ਹਰਿਆਣਾ

ਹਰਿਆਣਾ ਨੇ ਆਪਣੇ ਕਾਨੂੰਨਾਂ ਤੋਂ ਪੰਜਾਬ ਦਾ ਨਾਂਅ ਹਟਾਉਣ ਲਈ ਕਮੇਟੀ ਦਾ ਗਠਨ

ਦਵਿੰਦਰ ਸਿੰਘ ਕੋਹਲੀ | October 22, 2020 07:07 PM


ਚੰਡੀਗੜ,  ਹਰਿਆਣਾ ਨੇ ਆਪਣੇ ਕਾਨੂੰਨਾਂ ਤੋਂ ਪੰਜਾਬ ਦਾ ਨਾਂਅ ਹਟਾਉਣ ਲਈ ਕਮਰ ਕੱਸ ਲਈ ਹੈਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਇਸ ਸਬੰਧ ਵਿਚ ਯਤਨ ਸ਼ੁਰੂ ਕਰਨ ਦੇ ਬਾਅਦ ਹੁਣ ਸੂਬਾ ਸਰਕਾਰ ਨੇ ਇਸ ਦੇ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ|
ਕਾਨੂੰਨ ਅਤੇ ਵਿਧੀ ਵਿਭਾਗ ਦੇ ਲੀਗਲ ਰਿਮੈਂਬਰੈਂਸ ਅਤੇ ਪ੍ਰਸਾਸ਼ਨਿਕ  ਸਕੱਤਰ ਦੀ ਅਗਵਾਈ ਹੇਠ ਗਠਨ ਇਹ ਕਮੇਟੀ 1968 ਦੇ ਆਦੇਸ਼ ਦੇ ਤਹਿਤ ਮੰਜੂਰ ਐਕਟਾਂ ਦੇ ਉੱਪ-ਸਿਰਲੇਖਾਂ ਦੇ ਸੋਧ ਦੇ ਵਿਸ਼ਾ ਵਿਚ ਸਮੀਖਿਆ ਅਤੇ ਜਾਂਚ ਕਰੇਗੀਇਸ ਕਮੇਟੀ ਨੂੰ ਇਕ ਮਹੀਨੇ ਦੇ ਅੰਦਰ ਮੁੱਖ ਸਕੱਤਰ ਨੂੰ ਰਿਪੋਰਟ ਦੇਣੀ ਹੋਵੇਗੀਸੂਬਾ ਸਰਕਾਰ ਨੇ ਕਮੇਟੀ ਦੇ ਗਠਨ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਸਕੱਤਰੇਤ ਨੂੰ ਸੂਚਿਤ ਕਰ ਦਿੱਤਾ ਹੈ|
ਮੁੱਖ ਸਕੱਤਰ ਵਿਜੈ ਵਰਧਨ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਇਸ ਕਮੇਟੀ ਵਿਚ ਕਾਨੂੰਨ ਅਤੇ ਵਿਧੀ ਵਿਭਾਗ ਦੇ ਓਐਸਡੀ ਰਾਜਨੀਤੀ ਅਤੇ ਸੰਸਦੀ ਮਾਮਲੇ ਵਿਭਾਗ ਦੇ ਉੱਪ-ਸਕੱਤਰ ਅਤੇ ਆਮ ਪ੍ਰਸਾਸ਼ਨ ਵਿਭਾਗ ਦੇ ਓਐਸਡੀ (ਨਿਯਮ) ਬਤੌਰ ਮੈਂਬਰ ਸ਼ਾਮਿਲ ਹੋਣਗੇ| ਆਮ ਪ੍ਰਸਾਸ਼ਨ ਵਿਭਾਗ ਦੇ ਉੱਪ-ਸਕੱਤਰ ਨੂੰ ਕਮੇਟੀ ਵਿਚ ਮੈਂਬਰ ਸਕੱਤਰ ਦੀ ਜਿਮੇਵਾਰੀ ਸੌਂਪੀ ਗਈ ਹੈ|
ਵਰਨਣਯੋਗ ਹੈ ਕਿ ਹਰਿਆਣਾ ਨੂੰ ਵਿਰਾਸਤ ਵਿਚ ਜੋ ਕਾਨੂੰਨ ਮਿਲੇ ਸਨ, ਉਹ ਸਾਰੇ ਪੰਜਾਬ ਦੇ ਨਾਂਅ 'ਤੇ ਸਨ ਅਤੇ 54 ਸਾਲਾਂ ਤੋਂ ਹਰਿਆਣਾ ਦੀ ਸ਼ਾਸਨ ਵਿਵਸਥਾ ਇੰਨਾਂ ਕਾਨੂੰਨਾਂ ਦੇ ਆਧਾਰ 'ਤੇ ਚੱਲ ਰਹੀ ਹੈਇਸ ਦੇ ਚਲਦੇ ਸੂਬੇ ਦੀ ਜਨਤਾ ਅਤੇ ਜਨਪ੍ਰਤੀਨਿਧੀ ਇੰਨਾਂ ਕਾਨੂੰਨਾਂ ਨੂੰ ਹਰਿਆਣਾ ਦੇ ਨਾਂਅ 'ਤੇ ਕਰਨ ਦੀ ਮੰਗ ਕਰਦੇ ਰਹੇ ਹਨਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਇਸ ਨੂੰ ਹਰਿਆਣਾ ਦੇ ਸਵਾਭੀਮਾਨ ਦਾ ਵਿਸ਼ਾ ਮੰਨਦੇ ਹਨ|
ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਹਰਿਆਣਾ ਦੇ ਕਾਨੂੰਨਾਂ ਦੇ ਨਾਂਆ ਤੋਂ ਪੰਜਾਬ ਨੂੰ ਸ਼ਬਦ ਹਟਾਉਣ ਦੀ ਪਹਿਲ ਕਰਦੇ ਹੋਏ 24 ਸਤੰਬਰ ਨੂੰ ਵਿਧਾਨਸਭਾ ਸਕੱਤਰੇਤ ਵਿਚ ਸੂਬਾ ਸਰਕਾਰ ਅਤੇ ਵਿਧਾਨਸਭਾ ਸਕੱਤਰੇਤ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀਮੀਟਿੰਗ ਵਿਚ ਵਿਧਾਨ ਸਭਾ ਸਪੀਕਰ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਸਨ ਕਿ ਸੂਬੇ ਦੇ ਸਾਰੇ ਕਾਨੂੰਨ ਪੰਜਾਬ ਦੀ ਥਾਂ ਹਰਿਆਣਾ ਦੇ ਨਾਂਅ ਨਾਲ ਕਰਨ ਦੀ ਯੋਜਨਾ ਤਿਆਰ ਕਰਣਉਸ ਮੀਟਿੰਗ ਵਿਚ ਹੀ ਕਮੇਟੀ ਗਠਨ ਕਰਨ ਦਾ ਫੈਸਲਾ ਹੋਇਆ ਸੀਵਰਨਣਯੋਗ ਹੈ ਕਿ ਫਿਲਹਾਲ ਹਰਿਆਣਾ ਵਿਚ ਕਰੀਬ 237 ਅਜਿਹੇ ਕਾਨੂੰਨ ਹਨ ਜੋ ਪੰਜਾਬ ਦੇ ਨਾਂਅ ਤੋਂ ਹੀ ਚਲ ਰਹੇ ਹਨ|
ਪੰਜਾਬ ਪੁਨਰਗਠਨ ਐਕਟ ਦੇ ਤਹਿਤ ਸਾਲ 1966 ਵਿਚ ਹਰਿਆਣਾ ਦਾ ਗਠਨ ਹੋਇਆ ਸੀਉਦੋਂ ਪੰਜਾਬ ਵਿਚ ਜਿਨਾਂ ਐਕਟਾਂ ਦਾ ਅਸਤਿਤਵ ਸੀ,  ਉਹ ਹੀ ਹਰਿਆਣਾ ਵਿਚ ਲਾਗੂ ਹੋਏ ਸਨਵਿਵਸਥਾ ਇਹ ਬਣੀ ਸੀ ਕਿ 1968 ਵਿਚ ਹਰਿਆਣਾ ਆਪਣੀ ਜਰੂਰਤਾਂ ਦੇ ਮੁਤਾਬਕ ਇੰਨਾਂ ਵਿਚ ਜਰੂਰੀ ਸੋਧ ਕਰ ਸਕੇਗਾਬੇਲੋੜੀ ਕਾਨੂੰਨਾਂ ਨੂੰ ਹਟਾਉਣ ਦਾ ਅਧਿਕਾਰੀ ਵੀ ਸੂਬੇ ਦੀ ਵਿਧਾਨਸਭਾ ਨੂੰ ਮਿਲਿਆ|

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ