ਟ੍ਰਾਈਸਿਟੀ

ਸਿੱਖਿਆ ਸਕੱਤਰ ਨੇ ਵਿਭਾਗ ਦੇ ਵੱਖ-ਵੱਖ ਅਕਾਦਮਿਕ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

ਕੌਮੀ ਮਾਰਗ ਬਿਊਰੋ | October 16, 2020 07:45 PM

ਐੱਸ.ਏ.ਐੱਸ. ਨਗਰ - ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਦਾ ਜਾਇਜ਼ਾ ਲੈਣ ਲਈ ਅੱਜ ਰਾਜ ਭਰ ਦੇ ਜਿਲ੍ਹਾ ਤੇ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਆਨਲਾਈਨ ਮੀਟਿੰਗ ਕੀਤੀ ਅਤੇ ਵਿਦਿਆਰਥੀਆਂ ਨੂੰ ਸਰਬਪੱਖੀ ਗਿਆਨ ਦੇਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਉਪਰਾਲਿਆਂ ਦੀ ਸ਼ਲਾਘਾ ਕੀਤੀ| ਦੱਸਣਯੋਗ ਹੈ ਕਿ ਅਕਾਦਮਿਕ ਪੱਖ 'ਤੇ ਜ਼ੋਰ ਦੇਣ ਲਈ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾ ਕੇ ਪੜ੍ਹਾਈ ਕਰਵਾਉਣਾ, ਭਵਿੱਖ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਲਈ ਉਡਾਣ ਪ੍ਰੋਜੈਕਟ, ਮੈਰੀਟੋਰੀਅਸ ਵਿਦਿਆਰਥੀਆਂ ਦੀ ਵਿਸ਼ੇਸ਼ ਸਹਾਇਕ ਸਮੱਗਰੀ ਰਾਹੀਂ ਅਗਵਾਈ ਕਰਨਾ, ਕਿੱਤਾ ਮੁਖੀ ਕੋਰਸਾਂ ਲਈ ਅਗਵਾਈ ਕਰਨਾ, ਵਿਦਿਆਰਥੀਆਂ ਦੇ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦਾ ਮਾਈਕ੍ਰੋ ਵਿਸ਼ਲੇਸ਼ਣ ਕਰਕੇ ਵਿਉਂਤਬੰਦੀ ਕਰਨਾ, ਆਨ-ਲਾਈਨ ਸਿੱਖਿਆ ਦੇ ਕੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਕਾਰਜ ਕੀਤੇ ਜਾ ਰਹੇ ਹਨ| ਸਿੱਖਿਆ ਅਧਿਕਾਰੀ ਆਪਣੇ-ਆਪਣੇ ਜ਼ਿਲ੍ਹੇ ਦੀਆਂ ਰਿਪੋਰਟਾਂ ਦਾ ਅਧਿਐਨ ਕਰਨ ਵਿੱਚ ਪਰਿਪੱਕ ਹੋ ਰਹੇ ਹਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਅਧਿਕਾਰੀਆਂ, ਜ਼ਿਲ੍ਹਾ ਨੋਡ ਅਫ਼ਸਰਾਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਗੁਣਾਤਮਿਕ ਸਿੱਖਿਆ ਲਈ ਕੰਮ ਕਰ ਰਹੀਆਂ ਅਧਿਆਪਕਾਂ ਦੀਆਂ ਟੀਮਾਂ, ਸਮਾਰਟ ਸਕੂਲ ਟੀਮ ਮੈਂਬਰਾਂ ਅਤੇ ਅਧਿਆਪਕਾਂ ਨਾਲ ਹਫ਼ਤਾਵਾਰੀ ਮੀਟਿੰਗ ਵਿੱਚ ਕੀਤਾ| ਇਸ ਮੌਕੇ ਡੀਪੀਆਈ (ਐਲੀਮੈਂਟਰੀ) ਲਲਿਤ ਕਿਸ਼ੋਰ ਘਈ ਵੀ ਹਾਜ਼ਰ ਰਹੇ|

ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਸਕੂਲ਼ ਖੁੱਲ੍ਹ ਰਹੇ ਹਨ ਅਤੇ ਸਮੂਹ ਸਿੱਖਿਆ ਅਧਿਕਾਰੀਆਂ ਦਾ ਜਿਆਦਾ ਧਿਆਨ ਅਕਾਦਮਿਕ ਪੱਖਾਂ ਵੱਲ ਹੋਣਾ ਜਰੂਰੀ ਹੈ| ਵਿਭਾਗ ਨੇ ਪਿਛਲੇ ਸਾਲ ਵੀ ਮਿਸ਼ਨ ਸ਼ਤ-ਪ੍ਰਤੀਸ਼ਤ ਮੁਹਿੰਮ ਵਿੱਚ ਬਹੁਤ ਵਧੀਆ ਨਤੀਜੇ ਲਏ ਸਨ ਜਿਸਦਾ ਕਾਰਨ ਅਧਿਆਪਕਾਂ ਵੱਲੋਂ ਛੁੱਟੀ ਵਾਲੇ ਦਿਨ ਅਤੇ ਸਕੂਲ ਸਮੇਂ ਤੋਂ ਬਾਅਦ ਅਤੇ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਇਆ ਗਿਆ ਸੀ| ਇਸਦੇ ਨਾਲ ਹੀ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ 'ਦੇ ਅਧਿਕਾਰੀ ਸਕੂਲੀ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਬਿਹਤਰੀਨ ਕਾਰਜ ਕਰ ਰਹੇ ਹਨ ਅਤੇ ਇਹਨਾਂ ਦੇ ਕੀਤੇ ਬਿਹਤਰੀਨ ਕਾਰਜਾਂ ਨੂੰ ਰਿਕਾਰਡ ਵਿੱਚ ਲਿਆਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਜਿਹੜੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਆਪਣੇ ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਸਕੂਲ ਦੇ ਗੇੜ 2 ਦੀਆਂ ਕੰਪੀਟੈਂਸੀਜ਼ ਨੂੰ ਪੂਰਾ ਕਰਵਾ ਲਿਆ ਹੈ ਉਹਨਾਂ ਨੂੰ ਪ੍ਰਸੰਸ਼ਾ ਪੱਤਰ ਦੇਣ ਦੀ ਗੱਲ ਕੀਤੀ| ਇਹਨਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਦੇ ਬੀਪੀਈਓ ਗੁਰਦੇਵ ਸਿੰਘ ਅਤੇ ਬਲਾਕ ਮਜੀਠਾ ਬੀਪੀਈਓ ਯਸ਼ਪਾਲ, ਮਾਨਸਾ ਦੇ ਬਲਾਕ ਬੁਢਲਾਡਾ-1 ਦੇ ਅਮਨਦੀਪ ਸਿੰਘ ਦੇ ਕਾਰਜਾਂ ਨੂੰ ਸਰਾਹਿਆ| ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਬਲਾਕ ਸਿੱਖਿਆ ਅਫ਼ਸਰ ਆਪਣੇ ਦਫ਼ਤਰਾਂ ਨੂੰ ਸਮਾਰਟ ਬਣਾ ਰਹੇ ਹਨ|

ਇਸ ਮੌਕੇ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਡਾ. ਦਵਿੰਦਰ ਸਿੰਘ ਬੋਹਾ, ਚੰਦਰ ਸ਼ੇਖਰ ਨੇ ਐੱਨਟੀਐੱਸਈ ਦੀ ਤਿਆਰੀ ਅਤੇ ਪੰਜਾਬ ਪ੍ਰਾਪਤੀ ਸਰਵੇਖਣ ਦੇ ਦੁਹਰਾਈ ਟੈਸਟ, ਸੁਰੇਖਾ ਠਾਕੁਰ ਏ.ਐੱਸ.ਪੀ.ਡੀ. ਨੇ ਸਮਾਰਟ ਸਕੂਲਾਂ ਸਬੰਧੀ, ਸੰਜੀਵ ਸ਼ਰਮਾ ਨੋਡਲ ਅਫ਼ਸਰ ਦਾਖ਼ਲਾ ਮੁਹਿੰਮ ਨੇ ਦਾਖਲਿਆਂ ਦੀ ਪ੍ਰਗਤੀ ਬਾਰੇ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰ੍ਿਰਮਤਸਰ ਅਤੇ ਬਿਕਰਮਜੀਤ ਸਿੰਘ ਥਿੰਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਕਪੂਰਥਲਾ ਨੇ ਪੰਜਾਬ ਪ੍ਰਾਪਤੀ ਸਰਵੇਖਣ ਸੈਕੰਡਰੀ ਜਮਾਤਾਂ ਦੀ ਅਧਿਐਨ ਸਬੰਧੀ ਪੇਸ਼ਕਾਰੀ, ਪਿਰਥੀ ਸਿੰਘ ਬੀਪੀਈਓ ਪਟਿਆਲਾ-2 ਨੇ ਪੰਜਾਬ ਪ੍ਰਾਪਤੀ ਸਰਵੇਖਣ ਪ੍ਰਾਇਮਰੀ ਸਬੰਧੀ ਕੀਤੇ ਗਏ ਸਿੱਖਣ ਪਰਿਣਾਮ ਨਤੀਜਿਆਂ ਦੇ ਅਧਿਐਨ ਬਾਰੇ ਪੇਸ਼ਕਾਰੀ ਸਾਂਝੀ ਕੀਤੀ|

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ