ਹਰਿਆਣਾ

ਏਨੀਮਿਆ ਮੁਕਤ ਭਾਰਤ (ਏਐਮਬੀ) ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਨੂੰ ਦੇਸ਼ ਦੇ 29 ਸੂਬਿਆਂ ਦੀ ਸੂਚੀ ਵਿਚ ਪਹਿਲਾਂ ਸਥਾਨ ਮਿਲਿਆ

ਦਵਿੰਦਰ ਸਿੰਘ ਕੋਹਲੀ | October 20, 2020 06:54 PM


ਚੰਡੀਗੜ੍ਹ,   ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਯੂਨੀਸੇਫ ਦੀ ਪਹਿਲ 'ਤੇ ਪੂਰੇ ਭਾਰਤ ਤੋਂ ਏਨੀਮਿਆ ਦੀ ਵਿਆਪਕਤਾ ਨੂੰ ਘੱਟ ਕਰਨ ਲਈ ਸ਼ੁਰੂ ਕੀਤੇ ਗਏ ਏਨੀਮਿਆ ਮੁਕਤ ਭਾਰਤ (ਏਐਮਬੀ) ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਨੂੰ ਦੇਸ਼ ਦੇ 29 ਸੂਬਿਆਂ ਦੀ ਸੂਚੀ ਵਿਚ ਪਹਿਲਾਂ ਸਥਾਨ ਮਿਲਿਆ ਹੈ|
ਸਿਹਤ ਅਤੇ ਪਰਿਵਾਰ ਭਲਾਈ  ਮੰਤਰਾਲੇ ਵੱਲੋਂ ਇਸ ਸਬੰਧ ਵਿਚ ਹਾਲ ਹੀ ਵਿਚ ਜਾਰੀ ਸੂਚੀ ਦੇ ਸਕੋਰ ਕਾਰਡ ਵਿਚ ਹਰਿਆਣਾ ਨੂੰ 46.7 ਅੰਕ ਦੇ ਨਾਲ ਏਨੀਮਿਆ ਮੁਕਤ ਭਾਰਤ ਇੰਡੈਕਸ ਵਿਚ ਸਿਖਰ ਸਥਾਨ 'ਤੇ ਰੱਖਿਆ ਗਿਆ ਹੈ|
ਇਹ ਜਾਣਕਾਰੀ ਅੱਜ ਇੱਥੇ ਕੌਮੀ ਸਿਹਤ ਮਿਸ਼ਨ (ਐਨਐਚਐਮ) ਦੇ ਤਹਿਤ ਸਟੇਟ ਹੈਲਥ ਸੋਸਾਇਟੀ ਦੀ 8ਵੀਂ ਗਵਰਨਿੰਗ ਬਾਡੀ ਦੀ ਮੀਟਿੰਗ ਵਿਚ ਦਿੱਤੀ ਗਈਮੀਟਿੰਗ ਦੀ ਅਗਵਾਈ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ ਨੇ ਕੀਤੀ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜੀਵ ਅਰੋੜਾ ਵੱਲੋਂ ਉਨ੍ਹਾਂ ਨੂੰ ਐਨਐਚਐਮ ਦੀ ਉਪਲਬਧੀਆਂ ਤੇ ਨਵੀਂ ਤਿਆਰ ਕੀਤੀ ਗਈ ਨੀਤੀਆਂ ਤੋਂ ਜਾਣੂੰ ਕਰਾਇਆ ਗਿਆਹਰਿਆਣਾ ਕੌਮੀ ਸਹਿਤ ਮਿਸ਼ਨ ਦੇ ਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਨੇ ਇਕ ਪੀਪੀਟੀ ਪ੍ਰਸਤਰਤੀ ਵਿਚ ਦਸਿਆ ਕਿ ਐਨਐਚਐਮਦੇ ਤਹਿਤ ਸੂਬੇ ਵਿਚ 34 ਕੌਮੀ ਪ੍ਰੋਗ੍ਰਾਮ ਚੱਲ ਰਹੇ ਹਨ|
ਮੀਟਿੰਗ ਵਿਚ ਏਨੀਮਿਆ ਮੁਕਤ ਭਾਰਤ ਪ੍ਰੋਗ੍ਰਾਮ ਦੇ ਤਹਿਤ ਸੂਬੇ ਵਿਚ ਚਲਾਏ ਜਾ ਰਹੇ ਏਨੀਮਿਆ ਮੁਕਤ ਹਰਿਆਣਾ ਪ੍ਰੋਗ੍ਰਾਮ  ਦੀ ਅਨੋਖੀ ਵਿਸ਼ੇਸ਼ਤਾਵਾਂ ਦੇ ਬਾਰੇ ਮੁੱਖ ਸਕੱਤਰ ਨੂੰ ਜਾਣੂੰ ਕਰਾਇਆ ਗਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਪ੍ਰੈਲ, 2018 ਵਿਚ ਅਟੱਲ ਮੁਹਿੰਮ ਏਸ਼ਿਯੋਰਿੰਗ ਏਨੀਮਿਆ ਲਿਮਿਟ-ਮੁਹਿੰਮ ਸ਼ੁਰੂ ਕੀਤਾ ਸੀਇਸ ਦੇ ਤਹਿਤ 6.6.6. ਰਣਨੀਤੀ ਦਾ ਲਾਗੂ ਕਰਨ ਲਈ ਏਨੀਮਿਆ ਮੁਕਤ ਭਾਰਤ ਦੀ ਤਰਜ 'ਤੇ ਏਨੀਮਿਆ ਨੂੰ ਘੱਟ ਕਰਨ ਲਈ ਯੋਜਨਾ ਦਾ ਐਲਾਨ ਕੀਤਾ ਸੀ|
ਇਸ ਤੋਂ ਇਲਾਵਾ,  ਮੁੱਖ ਸਕੱਤਰ ਨੂੰ ਜਾਣੂੰ ਕਰਾਇਆ ਗਿਆ ਕਿ ਸਾਲ 2019-20 ਵਿਚ ਪਹਿਲੀ ਵਾਰ ਸੂਬੇ ਵਿਚ 93 ਫੀਸਦੀ ਟੀਕਾਕਰਣ ਦਾ ਟੀਚਾ ਪ੍ਰਾਪਤ ਕੀਤਾਰਾਜ ਸਿਹਤ ਵਿਭਾਗ  ਵੱਲੋਂ 12 ਵੈਕਸੀਨ ਪ੍ਰੀਵੇਂਟਬਲ ਡਿਜੀਜ (ਵੀਪੀਡੀ) ਦੇ ਖਿਲਾਫ ਟੀਕਾਕਰਣ ਦੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਟੀਕੇ ਸ਼ਿਸ਼ੂ ਮੌਤ ਦਰ ਅਤੇ ਸਾਲ ਤੋਂ ਘੱਟ ਉਮਰ ਵਰਗ ਵਿਚ ਮੌਤ ਦਰ ਵਿਚ ਲਗਾਤਾਰ ਕਮੀ ਲਿਆਉਣ ਵਿਚ ਮਹਤੱਵਪੂਰਣ ਭੂਮਿਕਾ ਨਿਭਾ ਰਹੇ ਹਨਮਾਂ ਮੌਤ ਦਰ ਵਿਚ ਵੀ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ,  ਅਤੇ ਮੌਜੂਦਾ ਵਿਚ ਸੂਬਾ ਮਾਂ ਮੌਤ ਦਰ ਦੇ ਮਾਮਲੇ ਵਿਚ ਦੇਸ਼ ਵਿਚ 11ਵੇਂ ਸਥਾਨ 'ਤੇ ਹੈਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਕਿ ਰਾਜ ਵਿਚ ਸੰਸਥਾਗਤ ਜਣੇਪਾ 93.7 ਫੀਸਦੀ ਤਕ ਵੱਧ ਗਈ ਹੈ ਅਤੇ ਇਹ ਸੂਬੇ ਵਿਚ 24 ਘੰਟੇ ਉਪਲਬਧ ਜਣੇਪਾ ਸਹੂਲਤਾਂ ਦੇ ਕਾਰਣ ਸੰਭਵ ਹੋ ਸਕਿਆ ਹੈਇਸ ਤੋਂ ਇਲਾਵਾ,  ਪੰਚ ਮੈਡੀਕਲ ਕਾਲਜਾਂ ਸਮੇਤ 48 ਸਰਕਾਰੀ ਹਸਪਤਾਲਾਂ ਦਾ ਚੋਣ ਟੀਚਾ-ਇਕ ਲੇਬਰ ਰੂਮ ਗੁਣਵੱਤਾ ਸੁਧਾਰ ਪਹਿਲ ਦੇ ਤਹਿਤ ਕੀਤਾ ਗਿਆ ਹੈਇਸ ਤੋਂ ਇਲਾਵਾ,  ਕੇਂਦਰ ਵੱਲੋਂ ਈ-ਸਿਹਤ ਸੇਵਾਵਾਂ ਨੂੰ ਸਾਰੇ ਸੂਬਿਆਂ ਵਿਚ ਆਸਾਨੀ ਨਾਲ ਉਪਲਬਧ ਕਰਾਉਣ ਦੇ ਲਈ ਸ਼ੁਰੂ ਕੀਤੇ ਗਏ ਈ-ਸੰਜੀਵਨੀ ਐਪ,  ਨੂੰ ਪੂਰੇ ਸੂਬੇ ਵਿਚ ਚਾਲੂ ਕੀਤਾ ਗਿਆ ਹੈ ਅਤੇ ਇਸ ਦੇ ਰਾਹੀਂ ਓਪੀਡੀ ਦਾ ਸੰਚਾਲਨ ਕੀਤਾ ਜਾ ਰਿਹਾ ਹੈ|
ਐਨਐਚਐਮ ਨਾਲ ਜੁੜੇ ਮੈਡੀਕਲ ਅਧਿਕਾਰੀਆਂ ਦੇ ਵੇਤਨਮਾਨ ਵਿਚ ਸਮਾਨਤਾ ਯਕੀਨੀ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਾਆਂ ਦੇ ਬਾਰੇ ਮੁੱਖ ਸਕੱਤਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਐਨਐਚਐਮ ਦੇ ਵੱਖ-ਵੱਖ ਪ੍ਰੋਗ੍ਰਾਮਾਂ ਦੇ ਤਹਿਤ ਮੈਡੀਕਲ ਅਧਿਕਾਰੀਆਂ ਅਤੇ ਮਾਹਰਾਂ  ਦੀ ਤਨਖਾਹ ਦੇ ਅੰਤਰ ਨੂੰ ਦੂਰ ਕਰਨ ਲਈ ਇਹ ਪ੍ਰਸਤਾਵਿਤ ਹੈ ਕਿ ਐਨਐਚ ਐਮ ਦੇ ਕਿਸੇ ਵੀ ਪ੍ਰੋਗ੍ਰਾਮ ਦੇ ਤਹਿਤ ਮੈਡੀਕਲ ਅਧਿਕਾਰੀਆਂ ਅਤੇ ਮਾਹਰਾਂ ਦਾ ਸ਼ੁਰੂਆਤੀ ਵੇਤਨ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ|
ਐਨਐਚਐਮ ਮਿਸ਼ਨ ਦੇ ਨਿਦੇਸ਼ਕ ਨੇ ਮੁੱਖ ਸਕੱਤਰ ਨੂੰ ਦਸਿਆ ਕਿ ਐਨਐਚਐਮ ਆਸ਼ਾ ਵਰਕਰਸ ਨੂੰ ਪ੍ਰਦਰਸ਼ਨ ਅਧਾਰਿਤ ਪ੍ਰੋਤਸਾਹਨ ਦੇਣ ਤੋਂ ਇਲਾਵਾ ਉਨ੍ਹਾਂ ਨੇ ਸਿਮ ਅਤੇ ਮੋਬਾਇਲ ਡੇਟਾ ਦੇ ਨਾਲ ਸਮਾਰਟ ਫੋਨ ਅਤੇ ਵਰਦੀ ਭੱਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ| ਇਸ ਤੋਂ ਇਲਾਵਾ,  ਐਨਐਚਐਮ ਆਸ਼ਾ ਵਰਕਰਸ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ,  ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੌਜਨਾ,  ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦੇ ਤਹਿਤ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਦਾਨ ਕਰਨ ਵਿਚਾਰ ਕਰ ਰਿਹਾ ਹੈਇਸ ਤੋਂ ਇਲਾਵਾ,  ਕੋਵਿਡ-19 ਗਤੀਵਿਧੀਆਂ ਦੇ ਲਈ ਆਸ਼ਾ ਵਰਕਰਸ ਨੂੰ ਛੇ ਮਹੀਨੇ  ਦਾ ਪ੍ਰੋਤਸਾਹਨ ਦੇਣ ਦਾ ਵੀ ਸੁਝਾਅ ਦਿੱਤਾ ਹੈਐਨਐਚਐਮ ਨੇ ਵਿਦਿਅਕ ਯੋਗਤਾ,  ਉਮਰ ਆਦਿ ਦੇ ਆਧਾਰ 'ਤੇ ਆਸ਼ਾ ਵਰਕਰਸ  ਦੇ ਚੋਣ ਮਾਨਦੰਡ ਦੀ ਰੂਪਰੇਖਾ ਵੀ ਤਿਆਰ ਕੀਤੀ ਹੈ|
ਮੁੱਖ ਸਕੱਤਰ ਨੂੰ ਦਸਿਆ ਗਿਆ ਕਿ ਕੌਮੀ ਐਂਬੂਲੈਂਸ ਸੇਵਾ ਦੇ ਤਹਿਤ ਸਾਲ 2009 ਵਿਚ ਰੇਫਰਲ ਟ੍ਰਾਂਸਪੋਰਟ ਯੋਜਨਾ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ 408 ਐਂਬੂਲੈਂਸ ਸੰਚਾਲਿਤ ਹਨ,  ਜਿਨ੍ਹਾਂ ਵਿੱਚੋਂ 24 ਐਡਵਾਂਸ ਲਾਇਫ ਸਪੋਰਟ (ਏਐਲਐਸ) ਐਂਬੂਲੈਂਸ, 297 ਬੇਸਿਕ ਲਾਇਫ ਸਪੋਰਟ (ਬੀਐਲਐਸ) ਐਂਬੂਲੈਂਸ, 62 ਪੇਸ਼ੈਂਟ ਟ੍ਰਾਂਸਪੋਰਟ (ਪੀਟੀਏ) ਐਂਬੂਲੈਂਸ, 20 ਕਿਲਕਾਰੀ ਨਿਯੂ ਬੋਰਨ ਐਂਬੂਲੈਂਸ/ਘਰ ਵਾਪਸ ਅਤੇ ਨਵਜਾਤ ਐਂਬੂਲੈਂਸ ਹਨ|
ਮੀਟਿੰਗ ਵਿਚ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ,  ਵਾਤਾਵਰਣ ਅਤੇ ਕਲਾਈਮੇਟ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ,  ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ,  ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ,  ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ,  ਡੀਜੀਐਚਐਸ ਡਾ. ਸੂਰਜਭਾਨ ਕੰਬੋਜ,  ਕੌਮੀ ਸਿਹਤ ਮਿਸ਼ਨ ਦੇ ਨਿਦੇਸ਼ਕ ਅਤੇ ਸਿਹਤ ਅਧਿਕਾਰੀਆਂ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

 

Have something to say? Post your comment

 

ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਦੇ ਪ੍ਰੀਪੇਡ ਕੁਨੈਕਸ਼ਨ ਦੇਣ ਦੀ ਤਿਆਰ ਪੂਰੀ ਕੀਤੀ

ਦਿੱਲੀ ਜਾਣ ਵਾਸਤੇ ਹਰਿਆਣਾ ਪੁਲਿਸ ਦੀ ਟ੍ਰੈਫਿਕ ਐਡਵਾਈਜਰੀ

ਹਰਿਆਣਾ ਸਰਕਾਰ ਕੋਵਿਡ 19 ਵੈਕਸੀਨੇਸ਼ਨ ਪ੍ਰੋਗ੍ਰਾਮ ਲਈ ਪੂਰੀ ਤਰਾਂ ਤਿਆਰ

ਕੋਵਿਡ 19 ਮਹਾਮਾਰੀ ਇਲਾਜ ਲਈ ਇੰਜੇਕਸ਼ਨ ਦੇ ਟਰਾਇਲ ਦਾ ਤੀਜਾ ਸਟੇਜ ਚਲ ਰਿਹਾ ਹੈ - ਮੁੱਖ ਮੰਤਰੀ

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਪੰਜਾਬ ਭਰ 'ਚ ਰੋਹ- ਭਰਪੂਰ ਅਰਥੀ-ਫੂਕ ਮੁਜ਼ਾਹਰੇ

ਹਰਿਆਣਾ ਕਮੇਟੀ ਨੇ ਸ਼ਰਧਾ ਸਤਿਕਾਰ ਨਾਲ ਝੀਵਰਹੇੜੀ ਵਿਖੇ ਮਨਾਇਆ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

 ਹਰਿਆਣਾ ਦੇ ਕਿਸਾਨਾਂ ਨੂੰ ਜੇਲ੍ਹੀਂ ਡੱਕ ਮੋਦੀ-ਖੱਟੜ ਕਿਸਾਨ-ਅੰਦੋਲਨ ਨੂੰ ਦਬਾ ਨਹੀਂ ਸਕਣਗੇ

ਕਿਸਾਨਾਂ ਵੱਲੋਂ ਦਿੱਲੀ ਚੱਲੋ ਅਪੀਲ ਦੇ ਮੱਦੇਨਜਰ ਹਰਿਆਣਾ ਸਰਕਾਰ ਵਲੋਂ ਜ਼ਰੂਰੀ ਕਦਮ ਚੁੱਕਣ ਦਾ ਐਲਾਨ

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ ਖੂਬ ਸ਼ਲਾਘਾ ਸਮੇਟ ਰਿਹਾ ਹੈ