ਹਰਿਆਣਾ

ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਨੇ ਸੂਬੇ ਦੀ ਆਸ਼ਾ ਵਰਕਰਸ ਦੇ ਡਿਜੀਟਲ ਭੁਗਤਾਨ ਲਈ ਵੈਬਪੋਰਟਲ ਦਾ ਉਦਘਾਟਨ ਕੀਤਾ

ਦਵਿੰਦਰ ਸਿੰਘ ਕੋਹਲੀ | October 23, 2020 07:25 PM


ਚੰਡੀਗੜ,  ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਸੂਬੇ ਦੀ ਅਥੋਰਾਇਜਡ ਸਮਾਜਿਕ ਸਿਹਤ ਕਾਰਜਕਰਤਾ (ਆਸ਼ਾ ਵਰਕਰਸ) ਦੇ ਡਿਜੀਟਲ ਭੁਗਤਾਨ ਅਤੇ ਨਿਗਰਾਨੀ ਲਈ ਆਸ਼ਾ-ਪੇ ਨਾਂਅ ਦੀ ਐਂਡਰਾਇਡ ਐਪਲੀਕੇਸ਼ਨ/ਵੈਬਪੋਰਟਲ ਦਾ ਉਦਘਾਟਨ ਕੀਤਾਇਸ ਨਾਲ ਸੂਬੇ ਵਿਚ ਕੰਮ ਕਰ ਰਹੇ 20268 ਆਸ਼ਾ ਵਰਕਰਸ ਨੂੰ ਲਾਭ ਹੋਵੇਗਾ|
ਸ੍ਰੀ ਵਿਜ ਨੇ ਕਿਹਾ ਕਿ ਆਸ਼ਾ ਵਰਕਰਸ ਸਾਡੇ ਵਿਭਾਗ ਦੀ ਵੱਡੀ ਤਾਕਤ ਹੈ| ਇਸ ਐਪ ਦੀ ਸਹਾਹਿਤਾ ਨਾਲ ਆਸ਼ਾ ਵਰਕਰਸ ਨੂੰ ਉਨਾਂ ਦਾ ਮਹੀਨਾ ਮਾਨਦੇਯ ਅਤੇ ਪ੍ਰੋਤਸਾਹਨ ਰਕਮ ਦੀ ਅਦਾਇਗੀ ਡਿਜੀਟਲ ਅਤੇ ਜਲਦੀ ਹੋਵੇਗੀਇਸ ਦੇ ਨਾਲ ਹੀ ਆਸ਼ਾ ਵਰਕਰਸ ਦਾ ਪ੍ਰਦਰਸ਼ਨ ਅਤੇ ਮੁਲਾਂਕਨ ਰਿਪੋਰਟ ਦੀ ਤਸਦੀਕ ਅਤੇ ਮੰਜੂਰੀ ਵੀ ਡਿਜੀਟਲ ਹੋਵੇਗੀਇਹ ਪਹਿਲਾਂ ਵਿਅਕਤੀਗਤ ਤੌਰ 'ਤੇ ਹੁੰਦਾ ਸੀ,  ਜਿਸ ਦੇ ਕਾਰਣ ਰਿਪੋਰਟ ਦੀ ਪ੍ਰਸਤੁਤੀ ਅਤੇ ਰਕਮ ਦੇ ਭੁਗਤਾਨ ਵਿਚ ਦੇਰੀ ਹੁੰਦੀ ਸੀਇਸ ਐਪ ਦੇ ਸ਼ੁਰੂ ਹੋਣ ਨਾਲ ਆਸ਼ਾ ਵਰਕਰਸ ਦੀ ਪੁਰਾਣੀ ਮੰਗ ਪੂਰੀ ਹੋ ਜਾਵੇਗੀਇਸ ਐਪ ਦੀ ਸਹਾਇਤਾ ਨਾਲ ਪ੍ਰਕ੍ਰਿਆ ਦੀ ਪੂਰੀ ਨਿਗਰਾਨੀ ਉਹ ਸਵੈ,  ਵਧੀਕ ਮੁੱਖ ਸਕੱਤਰ ਤੇ ਐਮਡੀ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀਉਨਾਂ ਨੇ ਕੌਮੀ ਸਿਹਤ ਮਿਸ਼ਨ ਵੱਲੋਂ ਇਸ ਐਪ ਨੂੰ ਖੁਦ ਬਣਾਏ ਜਾਣ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਅਧਿਕਾਰੀਆਂ ਨੂੰ ਵਧਾਈ ਦਿੱਤੀ|
ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਆਸ਼ਾ ਵਰਕਰਸ ਨੂੰ ਅਸੀਮਤ ਕਾਲ ਅਤੇ 4 ਜੀ 30 ਜੀਬੀ ਇੰਟਰਨੈਟ ਮਹੀਨਾ ਡੇਟਾ ਦੇ ਸੀਯੂਜੀ ਸਿਮ ਉਪਲਬਧ ਕਰਵਾਏ ਗਏ ਹਨ ਤਾਂ ਜੋ ਜਲਦੀ ਇਸ ਪ੍ਰਕ੍ਰਿਆ ਨੂੰ ਜੀਯੋ ਲੋਕੇਸ਼ਨ ਨਾਲ ਜੋੜਿਆ ਜਾ ਸਕੇਇਸ ਐਪ ਰਾਹੀਂ  ਆਸ਼ਾ ਵਰਕਰਸ ਆਪਣੀ ਰੋਜਾਨਾ/ਮਹੀਨਾ ਗਤੀਵਿਧੀਆਂ ਨੂੰ ਲੋਡ ਕਰਣਗੇਆਸ਼ਾ ਵਰਕਰਸ ਆਪਣੇ ਪ੍ਰੋਤਸਾਹਨ ਦੇ ਦਾਵਿਆਂ ਦੀ ਜਾਂਚ ਵੀ ਕਰ ਸਕੇਗੀ ਅਤੇ ਅਨੁਮੋਦਨ ਅਤੇ ਭੁਗਤਾਨ/ਪ੍ਰੋਤਸਾਹਨ ਰਕਮ ਦਾ ਪਤਾ ਲਗਾ ਸਕਣਗੇਉਨਾਂ ਨੇ ਕਿਹਾ ਕਿ ਐਪ ਦੀ ਸਹਾਇਤਾ ਨਾਲ ਆਸ਼ਾ ਵਰਕਰਸ ਆਪਣੇ ਲੰਬਿਤ ਭੁਗਤਾਨ ਨੂੰ ਵੀ ਵੱਖ-ਵੱਖ ਪੱਧਰਾਂ 'ਤੇ ਟ੍ਰੇਕ ਕਰ ਸਕਦੀ ਹੈਇੰਨਾਂ ਹੀ ਨਹੀਂ ਐਪ ਵਿਚ ਗਤੀਵਿਧੀਆਂ ਦਾ ਅਨੁਮੋਦਨ ਅਤੇ ਮੰਜੂਰੀ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ ਅਤੇ ਅਮੰਜੂਰ ਗਤੀਵਿਧੀਆਂ ਨੁੰ ਫਿਰ ਤੋਂ ਪੇਸ਼ ਕਰਨ ਦਾ ਪ੍ਰਾਵਧਾਨ ਵੀ ਹੋਵੇਗਾ|
ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਆਸ਼ਾ ਵਰਕਰਸ ਦੇ ਪ੍ਰਦਰਸ਼ਨ ਦੀ ਨਿਗਰਾਨੀ ਅਤੇ ਰਿਪੋਰਟ ਰਾਜ ਮੁੱਖ ਦਫਤਰ 'ਤੇ ਵੀ ਹੋਵੇਗੀਉਨਾਂ ਨੇ ਕਿਹਾ ਕਿ ਰਾਜ,  ਜਿਲਾ ਤੇ ਬਲਾਕ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਆਸ਼ਾ ਵਰਕਰਸ ਅਤੇ ਨਾ-ਸਰਗਰਮ ਹੋਣ ਦੀ ਜਾਣਕਾਰੀ ਵੀ ਇਸ 'ਤੇ ਪ੍ਰਾਪਤ ਹੋਵੇਗੀਇਸ ਦੇ ਨਾਲ ਹੀ ਰਾਜ ਦੇ ਹਸਪਤਾਲਾਂ ਵਿਚ ਵਿਸ਼ਵ ਪੱਧਰ ਸਹੂਲਤਾਂ ਪ੍ਰਦਾਨ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ,  ਜਿਸ ਦੇ ਲਈ ਸਿਹਤ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਕਾਰਜ ਕੀਤਾ ਜਾਵੇਗਾਉਨਾਂ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿਚ ਹੁਣ ਡੀਐਨਬੀ,  ਡਿਪਲੋਮਾ ਕੋਰਸਿਸ ਅਤੇ ਡੀਐਮ ਦੀ ਸ਼ੁਰੂਆਤ ਕੀਤੀ ਗਈ ਹੈ,  ਜਿਸ ਨਾਲ ਹਸਪਤਾਲਾਂ ਵਿਚ ਉਪਚਾਰ ਦੇ ਨਾਲ-ਨਾਲ ਵਿਦਿਅਕ ਗਤੀਵਧੀਆਂ ਨੂੰ ਵੀ ਪ੍ਰੋਤਸਾਹਨ ਮਿਲ ਰਿਹਾ ਹੈ|
ਸ੍ਰੀ ਅਰੋੜਾ ਨੇ ਕਿਹਾ ਕਿ ਕੌਮੀ ਪੱਧਰ 'ਤੇ ਹਰਿਆਣਾ ਨੇ ਬੱਚਿਆਂ ਵਿਚ ਖੂਨ ਦੀ ਕਮੀ (ਏਨੀਮਿਆ) ਨੂੰ ਕੰਟਰੋਲ ਕਰਨ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈਇਸ ਤੋਂ ਇਲਾਵਾ,  ਗਰਭਵਤੀ ਮਹਿਲਾਵਾਂ ਵਿਚ ਵੀ ਏਨੀਮਿਆ ਦੀ ਕਮੀ ਨੂੰ ਦੂਰ ਕਰਨ ਵਿਚ ਸਾਡੀ ਸਰਕਾਰ ਕਾਫੀ ਹੱਦ ਤਕ ਸਫਲ ਰਹੀ ਹੈਉਨਾਂ ਨੇ ਕਿਹਾ ਕਿ ਆਸ਼ਾ ਵਰਕਰਸ ਨੂੰ ਆਪਣੀ ਗਤੀਵਿਧੀਆਂ ਦੀ ਰਿਪੋਰਟ ਲੋਡ ਕਰਨ ਲਈ ਹਰੇਕ ਮਹੀਨੇ ਦੇ ਪਹਿਲੇ ਦਿਨ ਦਿੱਤੇ ਜਾਣਗੇ,  ਜਿਸ ਦੇ ਬਾਅਦ ਪ੍ਰਕ੍ਰਿਆ ਪੂਰੀ ਕਰਦੇ ਹੋਏ 15 ਦਿਨਾਂ ਵਿਚ ਉਨਾਂ ਨੂੰ ਮਾਨਦੇਯ ਉਪਲਬਧ ਕਰਵਾਇਆ ਜਾਵੇਗਾ|
ਇਸ ਮੌਕੇ 'ਤੇ ਕੌਮੀ ਸਿਹਤ ਮਿਸ਼ਨ ਦੇ ਮਿਸ਼ਨ ਨਿਦੇਸ਼ਕ ਪ੍ਰਭਜੋਤ ਸਿੰਘ,  ਆਯੂਸ਼ ਮਹਾਨਿਦੇਸ਼ਕ ਅਤੁਲ ਦਿਵੇਦੀ,  ਸਿਹਤ ਮਹਾਨਿਦੇਸ਼ਕ ਐਸ.ਬੀ. ਕੰਬੋਜ ਸਮੇਤ ਅਨੇਕ ਨਿਦੇਸ਼ਕ ਪੱਧਰ ਦੇ ਅਧਿਕਾਰੀ ਮੌਜੁਦ ਸਨ|

 

Have something to say? Post your comment

 

ਹਰਿਆਣਾ

ਹਰਿਆਣਾ ਸਰਕਾਰ ਕੋਵਿਡ 19 ਵੈਕਸੀਨੇਸ਼ਨ ਪ੍ਰੋਗ੍ਰਾਮ ਲਈ ਪੂਰੀ ਤਰਾਂ ਤਿਆਰ

ਕੋਵਿਡ 19 ਮਹਾਮਾਰੀ ਇਲਾਜ ਲਈ ਇੰਜੇਕਸ਼ਨ ਦੇ ਟਰਾਇਲ ਦਾ ਤੀਜਾ ਸਟੇਜ ਚਲ ਰਿਹਾ ਹੈ - ਮੁੱਖ ਮੰਤਰੀ

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਪੰਜਾਬ ਭਰ 'ਚ ਰੋਹ- ਭਰਪੂਰ ਅਰਥੀ-ਫੂਕ ਮੁਜ਼ਾਹਰੇ

ਹਰਿਆਣਾ ਕਮੇਟੀ ਨੇ ਸ਼ਰਧਾ ਸਤਿਕਾਰ ਨਾਲ ਝੀਵਰਹੇੜੀ ਵਿਖੇ ਮਨਾਇਆ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

 ਹਰਿਆਣਾ ਦੇ ਕਿਸਾਨਾਂ ਨੂੰ ਜੇਲ੍ਹੀਂ ਡੱਕ ਮੋਦੀ-ਖੱਟੜ ਕਿਸਾਨ-ਅੰਦੋਲਨ ਨੂੰ ਦਬਾ ਨਹੀਂ ਸਕਣਗੇ

ਕਿਸਾਨਾਂ ਵੱਲੋਂ ਦਿੱਲੀ ਚੱਲੋ ਅਪੀਲ ਦੇ ਮੱਦੇਨਜਰ ਹਰਿਆਣਾ ਸਰਕਾਰ ਵਲੋਂ ਜ਼ਰੂਰੀ ਕਦਮ ਚੁੱਕਣ ਦਾ ਐਲਾਨ

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ ਖੂਬ ਸ਼ਲਾਘਾ ਸਮੇਟ ਰਿਹਾ ਹੈ

ਹਰਿਆਣਾ ਵਿਚ ਕੋਵਿਡ-19 ਦੇ ਸੰਕ੍ਰਮਣ ਦੇ ਵੱਧਦੇ ਮਾਮਲਿਆਂ ਰਾਜ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੁੰ 30 ਨਵੰਬਰ, 2020 ਤਕ ਬੰਦ ਕਰਨ ਦਾ ਫੈਸਲਾ ਕੀਤਾ

ਹਰਿਆਣਾ ਦੇ ਸਿਹਤ ਮੰਤਰੀ ਨੇ ਅੱਜ ਕੋਰੋਨਾ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ

ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਖਰੀਫ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ 'ਤੇ ਸਮੂਚੇ ਢੰਗ ਨਾਲ ਕੀਤੀ ਗਈ - ਡਿਪਟੀ ਮੁੱਖ ਮੰਤਰੀ