ਨੈਸ਼ਨਲ

ਜੱਗੀ ਜੋਹਲ ਦੀ ਪਤਨੀ ਗੁਰਪ੍ਰੀਤ ਕੌਰ ਦੀ ਇਮੀਗ੍ਰੇਸ਼ਨ ਅਦਾਲਤ ਅੰਦਰ ਹੋਈ ਸੁਣਵਾਈ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 17, 2020 06:42 PM

ਨਵੀਂ ਦਿੱਲੀ -  ਜੱਗੀ ਜੌਹਲ ਤੇ ਪਾਏ ਗਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਕੇਸਾਂ ਦਾ ਪੰਜਾਬ ਤੋਂ ਦਿੱਲੀ ਤਬਦੀਲ ਹੋਣ ਤੋਂ ਬਾਅਦ, ਜੱਗੀ ਦੀ ਪਤਨੀ ਗੁਰਪ੍ਰੀਤ ਕੌਰ ਜੋ ਕਿ ਅਪ੍ਰੈਲ 2019 ਵਿਚ ਯੂਕੇ ਆਈ ਸੀ, ਦੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਪਹਿਲਾਂ, ਜੱਗੀ ਦੇ ਭਰਾ, ਗੁਰਪ੍ਰੀਤ ਸਿੰਘ ਜੌਹਲ, ਵਲੋਂ ਇਮੀਗ੍ਰੇਸ਼ਨ ਅਤੇ ਪਨਾਹ ਲਈ ਅਰਜ਼ੀ ਦਾਖਲ ਕੀਤੀ ਗਈ ਸੀ । ਜਨਵਰੀ 2020 ਵਿਚ ਗੁਰਪ੍ਰੀਤ ਕੌਰ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਅਤੇ ਜਿਸ ਕਰਕੇ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ । ਬੀਤੇ ਕਲ ਜੱਗੀ ਦੇ ਵਿਆਹ ਦੀ ਤੀਜੀ ਵਰੇਗੰਢ ਤੋਂ ਤਿੰਨ ਦਿਨ ਪਹਿਲਾਂ, 15 ਅਕਤੂਬਰ 2020 ਨੂੰ ਸੁਣਵਾਈ ਕੀਤੀ ਗਈ ਸੀ । ਭੇਜੀ ਗਈ ਜਾਣਕਾਰੀ ਮੁਤਾਬਿਕ ਗ੍ਰਹਿ ਦਫਤਰ ਇਹ ਫੈਸਲਾ ਵਾਪਸ ਲੈ ਸਕਦਾ ਹੈ ਅਤੇ ਜੱਗੀ ਦੀ ਪਤਨੀ ਨੂੰ ਇਮੀਗ੍ਰੇਸ਼ਨ ਅਪੀਲ ਦੀ ਕਾਰਵਾਈ ਵਿੱਚੋਂ ਲੰਘਣ ਤੋਂ ਬਚਾ ਸਕਦਾ ਹੈ, ਹਾਲਾਂਕਿ ਉਨ੍ਹਾਂ ਨੇ ਨਾਪੱਖੀ ਵਤੀਰਾ ਜਾਰੀ ਰਖਦੇ ਹੋਏ ਅਜਿਹਾ ਨਾ ਕਰਨ ਦੀ ਚੋਣ ਕੀਤੀ ਅਤੇ ਅਪੀਲ ਦੀ ਸੁਣਵਾਈ ਦੌਰਾਨ ਉਸ ਨੂੰ ਪੁੱਛਗਿੱਛ ਕਰਨ ਲਈ ਮਜਬੂਰ ਕਰ ਦਿੱਤਾ । ਇਸ ਮਾਮਲੇ ਵਿਚ ਜੱਗੀ ਦਾ ਭਰਾ ਵੀ ਇੱਕ ਗਵਾਹ ਸੀ ਅਤੇ ਗ੍ਰਹਿ ਦਫਤਰ ਨੇ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਸੀ । ਗ੍ਰਹਿ ਦਫਤਰ ਦੇ ਨੁਮਾਇੰਦੇ ਨੇ ਮਾਮਲਾ ਇਨਕਾਰ ਪੱਤਰ (Refusal Lettar)'ਤੇ ਨਿਰਭਰ ਰਿਹਾ 'ਤੇ ਜੱਗੀ ਦੀ ਪਤਨੀ ਦਾ ਵੀਜ਼ਾ ਵਧਾਣ ਤੋਂ ਇਨਕਾਰ ਕੀਤਾ ਜਿਸਦੀ ਇੱਕ ਇਮੀਗ੍ਰੇਸ਼ਨ ਮਾਹਰ ਵਲੋਂ ਰਿਪੋਰਟ ਦੇ ਉਲਟ ਹੋਣ ਦੀ ਪੁਸ਼ਟੀ ਕੀਤੀ ਗਈ । ਗ੍ਰਹਿ ਦਫਤਰ ਇੱਕ ਵਿਰੋਧੀ ਮਾਹਰ ਦੀ ਰਿਪੋਰਟ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ । ਜੱਗੀ ਦੇ ਭਰਾ ਨੇ ਕਿਹਾ ਕਿ ਯੂਕੇ ਸਰਕਾਰ ਜੱਗੀ ਅਤੇ ਉਸਦੇ ਪਰਿਵਾਰ ਦੀ ਸਹਾਇਤਾ ਕਰਨ ਦੇ ਦਾਅਵੇ ਕਰਨ ਦੇ ਬਾਵਜੂਦ ਪਰਿਵਾਰ ਨੂੰ ਨਿਰਾਸ਼ ਕਰਦੀ ਆ ਰਹੀ ਹੈ । ਜੱਗੀ ਦੇ ਐਫਸੀਡੀਓ, ਕੌਂਸਲਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਯੂਕੇ ਵਿੱਚ ਰਹਿਣ ਲਈ ਜੱਗੀ ਦੀ ਪਤਨੀ ਦੀ ਅਰਜ਼ੀ ਦਾ ਸਮਰਥਨ ਕਰਦਾ ਹੈ, ਇਸ ਦੇ ਬਾਵਜੂਦ ਯੂਕੇ ਸਰਕਾਰ ਉਸ ਨੂੰ ਯੂਕੇ ਵਿੱਚ ਰਹਿਣ ਲਈ ਇਜਾਜਤ ਦੇਣ ਵਿੱਚ ਅਸਫਲ ਰਹੀ ਹੈ। ਬੀਤੇ ਦਿਨ ਚਲੇ ਮਾਮਲੇ ਅੰਦਰ ਇਮੀਗ੍ਰੇਸ਼ਨ ਜੱਜ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਅਤੇ ਅਗਲੇ ਕੁਝ ਹਫਤਿਆਂ ਵਿੱਚ ਆਪਣਾ ਫ਼ੈਸਲਾ ਲਿਖਤੀ ਰੂਪ ਵਿੱਚ ਦੇਵੇਗਾ ।
ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ "ਉਹ ਬ੍ਰਿਟੇਨ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੈ ਅਤੇ ਮੁਸੀਬਤਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਘੇਰ ਲਿਆ ਹੈ, ਜਦੋਂ ਕਿ ਯੂਕੇ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਕਿਸੇ ਹੋਰ ਮੁਲਕ ਵਿੱਚ ਹੋ ਰਹੀ ਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ ਸਕਦੇ, ਜਦਕਿ ਜੱਗੀ ਦੀ ਪਤਨੀ ਨੂੰ ਵੀਜਾ ਦੇਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਸੀ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਜੱਜ ਇਕ ਸਹੀ ਵਿਚਾਰ ਵਾਲਾ ਫ਼ੈਸਲਾ ਦੇਵੇਗਾ ਅਤੇ ਉਮੀਦ ਹੈ ਕਿ ਜੱਗੀ ਦੀ ਪਤਨੀ ਨੂੰ ਯੂਕੇ ਵਿਚ ਰਹਿਣ ਦੀ ਇਜਾਜਤ ਦਿੱਤੀ ਜਾਵੇਗੀ।

 

Have something to say? Post your comment

 

ਨੈਸ਼ਨਲ

ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦੀ ਇਨਸਾਫ਼ ਮੁਹਿੰਮ ਨੂੰ ਸਮਰਪਿਤ ਨਿਕਲੀ ਕੌਰ ਰਾਇਡ

ਗ਼ਾਇਬ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਾਮਲੇ ਵਿੱਚ ਦਿੱਲੀ ਦੀ ਸੰਗਤ ਨੇ ਨਿਕਾਲਿਆ ਰੋਸ ਮਾਰਚ

ਕਾਲਕਾ ਜੀ ! ਸਰਨਾ ਭਰਾ ਇਮਾਨਦਾਰ ਅਤੇ ਦਾਮਨ ਸਾਫ ਹਨ ਨਾ ਕਿ ਤੁਹਾਡੇ ਵਾਂਗ ਭ੍ਰਿਸ਼ਟਾਚਾਰੀ-ਪੀਤਮ ਪੁਰਾ

ਦਿੱਲੀ ਗੁਰਦੁਆਰਾ ਕਮੇਟੀ ਨੇ ਲਖਨਊ ’ਚ ਗੁਰਦੁਆਰਾ ਸਾਹਿਬ ਦਾ ਰਾਹ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ

ਸਰਨਾ ਦੀ ਬਾਦਸ਼ਾਹਤ ਢਾਹੁਣ ਅਤੇ ਜੀਕੇ ਤੇ ਗੋਲਕ ਚੋਰੀ ਦੇ ਇਲਜਾਮ ਲਗਾਣ ਵਾਲਾ ਗੁਰਮੀਤ ਸਿੰਘ ਸ਼ੰਟੀ ਮੁੜ ਸਰਨਾ ਧੜੇ ਵਿਚ ਸ਼ਾਮਿਲ ਹੋਇਆ

ਡੇਰਿਆਂ ਦੇ ਨਾਲ ਪੀਂਘ ਝੂਲਣ ਵਾਲੇ ਬਾਦਲਾਂ ਨੂੰ ਹਟਾਉਣਾ ਹੁਣ ਅਵਾਜ- ਏ-ਖਲਕ: ਮਨਜੀਤ ਸਿੰਘ ਜੀਕੇ

ਪਰਮਜੀਤ ਸਿੰਘ ਸਰਨਾ ਨੇ ਸਿਰਸਾ ਤੇ ਲਾਏ ਦੋਸ਼ ਕਿਹਾ ਤੁਹਾਡੇ ਰਾਜ ਵਿਚ ਸਕੂਲ ਸੰਸਥਾਵਾਂ, ਹਸਪਤਾਲ ਅਤੇ ਬਿਰਧ ਆਸ਼ਰਮ ਸਭ ਆਪਣੇ ਆਖਰੀ ਸਾਹ ਲੈ ਰਹੇ ਹਨ

ਭਾਰਤ ਵਿਚ ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਦੂਜੇ ਸਥਾਨ ਤੇ

ਮੁੱਖ ਮੰਤਰੀ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੀ ਕੜੀ ਸਬੰਧੀ ਨਵੇਂ ਅੰਕੜਿਆਂ ਦਾ ਸਵਾਗਤ, ਪੰਜਾਬ ਦੇ ਪੱਖ ਦੀ ਪੁਸ਼ਟੀ ਹੋਈ

ਰਾਹੁਲ ਗਾਂਧੀ 17 ਅਕਤੂਬਰ ਨੂੰ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੀ ਵਰਚੁਅਲ ਤੌਰ ’ਤੇ ਕਰਨਗੇ ਸ਼ੁਰੂਆਤ