ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ ਕਮੇਟੀ ਵਲੋਂ ਇੰਟਰਨੈਸ਼ਨਲ ਵਿਦਿਆਰਥੀਆਂ, ਵਰਕਪਰਮੈਂਟ ਤੇ ਰਫੂਜ਼ੀਆਂ ਲਈ ਕਈ ਸਹੂਲਤਾਂ ਦਾ ਐਲਾਨ -ਹਰਦੀਪ ਸਿੰਘ ਨਿੱਝਰ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 27, 2020 06:33 PM

ਨਵੀਂ ਦਿੱਲੀ ਪੰਜਾਬ ਵਿੱਚ ਭਾਰਤ ਸਰਕਾਰਾਂ ਦੇ ਜਬਰ-ਜੁੱਲਮਾਂ ਕਾਰਨ ਹਰ ਵਿਦਿਆਰਥੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਜਿਸ ਕਾਰਨ ਮਜਬੂਰਨ ਪੰਜਾਬ ਦੇ ਨੌਜਵਾਨ ਬੱਚਿਆਂ ਵਿਚ ਪ੍ਰਦੇਸ ਜਾਣ ਦਾ ਰੁਝਾਨ ਵੱਧ ਰਿਹਾ ਹੈ, ਸਾਲ 2018 ਤੋ 2019 ਤੱਕ ਪੰਜਾਬ ਤੋ ਕਰੀਬ ਅਮਰੀਕਾਂ, ਕੈਨੇਡਾ ਲਈ ਡੇੜ ਲੱਖ ਵਿਦਿਆਰਥੀ ਬਾਹਰਲੇ ਮੁੱਲਖਾਂ ਵਿਚ ਜਾ ਚੁੱਕੇ ਹਨ, ਅਤੇ ਹਰ ਸਾਲ ਕਰੀਬ ਤਿੰਨ ਲੱਖ ਵਿਦਆਿਰਥੀ ਆਈਲੈਟਸ ਦੇ ਪੇਪਰ ਦਿੰਦੇ ਹਨ। ਸਰਕਾਰੀ ਨੀਤੀਆਂ ਅਤੇ ਬੇਰੁਖੀਆਂ ਅਤੇ ਕਨੂੰਨ ਦੇ ਦੋਹਰੇ ਮਾਪਦੰਡਾ ਤੋ ਦੁਖੀ ਹੋ ਕੇ ਬਾਹਰਲੇ ਮੁਲ਼ਕਾਂ ਨੂੰ ਜਾ ਰਹੇ ਵਿਦਿਆਰਥੀਆਂ ਦੇ ਮਨਾਂ ਵਿਚ ਜਾਣ ਦਾ ਵੱਡਾ ਕਾਰਨ, ਵਧੀਆ ਕਨੂੰਨ, ਵਧੀਆ ਰੁਜ਼ਗਾਰ, ਸ਼ਾਂਤਮਈ ਵਾਤਾਵਰਣ ਅਤੇ ਮਨੁੱਖੀ ਹੱਕਾਂ ਦੀਆਂ ਕਦਰਾਂ-ਕੀਮਤਾ ਆਦਿ ਸਹੂਲਤਾ ਆਪਣੇ ਵੱਲ ਖਿੱਚਦੀਆਂ ਹਨ। ਵਿਦੇਸ਼ ਜਾਣ ਵਾਲੇ ਇਹਨਾ ਬੱਚਿਆਂ ਲਈ ਸੱਭ ਕੁਝ ਨਵਾਂ ਹੋਣ ਕਾਰਨ ਵਿਦਿਆਰਥੀ ਪ੍ਰਦੇਸਾਂ ਵਿਚ ਜਾ ਕੇ ਪਹਿਲਾਂ ਗੁਰੂ ਘਰ ਜਾ ਕੇ ਗੁਰੂ ਸਾਹਿਬ ਦਾ ਓਟ-ਆਸਰਾ ਲਭਦੀਆਂ ਹਨ, ਤੇ ਗੁਰੂ ਪਿਆਰੀ ਸੰਗਤ ਵਿਚੋਂ ਹੀ ਆਪਣੇ ਮਾਤਾ-ਪਿਤਾ, ਭੈਣਾ ਤੇ ਭਰਾਵਾਂ ਦਾ ਪਿਆਰ ਭਾਲ਼ਦੇ ਹਨ। ਪ੍ਰਦੇਸਾਂ ਵਿਚ ਵਿਦਿਆਰਥੀਆਂ ਕੋਲ ਗੁਰੂ ਦੇ ਦਰ ਤੇ ਗੁਰੂ ਪਿਆਰੀ ਸੰਗਤ ਤੋ ਬਿੰਨਾ ਕੋਈ ਹੋਰ ਆਸਰਾ ਜਾ ਸਹਾਰਾ ਨਹੀ ਹੁੰਦਾ।
ਸਮੂਹ ਗੁਰੂ ਘਰਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦਾ ਫਰਜ਼ ਅਤੇ ਜਿਊਮੇਵਾਰੀ ਬਣਦੀ ਹੈ ਕਿ ਪ੍ਰਦੇਸਾਂ ਵਿਚ ਇਹਨਾ ਅਣਜਾਣ ਤੇ ਵਤਨ ਦੀ ਮਿੱਟੀ ਤੋਂ ਸੱਤ ਸਮੁੱਦਰੋਂ ਦੂਰ ਆਏ ਬੱਚਿਆਂ ਨੂੰ ਗਲ਼ ਨਾਲ ਲਗਾ ਕੇ ਚੰਗੇ ਸੰਸਕਾਰ, ਪਿਆਰ, ਸਤਿਕਾਰ, ਸਨਮਾਨ ਅਤੇ ਸੇਵਾ-ਸੰਭਾਲ ਕੀਤੀ ਜਾਵੇ, ਕਿਉ ਕਿ ਆਉਣ ਵਾਲੇ ਸਮੇਂ ਵਿਚ ਇਹਨਾ ਬੱਚਿਆਂ ਵਿਚੋਂ ਹੀ ਕੌਮ ਦਾ ਭਵਿਖ, ਗੁਰੂ ਘਰਾਂ ਦੇ ਪ੍ਰਬੰਧਾ ਦੀ ਸੇਵਾ- ਸੰਭਾਲ, ਕਾਰੋਬਾਰ ਵਿਚ ਤਰੱਕੀਆਂ ਅਤੇ ਕੈਨੇਡਾ ਦੀ ਰਾਜਨੀਤੀ ਵਿੱਚ ਆਪਣੇ ਪੈਰ ਅਜਮਾ ਕੇ ਕੌਮ ਦਾ ਨਾਮ ਰੋਸ਼ਨ ਕਰਨਾ ਹੈ। ਕੋਵਿਡ 19 ਦੇ ਚਲਦਿਆਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਮਹਿਸੂਸ ਕਰਦਿਆਂ ਸਰਦੀਆਂ ਦੇ ਦਿਨਾ ਵਿਚ ਦਿਨ-ਰਾਤਾਂ ਨੂੰ ਕੰਮਾ ਤੇ ਜਾਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ, ਵਰਕ ਪਰਮਿਟ, ਰਫੂਜ਼ੀਆਂ, ਬੇਘਰੇ ਅਤੇ ਹੋਰ ਲੋੜਵੰਦਾ ਲਈ ਕਮੇਟੀ ਵਲੋਂ 24ਘੰਟੇ ਲਈ ਇਕ ਨਵਾਂ ਮੋਬਾਇਲ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਨੰਬਰ ਤੇ ਕਾਲ ਕਰਕੇ ਵਿਦਿਆਥੀ ਸੇਵਾਦਾਰ ਪਾਸੋਂ ਰਾਤ ਨੂੰ ਵੀ ਗੁਰੂ ਘਰ ਤੋ ਲੰਗਰ ਪੈਕਿੰਗ ਕਰਵਾਕੇ ਲਿਜਾ ਸਕਦੇ ਹਨ। ਉੱਥੇ ਵਿਦਿਆਰਥੀਆਂ ਲਈ ਕੀਰਤਨ, ਗੁਰਬਾਣੀ ਸੰਥਿਆ ਅਤੇ ਗਤਕਾ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾ ਕਿ ਵਿਦਿਆਰਥੀ ਵਿਹਲੇ ਸਮੇ ਵਿਚ ਸਮਾਂ ਗੁਜਾਰਨ ਲਈ ਕਿਸੇ ਹੋਰ ਪਾਸੇ ਜਾਣ ਦੀ ਬਜਾਏ, ਗੁਰੂ ਘਰਾਂ ਵਿਚ ਜਾ ਕੇ ਸਮੇਂ ਨੂੰ ਸਫਲ ਬਨਾਉਣ। ਅਸੀ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਪੰਜਾਬ ਰਹਿੰਦੇ ਮਾਪਿਆਂ ਨੂੰ ਵੀ ਵਿਸਵਾਸ਼ ਦਿਵਾਉਂਦੇ ਹਾ ਕਿ ਜਿੰਨਾ ਵੀ ਵੱਧ ਤੋ ਵੱਧ ਹੋ ਸਕੇ ਸਾਡੀ ਕਮੇਟੀ ਗੁਰੂ ਪਿਆਰੀ ਸੰਗਤ ਦੇ ਸਹਿਯੋਗ ਨਾਲ ਇਹਨਾ ਬੱਚਿਆਂ ਦੀ ਸੇਵਾ-ਸੰਭਾਲ ਲਈ ਗੁਰੂ ਘਰ ਦਾ ਦਰ ਤੇ ਸਾਡੀਆਂ ਬਾਂਹਵਾ ਹਮੇਸ਼ਾਂ ਖੁੱਲੀਆਂ ਰਹਿਣਗੀਆਂ। ਜਿਹੋ ਜਿਹਾ ਮਹੋਲ ਅਸੀ ਇਹਨਾ ਬੱਚਿਆਂ ਨੂੰ ਦੇਵਾਂਗੇ ਉਹੋ ਜਿਹਾ ਮਹੋਲ ਬੱਚੇ ਅੱਗੇ ਜਾ ਕੇ ਸਿਰਜਣਗੇ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨਗੇ। ਕਮੇਟੀ ਵਲੋਂ ਹਰ ਸਾਲ ਦੀ ਤਰਾਂ ਵਿਦਆਿਰਥੀਆਂ ਲਈ ਹੋਰ ਸਹੂਲਤਾ ਦੇ ਨਾਲ ਵੱਡੇ ਪੱਧਰ ਤੇ ਠੰਡ ਤੋ ਬਚਣ ਲਈ ਕੰਬਲ ਵੀ ਦਿੱਤੇ ਜਾਣਗੇ। ਅਸੀ ਵਿਦਿਆਰਥੀਆਂ ਨੂੰ ਵਿਹਲੇ ਸਮੇ ਵਿਚ ਗੁਰੂ ਘਰ ਵਿਚ ਆ ਕੇ ਸੇਵਾ ਕਰਨ ਲਈ ਅਪੀਲ ਰੂਪੀ ਬੇਨਤੀ ਕਰਦੇ ਹਾਂ।

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ