ਸੰਸਾਰ

ਕੋਵਿਡ -19 ਅਮਰੀਕਾ ਵਿਚ ਮੁੜ ਪ੍ਰਕੋਪ ਵਧਿਆ, ਬੀਤੇ 24 ਘੰਟਿਆਂ ਦੌਰਾਨ 66,129 ਨਵੇਂ ਮਰੀਜ਼ ਤੇ 874 ਮੌਤਾਂ ਹੋਈਆਂ

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | October 16, 2020 11:39 AM

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕੁਝ ਦਿਨ ਪਹਿਲਾਂ ਹੀ ਅਮਰੀਕੀਆਂ ਨੂੰ ਸਾਵਧਾਨ ਕੀਤਾ ਸੀ ਕਿ ਉਹ ਕੋਵਿਡ 19 ਦੀ ਮਹਾਂ ਮਾਰੀ ਦੇ ਦੂਜੇ ਦੌਰ ਦੀ ਲਹਿਰ ਦੀ ਮਾਰ ਝੱਲਣ ਲਈ ਤਿਆਰ ਰਹਿਣ । ਉਨ੍ਹਾਂ ਦਾ ਕਿਹਾ ਉਸ ਵਕਤ ਹਕੀਕਤ ਵਿਚ ਬਦਲ ਗਿਆ ਜਦ ਬੀਤੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 66, 129 ਹੋਰ ਨਵੇਂ ਮਰੀਜ਼ ਤੇ 874 ਮੌਤਾਂ ਹੋਈਆਂ ਜੋ ਪ੍ਰਤੀ ਦਿਨ ਵਾਧਾ ਦਰ ਦੁਨੀਆ ਭਰ ਵਿਚ ਸਭ ਤੋਂ ਵੱਧ ਹੋ ਗੲੀ ਜਦਕਿ ਪਿਛਲੇ ਦੋ ਮਹੀਨਿਆਂ ਦੌਰਾਨ ਇਹ ਦਰ ਭਾਰਤ ਵਿਚ ਸਭ ਤੋਂ ਵੱਧ ਸੀ । ਸਿਹਤ ਮਾਹਰਾਂ ਵਲੋਂ ਇਹ ਕਿਆਸਆਰੀਆਂ ਲਾਈਆਂ ਜਾ ਰਹੀਆਂ ਸਨ ਕਿ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਪਹਿਲੇ ਹਫਤੇ ਤੱਕ ਭਾਰਤ ਵਿਚ ਅਮਰੀਕਾ ਦੇ ਮੁਕਾਬਲੇ ਜ਼ਿਆਦਾ ਮਰੀਜ਼ ਹੋਣਗੇ ਪਰ ਅਮਰੀਕਾ ਵਿਚ ਹੋਏ ਇਸ ਵਾਧੇ ਨਾਲ ਨਵੇਂ ਸਿਰੇ ਤੋਂ ਸੋਚਣਾ ਪਵੇਗਾ ਕਿ ਦੂਜੇ ਦੌਰ ਦੀ ਮਹਾਂ ਮਾਰੀ ਦੀ ਲਹਿਰ ਵਿਸ਼ਵ ਨੂੰ ਕਿਵੇਂ ਪ੍ਰਭਾਵਿਤ ਕਰੇਗੀ ? ਅਮਰੀਕਾ ਨੇ ਇਸ ਮਹਾਂ ਮਾਰੀ ਦੇ ਸੰਭਾਵੀ ਮਰੀਜ਼ਾਂ ਨੂੰ ਪਰਖਣ ਲਈ ਹੁਣ ਤੱਕ ਦੁਨੀਆ ਭਰ ਵਿਚੋਂ ਸਭ ਤੋਂ ਜ਼ਿਆਦਾ 12, 26, 95, 348 ਟੈੱਸਟ ਕਰਵਾਏ ਹਨ ਜਿਸ ਉਪਰੰਤ 82, 16, 315 ਮਰੀਜ਼ ਕੋਵਿਡ 19 ਤੋਂ ਪੀੜਤ ਹੋਏ ਪਾਏ ਗਏ ਜਦਕਿ 2, 22, 717 ਮੌਤਾਂ ਹੋਈਆਂ । ਇਹ ਅੰਕੜਾ ਵੀ ਦੁਨੀਆ ਭਰ ਵਿਚ ਸਭ ਤੋਂ ਵੱਧ ਹੈ ਅਤੇ 53, 20, 139 ਅਮਰੀਕੀ ਕੋਵਿਡ 19 ਤੋਂ ਸਿਹਤਯਾਬ ਹੋਏ ।


ਦੁਨੀਆ ਭਰ ਵਿਚ ਕੋਵਿਡ-19 ਦੀ ਮੌਜੂਦਾ ਕੁਲ ਸਥਿਤੀ
ਮਰੀਜ਼ 3, 91, 70, 483
ਮੌਤਾਂ 11, 02, 926
ਤੰਦਰੁਸਤ ਹੋਏ 2, 93, 78, 708

ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 3, 98, 609
ਮੌਤਾਂ 6, 107
(ਕਲ੍ਹ ਨਾਲੋਂ 15, 471 ਮਰੀਜ਼ ਅਤੇ 22 ਮੌਤਾਂ ਵੱਧ)

ਭਾਰਤ ਦੀ ਮੌਜੂਦਾ ਕੁਲ ਸਥਿਤੀ *ਸਾਢੇ 73 ਲੱਖ ਤੋਂ ਵੱਧ
ਟੈੱਸਟ 9, 12, 26, 305
ਪਾਜ਼ਿਟਿਵ 73, 65, 509
ਮੌਤਾਂ 1, 12, 146
ਤੰਦਰੁਸਤ ਹੋਏ 64, 48, 658

ਭਾਰਤ-ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 60, 439
ਮੌਤਾਂ 835
ਟੈੱਸਟ ਹੋਏ 11, 35, 173
(ਕਲ੍ਹ ਨਾਲੋਂ 7, 349 ਮਰੀਜ਼ ਘੱਟ ਤੇ 141ਮੌਤਾਂ ਵੱਧ ਹਨ ਜਦਕਿ 9, 830 ਟੈੱਸਟ ਘੱਟ ਹੋਏ ਹਨ) ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਦੂਜੇ ਸਥਾਨ ਤੇ

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ