ਪੰਜਾਬ

ਕੁਲਦੀਪ ਸਿੰਘ ਧੀਰ ਦਾ ਸਦੀਵੀ ਵਿਛੋੜਾ

ਕੌਮੀ ਮਾਰਗ ਬਿਊਰੋ | October 17, 2020 06:57 PM

ਚੰਡੀਗੜ੍ਹ: ਉੱਘੇ ਪੰਜਾਬੀ ਲੇਖਕ, ਚਿੰਤਕ, ਆਲੋਚਕ ਅਤੇ ਗਿਆਨ-ਸਾਹਿਤ ਦੇ ਵਿਸ਼ੇਸ਼ਗ ਡਾ. ਕੁਲਦੀਪ ਸਿੰਘ ਧੀਰ ਸਦੀਵੀ ਵਿਛੋੜਾ ਦੇ ਗਏ ਹਨ। ਇੱਕ ਇੰਜੀਨੀਅਰ ਵਜੋਂ ਆਪਣਾ ਕੈਰੀਅਰ ਆਰੰਭ ਕਰਨ ਵਾਲੇ ਡਾ. ਧੀਰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਪ੍ਰੋਫ਼ੈਸਰ ਅਤੇ ਡੀਨ ਭਾਸ਼ਾ ਫ਼ੈਕਲਟੀ ਤੇ ਅਕਾਦਮਿਕ ਮਾਮਲੇ ਦੇ ਉੱਚ ਅਹੁਦਿਆਂ ਉੱਪਰ ਰਹੇ। ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਸਾਹਿਤ ਲਿਖਣ ਦੀ ਪਿਰਤ ਨੂੰ ਅਮੀਰ ਬਣਾਇਆ। ਉਨ੍ਹਾਂ ਨੇ ਪੰਜਾਬੀ ਵਿੱਚ ਨਾਟ-ਸਾਹਿਤ, ਗੁਰਬਾਣੀ ਅਤੇ ਸਿੱਖ ਧਰਮ ਦਰਸ਼ਨ ਬਾਰੇ ਮਹੱਤਵਪੂਰਨ ਆਲੋਚਨਾ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਲਿਖੇ ਸਾਹਿਤਕ ਰੇਖਾ-ਚਿੱਤਰ ਅਤੇ ਵਿਗਿਆਨੀਆਂ ਦੇ ਜੀਵਨ ਬੜੇ ਮਕਬੂਲ ਹੋਏ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਰਿਸਾ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਧੀਰ ਦਾ ਸਦੀਵੀ ਵਿਛੋੜਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਕਲਦੀਪ ਸਿੰਘ ਧੀਰ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।

 

Have something to say? Post your comment

 

ਪੰਜਾਬ

ਭਾਜਪਾ ਨੂੰ ਛੱਡ ਕੇ ਸਮੂਹ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਦੀ ਅਗਵਾਈ 'ਚ ਰਾਜਪਾਲ ਨੂੰ ਮਿਲੇ

ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਨ ਸਭਾ 'ਚ ਲਿਆਂਦੇ ਖੇਤੀਬਾੜੀ ਬਿੱਲਾਂ 'ਤੇ ਬਹਿਸ ਦੌਰਾਨ ਕੇਂਦਰ ਸਰਕਾਰ ਨੂੰ ਲਾਏ ਰਗੜੇ

ਸੀਨੀਅਰ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ ਨੂੰ ਸਦਮਾ , ਪਿਤਾ ਅਕਾਲ ਚਲਾਣਾ  ਕਰ ਗਏ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਹੋਈ ਇਕੱਤਰਤਾ

ਕਿਸਾਨਾਂ ਨਾਲ ਬੇਇਨਸਾਫੀ ਅੱਗੇ ਸਿਰ ਝੁਕਾਉਣ ਦੀ ਬਜਾਏ ਅਸਤੀਫਾ ਦੇਣ ਜਾਂ ਬਰਖ਼ਾਸਤ ਹੋਣ ਲਈ ਤਿਆਰ ਹਾਂ-ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਨੂੰ ਨਾਮਨਜ਼ੂਰ ਕਰਦੇ ਮਤੇ ਦਾ ਖਰੜਾ ਵਿਧਾਨ ਸਭਾ ਵਿੱਚ ਪੇਸ਼

ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਬਾਰੇ ਤਜਵੀਜ਼ਸ਼ੁਦਾ ਕਾਨੂੰਨ ਦੀ ਕਾਪੀ ਵਿਧਾਨ ਸਭਾ ਮੈਂਬਰਾਂ ਨੂੰ ਨਾ ਦੇਣ ਵਿਰੁੱਧ ਸਪੀਕਰ ਕੋਲ ਰੋਸ ਦਰਜ ਕਰਵਾਇਆ

ਪੰਜਾਬ ਦੇ ਸਕੂਲਾਂ ‘ਚ ਪਰਤਣ ਲੱਗੀਆਂ ਮੁੜ ਰੌਣਕਾਂ , ਪਟਿਆਲਾ ਜਿਲ੍ਹੇ ਦੇ ਬਹਿਰ ਜੱਛ ਸਕੂਲ ‘ਚ 70 ਫੀਸਦੀ ਵਿਦਿਆਰਥੀ ਹੋਏ ਹਾਜ਼ਰ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ, ਕਿਸਾਨੀ ਅਤੇ ਪੰਜਾਬ ਸੂਬੇ ਵਿਰੋਧੀ ਸੈਂਟਰ ਦੀ ਨੀਤੀ ਵਿਰੁੱਧ ਕਿਸਾਨ ਯੂਨੀਅਨਾਂ ਅਤੇ ਪੰਥਕ ਧਿਰਾਂ ਇਕ ਹੋ ਕੇ ਸੰਘਰਸ਼ ਕਰਨ : ਟਿਵਾਣਾ

ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ