ਟ੍ਰਾਈਸਿਟੀ

ਲੁੱਟ ਖੋਹ ਕਰਨ ਦੇ ਮਾਮਲੇ ਵਿਚ ਪੰਜ ਗ੍ਰਿਫਤਾਰ: ਰਵਜੋਤ ਕੌਰ ਗਰੇਵਾਲ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | October 26, 2020 09:09 PM




ਖਰੜ :-ਜਿਲਾ ਮੁਹਾਲੀ ਦੀ ਐਸ.ਪੀ.ਦਿਹਾਤੀ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਨੇ ਦਸਿਆ ਕਿ ਵਾਹਨ ਚੋਰੀ ਅਤੇ ਖੋਹ ਕਰਨ ਦੇ ਮਾਮਲਿਆਂ ਵਿਚ ਸਦਰ ਪੁਲਿਸ ਖਰੜ ਵਲੋ ਪੰਜ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਹ ਅੱਜ ਡੀ.ਐਸ.ਪੀ.ਖਰੜ ਦੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।ਡੀ.ਐਸ.ਪੀ.ਖਰੜ ਰੁਪਿੰਦਰ ਦੀਪ ਕੌਰ ਸੋਹੀ ਅਤੇ ਥਾਣਾ ਸਦਰ ਖਰੜ ਦੇ ਐਸ.ਐਚ.ਓ. ਇੰਸਪੈਕਟਰ ਰਾਜੇਸ਼ ਅਰੋੜਾ ਵੀ ਹਾਜ਼ਰ ਸਨ। ਰਵਜੋਤ ਗਰੇਵਾਲ ਨੇ ਅੱਗੇ ਦਸਿਆ ਕਿ ਡੀ.ਐਸ.ਪੀ.ਖਰੜ ਦੀਅਗਵਾਈ ਵਿਚ ਪੁਲਿਸ ਟੀਮ ਵਲੋਂ ਖਰੜ ਦੀ ਸੰਨੀ ਇਨਕਲੇਵ ਨੇੜੇ ਨਾਕਾ ਬੰਦੀ ਦੌਰਾਨ ਪ੍ਰਿੰਸ, ਭੁਪਿੰਦਰ ਸਿੰਘ ਰਾਵਤ ਉਰਫ ਬੁੱਲਾ, ਰਾਹੁਲ ਕੁਮਾਰ ਉਰਫ ਮੋਦੀ ਉਰਫ ਗੰਜਾ ਉਰਫ ਰੇਸ਼ਮ, ਲਾਖਣ, ਪਰਦੀਪ ਕੁਮਾਰ ਨੂੰ ਗ੍ਰਿਫਤਾਰਕੀਤਾ ਗਿਆ । ਇਨਾਂ ਪਾਸੋ ਇੱਕ ਹੌਡਾ ਐਕਟਿਵ ਸਕੂਟਰੀ, 9 ਮੋਟਰ ਸਾਇਕਲ, ਇੱਕ ਓਪਨਜੀਪ, ਇੱਕ ਸਾਇਕਲ, ਇੱਕ ਦੇਸੀ ਕੱਟਾ 315 ਬੋਰਸਮੇਤ 02 ਜਿੰਦਾ ਰੌਂਦ, ਇੱਕ ਤਲਵਾਰ, ਇੱਕ ਟਾਕੂਆਂ, 80 ਗ੍ਰਾਮਸਮੈਕ, ਨਸ਼ੀਲਾ ਪਦਾਰਥ ਬਰਾਦ ਕੀਤੇ ਗਏ ਹਨ। ਇਹਨਾਂ ਵਲੋਂ ਹੋਡਾ ਐਕਟਿਵ ਢਕੌਲੀ ਦੀਮਾਰਕੀਝ, ਮੋਟਰ ਸਾਇਕਲ ਬਿਨਾਂ ਨੰਬਰੀ ਡੇਰਾਬੱਸੀ ਮਾਰਕੀਟ, ਓਪਨਜੀਪ ਜੀਰਕਪੁਰ ਮਾਰਕੀਟ ਅਤੇ ਹੋਰ ਵਾਹਨਾਂ ਜਿਲੇ ਦੀਆਂ ਵੱਖ ਵੱਖ ਮਾਰਕੀਟ ਤੋਂ ਚੋਰੀ ਕੀਤੇ ਗਏ ਹਨ। ਇਹ ਸਾਰੇ ਇੱਕ ਦੂਸਰੇ ਦੇ ਦੋਸਤ ਹਨ ਅਤੇ ਐਸ਼ ਪ੍ਰਸਤੀ ਲਈ ਮੋਟਰਸਾਇਕਲ ਚੋਰੀ ਕਰਦੇ ਹਨ ਅਤੇ ਖੋਹਾਂ ਕਰਨ ਲੱਗੇ ਅਤੇ ਲੋਕਾਂ ਡਰਾਉਣ ਧਮਕਾਉਣ ਲਈ ਆਪਣੇ ਪਾਸ ਮਾਰੂ ਹਥਿਆਰ ਰੱਖਦੇ ਸੀ। ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀ.ਐਸ.ਪੀ.ਖਰੜ ਰੁਪਿੰਦਰ ਦੀਪ ਕੌਰ ਸੋਹੀ, ਥਾਣਾ ਸਦਰ ਖਰੜ ਦੇ ਐਸ.ਐਚ.ਓ. ਰਾਜੇਸ਼ ਅਰੋੜਾ, ਏ.ਐਸ.ਆਈ.ਜੀਵਨ ਸਿੰਘ, ਏ.ਐਸ.ਆਈ ਸੋਮਰਾਜ ਸਮੇਤ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ