਲ

ਰਾਹੁਲ ਗਾਂਧੀ 17 ਅਕਤੂਬਰ ਨੂੰ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੀ ਵਰਚੁਅਲ ਤੌਰ ’ਤੇ ਕਰਨਗੇ ਸ਼ੁਰੂਆਤ

ਕੌਮੀ ਮਾਰਗ ਬਿਊਰੋ | October 15, 2020 07:47 PM

 

ਚੰਡੀਗੜ,  ਕਾਂਗਰਸੀ ਆਗੂ ਰਾਹੁਲ ਗਾਂਧੀ ਸ਼ਨਿਚਰਵਾਰ ਨੂੰ ਸੂਬੇ ਭਰ ਦੇ 13000 ਤੋਂ ਵੱਧ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਅਗਲੇ ਪੜਾਅ ਲਈ ਰਾਹ ਪੱਧਰਾ ਕਰਨ ਹਿੱਤ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਨੂੰ ਵਰਚੁਅਲ ਤੌਰ ’ਤੇ ਹਰੀ ਝੰਡੀ ਦੇਣਗੇ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁਹਿੰਮ ਦੇ ਵਰਚੁਅਲ ਲਾਂਚ ਦੌਰਾਨ ਰਾਹੁਲ ਨਾਲ ਸ਼ਿਰਕਤ ਕਰਨਗੇ, ਜੋ ਸੂਬੇ ਦੇ 1500 ਪੇਂਡੂ ਸਥਾਨਾਂ ਤੋਂ ਇੱਕੋ ਸਮੇਂ ਚਲਾਈ ਜਾਵੇਗੀ।ਇਸ ਪ੍ਰੋਗਰਾਮ ਵਿਚ ਸੂਬੇ ਦੇ ਸਾਰੇ ਕੈਬਨਿਟ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਸਕੱਤਰ ਵਿਨੀ ਮਹਾਜਨ ਸਮੇਤ ਮੁੱਖ ਅਧਿਕਾਰੀ ਵੱਖ-ਵੱਖ ਥਾਵਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਨੇੜਲੇ ਜ਼ਿਲੇ ਪਟਿਆਲਾ, ਐਸ.ਏ.ਐਸ.ਨਗਰ ਅਤੇ ਫਤਿਹਗੜ ਸਾਹਿਬ ਤੋਂ ਕੁਝ ਚੋਣਵੇਂ ਸਰਪੰਚ ਵੀ ਸ਼ਾਮਲ ਹੋਣਗੇ।ਇਸ ਸਬੰਧੀ ਅੱਜ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਕਾਇਆ ਕਲਪ ਪ੍ਰੋਗਰਾਮ ਦੇ ਪਹਿਲੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ, ਦੂਜੇ ਪੜਾਅ ਦੀ ਸ਼ੁਰੂਆਤ ਕਰਕੇ, ਇਸ ਤਹਿਤ ਤਕਰੀਬਨ 2700 ਕਰੋੜ ਰੁਪਏ ਦੀ ਲਾਗਤ ਵਾਲੇ ਲਗਭਗ 50, 000 ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ। ਇਨਾਂ ਵਿੱਚ ਸਟਰੀਟ ਅਤੇ ਡਰੇਨਜ਼, ਜਲ ਸਪਲਾਈ ਅਤੇ ਸੈਨੀਟੇਸ਼ਨ, ਛੱਪੜਾਂ, ਧਰਮਸ਼ਾਲਾਵਾਂ/ਕਮਿਊਨਿਟੀ ਸੈਂਟਰ, ਸ਼ਮਸਾਨ ਘਾਟ/ਕਬਰਿਸਤਾਨ, ਸਕੂਲ/ਆਂਗਣਵਾੜੀ, ਸਟਰੀਟ ਲਾਈਟਿੰਗ ਨਾਲ ਸਬੰਧਤ ਕਾਰਜ ਸ਼ਾਮਲ ਹੋਣਗੇ।

Have something to say? Post your comment

 

ਨੈਸ਼ਨਲ

ਮਾਈ ਭਾਗੋ ਬ੍ਰਿਗੇਡ ਵੱਲੋ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ 'ਆਨਲਾਈਨ ਧਾਰਮਿਕ ਮੁਕਾਬਲਿਆਂ' ਦਾ ਆਯੋਜਨ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਲਈ 101 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ

ਕੋਵਿਡ -19 - ਭਾਰਤ ਵਿਚ ਬੀਤੇ 24 ਘੰਟਿਆਂ ਦੌਰਾਨ 42,965 ਹੋਰ ਨਵੇਂ ਮਰੀਜ਼ਾਂ ਦਾ ਵਾਧਾ ਹੋਇਆ

ਦਿੱਲੀ ਗੁਰੂਦੁਆਰਾ ਕਮੇਟੀ ਦੇ ਡਿਗਦੇ ਮਿਆਰ ਨੂੰ ਦੇਖਦਿਆਂ ਗੁਰੂਦੁਆਰਾ ਕਮੇਟੀ ਨੂੰ ਨਵੀਂ ਦਿੱਖ ਦੇਣ ਲਈ ਪਰਮਜੀਤ ਸਿੰਘ ਸਰਨਾ ਨੇ ਮੰਗੀ ਕੌਮ ਕੋਲੋਂ ਚੰਗੀ ਸਲਾਹ

ਕੇਂਦਰ ਖ਼ਿਲਾਫ਼ ਕਿਸਾਨਾਂ ਦੀ ਨਵੀਂ ਰਣਨੀਤੀ ਦਾ ਐਲਾਨ, ਦਿੱਲੀ ''ਚ ਹੋਵੇਗਾ ਵੱਡਾ ਇਕੱਠ, 5 ਨਵਬੰਰ ਨੂੰ ਪੂਰੇ ਦੇਸ਼ ''ਚ ਹੋਵੇਗਾ ਚੱਕਾ ਜਾਮ

ਵਿਸ਼ਿਸ਼ਟ ਸਿੱਖ ਵਿਦਿਆਰਥੀਆਂ ਨੂੰ ਸਿਵਿਲ ਸੇਵਾ ’ਚ ਟ੍ਰਨਿੰਗ ਦੇਣ ਲਈ ਦੇਸ਼ ਦੀ ਪਹਿਲੀ ਗੁਰੂ ਤੇਗ ਬਹਾਦਰ ਅਕਾਦਮੀ ਖੁੱਲੀ

ਨਿਹੰਗ ਮਾਨ ਸਿੰਘ ਸਣੇ 7 ਸਿੱਖ ਯੂ ਏ ਪੀ ਏ ਵਿਚੋਂ ਹੋਏ ਬਰੀ ,ਬਲਕਾਰ ਸਿੰਘ ਅਤੇ ਬਲਵਿੰਦਰ ਸਿੰਘ ਰਿਹਾ ਹੋ ਕੇ ਘਰ ਪਰਤੇ

ਕੋਵਿਡ -19 - ਭਾਰਤ ਵਿਚ ਰੋਜ਼ਾਨਾ ਮਰੀਜ਼ਾਂ ਦਾ ਅੰਕੜਾ 100 ਦਿਨਾਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਚਾਉਣ ਲਈ ਭੁੱਖ ਹੜਤਾਲ ਉੱਤੇ ਬੈਠੇ ਨੌਜਵਾਨਾਂ ਦੀ ਭੁੱਖ ਹੜਤਾਲ ਹੋਈ ਖ਼ਤਮ

ਲੰਗਰ ਚਲਾਉਣ ਦੇ ਨਾਮ ਤੇ ਢਿੰਡੋਰਾ ਪਿੱਟਣ ਵਾਲੇ ਮਨਜਿੰਦਰ ਸਿਰਸਾ ਆਪਣੇ ਹੀ ਲੋਕਾਂ ਨੂੰ ਭੁੱਖੇ ਮਾਰ ਰਹੇ ਹਨ - ਸ਼੍ਰੋਮਣੀ ਅਕਾਲੀ ਦਲ ਦਿੱਲੀ