BREAKING NEWS
ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ, ਕੁਲ ਗਿਣਤੀ 4,47 ਕਰੋੜ ਤੋਂ ਵੱਧਸਿਹਤ ਮੰਤਰੀ ਸਿੱਧੂ ਨੇ ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਨੂੰ ਕੋਵਿਡ -19 ਰੋਕਥਾਮ ਉਪਾਅ ਅਪਨਾਉਣ ਲਈ ਲਿਖਿਆ ਪੱਤਰਮਾਈ ਭਾਗੋ ਬ੍ਰਿਗੇਡ ਵੱਲੋ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ 'ਆਨਲਾਈਨ ਧਾਰਮਿਕ ਮੁਕਾਬਲਿਆਂ' ਦਾ ਆਯੋਜਨਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਲਈ 101 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗਆਰਡੀਐਫ ਦੀ ਦੁਰਵਰਤੋਂ ਬਾਰੇ ਵਾਈਟ ਪੇਪਰ ਰਾਹੀਂ ਜਵਾਬ ਦੇਣ ਕੈਪਟਨ ਅਮਰਿੰਦਰ - 'ਆਪ'

ਨੈਸ਼ਨਲ

ਮੁੱਖ ਮੰਤਰੀ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੀ ਕੜੀ ਸਬੰਧੀ ਨਵੇਂ ਅੰਕੜਿਆਂ ਦਾ ਸਵਾਗਤ, ਪੰਜਾਬ ਦੇ ਪੱਖ ਦੀ ਪੁਸ਼ਟੀ ਹੋਈ

ਕੌਮੀ ਮਾਰਗ ਬਿਊਰੋ | October 15, 2020 08:54 PM


ਚੰਡੀਗੜ੍ਹ÷ ,  
ਦਿੱਲੀ ਦੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਦੀ ਕੜੀ ਨੂੰ ਦਰਸਾਉਂਦੇ ਨਵੇਂ ਅੰਕੜਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕੌਮੀ ਰਾਜਧਾਨੀ ਦੇ ਵਾਤਾਵਰਣ ਨੂੰ ਬਚਾਉਣ ਵਿੱਚ ਹੋਈ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਅਤੇ ਇਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਝੂਠ ਬੋਲਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨਾਲ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ ਪੱਖ ਦੀ ਪੁਸ਼ਟੀ ਹੋਈ ਹੈ।
ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਇਹ ਆਖੇ ਜਾਣ ਤੋਂ ਕੁਝ ਘੰਟੇ ਬਾਅਦ ਕਿ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਦੇ 2.5 ਪਾਰਟੀਕਲ ਮੈਟਰ ਵਿਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦਾ ਹਿੱਸਾ ਮਹਿਜ 4 ਫੀਸਦੀ ਹੈ ਅਤੇ ਬਾਕੀ ਸਥਾਨਕ ਕਾਰਨਾਂ ਦਾ ਯੋਗਦਾਨ ਹੈ, ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਬਾਰੇ ਆਏ ਵਿਸਥਾਰਤ ਅਧਿਐਨ ਦੇ ਨਤੀਜਿਆਂ ਨੂੰ ਨਾ ਪ੍ਰਵਾਨ ਕਰਨ ਲਈ ਸਖਤ ਆਲੋਚਨਾ ਕੀਤੀ।
ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਕਿ 'ਨਾ ਮੰਨਣ ਨਾਲ ਕੋਈ ਸਹਾਇਤਾ ਨਹੀਂ ਹੋਣੀ' ਬਾਰੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਕੇਜਰੀਵਾਲ ਹੈ ਜਿਸਨੇ ਸੱਚਾਈ ਤੋਂ ਮੁਖ ਮੋੜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਜਰੀਵਾਲ ਦਿੱਲੀ ਦੇ ਸੰਕਟ ਨਾਲ ਨਜਿੱਠਣ ਲਈ ਗੰਭੀਰ ਹੈ ਤਾਂ ਉਸਨੂੰ ਤੁਰੰਤ ਸੱਚਾਈ ਨੂੰ ਨਾ ਮੰਨਣਾ ਛੱਡਕੇ ਢੁੱਕਵੇਂ ਹੱਲ ਲੱਭਣ ਲਈ ਤਹਿ ਤੱਕ ਜਾ ਕੇ ਕੰਮ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਅਸਲੀ ਸਥਿਤੀ ਬਾਰੇ ਦਿੱਲੀ ਵਾਸੀਆਂ ਨੂੰ ਹਨੇਰੇ ਵਿੱਚ ਰੱਖਣ ਦੇ ਆਪਣੇ ਏਜੰਡੇ ਤਹਿਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਜਿਸ ਸਥਿਤੀ ਨਾਲ ਕਈ ਸਾਲਾਂ ਤੋਂ ਉਨ÷ ਾਂ ਦੀ ਸਰਕਾਰ ਨਜਿੱਠਣ ਵਿੱਚ ਬੁਰੀ ਤਰ੍ਹ÷ ਾਂ ਅਸਫਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਸਲ ਵਿੱਚ ਅਜਿਹੇ ਤੱਥ ਨਹੀਂ ਜੋ ਦਿੱਲੀ ਦੇ ਮੁੱਖ ਮੰਤਰੀ ਦੇ ਦਾਅਵਿਆਂ ਦਾ ਸਮਰਥਨ ਕਰਦੇ ਹੋਣ ਅਤੇ ਇਸ ਤੋਂ ਉਲਟ, ਅਧਿਐਨ ਦਰਸਾਉਂਦੇ ਹਨ ਕਿ ਪਰਾਲੀ ਸਾੜਨਾ ਕੌਮੀ ਰਾਜਧਾਨੀ ਦੀ ਸਮੱਸਿਆ ਦੀ ਬਹੁਤ ਹੀ ਛੋਟਾ ਵਜ੍ਹ÷ ਾ ਹੈ।
ਜ਼ਿਕਰਯੋਗ ਹੈ ਕਿ ਵਿਗਿਆਨਕ ਸਿੱਖਿਆ ਅਤੇ ਖੋਜ ਬਾਰੇ ਭਾਰਤੀ ਸੰਸਥਾਨ (ਆਈ.ਆਈ.ਐਸ.ਈ.ਆਰ.) ਨੇ 2018 ਅਤੇ 2019 ਦੇ ਅੰਕੜਿਆਂ 'ਤੇ ਆਧਾਰਿਤ ਆਪਣੇ ਖੋਜ ਪੱਤਰ ਵਿੱਚ ਸਾਹਮਣੇ ਲਿਆਂਦਾ ਕਿ ਦਿੱਲੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੈ ਅਤੇ ਇਸ ਦੀ ਵਜ੍ਹ÷ ਾ ਪੰਜਾਬ ਜਾਂ ਐਨ.ਸੀ.ਆਰ ਵਿਚ ਪਰਾਲੀ ਸਾੜਨਾ ਨਹੀਂ ਹੈ। ਇਸ ਨੇ ਦਰਸਾਇਆ ਕਿ ਪੰਜਾਬ ਦਾ ਹਵਾ ਗੁਣਵੱਤਾ ਸੂਚਕ (ਏ.ਕਿਊ.ਆਈ) ਦਿੱਲੀ ਨਾਲੋਂ ਬਹੁਤ ਬਿਹਤਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਜਿਹਾ ਪੱਖ ਹੈ ਜਿਸ ਨੂੰ ਪੰਜਾਬ ਪਿਛਲੇ ਕਈ ਸਾਲਾਂ ਤੋਂ ਰੱਖ ਰਿਹਾ ਹੈ ਕਿਉਂਜੋ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਦਿੱਲੀ ਦੇ ਬੁਰੇ ਵਾਤਾਰਵਣ ਦੇ ਨੇੜੇ ਤੇੜੇ ਵੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ, ਜਿਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੌਮੀ ਰਾਜਧਾਨੀ ਦੇ ਬੁਰੀ ਤਰ੍ਹ÷ ਾਂ ਮਾੜੇ ਹਵਾ ਗੁਣਵੱਤਾ ਸੂਚਕ ਲਈ ਪੰਜਾਬ ਵਿਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਵੱਲੋਂ ਦਿੱਲੀ ਵਿਚ ਵਾਤਾਵਰਣ ਬਚਾਉਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁਕੰਮਲ ਅਸਫਲਤਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਢੀਠਤਾ ਭਰੇ ਝੂਠ ਦੀ ਆੜ ਲਈ ਜਾ ਰਹੀ ਹੈ।
''ਅੱਜ ਵੀ, ਪੰਜਾਬ ਵਿੱਚ ਅਸਮਾਨ ਸਾਫ ਹੈ ਅਤੇ ਹਵਾ ਗੁਣਵੱਤਾ ਸੂਚਕ ਦਿੱਲੀ ਦੇ ਮੁਕਾਬਲੇ ਬਹੁਤ ਵਧੀਆ ਹੈ'', ਇਹ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕੋਈ ਬੱਚਾ ਵੀ ਦੋਵਾਂ ਵਿਚਲਾ ਫਰਕ ਵੇਖ ਸਕਦਾ ਹੈ। ਉਨ੍ਹ÷ ਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਲਗਾਤਾਰ ਇਸਨੂੰ ਅੱਖੋਂ ਪਰੋਖੇ ਰੱਖਿਆ ਅਤੇ ਅਜਿਹੇ ਹਾਲਾਤ ਪੈਦਾ ਹੋਣ ਪਿਛਲੀ ਆਪਣੀ ਅਸਫਲਤਾ 'ਤੇ ਪਰਦਾ ਪਾਉਣ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਣ ਦੇ ਯਤਨ ਕੀਤੇ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਬਹੁਤ ਸਪੱਸ਼ਟ ਸੰਕੇਤ ਹਨ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਉਸਾਰੀ, ਮਲਬਾ ਤੇ ਗਰਦ ਆਦਿ ਹਨ, ਜੋ ਸਾਰੇ ਹਵਾ ਵਿੱਚ ਪ੍ਰਦੂਸ਼ਣ ਦੇ ਕਣਾਂ ਨੂੰ ਭੇਜਦੇ ਹਨ। ਉਨ÷ ੍ਹਾਂ ਕਿਹਾ ਕਿ ਸਰਦੀਆਂ ਵਿੱਚ ਮੌਸਮ ਦੇ ਹਾਲਾਤਾਂ ਸਦਕਾ ਇਹ ਕਣ ਲੰਮਾਂ ਸਮਾਂ ਹਵਾ ਵਿੱਚ ਠਹਿਰਦੇ ਹਨ ਜਿਸ ਕਰਕੇ ਸਥਿਤੀ ਬੁਰੀ ਬਣਦੀ ਹੈ, ਜੋ ਕੇਜਰੀਵਾਲ ਤੋਂ ਇਲਾਵਾ ਹਰ ਇਕ ਸਾਫ ਵੇਖ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹ÷ ਾਂ ਦੀ ਸਰਕਾਰ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਉਣ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਹਵਾ ਨੂੰ ਪੂਰੀ ਤਰ੍ਹ÷ ਾਂ ਸਾਫ ਰੱਖਿਆ ਜਾ ਸਕੇ, ਪਰ ਬਦਕਿਸਮਤੀ ਨਾਲ ਕਿਸਾਨ ਇਸ ਉਦੇਸ਼ ਲਈ ਵਿੱਤੀ ਸਹਾਇਤਾ ਦੀ ਅਣਹੋਂਦ ਕਾਰਨ ਪਰਾਲੀ ਜਾਂ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹ÷ ਾਂ ਅੱਗੇ ਕਿਹਾ ਕਿ ਨਗਦ ਸਹਾਇਤਾ ਲਈ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਕੋਈ ਉਸਾਰੂ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹ÷ ਾਂ ਪੰਜਾਬ ਵਿਚ ਪਰਾਲੀ ਸਾੜਨ ਦੀ ਸਮੱਸਿਆ ਦੇ ਖਾਤਮੇ ਲਈ ਕੇਂਦਰ ਪਾਸੋਂ ਪ੍ਰਤੀ ਕੁਇੰਟਲ 100 ਰੁਪਏ ਦੀ ਵਿੱਤੀ ਸਹਾਇਤਾ ਦੀ ਆਪਣੀ ਮੰਗ ਨੂੰ ਦੁਹਰਾਇਆ।

 

Have something to say? Post your comment

 

ਨੈਸ਼ਨਲ

ਮਾਈ ਭਾਗੋ ਬ੍ਰਿਗੇਡ ਵੱਲੋ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ 'ਆਨਲਾਈਨ ਧਾਰਮਿਕ ਮੁਕਾਬਲਿਆਂ' ਦਾ ਆਯੋਜਨ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਲਈ 101 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ

ਕੋਵਿਡ -19 - ਭਾਰਤ ਵਿਚ ਬੀਤੇ 24 ਘੰਟਿਆਂ ਦੌਰਾਨ 42,965 ਹੋਰ ਨਵੇਂ ਮਰੀਜ਼ਾਂ ਦਾ ਵਾਧਾ ਹੋਇਆ

ਦਿੱਲੀ ਗੁਰੂਦੁਆਰਾ ਕਮੇਟੀ ਦੇ ਡਿਗਦੇ ਮਿਆਰ ਨੂੰ ਦੇਖਦਿਆਂ ਗੁਰੂਦੁਆਰਾ ਕਮੇਟੀ ਨੂੰ ਨਵੀਂ ਦਿੱਖ ਦੇਣ ਲਈ ਪਰਮਜੀਤ ਸਿੰਘ ਸਰਨਾ ਨੇ ਮੰਗੀ ਕੌਮ ਕੋਲੋਂ ਚੰਗੀ ਸਲਾਹ

ਕੇਂਦਰ ਖ਼ਿਲਾਫ਼ ਕਿਸਾਨਾਂ ਦੀ ਨਵੀਂ ਰਣਨੀਤੀ ਦਾ ਐਲਾਨ, ਦਿੱਲੀ ''ਚ ਹੋਵੇਗਾ ਵੱਡਾ ਇਕੱਠ, 5 ਨਵਬੰਰ ਨੂੰ ਪੂਰੇ ਦੇਸ਼ ''ਚ ਹੋਵੇਗਾ ਚੱਕਾ ਜਾਮ

ਵਿਸ਼ਿਸ਼ਟ ਸਿੱਖ ਵਿਦਿਆਰਥੀਆਂ ਨੂੰ ਸਿਵਿਲ ਸੇਵਾ ’ਚ ਟ੍ਰਨਿੰਗ ਦੇਣ ਲਈ ਦੇਸ਼ ਦੀ ਪਹਿਲੀ ਗੁਰੂ ਤੇਗ ਬਹਾਦਰ ਅਕਾਦਮੀ ਖੁੱਲੀ

ਨਿਹੰਗ ਮਾਨ ਸਿੰਘ ਸਣੇ 7 ਸਿੱਖ ਯੂ ਏ ਪੀ ਏ ਵਿਚੋਂ ਹੋਏ ਬਰੀ ,ਬਲਕਾਰ ਸਿੰਘ ਅਤੇ ਬਲਵਿੰਦਰ ਸਿੰਘ ਰਿਹਾ ਹੋ ਕੇ ਘਰ ਪਰਤੇ

ਕੋਵਿਡ -19 - ਭਾਰਤ ਵਿਚ ਰੋਜ਼ਾਨਾ ਮਰੀਜ਼ਾਂ ਦਾ ਅੰਕੜਾ 100 ਦਿਨਾਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਚਾਉਣ ਲਈ ਭੁੱਖ ਹੜਤਾਲ ਉੱਤੇ ਬੈਠੇ ਨੌਜਵਾਨਾਂ ਦੀ ਭੁੱਖ ਹੜਤਾਲ ਹੋਈ ਖ਼ਤਮ

ਲੰਗਰ ਚਲਾਉਣ ਦੇ ਨਾਮ ਤੇ ਢਿੰਡੋਰਾ ਪਿੱਟਣ ਵਾਲੇ ਮਨਜਿੰਦਰ ਸਿਰਸਾ ਆਪਣੇ ਹੀ ਲੋਕਾਂ ਨੂੰ ਭੁੱਖੇ ਮਾਰ ਰਹੇ ਹਨ - ਸ਼੍ਰੋਮਣੀ ਅਕਾਲੀ ਦਲ ਦਿੱਲੀ