ਹਰਿਆਣਾ

ਅਗਲੇ 5 ਸਾਲਾਂ ਵਿਚ ਇਕ ਲੱਖ ਤੋਂ ਵੱਧ ਆਸਾਮੀਆਂ 'ਤੇ ਹੋਰ ਭਰਤੀਆਂ ਕੀਤੀਆਂ ਜਾਣਗੀਆਂ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ | October 17, 2020 07:10 PM


ਚੰਡੀਗੜ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹ ਕਿ ਪਿਛਲੇ ਸਾਲਾਂ ਵਿਚ ਸੂਚਨਾ ਤਕਨਾਲੋਜੀ ਰਾਹੀਂ ਸਰਕਾਰੀ ਤੰਤਰ ਵਿਚ ਪਾਰਦਰਸ਼ਤਾ ਲਿਆਉਣ ਤੇ ਵਿਵਸਥਾ ਵਿਚ ਬਦਲਾਅ ਲਿਆਉਣ ਦੀ ਪਹਿਲ ਕੀਤੀ ਹੈ ਅਤੇ ਇਸ ਕੜੀ ਵਿਚ ਕਾਫੀ ਹਦ ਤਕ ਸਫਲਤਾ ਵੀ ਪ੍ਰਾਪਤ ਹੋਈ ਹੈ,  ਭਾਵੇਂ ਉਹ ਮੈਰਿਟ ਆਧਾਰ 'ਤੇ ਭਰਤੀਆਂ ਕਰਨ ਦੀ ਗੱਲ ਹੋਵੇ ਜਾਂ ਅਧਿਆਪਕ ਤਬਾਦਲਾ ਨੀਤੀ ਦੀ ਗੱਲ ਹੋਵੇਕੌਮੀ ਪੱਧਰ 'ਤੇ ਹਰਿਆਣਾ ਦੀ ਇਸ ਪਹਿਲ ਦੀ ਸ਼ਲਾਘਾ ਹੋਈ ਹੈ|
ਅੱਜ ਇੱਥੇ ਸੈਕਟਰ ਵਿਚ ਹਰਿਆਣਾ ਨਿਵਾਸ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਲਗਭਗ 85, 000 ਆਸਾਮੀਆਂ 'ਤੇ ਸਰਕਾਰੀ ਭਰਤੀਆਂ ਮੈਰੀਟ ਆਧਾਰ 'ਤੇ ਕੀਤੀ ਗਈ ਹੈਉਨਾਂ ਕਿਹਾ ਕਿ ਅਗਲੇ ਸਾਲਾਂ ਵਿਚ ਇਕ ਲੱਖ ਤੋਂ ਵੱਧ ਆਸਾਮੀਆਂ 'ਤੇ ਹੋਰ ਭਰਤੀਆਂ ਕੀਤੀਆਂ ਜਾਣਗੀਆਂ|
ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜੋ ਮੈਰੀਟ ਆਧਾਰ 'ਤੇ ਕਰਮਚਾਰੀ ਭਰਤੀ ਕੀਤੇ ਗਏ ਹਨ,  ਯਕੀਨੀ ਤੌਰ 'ਤੇ ਉਹ ਜਨਤਾ ਦੀ ਉਮੀਦਾਂ 'ਤੇ ਖਰਾ ਉਤਰੇਗਾ ਅਤੇ ਭ੍ਰਿਸ਼ਟਾਚਾਰ ਤੋਂ ਦੂਰ ਰਹੇਗਾ,  ਅਜਿਹਾ ਉਨਾਂ ਦਾ ਮੰਨਣਾ ਹੈ|
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰ ਵਿਚ ਵਿਕਾਸ ਦੀ ਗਤੀ ਵਿਚ ਤੇਜੀ ਲਿਆਉਣ ਲਈ ਜਿਲਾ ਪਰਿਸ਼ਦਾਂ ਤੋਂ ਵੱਧ ਤੋਂ ਸੀਈਓ ਨਿਯੁਕਤ ਕਰਨ ਤੋਂ ਬਾਅਦ ਸਥਾਨਕ ਸਰਕਾਰ ਵਿਚ ਵੀ ਵੱਖ ਤੋਂ ਜਿਲਾ ਨਗਰ ਕਮਿਸ਼ਨਰ ਲਗਾਇਆ ਹੈਇਸ ਨਾਲ ਇੰਨਾਂ ਸੰਸਥਾਨਾਂ ਦੇ ਮਾਲੀ ਸਰੋਤ ਜੁਟਾਉਣ ਵਿਚ ਵੀ ਮਦਦ ਮਿਲ ਰਹੀ ਹੈਉਨਾਂ ਕਿਹਾ ਕਿ ਪਹਿਲੇ ਸਥਾਨਕ ਨਿਕਾਏ ਬਜਟ ਲਈ ਇਸ ਗੱਲ 'ਤੇ ਨਿਰਭਰ ਰਹੀ ਸੀ ਕਿ ਸਰਕਾਰ ਵੱਲੋਂ ਉਨਾਂ ਨੂੰ ਕੇਂਦਰੀ ਵਿੱਤ ਕਮਿਸ਼ਨ ਜਾਂ ਰਾਜ ਵਿੱਤ ਕਮਿਸ਼ਨ ਤੋਂ ਗ੍ਰਾਂਟ ਮਿਲ ਜਾਵੇਗੀ,  ਪਰ ਹੁਣ ਉਹ ਖੁਦ ਦੇ ਸਰੋਤ ਜੁਟਾਉਣ ਵਿਚ ਲਗੇ ਹਨਉਨਾਂ ਕਿਹਾ ਕਿ ਨਿਕਾਇਆਂ ਵਿਚ ਲੋਕਾਂ ਦੀ ਹਿੱਸੇਦਾਰੀ ਨੂੰ ਵਧਾਇਆ ਜਾਵੇਗਾ|
ਸ਼ਰਾਬ ਘੋਟਾਲੇ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਡਿਸਟਲਰੀ ਤੋਂ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਤਕ ਇਹ ਇਕ ਕੜੀ ਹੁੰਦੀ ਹੈ ਅਤੇ ਵੱਖ-ਵੱਖ ਸੂਬਿਆਂ ਨਾਲ ਇਸ ਦੇ ਤਾਰ ਜੁੜੇ ਰਹਿੰਦੇ ਹਨਉਨਾਂ ਕਿਹਾ ਕਿ ਚੰਡੀਗੜ ਵਿਚ ਕੋਈ ਡਿਸਟਲਰੀ ਨਹੀਂ ਹੈ,  ਲੇਕਿਨ ਇੱਥ ਕੋਈ ਬੋਟਲਿੰਗ ਪਲਾਂਟ ਹਨ,  ਜਿਸ ਨਾਲ ਹੋਰ ਸੂਬਿਆਂ ਵਿਚ ਸ਼ਰਾਬ ਜਾਂਦੀ ਹੈਉਨਾਂ ਕਿਹਾ ਕਿ ਹਰਿਆਣਾ ਦੀ ਡਿਸਟਲਰੀ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨਨਾਲ ਹੀ,  ਪੁਲਿਸ ਤੇ ਈਟੀਓ ਦਫਤਰ ਦੀ ਸੰਯੁਕਤ ਪੈਟ੍ਰੇਲਿੰਗ ਟੀਮਾ ਸ਼ਰਾਬ ਦੀ ਆਵਾਜਾਈ 'ਤੇ ਨਿਗਰਾਨੀ ਰੱਖਦੀ ਹੈਉਨਾਂ ਕਿਹਾ ਕਿ ਸਾਲ 2014-15 ਵਿਚ ਆਬਕਾਰੀ ਮਾਲੀਆ 3200 ਕਰੋੜ ਰੁਪਏ ਸੀ,  ਜੋ ਸਾਲ 2020-21 ਵਿਚ ਹੁਣ ਤਕ 6400 ਕਰੋੜ ਰੁਪਏ ਹੋ ਗਿਆ ਹੈ ਅਤੇ ਅਨੁਮਾਨ ਹੈ ਕਿ ਇਹ 7000 ਕਰੋੜ ਰੁਪਏ ਹੋ ਜਾਵੇਗਾਮਾਲੀਆ ਵਿਚ ਵਾਧਾ ਇਹ ਦਰਸਾਉਂਦਾ ਹੈ ਕਿ ਸੂਬਾ ਸਰਕਾਰ  ਨੇ ਵਿਵਸਥਾਵਾਂ ਨੂੰ ਸੁਧਾਰਿਆ ਹੈ|
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਵੀ ਜੀਐਸਟੀ ਵੈਟ ਤੇ ਖਨਨ ਤੋਂ 338 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ,  ਜੋ ਕਿ ਪਿਛਲੇ ਸਾਲ 330 ਕਰੋੜ ਰੁਪਏ ਸੀ|

 

Have something to say? Post your comment

 

ਹਰਿਆਣਾ

ਏਨੀਮਿਆ ਮੁਕਤ ਭਾਰਤ (ਏਐਮਬੀ) ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਨੂੰ ਦੇਸ਼ ਦੇ 29 ਸੂਬਿਆਂ ਦੀ ਸੂਚੀ ਵਿਚ ਪਹਿਲਾਂ ਸਥਾਨ ਮਿਲਿਆ

ਬਰੋਦਾ ਵਿਧਾਨ ਸਭਾ ਹਲਕੇ ਵਿਚ 3 ਨਵੰਬਰ ਨੂੰ ਡਰਾਈ ਡੇ ਐਲਾਨਿਆ

ਹਰਿਆਣਾ ਦੇ ਰਾਜਪਾਲ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ 25 ਸਾਲ ਪੂਰੇ ਹੋਣ 'ਤੇ ਸੂਬਾ ਵਾਸੀਆਂ ਤੇ ਯੂਨੀਵਰਸਿਟੀ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਅਫਗਾਨੀ ਵਿਦਿਆਰਥੀਆਂ ਦੇ ਪਹਿਲੇ ਬੈਚ ਦੀ ਡਿਗਰੀ ਪੂਰੀ, ਕਿਹਾ ਯੂਨੀਵਰਸਿਟੀ ਵਿਚ ਮਿਲਿਆ ਘਰ ਵਰਗਾ ਮਹੌਲ

ਹਰਿਆਣਾ ਦੇ ਮੁੱਖ ਮੰਤਰੀ ਨੇ ਆਰ.ਟੀ.ਏ. ਦੀ ਥਾਂ ਜਿਲਾ ਟਰਾਂਸਪੋਰਟ ਅਧਿਕਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ

ਸੂਬੇ ਦੀ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਬਿਨਾਂ ਰੁਕਾਵਟ ਖਰੀਦੀ ਜਾ ਰਹੀ ਹੈ - ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ

ਜਿਲਿਆਂ ਵਿਚ ਸਰਕਾਰੀ ਸਕੂਲਾਂ ਦੀ ਮੁਰੰਮਤ ਮਨਰੇਗਾ ਦੇ ਤਹਿਤ ਠੀਕ ਕਰਵਾਇਆ ਜਾਵੇ - ਡਿਪਟੀ ਮੁੱਖ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ ਨੇ ਪਾਣੀਪਤ ਵਿਚ ਖਰੀਦ ਪ੍ਰਕ੍ਰਿਆ ਦਾ ਅਚਨਚੇਤ ਨਿਰੀਖਣ ਕੀਤਾ

ਹਰਿਆਣਾ ਨੂੰ ਵਿਸ਼ਵ ਖੇਤੀਬਾੜੀ ਪੁਰਸਕਾਰ-2019 ਤਹਿਤ ਸੱਭ ਤੋਂ ਵਧੀਆ ਪਸ਼ੂਪਾਲਕ ਸੂਬੇ ਦਾ ਪੁਰਸਕਾਰ ਮਿਲਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਫਿਰ ਇਕ ਵਾਰ ਇਸ ਮਹਾਮਾਰੀ ਨਾਲ ਲੜਨ ਦੀ ਸੁੰਹ ਲੈ ਕੇ ਸੂਬੇ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ